ਮੁਲਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਇਤਿਹਾਸ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 68:
==ਇਤਿਹਾਸ ==
ਮੁਲਤਾਨ [[ਏਸ਼ੀਆ]] ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ। ਮੁਲਤਾਨ ਸ਼ਬਦ 'ਮਲਾਸਤਹਾਨ' ਤੋਂ ਬਣਿਆ ਹੈ, ਜਿਹੜਾ ਸੂਰਜ ਦੇਵਤਾ ਦਾ ਇੱਥੇ ਇੱਕ ਵੱਡਾ ਮੰਦਰ ਸੀ। ਯੂਨਾਨੀ [[ਸਿਕੰਦਰ]] ਵੀ ਇੱਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ [[ਅਮੀਰ ਮਾਆਵਆ]] ਦਾ ਜਰਨੈਲ [[ਮਹਲਬ ਬਣ ਅਬੀ ਸਫ਼ਰਾਹ]] ਇੱਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ [[ਵਲੀਦ ਬਣ ਅਬਦਾਲਮਲਕ]] ਦੇ ਵੇਲੇ ਹੋਇਆ ਜਦੋਂ [[ਬਿਨੁ ਅਮੀਆ]] ਦੀ ਫ਼ੌਜ ਉਦੇ ਜਰਨੈਲ [[ਮੁਹੰਮਦ ਬਿਨ ਕਾਸਿਮ]] ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆਂ ਨਾਲ ਜੋੜ ਗਿਆ।
 
ਇਸ ਦਾ ਨਾਮ ਮੁਲਤਾਨ ਕਿਵੇਂ ਪਿਆ, ਇਸ ਬਾਰੇ ਕੋਈ ਸਪਸ਼ਟ ਧਾਰਨਾ ਨਹੀਂ ਹੈ। ਇੱਥੋਂ ਦੇ ਪ੍ਰਾਚੀਨ ਸੂਰਜ ਮੰਦਰ (ਜੋ ਇਸਮਾਈਲੀ ਬਾਦਸ਼ਾਹ ਨੂਰ ਉ ਦੀਨ ਦੁਆਰਾ 10ਵੀਂ ਸਦੀ ਵਿੱਚ ਢਾਹ ਦਿੱਤਾ ਗਿਆ ਸੀ) ਦਾ ਸੰਸਕ੍ਰਿਤ ਨਾਮ ਮੂਲਸਥਾਨ ਸੀ। ਇਸ ਮੰਦਰ ਬਾਰੇ ਯੂਨਾਨੀ ਜਨਰਲ ਸਾਈਲੇਕਸ ਨੇ 515 ਬੀ.ਸੀ. ਅਤੇ ਯੂਨਾਨੀ ਇਤਿਹਾਸਕਾਰ ਹੈਰੋਡੌਟਸ ਨੇ 400 ਬੀਸੀ ਵਿੱਚ ਲਿਖਿਆ ਹੈ। ਇਸ ਮੰਦਰ ਵਿੱਚ ਇੰਨਾ ਸੋਨਾ ਚਾਂਦੀ ਤੇ ਹੋਰ ਚੜ੍ਹਾਵਾ ਚੜ੍ਹਦਾ ਸੀ ਕਿ ਮੁਸਲਿਮ ਹਾਕਮਾਂ ਦੀ ਅਮਦਨ ਦਾ 30% ਇਸੇ ਮੰਦਰ ਦੇ ਚੜ੍ਹਾਵੇ ਤੋਂ ਆਉਂਦਾ ਸੀ। ਇਸ ਅਥਾਹ ਆਮਦਨ ਕਾਰਨ ਮੁਲਤਾਨ ਨੂੰ ਸੋਨੇ ਦਾ ਸ਼ਹਿਰ (ਅਰਬੀ ਵਿੱਚ ਫਾਰਾਜ਼ ਬਾਯਤ ਅਲ ਦਾਹਾਬ) ਕਿਹਾ ਜਾਂਦਾ ਸੀ। ਪ੍ਰਤੀਤ ਹੁੰਦਾ ਹੈ ਕਿ ਮੂਲਸਥਾਨ ਸ਼ਬਦ ਹੀ ਵਿਗੜ ਕੇ ਮੁਲਤਾਨ ਬਣ ਗਿਆ। ਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਇੱਥੇ ਪ੍ਰਾਚੀਨ ਕਾਲ ਵਿੱਚ ਇੱਕ ਮੂਲ ਨਾਮਕ ਕਬੀਲਾ ਵਸਦਾ ਸੀ ਜਿਸ ਕਾਰਨ ਇਸ ਨੂੰ ਮੁਲਤਾਨ ਕਿਹਾ ਜਾਣ ਲੱਗਾ। ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਦੀ ਸਥਾਪਨਾ ਰਿਸ਼ੀ ਕਸ਼ਿਅਪ ਨੇ ਕੀਤੀ ਸੀ। ਕੁਝ ਵੀ ਹੋਵੇ ਮੁਲਤਾਨ ਇੱਕ ਪ੍ਰਚੀਨ ਸ਼ਹਿਰ ਹੈ ਜੋ ਹਜ਼ਾਰਾਂ ਸਾਲ ਤੋਂ ਲਗਾਤਾਰ ਵਸ ਰਿਹਾ ਹੈ। ਇਸ ਦੇ ਆਲੇ ਦੁਆਲੇ ਹੋਈ ਖੁਦਾਈ ਦੌਰਾਨ ਸਿੰਧ ਘਾਟੀ ਨਾਲ ਸਬੰਧਤ ਅਨੇਕਾਂ ਸਥਾਨ ਮਿਲੇ ਹਨ।
 
==ਭੂਗੋਲ==
[[File:Multan towns.png|thumb|right|ਮੁਲਤਾਨ ਜਿਲ੍ਹੇ ਦੇ ਪ੍ਰਸ਼ਾਸ਼ਕੀ ਬਲਾਕ]]