ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 52:
ਕੋਈ ਸਮਾਂ ਸੀ ਜਦੋਂ ਵਿਆਹ ਬੜੇ ਸਿੱਧ ਪੱਧਰੇ ਹੁੰਦੇ ਸਨ। ਇਕ ਉਹ ਵੀ ਸਮਾਂ ਸੀ ਜਦ ਪਿੰਡ ਦਾ ਨਾਈ ਹੀ ਮੁੰਡੇ ਕੁੜੀ ਦੇ ਰਿਸ਼ਤੇ ਦਾ ਵਿਚੋਲਾ ਹੁੰਦਾ ਸੀ। ਪਰ  ਵਿਸ਼ਵੀਕਰਨ ਦੇ ਇਸ ਦੌਰ ਵਿਚ ਸਮਾਜਿਕ ਤਾਣੇ-ਬਾਣੇ ਦਾ ਬੜਾ ਕੁਝ ਟੁੱਟ-ਭੱਜ ਕੇ ਉਸ ਦਾ ਮੁਹਾਦਰਾ ਹੀ ਬਦਲ ਗਿਆ। ਵਿਆਹ ਸ਼ਾਦੀ ਦੀਆਂ ਰਸਮਾਂ ਨੇ ਨਵਾਂ ਰੂਪ ਲੈ ਲਿਆ ਹੈ। ਅੱਜ ਜਦੋਂ ਕਿਸੇ ਪਿੰਡ ਦਾ ਮੁੰਡਾ ਚੰਗੀ ਨੌਕਰੀ ਪ੍ਰਾਪਤ ਕਰ  ਲੈਂਦਾ ਹੈ ਤਾਂ ਉਸ ਦੀ ਕੌਸ਼ਿਸ਼ ਹੁੰਦੀ ਹੈ ਕਿ ਉਸ ਦੀ ਜੀਵਨ ਸਾਥਣ ਵੀ ਪੜ੍ਹੀ ਤੇ ਉਹ ਬੇਸ਼ੱਕ ਬਠਿੰਡੇ ਦੀ ਹੋਵੇ ਜਾਂ ਦਿੱਲੀ, ਯੂ.ਪੀ ਜਾਂ ਚੰਡੀਗੜ੍ਹ ਦੀ।
 
ਅੱਜ ਬਰਾਬਰ ਦੀ ਯੋਗਤਾ, ਬਰਾਬਰ ਦਾ ਸੁੱਹਪਣ, ਬਰਾਬਰ ਦਾ ਕੱਦ-ਕਾਠ ਅਤੇ ਬਰਾਬਰ ਦਾ ਰੁਤਬਾ ਸੌ-ਸੌ ਮਿਣਤੀਆਂ ਗਿਣਤੀਆਂ ਕਰਕੇ ਕੀਤੇ ਰਿਸ਼ਤੇ ਵੀ ਬਹੁਤੀ ਤਲਾਕ ਲੈਣ ਵਾਲੀਆ ਦੀਆ ਕਤਾਰਾਂ ਲੱਗੀਆਂ ਹੋਈਆ ਹਨ। ਵਿਆਹ ਤੋਂ ਬਾਅਦ ਨੂੰਹ ਸੁਹਰੇ ਵਾਲੇ ਰਿਸ਼ਤੇ ਵਿਚ ਵੀ ਪਰਿਵਰਤਨ ਆਉਂਦਾ ਲੱਗ ਪਏ ਹਨ। ਪਹਿਲਾਂ ਨੂੰਹਾਂ ਆਪਣੇ ਸੁਹਰੇ ਤੋਂ ਘੁੰਡ ਕੱਢਦੀਆਂ ਸਨ ਅਤੇ ਸਿਰ ਨੰਗਾ ਨਹੀਂ ਰੱਖਦੀਆਂ ਸਨ। ਹੁਣ ਸਭ ਕੁਝ ਉਲਟ ਹੋ ਗਿਆ।  ਘੁੰਡ ਕੱਢਣਾ ਤਾਂ ਦੂਰ ਅੱਜ ਕੱਲ੍ਹ ਚੁੰਨੀਆਂ ਵੀ ਗਲ੍ਹਾਂ ਵਿੱਚ ਪਾ ਕੇ ਘੁੰਮਦੀਆਂ ਹਨ ਨੂੰਹ ਸੁਹਰੇ ਦੇ ਰਿਸ਼ਤੇ ਵਿਚ ਕਾਫੀ ਪਰਿਵਰਤਨ ਆ ਗਿਆ  ਹੈ।<ref>{{Cite book|title=ਪੰਜਾਬੀ ਸਭਿਆਚਾਰ ਰਿਸ਼ਤਿਆਂ ਦੀ ਸੰਬਾਦਿਕਤਾ|last=ਖੀਵਾ|first=ਜਲੌਰ ਸਿੰਘ|publisher=ਚੇਤਨਾ ਪ੍ਰਕਾਸ਼ਨ|year=2010|isbn=|location=ਲੁਧਿਆਣਾ|pages=37|quote=|via=}}</ref>
 
ਯੋਨ ਵਿਗਿਆਨ ਦੇ ਖੇਤਰ ਵਿਚ ਹੋਈਆ ਖੋਜਾਂ ਤੇ ਕਾਢਾਂ ਨੇ ਨਵੇਂ ਗਰਭ ਰੋਕੂ ਤਰੀਕਿਆਂ ਨੂੰ ਈਜਾਦ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਨਾਲ ਸੈਕਸ-ਸੰਬੰਧ ਨਿਰੋਲ ਸੈਕਸ-ਗੰਦ ਦੀ ਚਰਮ ਸੀਮਾ ਛੋਹ ਗਏ। ਇਥੇ ਹੀ  ਬਸ ਨਹੀਂ ਟੈਸਟ-ਟਿਊਬ, ਰਾਹੀਂ ਅਤੇ ਪਰਾਈ ਕੁੱਖ ਰਾਹੀਂ ਬੱਚੇ ਪੈਦਾ ਹੋਣ ਨਾਲ ਨਵੇਂ ਯੋਨ-ਸੰਬੰਧਾਂ ਦਾ ਜਨਮ ਹੋਇਆ ਜਿਨ੍ਹਾਂ ਨਾਲ ਪਿਆਰ-ਸੰਬੰਧਾਂ ਤੇ ਸੈਕਸ ਸੰਬੰਧਾਂ ਪ੍ਰਤੀ ਨਜ਼ਰੀਆਂ ਹੀ ਬਦਲ ਗਿਆ ਅਤੇ ਇਹ ਸੰਬੰਧ ਨਿਰੋਲ ਮਸ਼ੀਨੀ ਤੇ ਤਕਨੀਕੀ ਬਣ ਕੇ ਰਹਿ ਗਏ। ਇਨ੍ਹਾਂ ਸੰਬੰਧਾਂ ਨੂੰ ਕਿਸੇ ਤਰ੍ਹਾਂ ਵੀ ਮਾਨਵੀ ਸੰਬੰਧ ਨੂੰ ਨਹੀਂ ਕਿਹਾ ਜਾ ਸਕਦਾ ਹੈ।