ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ
 
ਰਿਸ਼ਤਾ ਨਾਤਾ ਪ੍ਰਬੰਧ ਸਮਾਜਿਕਸਮਾਜ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸਭਿਆਚਾਰਾਂ ਦੇ ਲੋਕ ਹਨ|ਇਹ ਆਰੰਭ ਤੋਂ ਹੀ ਸਮਾਜ ਦਾ ਮੱਹਤਵਪੂਰਨ ਅੰਗ ਰਿਹਾ ਹੈ|ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ-ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਪਰਿਵਾਰ ਹੈ|ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ,ਪਲਦੇ ਅਤੇ ਵਿਗਸਦੇ ਹੋਏ ਪ੍ਰਵਾਨ ਚੜ੍ਹਦੇ ਹਨ|ਮੁੱਖ ਤੌਰ ਤੇ ਪਰਿਵਾਰਕ ਰਿਸ਼ਤੇ ਪਤੀ-ਪਤਨੀ,ਪਿਉ-ਪੁੱਤਰ,ਪਿਉ-ਧੀ,ਮਾਂ-ਪੁੱਤਰ,ਮਾਂ-ਧੀ,ਭਰਾ-ਭਰਾ,ਭੈਣ-ਭੈਣ,ਭੈਣ-ਭਰਾ ਦੇ ਰੂਪ ਵਿਚ ਉੱਘੜਦੇ ਹਨ|ਸਮਾਜਕ ਪ੍ਰਣਾਲੀਆਂ ਅਥਵਾ ਮਨੁੱਖੀ ਜਾਤੀ ਦੀ ਬਾਕੀ ਸਾਰੀ ਸਾਕਾਦਾਰੀ ਇਹਨਾਂ ਮੁੱਖ ਰਿਸ਼ਤਿਆਂ ਦੀਆਂ ਪਾਈਆਂ ਹੋਈਆਂ ਸਾਂਝੀਆਂ ਤੰਦਾਂ ਉਪਰ ਸਿਰਜੀ ਹੋਈ ਉਪਲੱਬਧ ਹੈ|ਭਾਰਤੀ ਸਭਿਆਚਾਰ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਭਿਆਚਾਰ ਵਿਚ ਜੋ ਰਿਸ਼ਤਿਆਂ ਦੀ ਵਿਵਿਸਥਾ ਅਤੇ ਵਿਸ਼ਲਤਾ ਹੈ ਉਹ ਹੋਰ ਸਭਿਆਚਾਰਾਂ ਵਿਚ ਨਹੀਂ|ਪੱਛਮੀ ਸਭਿਆਚਾਰ ਰਿਸ਼ਤਿਆਂ-ਨਾਤਿਆਂ ਦੇ ਪੱਖੋ ਬਹੁਤ ਸੰਕੁਚਿਤ ਅਤੇ ਕੋਰਾ ਹੈ|
 
ਪੰਜਾਬੀਆਂ ਦੇ ਰਿਸ਼ਤੇ-ਨਾਤੇ ਗਿਣਤੀ ਪੱਖੋ ਤਾਂ ਅਨੇਕਾਂ ਹੀ ਗਿਣਾਏ ਜਾ ਸਕਦੇ ਹਨ,ਪਰ ਪੰਜ ਪ੍ਰਕਾਰ ਦੇ ਰਿਸ਼ਤੇ-ਨਾਤੇ ਤਾਂ ਪੰਜਾਬੀਆਂ ਦੇ ਸ਼ੈਲੀ ਵਿਚ ਬਹੁਤ ਹੀ ਪ੍ਰਚਲਿਤ ਹਨ|
ਲਾਈਨ 20:
== '''ਖੂਨ ਦੇ ਰਿਸ਼ਤੇ ਵਿਚ ਤਬਦੀਲੀ ''' ==
ਭਰਾਵਾਂ ਦੀਆਂ ਮਾਨਵਵਾਦੀ ਸਾਝਾਂ ਪੂੰਜੀਵਾਦੀ ਕਦਰਾਂ-ਕੀਮਤਾਂ ਨੇ ਖ਼ਤਮ ਕਰ ਦਿੱਤੀਆਂ ਹਨ,ਜਿਨ੍ਹਾਂ ਨਾਲ ਸਿਰਫ਼ ਭਰਾਵਾਂ ਵਿਚ ਹੀ ਆਪਸੀ ਸ਼ਰੀਕੇਬਾਜੀ,ਮੁਕਾਬਲੇਬਾਜੀ ਤੇ ਖਹਿਬਾਜੀ ਨਹੀਂ ਵਧੀ ਸਗੋਂ ਉਨ੍ਹਾਂ ਦੇ ਬਿਰਧ ਮਾਪਿਆਂ ਲਈ ਜਿਉਣਾ ਵੀ ਦੁੱਭਰ ਹੋ ਗਿਆ ਹੈ|ਪੈਸੇ ਦੇ ਲਾਲਚ ਵਿਚ ਉਹ ਇੱਕ ਦੂਜੇ ਦੇ ਸ਼ਰੀਕ ਬਣ ਗਏ ਹਨ|ਅਜਿਹੇ ਪੂੰਜੀਵਾਦੀ ਕੀਮਤਾਂ ਵਿਚ ਗ੍ਰੱਸੇ ਭਰਾਵਾਂ ਵਿਚ ਨਾ ਤਾਂ ਮਾਂ ਦੀ ਪਵਿੱਤਰ ਕੁੱਖ ਦੀ ਕਦਰ ਹੁੰਦੀ ਹੈ ਨਾ ਮਾਂ ਦੇ ਇਲਾਹੀ ਦੁੱਧ ਦੀ ਇੱਜ਼ਤ ਦਾ ਖਿਆਲ ਹੁੰਦਾ ਹੈ|ਸਿਆਣੇ ਲੋਕ ਅਜਿਹੇ ਬੇਕਦਰਿਆਂ ਨੂੰ ਫਿਟਕਾਰਦੇ ਸੁਣੇ ਜਾ ਸਕਦੇ ਹਨ
 
{{Block center|<nowiki><poem> ਇਨ੍ਹਾਂ ਬੇਸ਼ਰਮਾਂ ਨੇ ਤਾਂ ਮਾਂ ਦੀ ਕੁੱਖ</nowiki>
 
ਈ ਗੰਦੀ ਕਰਤੀ,
 
ਮਾਂ ਦੇ ਚੁੰਘੇ ਦੀ ਰਤਾ ਵੀ ਸ਼ਰਮ
 
ਨਹੀਂ ਕਰਦੇ।<nowiki></poem></nowiki>}}
 
ਇਕ ਕੁੱਖੋਂ ਜਾਇਆਂ ਭੈਣ-ਭਰਾ ਦਾ ਰਿਸ਼ਤਾ ਬਹੁਦਿਸ਼ਾਵੀ ਹੈ|ਪੰਜਾਬੀ ਰਿਸ਼ਤਾ ਨਾਤਾ ਪ੍ਰਣਾਲੀ ਵਿਚ ਇਸ ਰਿਸ਼ਤੇ ਨੂੰ ਨੈਤਿਕ ਪੱਖੋਂ ਸਭ ਤੋਂ ਵੱਧ ਪਵਿੱਤਰ ਅਤੇ ਮੋਹ ਪੱਖੋਂ ਸਭ ਤੋਂ ਵੱਧ ਉਚਤਮ ਮੰਨਿਆ ਗਿਆ ਹੈ|ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਦਾ ਹਿੱਤ ਦੂਜੇ ਦੀ ਹਾਨੀ ਬਣੀ ਹੋਈ ਹੈ।ਚੀਜਾਂ ਦੇ ਮੋਹ ਨੇ ਭੈਣ,ਭਰਾ ਵਿਚੋਂ ਲਾਹੇ ਦਾ ਸੌਦਾ ਸੋਚਣ ਵਾਲੀ ਮਾਨਸਿਕਤਾ ਨੂੰ ਜਨਮ ਦਿੱਤਾ ਹੈ।ਖੂਨ ਦੀ ਸਾਂਝ ਹੋਣ ਦੇ ਬਾਵਜੂਦ ਭੈਣ-ਭਰਾਵਾਂ ਵਿਚ ਵੀ ਆਪਸੀ ਮੁਕਾਬਲੇ ਦੀ ਭਾਵਨਾ ਬਣ ਗਈ ਹੈ।ਭੈਣ-ਭਰਾ ਦੇ ਆਪਸੀ ਪਿਆਰ ਵਿਚ ਕੁਝ ਤਰੇੜਾਂ,ਸੌੜੇ ਹਿੱਤਾਂ ਦੀ ਪੂਰਤੀ ਦੀ ਭਾਵਨਾ ਸਦਕਾ ਪਸਰ ਰਹੀਆਂ ਹਨ।ਇਸ ਪਵਿੱਤਰ ਸੰਬੰਧ ਨੂੰ ਸਦਾ ਲਈ ਜੀਵਿਤ ਰਖਿਆ ਜਾਵੇ ਅਤੇ ਬਦਲਦੇ ਸਮਾਜਕ,ਆਰਥਿਕ ਅਤੇ ਸਭਿਆਚਾਰਕ ਹਾਲਤਾਂ ਵਿਚ,ਇਨ੍ਹਾਂ ਲਾ-ਮਿਸਾਲ ਪਿਆਰ ਦੀਆਂ ਤੰਦਾਂ ਨੂੰ ਹੋਰ ਪੱਕਿਆ ਕੀਤਾ ਜਾਵੇ,ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ :-
ਲਾਈਨ 47 ⟶ 39:
ਰਿਸ਼ਤਿਆਂ ਦਾ ਮੋਹ ਮਨਫ਼ੀ ਹੁੰਦਾ ਜਾ ਰਿਹਾ ਹੈ ਪਹਿਲਾ ਬੱਚੇ ਰਾਤ ਨੂੰ ਦਾਦੀਆਂ ਕੋਲੋਂ ਕਹਾਣੀਆਂ ਸੁਣਦੇ ਸਨ। ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਦਾ ਐਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਅੱਜ ਸਭ ਕੁਝ ਇਸ ਦੇ ਵਿਪਰੀਤ ਹੋ ਰਿਹਾ ਹੈ। ਬਚਪਨ ਅਤੇ ਜਵਾਨੀ ਦੀ ਵਿਚਕਾਰਲੀ ਕੜੀ ਟੀ.ਵੀ ਚੈਨਲਾਂ ਤੇ ਪੱਦਰਸ਼ਿਤ ਲਚਰ ਗੀਤਾਂ, ਇੰਟਰਨੈਟ ਅਤੇ ਫੈਸ਼ਨ ਦੇ ਵੱਧਦੇ ਦਬਾਅ ਕਾਰਨ ਟੁੱਟ ਚੁੱਕੀ ਹੈ। ਮੁੰਡੇ ਕੁੜੀਆਂ ਰਾਤੋਂ ਰਾਤ ਅਮੀਰ ਹੋਣ ਦੀ ਹੋੜ ਲੱਗੀ ਹੋਈ ਹੈ। ਜੋ ਅਸਫਲ ਹੋਣ ਦੀ ਸੂਰਤ ਵਿਚ ਮਾਨਸਿਕ ਤਣਾਉ ਵਿਚ ਆ ਜਾਂਦੇ ਹਨ। ਮਾਨਸਿਕ ਤਣਾਉ ਵਿਚ ਮਾਰ ਕੁਟਾਈ, ਛੜੇ-ਛਾੜ ਦੀਆਂ ਬੁਰੀਆਂ ਆਦਤਾਂ ਵਿਚ ਗ੍ਰਸਤ ਹੋ ਜਾਂਦੇ ਹਨ ਅਤੇ ਸਾਰੇ ਰਿਸ਼ਤਿਆਂ ਨੂੰ ਭੁੱਲ ਜਾਂਦਾ ਹੈ।
 
== ਪ੍ਰਾਹੁਣਚਾਰੀ== ==
ਕਿਸੇ ਸਮੇਂ ਪਿਆਰ ਪ੍ਰਾਹੁਣਚਾਰੀ ਪੰਜਾਬ  ਦੇ ਸਭਿਆਚਾਰ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ। ਉਨ੍ਹਾੰ ਸਮਿਆਂ ਵਿਚ ਪਰਿਵਾਰਾਂ ਤੇ ਰਿਸ਼ਤੇਦਾਰਾਂ ਵਿਚ ਪਿਆਰ ਤਾਂ ਹੁੰਦਾ ਹੀ ਸੀ, ਆਣ ਲੋਕਾਂ ਨਾਲ ਵੀ ਬਹੁਤ ਪਿਆਰ ਹੁੰਦਾ ਸੀ। ਇਕ ਪਰਿਵਰ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ। ਹੁਣ ਦੇ ਲੋਕਾਂ ਕੋਲ ਨਾ ਸਮਾਂ ਹੈ ਅਤੇ ਨਾ ਵਿਹਲ ਹੈ। ਲੋਕਾਂ ਦੀ ਇਕ ਦੌੜ ਲੱਗੀ ਹੋਈ ਹੈ। ਲੋੜ ਤੋਂ ਬਗੈਰ ਨਾ ਕੋਈ ਰਿਸ਼ਤੇਦਾਰ ਕਿਸੇ ਕੋਲ ਜਾਂਦਾ ਹੈ ਅਤੇ ਨਾ ਹੀ ਆਉਂਦਾ ਹੈ। ਹੁਣ ਬਹੁਤੇ ਰਿਸ਼ਤੇਦਾਰਾਂ ਦੀ  ਸੇਵਾ ਮਨੋਂ ਨਹੀਂ ਕੀਤੀ ਜਾਂਦੀ, ਸਗੋਂ ਗਲ ਪਿਆ ਢੋਲ ਵਜਾਉਂਦੇ ਹਨ। ਹੁਣ ਦੇ ਪ੍ਰਾਹੁਣੇ ਜ਼ਿਆਦਾ ਦਿਨ ਠਹਿਰ ਜਾਣ ਤਾਂ ਘਰ ਵਾਲੇ ਉਨ੍ਹਾਂ ਨੂੰ ਘਰੋਂ ਕਢੱਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ:
 
ਲਾਈਨ 64 ⟶ 56:
ਯੋਨ ਵਿਗਿਆਤ ਦੇ ਖੇਤਰ ਵਿਚ ਹੋਈਆ ਖੋਜਾਂ ਤੇ ਕਾਢਾਂ ਨੇ ਨਵੇਂ ਗਰਭ ਰੋਕੂ ਤਰੀਕਿਆਂ ਨੂੰ ਈਜਾਦ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਨਾਲ ਸੈਕਸ-ਸੰਬੰਧ ਨਿਰੋਲ ਸੈਕਸ-ਗੰਦ ਦੀ ਚਰਮ ਸੀਮਾ ਛੋਹ ਗਏ। ਇਥੇ ਹੀ  ਬਸ ਨਹੀਂ ਟੈਸਟ-ਟਿਊਬ, ਰਾਹੀਂ ਅਤੇ ਪਰਾਈ ਕੁੱਖ ਰਾਹੀਂ ਬੱਚੇ ਪੈਦਾ ਹੋਣ ਨਾਲ ਨਵੇਂ ਯੋਨ-ਸੰਬੰਧਾਂ ਦਾ ਜਨਮ ਹੋਇਆ ਜਿਨ੍ਹਾਂ ਨਾਲ ਪਿਆਰ-ਸੰਬੰਧਾਂ ਤੇ ਸੈਕਸ ਸੰਬੰਧਾਂ ਪ੍ਰਤੀ ਨਜ਼ਰੀਆਂ ਹੀ ਬਦਲ ਗਿਆ ਅਤੇ ਇਹ ਸੰਬੰਧ ਨਿਰੋਲ ਮਸ਼ੀਨੀ ਤੇ ਤਕਨੀਕੀ ਬਣ ਕੇ ਰਹਿ ਗਏ। ਇਨ੍ਹਾਂ ਸੰਬੰਧਾਂ ਨੂੰ ਕਿਸੇ ਤਰ੍ਹਾਂ ਵੀ ਮਾਨਵੀ ਸੰਬੰਧ ਨੂੰ ਨਹੀਂ ਕਿਹਾ ਜਾ ਸਕਦਾ ਹੈ।
 
ਮਨੁੱਖੀ ਭਾਵਾਂ ਦੇ ਰਿਸ਼ਤੇ ਵਿਚ ਤਬਦੀਲੀ- ਇਸ ਪ੍ਰਕਾਰ ਦੇ ਰਿਸ਼ਤਿਆਂ ਵਿਚ ਦੋਸਤ-ਮਿੱਤਰ, ਸਹਿ-ਕਰਮੀ, ਵਿਦਿਆਰਥੀ- ਅਧਿਆਪਕ, ਆਂਢ-ਗੁਆਂਢ ਆਦਿ ਦੇ ਲੋਕ ਸ਼ਾਮਿਲ ਹੁੰਦੇ ਹਨ। ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖੀ ਭਾਵਾਂ ਦੇ ਆਪਸੀ ਪਿਆਰ ਵਿੱਚ ਵੀ ਬੜੀ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤਾਂ ਮਿੱਤਰਾਂ ਵਿੱਚ ਆਪਸੀ ਪਿਆਰ ਖ਼ਤਮ ਹੋ ਰਿਹਾ ਹੈ। ਇਹ ਰਿਸ਼ਤਾ ਵੀ ਬਚਿਆ ਨਹੀਂ, ਕਹਿੰਦੇ ਹਨ ਕਿ ਦੋਸਤ ਜਿੰਨਾ ਪੁਰਾਣਾ ਹੋਵੇ ਉਨ੍ਹਾਂ ਹੀ ਚੰਗਾ ਹੁੰਦਾ ਹੈ। ਕਦੀ ਪੜ੍ਹਿਆ ਸੀ ਕਿ ਜਿਹੜੀ ਦੋਸਤੀ ਤਿੰਨ ਦਿਨ, ਤਿੰਨ ਹਫਤੇ, ਜਿੰਨ ਮਹੀਨੇ ਨਿਭ ਜਾਵੇ ਉਹ ਜ਼ਿੰਦਗੀ ਭਰ ਨਹੀਂ ਟੁੱਟਦੀ ਪਰ ਅੱਜ ਇਹ ਤੱਥ ਪੂਰੀ ਤਰ੍ਹਾਂ ਗਲਤ ਸਾਬਤ ਹੋ ਰਿਹਾ ਹੈ। ਹੁਣ ਤਾਂ ਤਿੰਨ ਤੋਂ ਤੀਹ ਸਾਲ ਤੱਕ ਵੀ ਇੱਕਠੇ ਰਹਿ ਰਹੇ ਮਿੱਤਰ ਕਿਸੇ ਨਿੱਕੇ ਜਿਹੇ ਮੁਫ਼ਾਦ ਤੇ ਟੁੱਟਦੇ ਹੀ ਨਹੀਂ ਸਗੋਂ ਇਹ ਜਿਗਰੀ ਰਿਸ਼ਤਾ, ਜਾਨੀ ਦੁਸ਼ਮਣੀਆਂ ਵਿਚ  ਬਦਲਦੇ ਦੇਖਿਆ ਜਾ ਸਕਦਾ ਹੈ।
 
ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖੀ ਭਾਵਾਂ ਦੇ ਆਪਸੀ ਪਿਆਰ ਵਿੱਚ ਵੀ ਬੜੀ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤਾਂ ਮਿੱਤਰਾਂ ਵਿੱਚ ਆਪਸੀ ਪਿਆਰ ਖ਼ਤਮ ਹੋ ਰਿਹਾ ਹੈ। ਇਹ ਰਿਸ਼ਤਾ ਵੀ ਬਚਿਆ ਨਹੀਂ, ਕਹਿੰਦੇ ਹਨ ਕਿ ਦੋਸਤ ਜਿੰਨਾ ਪੁਰਾਣਾ ਹੋਵੇ ਉਨ੍ਹਾਂ ਹੀ ਚੰਗਾ ਹੁੰਦਾ ਹੈ। ਕਦੀ ਪੜ੍ਹਿਆ ਸੀ ਕਿ ਜਿਹੜੀ ਦੋਸਤੀ ਤਿੰਨ ਦਿਨ, ਤਿੰਨ ਹਫਤੇ, ਜਿੰਨ ਮਹੀਨੇ ਨਿਭ ਜਾਵੇ ਉਹ ਜ਼ਿੰਦਗੀ ਭਰ ਨਹੀਂ ਟੁੱਟਦੀ ਪਰ ਅੱਜ ਇਹ ਤੱਥ ਪੂਰੀ ਤਰ੍ਹਾਂ ਗਲਤ ਸਾਬਤ ਹੋ ਰਿਹਾ ਹੈ। ਹੁਣ ਤਾਂ ਤਿੰਨ ਤੋਂ ਤੀਹ ਸਾਲ ਤੱਕ ਵੀ ਇੱਕਠੇ ਰਹਿ ਰਹੇ ਮਿੱਤਰ ਕਿਸੇ ਨਿੱਕੇ ਜਿਹੇ ਮੁਫ਼ਾਦ ਤੇ ਟੁੱਟਦੇ ਹੀ ਨਹੀਂ ਸਗੋਂ ਇਹ ਜਿਗਰੀ ਰਿਸ਼ਤਾ, ਜਾਨੀ ਦੁਸ਼ਮਣੀਆਂ ਵਿਚ  ਬਦਲਦੇ ਦੇਖਿਆ ਜਾ ਸਕਦਾ ਹੈ।
 
== ਅਪ੍ਰਵਾਨਿਤ ਰਿਸ਼ਤਿਆਂ ਵਿਚ ਤਬਦੀਲੀ== ==
 
== ਅਪ੍ਰਵਾਨਿਤ ਰਿਸ਼ਤਿਆਂ ਵਿਚ ਤਬਦੀਲੀ== ==
ਚੋਰੀ-ਯਾਰੀ ਘਰ-ਸਮਾਜ ਦੀ ਪ੍ਰਵਾਨਗੀ ਨਾ ਮਿਲਣੇ ਕਰਕੇ ਇਸ ਨੂੰ ਅਪ੍ਰਵਾਨਿਤ ਰਿਸ਼ਤੇ ਦਾ ਨਾਮ ਦਿੱਤਾ  ਗਿਆ ਹੈ।
 
ਵਿਆਪਕਚੋਰੀ-ਯਾਰੀ ਘਰ-ਸਮਾਜ ਦੀ ਪ੍ਰਵਾਨਗੀ ਨਾ ਮਿਲਣੇ ਕਰਕੇ ਇਸ ਨੂੰ ਅਪ੍ਰਵਾਨਿਤ ਰਿਸ਼ਤੇ ਦਾ ਨਾਮ ਦਿੱਤਾ  ਗਿਆ ਹੈ।ਵਿਆਪਕ ਰੂਪ ਵਿੱਚ ਫੈਲੀ ਹੋਈ ਬੇਰੁਜ਼ਗਾਰੀ ਨੇ ਨੌਜਵਾਨ ਪੜ੍ਹੇ-ਲਿਖੇ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿਆਰ ਨਾਲੋਂ ਰੁਜ਼ਗਾਰ ਉਨ੍ਹਾਂ ਲਈ ਅਹਿਮ ਤੇ ਚਿੰਤਾਜਨਕ ਵਿਸ਼ਾ ਬਣ ਗਿਆ ਹੈ। ਵਿਦਿਆਰਥੀ ਵਰਗ ਪਿਆਰ-ਚੇਤਨਾ ਹੀ ਖੋ ਬੈਠਾ ਹੈ। ਇਸ ਵਰਗ ਲਈ ਪਿਆਰ ਜਾਂ ਸੈਕਸ ਸੰਬੰਧ ਸਿਰਫ਼ ਵਕਤੀ ਤੌਰ ਤੇ ਟਾਈਮ ਪਾਸ ਕਰਨ ਦਾ ਸਾਧਨ-ਮਾਤਰ ਬਣ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਟੈਲੀਫ਼ੋਨ ਦੀ ਸਹੂਲਤ ਨੇ ਪ੍ਰੇਮ-ਮਿਲਣੀਆਂ ਨੂੰ ਹੀ ਘਟਾ ਦਿੱਤਾ ਹੈ। ਟੈਲੀਫ਼ੋਨ ਤੇ ਹੀ ਗੱਲਾਂ ਕਰਕੇ ਉਹ ਤ੍ਰਿਪਤ ਹੋ ਜਾਂਦੇ ਹਨ। ਆਰਥਕ ਮੰਦਹਾਲੀ ਨੇ ਇਸ ਵਰਗ ਦੀਆਂ ਜਵਾਨੀਆਂ ਹੀ ਖੋਹ ਲਈਆਂ ਹਨ ਅਤੇ ਜੋ ਬਚੀਆਂ ਹਨ ਉਹ ਨਸ਼ਿਆਂ ਨੇ ਗਾਲ ਦਿੱਤੀਆਂ ਹਨ। ਆਰਥਕ ਅਤੇ ਸਮਾਜਿਕ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਨੇ ਦੰਪਤੀ ਜੀਵਨ ਦੇ ਪਿਆਰ-ਸੰਬੰਧਾਂ ਨੂੰ ਵੀ ਦਰੜ ਕੇ ਰੱਖ ਦਿੱਤਾ ਹੈ।
 
ਉਪਰੋਕਤ ਸਾਰੀ ਚਰਚਾ ਤੋਂ ਸਪਸ਼ਟ ਹੈ ਕਿ ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਵਿਚ ਆਪਸੀ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਖ਼ਤਮ ਹੋ ਕੇ ਖ਼ੁਦਗ਼ਰਜ਼ੀ ਅਤੇ ਨਿੱਜੀ ਲਾਭ ਨੇ ਮੱਲ ਲਈ ਹੈ। ਆਪਣੀ ਨਜ਼ਦੀਕੀ ਰਿਸ਼ਤੇਦਾਰੀ ਜਿਨ੍ਹਾਂ ਨਾਲ ਖ਼ੂਨ ਦੀ ਸਾਂਝ ਹੈ ਉਨ੍ਹਾਂ ਰਿਸ਼ਤਿਆਂ ਦੇ ਨਾਂ ਵੀ ਬਦਲ ਗਏ ਹਨ ਜਿਵੇਂ ਮਾਂ-ਪਿਉ, ਦੀ ਥਾਂ ਮੰਮੀ-ਡੈਡੀ ਜਾਂ ਡੈਡ, ਚਾਚਾ, ਤਾਏ, ਮਾਮੇ, ਮਾਸੜ ਆਦਿ ਦੀ ਥਾਂ ਅੰਕਲ। ਇਸੇ ਤਰ੍ਹਾਂ ਭੂਆ, ਮਾਸੀ ਦੀ ਥਾਂ ਆਂਟੀ ਨੇ ਲੈ ਲਈ ਹੈ। ਨੌਕਰੀ ਪੇਸ਼ਾ ਮਨੁੱਖ ਦੇ ਰਿਸ਼ਤੇ ਦੀਆਂ ਨਵੀਆਂ ਤੰਦਾਂ ਸਿਰਜ ਲਈਆਂ ਹਨ। ਅੱਜ-ਕੱਲ੍ਹ ਖ਼ੂਨ ਦੇ ਰਿਸ਼ਤੇ ਨਾਲੋਂ ਹਮ-ਪੇਸ਼ਾ ਲੋਕਾਂ ਦਾ ਰਿਸ਼ਤਾ ਵਧੇਰੇ ਮਹੱਤਵ ਰੱਖਦਾ ਹੈ। ਜਾਤ, ਗੋਤ, ਬਰਾਦਰੀ ਦੀਆਂ ਦੀਵਾਰਾਂ ਢਹਿ ਚੁੱਕੀਆਂ ਹਨ। ਵਰਤਮਾਨ ਪੰਜਾਬੀ ਸਮਾਜ ਵਿੱਚ ਪੁਰਾਤਨ ਰਿਸ਼ਤਾ ਪ੍ਰਣਾਲੀ ਦਾ ਤਾਣਾ-ਬਾਣਾ ਜਰਜਰਾ ਹੋ ਗਿਆ ਜਾਪਦਾ ਹੈ।