ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 46:
 
== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। <ref>{{Cite news|url=https://www.punjabitribuneonline.com/2018/08/%E0%A8%95%E0%A9%80-%E0%A8%AD%E0%A8%BE%E0%A8%B0%E0%A8%A4-%E0%A8%AA%E0%A8%BE%E0%A8%95%E0%A8%BF-%E0%A8%B0%E0%A8%BF%E0%A8%B6%E0%A8%A4%E0%A8%BE-%E0%A8%B8%E0%A9%81%E0%A8%A7%E0%A8%BE%E0%A8%B0-%E0%A8%B8/|title=ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?|last=ਕੇ.ਸੀ. ਸਿੰਘ|first=|date=2018-08-08|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref>ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।<ref>http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref> ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।<ref>{{Cite news|url=https://www.punjabitribuneonline.com/2018/08/%E0%A8%AE%E0%A9%B1%E0%A8%A4%E0%A8%AD%E0%A9%87%E0%A8%A6-%E0%A8%AE%E0%A8%BF%E0%A8%9F%E0%A8%BE%E0%A8%89%E0%A8%A3-%E0%A8%B2%E0%A8%88-%E0%A8%97%E0%A9%B1%E0%A8%B2%E0%A8%AC%E0%A8%BE%E0%A8%A4-%E0%A8%B9/|title=ਮੱਤਭੇਦ ਮਿਟਾਉਣ ਲਈ ਗੱਲਬਾਤ ਹੀ ਸਹੀ ਰਾਹ: ਇਮਰਾਨ|last=|first=|date=2018-08-21|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}</ref>ਪਾਕਿਸਤਾਨੀ ਫ਼ੌਜ ਕਦੇ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਭਾਰਤ ਨਾਲ ਅਜਿਹੀ ਨੇੜਤਾ ਕਾਇਮ ਹੋਵੇ ਕਿ ਜਿਸ ਨਾਲ ਉਸ ਦੀਆਂ ‘ਭਾਰਤ ਨੂੰ ਲਹੂ–ਲੁਹਾਨ ਕਰਨ’ ਦੀਆਂ ਸਾਜ਼ਿਸ਼ਾਂ ਨਾਕਾਮ ਹੋਣ। <ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%A4%E0%A9%87-%E0%A8%85%E0%A8%AE%E0%A8%A8-%E0%A8%87%E0%A9%B0%E0%A8%A4%E0%A8%9C%E0%A8%BC%E0%A8%BE%E0%A8%B0-%E0%A8%B5%E0%A8%BF%E0%A9%B1%E0%A8%9A/|title=ਇਮਰਾਨ ਤੇ ਅਮਨ : ਇੰਤਜ਼ਾਰ ਵਿੱਚ ਹੀ ਭਲਾ|last=ਜੀ. ਪਾਰਥਾਸਾਰਥੀ|first=|date=2018-08-22|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref> ਜੇਕਰ ਜਨਰਲ ਬਾਜਵਾ ਦੀ ਅਗਵਾਈ ਹੇਠਲੀ ਫ਼ੌਜੀ ਲੀਡਰਸ਼ਿਪ, ਇਮਰਾਨ ਦਾ ਸਾਥ ਦਿੰਦੀ ਹੈ ਤਾਂ ਨਵਾਂ ਪ੍ਰਧਾਨ ਮੰਤਰੀ, ਭਾਰਤ ਨਾਲ ਸਬੰਧ ਸੁਧਾਰਨ ਲਈ ਸੰਜੀਦਾ ਹੰਭਲਾ ਮਾਰ ਸਕਦਾ ਹੈ। ਉਂਜ, ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰਾਂ ਇਸ ਦਿਸ਼ਾ ਵਿੱਚ ਸੰਜੀਦਾ ਕੋਸ਼ਿਸ਼ਾਂ ਪਹਿਲਾਂ ਵੀ ਕਰਦੀਆਂ ਆਈਆਂ ਸਨ, ਪਰ ਫ਼ੌਜ ਵੱਲੋਂ ਇਨ੍ਹਾਂ ਕੋਸ਼ਿਸ਼ਾਂ ਦੀ ਹਮਾਇਤ ਨਾ ਕੀਤਾ ਜਾਣਾ ਹਮੇਸ਼ਾ ਵੱਡਾ ਰੇੜਕਾ ਬਣਿਆ ਰਿਹਾ।<ref>{{Cite news|url=https://www.punjabitribuneonline.com/2018/08/%E0%A8%AA%E0%A9%8D%E0%A8%B0%E0%A8%A7%E0%A8%BE%E0%A8%A8-%E0%A8%AE%E0%A9%B0%E0%A8%A4%E0%A8%B0%E0%A9%80-%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%82%E0%A9%B0-%E0%A8%A6%E0%A8%B0/|title=ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ|last=ਮੁਸ਼ੱਰਫ਼ ਜ਼ੈਦੀ|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref>ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’<ref>{{Cite news|url=https://www.punjabitribuneonline.com/2018/11/%E0%A8%AD%E0%A8%BE%E0%A8%B0%E0%A8%A4-%E0%A8%A8%E0%A8%BE%E0%A8%B2-%E0%A8%B9%E0%A8%B0-%E0%A8%AE%E0%A9%81%E0%A9%B1%E0%A8%A6%E0%A9%87-%E0%A8%A4%E0%A9%87-%E0%A8%97%E0%A9%B1%E0%A8%B2%E0%A8%AC/|title=ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ - Tribune Punjabi|date=2018-11-29|work=Tribune Punjabi|access-date=2018-11-30|language=en-US}}</ref>
 
==ਹਵਾਲੇ==