ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
,ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
,
 
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ।
 
ਅਲੰਕਾਰ ਜਾ ਅਲੰਕਿ੍ਤ ਦੋਵੇ ਹੀ ਸਮਾਨਾਰਥਕ ਸਬਦ ਹਨ ਜਾ ਪਰਿਅਾਇਵਾਚੀ ਸਬਦ ਹਨ ਅਲੰਕਾਰ ਸਬਦ ਦੀ ੳੁਤਪਤੀ ਵਿਅਾਕਰਣਕਾਰ ਦੋ ਤਰਾ ਨਾਲ ਕਰਦੇ ਹਨ 1ਅਲੰਕਰੋਤੀਤਿ ਅਲੰਕਾਰ ਜੋ ਸੁਭਾਇਮਾਨ ਕਰਦਾ ਹੈ ਜਾਂ ਜੋ ਸਜੋਦਾ ਹੈ ੳੁਹ ਅਲੰਕਾਰ ਹੈ 2ਅਲੰਕਿ੍ਯਤੇ ਅਨੇਨ ਇਤਿ ਭਾਵ ਜਿਸ ਨਾਲ ਸਿੰਗਾਰ ਕੀਤਾ ਜਾਵੇ ਪਰ ਫੇਰ ਵੀ ਪਹਿਲੀ ਵਿੳੁਤੀਪੱਤੀ ਦੇ ਅਨੁਸਾਰ ਕਰਨ ਦਾ ਸਾਧਨ ਪਹਿਲੀ ਚ ਅਲੰਕਾਰ ਖੁਦ ਸਜੋਦਾ ਹੈ ਤੇ ਦੂਜੀ ਇਸ ਰਾਹੀਂ ਕਿਸੇ ਹੋਰ ਤੱਤ ਦੀ ਸਜਾਵਟ ਕੀਤੀ ਜਾਦੀਂ ਹੈ ਇਸ ਤਰਾ ਅਲੰਕਾਰ ਸਬਦ ਦੇ ਅਰਥ ਹੋਏ ਕਾਵੀ ਦੀ ਸੋਭਾ ਵਧਾੳੁਣ ਵਾਲੇ ਸਬਦ ਨੂੰ ਅਲੰਕਾਰ ਕਿਹਾ ਜਾਂਦਾ ਹੈ ਅਲੰਕਾਰ ਹੋਰ ਅਰਥ ਅਨੁਸਾਰ (ਅਲ)ਸਬਦ ਦੇ ਸਸ਼ਕਿ੍ਤ ਵਿਚ ਕਈ ਅਰਥ ਹਨ ਕਿਤੇ ਇਹ ਬੇ ਅਰਥ ਦੇ ਅਰਥ ਵਿਚ ਅਾੳੁਦਾ ਹੈ ਕਿਤੇ ਕਾਫੀ ਦੇ ਅਰਥ ਵਿਚ ਕਿਤੇ ਸੋਭਾ ਦੇ ਅਰਥ ਵਿਚ ਕੀਤੇ ਸੋਦਰਯ ਦੇ ਅਰਥ ਵਿਚ ਕਾਵਿ ਦੇ ਸਬਦ ਵਿਚ ਇਸ ਸਬਦ ਦਾ ਅਰਥ ਸੋਭਾ ਅਰਥਾਤ ਸਜਾਵਟ ਕਰਨ ਵਾਲਾ ਹੋਰ ਅਰਥ ਅਨੁਸਾਰ ਯੂਨਾਨੀ ਭਾਸ਼ਾ ਵਿਚ ਅੰਲ ਸਬਦ ਦੇ ਤੁੱਲ ਸਮ ਅੱਖਰਾਂ ਸਬਦ ਅੋਰਮ ਅਥਮਾਂ ਅਰਮ ਹੈ ਜਿਸ ਦਾ ਅਰਥ ਸੋਇਨਾ ਹੁੰਦਾ ਹੈ ਇਹ ਯੂਨਾਨੀ ਸਬਦ ਵੀ ਭੂਸ਼ਣ ਗਹਿਣੇ ਦੇ ਅਰਥ ਵਿਚ ਵਰਤਿਆ ਜਾਂਦਾ ਹੈ ਅਤੇ ਸੰਸਕਿ੍ਤ ਦਾ ਅਲੇ ਸਬਦ ਵੀ ਕਾਵਿ ਪ੍ਗਟਾ (ਅਭਿਵਿਅਕਤੀ) ਦਾ ਭੂਸ਼ਣ ਸੰਸਕਿ੍ਤ ਵਿਚ ਅਲੰਕਾਰ ਮੰਨਿਆ ਜਾਂਦਾ ਹੈ ਇਸ ਤਰਾ ਅਲੰਕਾਰ ਨੂੰ ਕਾਵਿ ਦੇ ਵਿਚ ਸੋਭਾ ਵਧਾੳੁਣ ਵਾਲਾ ਤੱਤ ਮੰਨਿਆ ਗਿਆ ਹੈ ਕਾਵਿ ਨੂੰ ਸਜਾੳੁਣ ਅਲੰਕਾਰ ਹੈ ਇਸ ਤਰਾ ਅਲੰਕਾਰ ੳੁਹ ਤੱਤ ਹੈ ਜੋ ਕਾਵਿ ਨੂੰ ਸੁੰਦਰਤਾ ਦਾ ਗਹਿਣਾ ਪਹਿਨਾੳਦਾ ਹੈ ਅਲੰਕਾਰ ਬਾਰੇ ਇਹ ਵੀ ਕਹਿ ਜਾਂਦਾ ਹੈ ਕੇ ਜਿਸ ਤਰਾ ਸੁਭਾਵਿਕ ਤੋਰ ਤੇ ਸੁੰਦਰ ਹੋਣ ਤੇ ਵੀ ਇਸ ਇਸਤਰੀ ਦਾ ਮੁੱਖ (ਅਲੰਕਾਰ) ਗਹਿਣੇ ਤੋ ਬਿਨਾਂ ਸੋਭਾ ਨਹੀਂ ਪਾੳੁਦਾ ਕਾਵਿ ਦੇ ਵਿਚ ਸੋਭਾ ਵਧਾੳੁਣ ਵਾਲਾ ਤੱਤ ਅਲਮ੍ ਅਤੇ ਕਾਰ ਤੋਂ ਬਣਿਆ ਹੈ। ਅਲਮ੍ ਦਾ ਅਰਥ ਹੈ। ਸ਼ੋਭਾ (ਸਜਾਵਟ) ਅਤੇ ਪੂਰਣਤਾ। ਇਸ ਤਰ੍ਹਾਂ ਅਲੰਕਾਰ ਦਾ ਅਰਥ ਹੋਇਆ ਸ਼ੋਭਾ (ਸਜਾਵਟ) ਕਰਨ ਵਾਲਾ ਅਤੇ ਪੂਰਣਤਾ ਪ੍ਰਦਾਨ ਕਰਨ ਵਾਲਾ ਧਰਮ। ਸੰਸਕ੍ਰਿਤ ਵਿਚ ਅਲੰਕਾਰ ਸ਼ਬਦ ਦੀ ਉਤਪੱਤੀ ਦੋ ਤਰ੍ਹਾਂ ਨਾਲ ਮੰਨੀ ਗਈ ਹੈ।'ਅਲੰਕਰੋਤਿਤੀ'ਅਲੰਕਾਰ ਭਾਵ ਜੋ ਸਜਾਉਂਦਾ ਹੈ ਜਾਂ ਸ਼ਿੰਗਾਰ ਕਰਨ ਵਾਲਾ ਅਤੇ ਅੰਲਕ੍ਰਿਯਤੇ ਅਨੇਨ ਇਤਿ ਅਲੰਕਾਰ ਭਾਵ ਜਿਸ ਨਾਲ ਕਿਸੇ ਦੀ ਸਜਾਵਟ ਹੁੰਦੀ ਹੈ ਜਾਂ ਸ਼ਿੰਗਾਰ ਦਾ ਸਮਾਨ। ਜਿਸ ਦੁਆਰਾ ਕਾਵਿ ਨੂੰ ਅਲੰਕ੍ਰਿਤ ਕੀਤਾ ਜਾਵੇ ਜਾਂ ਜੋ ਕਾਵਿ ਨੂੰ ਅਲੰਕ੍ਰਿਤ ਕਰੇ,ਇਹਨਾਂ ਦੋਵਾਂ ਕਥਨਾਂ ਵਿੱਚ ਅਸਲ ਵਿਚ ਕੋਈ ਖਾਸ ਅੰਤਰ ਨਹੀਂ ਹੈ। ਦੋਵੇਂ ਵਿਉਤਪੱਤੀਆਂ ਇਹੋ ਤੱਥ ਪੇਸ਼ ਕਰਦੀਆਂ ਹਨ ਕਿ ਕਾਵਿ ਨੂੰ ਸਜਾਉਣ ਵਾਲਾ ਤੱਤ ਹੀ ਅੰਲਕਾਰ ਹੈ। ਕਵਿਤਾ ਦਾ ਮੁੱਖ ਉਦੇਸ਼ ਵਸਤੂ ਦਾ ਗਿਆਨ ਕਰਵਾਉਣਾ ਨਹੀਂ, ਬਲਕਿ ਉਸਦੇ ਭਾਵ ਜਾਂ ਰਸ ਦਾ ਸੰਚਾਰ ਕਰਨਾ ਹੁੰਦਾ ਹੈ। "ਕਿਸੇ ਦਾ ਮੁੱਖ ਸੋਹਣਾ ਹੈ" ਇੱਥੇ ਕਾਵਿ ਦਾ ਉਦੇਸ਼ ਮੁੱਖ ਨਾਲ ਸੰਬੰਧਿਤ ਨਹੀਂ, ਮੁੱਖ ਦੀ ਸੁੰਦਰਤਾ ਨਾਲ ਸੰਬੰਧਿਤ ਹੈ। ਜਦੋਂ ਮੁੱਖ ਦੀ ਸੁੰਦਰਤਾ ਦੇ ਪ੍ਰਭਾਵ ਵਿੱਚ ਹੋਰ ਖਿੱਚ ਪੈਦਾ ਕਰਨ ਲਈ ਮੁੱਖ ਦੀ ਸੁੰਦਰਤਾ ਦੇ ਨਾਲ ਹੀ ਹੋਰ ਕਾਲਪਨਿਕ ਸੁੰਦਰਤਾ ਦਾ ਸਹਾਰਾ ਲਿਆ ਜਾਂਦਾ ਹੈ, ਉੱਥੇ ਅਲੰਕਾਰ ਆਪਣੀ ਹੋਂਦ ਧਾਰਨ ਕਰਦਾ ਹੈ। ਕਵੀ ਦਾ ਉਦੇਸ਼ ਭਾਵ ਨੂੰ ਵੱਧ ਤੋਂ ਵੱਧ ਸਪਸ਼ਟ ਤੇ ਸੋਹਣੇ ਰੂਪ ਵਿਚ ਵਰਣਨ ਕਰਕੇ ਪੂਰਾ ਪ੍ਰਭਾਵ ਪੈਦਾ ਕਰਨਾ ਹੈ। ਇਸ ਪ੍ਰਭਾਵ ਦੇ ਵਾਧੇ ਲਈ ਕਵੀ ਜਿਸ ਸਾਧਨ ਦੀ ਵਰਤੋਂ ਕਰਦਾ ਹੈ, ਉਸਨੂੰ ਅਲੰਕਾਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਗਹਿਣਿਆਂ ਨਾਲ ਮਨੁੱਖੀ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ,ਓੇੁਸ ਤਰ੍ਹਾਂ ਦੀ ਹੀ ਖੁਸ਼ੀ ਅਲੰਕਾਰ ਦੁਆਰਾ ਪੈਦਾ ਕਰਨ ਲਈ, ਵਿਦਵਾਨਾਂ ਨੇ ਭਾਸ਼ਾਈ ਤੱਤਾਂ ਦੀ ਢੁੱਕਵੀਂ ਵਿਉਂਤਬੰਦੀ ਤੇ ਸਜਾਵਟ ਦੇ ਨਿਯਮਾਂ ਦੀ ਸਿਰਜਨਾ ਕੀਤੀ, ਜਿਸਦੇ ਫਲਸਰੂਪ ਅਨੁਪ੍ਰਾਸ, ਯਮਕ ਆਦਿ ਵਰਗੇ ਸ਼ਬਦ ਅਲੰਕਾਰਾਂ ਦਾ ਵਿਕਾਸ ਹੋਇਆ।
 
ਅਲੰਕਾਰਾਂ ਦਾ ਕਾਵਿ ਵਿਚ ਸਥਾਨ ਤੇ ਮਹੱਤਵ
 
ਕਾਵਿ ਵਿਚ ਅਲੰਕਾਰ ਦੇ ਸਥਾਨ ਬਾਰੇ ਵੱਖ ਵੱਖ ਕਾਵਿ ਸਾਸ਼ਤਰੀਅਾ ਦੇ ਵੱਖ ਵੱਖ ਵਿਚਾਰ ਹਨ ਅਲੰਕਾਰ ਸਕੂਲ ਦੇ ਸਥਾਪਕ ਪਹਿਲੇ ਸਮੀਥਿਕਾਰ ਨੇ ਅਲੰਕਾਰ ਨੂੰ ਕਾਵਿ ਦੀ ਅਾਤਮਾ ਮੰਨ ਕੇ ਰਸ ਨੂੰ ਇੱਕ ਰਸਵਰ ਨਾ ਦਾ ਖਾਲੀ ਅਲੰਕਾਰ ਹੀ ਮੰਨਿਆ ਹੈ ਇੳੁ ਕਾਵਿ ਦੇ ਵਿਚ ਇੱਕ ਨਿਵੇਕਲੀ ਅਲੰਕਾਰ ਸੰਪਦ੍ਇ ਦੀ ਸਥਾਪਨਾ ਹੋਈ ਹੈ ਭਾਮਹ ਨੇ ਕਾਵਿ ਚ ਅਲੰਕਾਰ ਦੀ ਥਾਂ ਇੱਕ ਵੱਖਰੇ ਢੰਗ ਦੀ ਦੱਸੀ ਹੈ ਸੁੰਦਰੀ ਦਾ ਅਣ ਸਿੰਗਾਰਿਅਾ ਗਿਆ ਮੁਖੜਾ ਸੋਹਣਾ ਹੁੰਦਾ ਹੋਇਅਾ ਵੀ ਗਹਿਣਿਆਂ ਤੋ ਬਗੈਰ ਸੋਭਾ ਨਹੀਂ ਦਿੰਦਾ ਅਰਥਾਤ ਕਵਿਤਾ ਸੁੰਦਰੀ ਕਦੇ ਨਹੀਂ ਕਹਿ ਜਾ ਸਕਦੀ ਜਦੋ ਤਕ ਅਲੰਕਾਰਾ ਨਾਲ ਸਜਾਈ ਨਾ ਗਈ ਹੋਵੇ ਅਗਨੀ ਪੁਰਾਣ ਵਿਚ ਕਿਹਾ ਹੈ ਕਿ ਅਰਥ ਅਲੰਕਾਰਾ ਤੋ ਹੀਣ ਸਰਸਵਤੀ ਇੱਕ ਵਿਧਵਾ ਵਾਂਗੂੰ ਹੈ ਜਯਦੇਵ ਨੇ ਅੰਕਿਤ ਕੀਤਾ ਹੈ ਕਿ ਜਿਹੜਾ ਅਰਥ ਅਲੰਕਾਰ ਤੋ ਰਹਿਤ ਕਾਵਿ ਨੂੰ ਕਾਵਿ ਸਵੀਕਾਰ ਕਰਦਾ ਹੈ ੳੁਹ ਅੱਗ ਨੂੰ ਸੇਕ ਤੋ ਹੀਣੀ ਕਿੳੁ ਨਹੀਂ ਮੰਨਦੇ ਅਰਥਾਤ ਜਿਵੇ ਸੇਕ ਤੇ ਅੱਗ ਦਾ ਸ਼ਬੰਧ ਹੈ ਅਨਿੱਖੜਵਾਂ ਹੈ ਤਿਵੇ ਹੀ ਕਾਵਿ ਤੇ ਅਲੰਕਾਰ ਅਾਪੋ ਵਿਚ ਅਨਿੱਖੜ ਹਨ ਤਿਵੇ ਹੀ ਕਾਵਿ ਤੇ ਅਲੰਕਾਰ ਹੋਰ ਕਾਵਿ-ਤੱਤਾਂ ਦੇ ਮੁਕਾਬਲੇ ਅੰਲਕਾਰ ਦੇ ਮਹੱਤਵ ਦੇ ਸੰਬੰਧ ਵਿਚ ਕਈ ਪ੍ਰਕਾਰ ਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਕਾਵਿ ਦੇ ਸਰੂਪ ਦੇ ਸੰਬੰਧ ਵਿਚ ਵੱਖ-ਵੱਖ ਸੰਪਰਦਾਵਾਂ ਵੱਲੋਂ ਵੱਖਰਾ-ਵੱਖਰਾ ਨਜ਼ਰੀਆ ਅਪਣਾਇਆ ਗਿਆ ਹੈ, ਉਸੇ ਤਰ੍ਹਾਂ ਅਲੰਕਾਰ ਦੇ ਵਿਸ਼ੇ ਵਿਚ ਵੀ ਇਹ ਮੱਤਭੇਦ ਸੁਭਾਵਿਕ ਹੀ ਸੀ, ਇਹ ਮੱਤਭੇਦ ਪੁਰਾਣੇ ਸਮੇਂ ਤੋਂ ਹੀ ਰਿਹਾ ਹੈ। ਭਾਮਾਹ ਦੇ ਸਮੇਂ ਵੀ ਕਾਵਿ-ਅੰਲਕਾਰ ਨੂੰ ਕਾਵਿ ਦਾ ਬਾਹਰੀ ਅਤੇ ਅੰਦਰੂਨੀ ਤੱਤ ਮੰਨਣ ਵਾਲੇ ਦੋ ਮੱਤ ਪ੍ਰਚੱਲਿਤ ਸਨ, ਜਿਹਨਾਂ ਦਾ ਜ਼ਿਕਰ ਭਾਮਾਹ ਦੇ ਕਾਵਿ-ਅੰਲਕਾਰ ਵਿਚ ਕੀਤਾ ਗਿਆ ਹੈ। ਅਲੰਕਾਰ-ਸ਼ਾਸਤਰ ਦੇ ਆਰੰਭ ਵਿਚ ਇਨੂੰ ਬਹੁਤ ਮਹੱਤਵ ਦਿੱਤਾ ਗਿਆ ਸੀ, ਪਰ ਹੌਲੀ-ਹੌਲੀ ਇਸਦਾ ਮਹੱਤਵ ਘੱਟ ਹੁੰਦਾ ਗਿਆ। ਕਾਵਿ ਵਿਚ ਰਸ ਨੂੰ ਪ੍ਰਮੁੱਖ ਮੰਨਿਆ ਜਾਣ ਲੱਗ ਪਿਆ ਅਤੇ ਅਲੰਕਾਰ ਦਾ ਸਥਾਨ ਗੌਣ ਹੁੰਦਾ ਗਿਆ। ਕਾਵਿ ਦੀ ਅਭਿਵਿਅੰਜਨਾ ਪ੍ਰਧਾਨ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਲੰਕਾਰ ਨੂੰ ਹੀ ਕਾਵਿ ਦਾ ਸੁੰਦਰਤਾਮਈ ਤੱਤ ਮੰਨਿਆ ਜਾਣ ਲੱਗ ਪਿਆ ਸੀ। ਭਾਮਾਹ ਤੋਂ ਲੈ ਕੇ ਰੁਦਰਟ ਤੱਕ ਤੇ ਆਚਾਰੀਆ ਸਰੀਰਵਾਦੀ ਸਨ, ਉਹਨਾਂ ਨੇ ਕਾਵਿ ਵਿਚ ਸਰੀਰ ਦੇ ਸੌਂਦਰਯ ਦੇ ਆਧਾਰ ਤੇ ਅੰਲਕਾਰ ਨੂੰ ਕਾਵਿ ਦਾ ਜਰੂਰੀ ਤੱਤ ਮੰਨਿਆ, ਪਰ ਰੁਦਰਟ ਤੋਂ ਬਾਅਦ ਦੇ ਆਚਾਰੀਆਂ ਨੇ ਸਰੀਰ ਵੱਲ ਧਿਆਨ ਨਾ ਦੇ ਕੇ, ਰਸ ਜਾਂ ਧ੍ਵਨੀ ਨੂੰ ਹੀ ਕਾਵਿ ਦਾ ਮੂਲ ਮੰਨਿਆ ਅਤੇ ਰਸ ਰੂਪੀ ਆਤਮਾ ਦੇ ਅੰਗ ਦੇ ਰੂਪ ਵਿਚ ਅੰਲਕਾਰ ਨੂੰ ਸਵੀਕਾਰ ਕੀਤਾ। ਕੁਝ ਆਚਾਰੀਆਂ ਨੇ ਅਲੰਕਾਰਾਂ ਨੂੰ ਏਨਾ ਜ਼ਿਆਦਾ ਮਹੱਤਵ ਦਿੱਤਾ ਸੀ ਕਿ ਉਹਨਾਂ ਨੂੰ ਕਾਵਿ ਦੀ ਆਤਮਾ ਹੀ ਸਵੀਕਾਰ ਕਰ ਲਿਆ ਅਤੇ ਇਥੋਂ ਤੱਕ ਕਿਹਾ ਕਿ ਜੋ ਵਿਅਕਤੀ ਅਲੰਕਾਰ ਵਿਹੂਣੀਂ ਰਚਨਾ ਨੂੰ 'ਕਾਵਿ' ਸਵੀਕਾਰ ਕਰਦਾ ਹੈ, ਓੁਸ ਨੂੰ ਅੱਗ ਨੂੰ ਸੇਕ ਤੋਂ ਬਿਨਾਂ ਸਵਿਕਾਰ ਕਰ ਲੈਣਾ ਚਾਹੀਦਾ ਹੈ, ਭਾਵ ਜਿਸ ਤਰ੍ਹਾਂ ਅੱਗ ਤਪਸ਼ ਤੋਂ ਰਹਿਤ ਨਹੀਂ ਹੋ ਸਕਦੀ, ਉਸੇ ਤਰ੍ਹਾਂ ਕਾਵਿ 'ਅਲੰਕਾਰ' ਤੋਂ ਰਹਿਤ ਨਹੀਂ ਹੋ ਸਕਦਾ। ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਆਚਾਰੀਆਂ ਨੇ ਕਾਵਿ ਵਿਚ ਅਲੰਕਾਰ ਦੀ ਸਥਿਤੀ ਉੱਤੇ ਵਿਚਾਰ ਕੀਤਾ ਹੈ। ਕਲਾ ਦੇ ਪ੍ਰਗਟਾਵੇ ਦਾ ਉੱਤਮ ਰੂਪ 'ਕਾਵਿ' ਹੈ। ਕਲਾ ਦਾ ਪ੍ਰਮੁੱਖ ਉਦੇਸ਼ ਆਪਣੇ ਆਪ ਨੂੰ ਪੂਰਨ ਰੂਪ ਵਿਚ ਦੁਨੀਆਂ ਦੇ ਸਾਹਮਣੇ ਪੇਸ ਕਰਨਾ ਹੈ, ਪਰ ਇਹ ਪੂਰਨਤਾ ਕਿਉਂਕਿ ਕਾਵਿ ਦੇ ਤੱਤ 'ਅਲੰਕਾਰ' ਦੇ ਖੇਤਰ ਵਿਚ ਆਸਾਨੀ ਨਾਲ ਹੋ ਜਾਂਦੀ ਹੈ, ਇਸੇ ਲਈ ਅੰਲਕਾਰ ਨੂੰ ਕਾਵਿ ਦਾ ਜਰੂਰੀ ਸਾਧਨ ਮੰਨਿਆ ਜਾਂਦਾ ਹੈ। ਇਸ ਲਈ ਅਲੰਕਾਰ ਸੰਪਰਦਾਇ ਦੇ ਆਦਾਰੀਆਂ ਨੇ ਵਿਅੰਗ ਅਰਥ ਦੀ ਸੁੰਦਰਤਾ ਵਧਾਉਣ ਲਈ 'ਧ੍ਵਨੀ ਤੇ ਰਸ' ਆਦਿ ਨੂੰ ਵੀ ਅਲੰਕਾਰ ਵਿਚ ਸ਼ਾਮਿਲ ਮੰਨ ਲਿਆ ਹੈ। ਅਲੰਕਾਰ ਦੇ ਪ੍ਰਯੋਗ ਦਾ ਭਾਵ; ਕਾਵਿ ਵਿਚ ਉਸਦੀ ਢੁੱਕਵੀਂ ਵਰਤੋਂ ਨਾਲ ਹੈ। ਅਲੰਕਾਰ ਦੀ ਕਾਵਿ ਲਈ ਕਾਫੀ ਲੋੜ ਹੈ ਕਿਉਕਿ ਇਸ ਨਾਲ ਕਾਵਿ ਵਿਚ ਵਿਲੱਖਣ ਸੁੰਦਰਤਾ ਪੈਦਾ ਹੁੰਦੀ ਹੈ ਅਤੇ ਇਹ ਰਸ ਅਭਿਵਿਅਕਤੀ ਵਿਚ ਸਹਾਇਕ ਹੁੰਦਾ ਹੈ। ਰਸ ਦਾ ਅਨੁਭਵ ਕਰਵਾਉਣਾ ਹੀ ਕਾਵਿ ਦਾ ਮੁੱਖ ਉਦੇਸ਼ ਹੈ। ਇਸ ਲਈ ਜੋ ਰਸ ਨੂੰ ਸੁੰਦਰ ਬਣਾਉਂਦੇ ਹਨ, ਉਹਨਾਂ ਨੂੰ ਕਿਵੇਂ ਅਣਲੋੜੀਦਾਂ ਜਾਂ ਘਟੀਆ ਆਖਿਆ ਜਾ ਸਕਦਾ ਹੈ। ਅੰਲਕਾਰ ਦਾ ਪ੍ਰਯੋਗ ਭਾਵੇਂ ਕਿਸੇ ਵੀ ਦਿਸ਼ਾ ਵਿਚ ਹੋਵੇ, ਉਸਦਾ ਉਦੇਸ਼ ਦੂਸਰਿਆ ਦੇ ਸਾਹਮਣੇ ਆਪਣੀ ਖਿੱਚ ਪੈਦਾ ਕਰਨਾ ਅਤੇ ਦੂਸਰਿਆ ਦੀ ਖੁਸ਼ੀ ਨੂੰ ਵਧਾਉਣਾ ਹੈ। ਪਰ ਇੱਥੇ ਇਕ ਗੱਲ ਵਿਚਾਰਨ ਯੋਗ ਹੈ ਕਿ ਕਰੂਪ ਇਸਤਰੀ ਭਾਵੇਂ ਗਹਿਣੇ ਵੀ ਪਾ ਲਵੇ, ਫਿਰ ਵੀ ਉਸਦੀ ਸੁੰਦਰਤਾ ਨਹੀਂ ਵੱਧਦੀ। ਇਸਦਾ ਕਾਵਿ ਜਗਤ ਵਿਚ ਅਰਥ ਇਹੋ ਲਿਆ ਜਾਂਦਾ ਹੈ ਕਿ ਭਾਵਾਂ ਦੀ ਹੀਣਤਾ ਤੇ ਕਾਰਨ ਕਾਵਿ ਵਿਚ ਅਲੰਕਾਰਾ ਦਾ ਪ੍ਰਯੋਗ ਸੁੰਦਰਤਾ ਵਧਾਉਣ ਵਾਲਾ ਨਹੀਂ ਹੋ ਸਕਦਾ। ਜਿਹੜੇ ਲੋਕ ਅਜਿਹਾ ਮੰਨਦੇ ਹਨ ਕਿ ਅਲੰਕਾਰ ਦੇ ਪ੍ਰਯੋਗ ਨਾਲ ਵਸਤੂ ਦੀ ਸੁਭਾਵਿਕ ਸੁੰਦਰਤਾ ਨਸ਼ਟ ਹੋ ਜਾਂਦੀ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਜੀਵਨ ਵਿਚ ਜਦੋਂ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਅਲੰਕਾਰਾਂ ਦਾ ਪ੍ਰਯੋਗ ਕਰਦੇ ਹਾਂ, ਉਸ ਨਾਲ ਸਾਡੀ ਸੁਭਾਵਿਕ ਸੁੰਦਰਤਾ ਦਾ ਵਿਕਾਸ ਹੀ ਹੁੰਦਾ ਹੈ। ਉਸੇ ਤਰ੍ਹਾਂ ਕਾਵਿ ਦੇ ਵਿਕਾਸ ਲਈ ਵੀ ਕਿਸੇ ਨਾ ਕਿਸੇ ਰੂਪ ਵਿਚ ਅਲੰਕਾਰ ਦਾ ਪ੍ਰਯੋਗ ਕਵੀ ਲਈ ਜਰੂਰੀ ਮੰਨਿਆ ਗਿਆ ਹੈ। ਸਹਿਜਤਾ ਨਾਲ ਆਉਣ ਦੇ ਕਾਰਨ ਅਲੰਕਾਰ ਕਾਵਿ ਵਿਚ ਬਹੁਤ ਲਾਭਦਾਇਕ ਹੋ ਸਕਦੇ ਹਨ, ਜਿਨ੍ਹਾਂ ਦੇ ਬਿਨਾਂ ਕਾਵਿ-ਜਗਤ ਚਮਤਕਾਰਹੀਣ ਹੀ ਰਹਿੰਦਾ ਹੈ, ਪਰ ਇਸਦਾ ਇਹ ਭਾਵ ਨਹੀਂ ਕਿ ਸੁੰਦਰਤਾ ਨੂੰ ਨਾ ਵਧਾਉਣ ਦੇ ਬਾਵਜੂਦ ਵੀ ਅਲੰਕਾਰਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਭਾਰਤੀ ਸਾਹਿਤ-ਸ਼ਾਸਤਰ ਦੇ ਵੱਖ-ਵੱਖ ਆਚਾਰੀਆਂ ਨੇ ਅਲੰਕਾਰ ਦੇ ਕਾਵਿ ਵਿਚ ਸਥਾਨ ਬਾਰੇ ਵੱਖ-ਵੱਖ ਮੱਤ ਪੇਸ਼ ਕੀਤੇ ਹਨ, ਉਹਨਾਂ ਵਿੱਚੋਂ ਕੁੱਝ ਪ੍ਰਮੁੱਖ ਆਚਾਰੀਆ ਨੇ ਕਾਵਿ ਵਿਚ ਅਲੰਕਾਰ ਦੀ ਸਥਿਤੀ ਜਰੂਰੀ ਮੰਨਦੇ ਹੋਏ, ਕਾਵਿ ਵਿਚ ਅਲੰਕਾਰਾਂ ਦੀ ਮਹੱਤਵਪੂਰਨ ਹੋਂਦ ਦੀ ਪ੍ਰੋੜਤਾ ਕੀਤੀ ਹੈ।
 
ਅਲੰਕਾਰ ਸੰਪ੍ਰਦਾਇ ਦਾ ਇਤਿਹਾਸਕ ਵਿਕਾਸ
 
ਭਾਰਤੀ ਕਾਵਿ-ਸੰਪਰਦਾਵਾਂ ਵਿਚੋਂ ਰਸ ਦੇ ਇਲਾਵਾ ਸਭ ਤੋਂ ਪੁਰਾਣਾ ਸੰਪਰਦਾਇ ਅਲੰਕਾਰ ਹੀ ਹੈ। ਵੈਸੇ ਤਾਂ ਖੁਦ ਭਰਤਮੁਨੀ ਨੇ ਨਾਟ-ਸ਼ਾਸਤਰ ਵਿਚ ਚਾਰ ਅਲੰਕਾਰਾਂ ਦਾ ਵਰਣਨ ਕੀਤਾ ਹੈ, ਪਰ ਉਹਨਾਂ ਨੇ ਇਹਨਾਂ ਅਲੰਕਾਰਾਂ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ। ਅਲੰਕਾਰਾਂ ਨੂੰ ਕਾਵਿ ਦੀ ਆਤਮਾ ਮੰਨਦੇ ਹੋਏ ਵੱਖਰੇ ਰੂਪ ਵਿਚ ਅਲੰਕਾਰ ਸੰਪਰਦਾਇ ਦੀ ਸਥਾਪਨਾ 'ਕਾਵਿ-ਅਲੰਕਾਰ' ਦੇ ਕਰਤਾ ਭਾਮਹ ਨੇ ਹੀ ਕੀਤੀ। ਇਸ ਲਈ ਅਲੰਕਾਰ ਸੰਪ੍ਰਦਾਇ ਦੇ ਸੰਸਥਾਪਕ ਆਚਾਰੀਆ ਭਾਮਹ ਹੀ ਹਨ। ਅਲੰਕਾਰ ਸੰਪਰਦਾਇ ਵਿਚ ਆਚਾਰੀਆ ਨੇ ਕਵਿਤਾ ਦਾ ਸਰੂਪ ਵਿਵੇਚਨ ਕਰਦੇ ਹੋਏ ਸ਼ਬਦ ਅਤੇ ਉਸਦੇ ਅਰਥ ਦੇ ਅਸਧਾਰਨ ਅਤੇ ਚਮਤਕਾਰਪੂਰਨ ਹੋਣ ਉੱਤੇ ਜ਼ੋਰ ਦਿੱਤਾ ਹੈ ਭਾਵ ਕਵਿਤਾ ਨੂੰ ਸ਼ਿਲਪ ਸਵੀਕਾਰ ਕੀਤਾ ਹੈ। ਅਲੰਕਾਰ ਸੰਪਰਦਾਇ ਦੇ ਇਤਿਹਾਸਕ ਵਿਕਾਸ ਵਿਚ ਜਿੱਥੇ ਈਸਾ ਦੀ ਛੇਵੀਂ ਸਦੀ ਤੋਂ ਦਸਵੀਂ ਸਦੀ ਤੱਕ ਅਲੰਕਾਰ ਸਿਧਾਂਤ ਦਾ ਭਰਪੂਰ ਵਿਸਥਾਰ ਹੋਇਆ, ਉੱਥੇ ਹੀ 10 ਵੀਂ ਸਦੀ ਉਪਰੰਤ ਇਸਦੇ ਵਿਸਥਾਰ ਵਿਚ ਅਤਿੰਤ ਸੰਕੋਚ ਆ ਗਿਆ ਅਤੇ ਇਸਨੂੰ ਕਵਿਤਾ ਦੀ ਜਰੂਰਤ ਨਾ ਮੰਨ ਕੇ ਸਜਾਵਟੀ ਤੱਤ ਦੇ ਰੂਪ ਵਿਚ ਹੀ ਮਾਣਤਾ ਮਿਲ ਸਕੀ। ਅਲੰਕਾਰ ਦੀਆਂ ਸੰਸਕ੍ਰਿਤ ਸਾਹਿਤ- ਸ਼ਾਸਤਰ ਵਿਚ ਤਿੰਨ ਸਥਿਤੀਆਂ ਮਿਲਦੀਆਂ ਹਨ। ਸ਼ੁਰੂ ਵਿਚ ਕਾਵਿ ਦੇ ਪ੍ਰਭਾਵੀ ਗੁਣ' ਸ਼ਬਦ ਅਲੰਕਾਰ' ਨੂੰ ਅਲੰਕਾਰ ਕਿਹਾ ਗਿਆ। ਬਾਅਦ ਵਿਚ ਰੀਤੀ, ਗੁਣ, ਬਿਰਤੀ, ਵਕ੍ਰੋਕਤੀ, ਰਸ ਆਦਿ ਸਾਰੇ ਤੱਤਾਂ ਨੂੰ ਕਾਵਿ ਸੁੰਦਰਤਾ ਦਾ ਕਾਰਨ ਮੰਨਿਆ ਗਿਆ ਅਤੇ' ਅਲੰਕਾਰ' ਸ਼ਬਦ ਦੇ ਦੂਸਰੇ ਵਿਉਤਪੱਤ ਅਰਥ ਦੇ ਅੰਤਰਗਤ ਸਾਰਿਆਂ ਨੂੰ ਹੀ ਅਲੰਕਾਰ ਮੰਨ ਲਿਆ ਗਿਆ। ਫਿਰ ਈਸਾ ਦੀ 10 ਵੀਂ ਸਦੀ ਦੇ ਬਾਅਦ ਇਕ ਦੌਰ ਅਜਿਹਾ ਆਇਆ ਕਿ ਹੋਰ ਸਾਰੇ ਸਜਾਵਟੀ ਤੱਤ ਵੱਖ-ਵੱਖ ਸੰਪਰਦਾਵਾਂ ਦੇ ਰੂਪ ਵਿਚ ਪ੍ਰਸਿੱਧ ਹੋ ਗਏ ਅਤੇ ਅਲੰਕਾਰ ਕੇਵਲ' ਸ਼ਬਦ, ਅਰਥ ਤੇ ਸ਼ਬਦਾਰਥ' ਅਲੰਕਾਰ ਦੇ ਰੂਪ ਵਿਚ ਵੇਖਿਆ ਜਾਣ ਲੱਗਾ। ਪਹਿਲਾਂ ਅਲੰਕਾਰ-ਸ਼ਾਸਤਰ ਸੰਪੂਰਨ ਸਾਹਿਤ ਜਾਂ ਕਾਵਿ-ਸ਼ਾਸਤਰ ਦਾ ਸਮਾਨਾਰਥੀ ਰਿਹਾ ਹੈ, ਪਰ ਬਾਅਦ ਵਿਚ ਕੇਵਲ ਇਹ ਅਲੰਕਾਰ ਸੰਪ੍ਰਦਾਇ ਲਈ ਹੀ ਵਰਤਿਆ ਜਾਣ ਲੱਗਿਆ, ਜਿਵੇਂ ਕਿ ਹੁਣ ਮੰਨਿਆਂ ਜਾਂਦਾ ਹੈ। "ਅਲੰਕਾਰ ਸੰਪਰਦਾਇ ਤੋਂ ਭਾਵ ਉਹਨਾਂ ਲੇਖਕਾਂ ਦੀ ਪਰੰਪਰਾ ਤੋਂ ਹੈ, ਜਿਹਨਾਂ ਨੇ ਰਸ ਅਤੇ ਧ੍ਵਨੀ ਸਿਧਾਂਤਾ ਦੇ ਪ੍ਰਸਿੱਧ ਹੋ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਅਲੰਕਾਰ ਨੂੰ ਹੀ ਕਾਵਿ ਦੀ ਸ਼੍ਰੇਸਰਟਤਾ ਦਾ ਪ੍ਰਮੁੱਖ ਸਾਧਨ ਮੰਨਿਆ।" ਸੰਸਕ੍ਰਿਤ ਸਾਹਿਤ-ਸ਼ਾਸਤਰ ਵਿਚ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਛੋਟੇ-ਵੱਡੇ ਅਨੇਕ ਆਚਾਰੀਆ ਹੋ ਚੁੱਕੇ ਹਨ। ਕਿਸੇ ਨੇ ਅਲੰਕਾਰਾਂ ਦਾ ਵਰਣਨ ਪ੍ਰਮੁੱਖ ਰੂਪ ਵਿਚ ਕੀਤਾ ਹੈ ਅਤੇ ਕਿਸੇ ਆਚਾਰੀਆ ਨੇ ਹੋਰ ਕਾਵਿ-ਸ਼ਾਸਤਰੀ ਸਿਧਾਂਤਾਂ ਦੇ ਮੁਕਾਬਲੇ ਅਲੰਕਾਰਾਂ ਦਾ ਵਰਣਨ ਗੌਣ ਰੂਪ ਵਿਚ ਕੀਤਾ ਹੈ। ਇਹਨਾਂ ਸਾਰੇ ਆਚਾਰੀਆਂ ਦਾ ਸੰਖੇਪ ਵਰਣਨ ਵੀ ਸਾਡੇ ਅਧਿਐਨ ਨੂੰ ਬਹੁਤ ਜਿਆਦਾ ਵਿਸਥਾਰ ਦੇ ਦੇਵੇਗਾ। ਇਸ ਲਈ ਇੱਥੇ ਕੇਵਲ ਉਹਨਾਂ ਅਲੰਕਾਰਵਾਦੀ ਆਚਾਰੀਆਂ ਦਾ ਹੀ ਵਰਣਨ ਕੀਤਾ ਗਿਆ ਹੈ, ਜਿਹਨਾਂ ਦੇ ਗ੍ਰੰਥ ਅਤੇ ਸਿਧਾਂਤ ਅਲੰਕਾਰ ਸੰਪਰਦਾਇ ਦੇ ਪ੍ਰਸੰਗ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਅੱਗੇ ਵੱਖ-ਵੱਖ ਆਚਾਰੀਆਂ ਦੁਆਰਾ ਕਿਹੜੇ ਅਲੰਕਾਰ ਸਵੀਕਾਰ ਕੀਤੇ ਗਏ, ਕਿਹੜੇ ਰੱਦ ਕੀਤੇ ਗਏ, ਕਿਹੜੇ ਨਵੇਂ ਅੰਲਕਾਰਾਂ ਦੀ ਕਲਪਨਾ ਕੀਤੀ ਅਤੇ ਅੰਲਕਾਰ ਪ੍ਰਤੀ ਉਹਨਾਂ ਨੇ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਇਆ ਆਦਿ ਨੁਕਤਿਆ ਤੇ ਪਿਆਨ ਕੇਂਦਰਿਤ ਕਰਦੇ ਹੋਏ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਆਚਾਰੀਆਂ ਦਾ ਵਰਣਨ, ਉਹਨਾਂ ਦੇ ਕਾਲ-ਕ੍ਰਮ ਅਨੁਸਾਰ ਦਿੱਤਾ ਗਿਆ ਹੈ। ਸੰਸਕ੍ਰਿਤ ਸਾਹਿਤ-ਸ਼ਾਸਤਰ ਵਿਚ ਅਲੰਕਾਰ ਵਿਵੇਚਨ ਦਾ ਲੜੀਵਾਰ ਇਤਿਹਾਸ ਆਚਾਰੀਆ ਭਰਤਮੁਨੀ ਦੇ 'ਨਾਟ-ਸ਼ਾਸ਼ਤਰ'ਨਾਲ ਸ਼ੂਰੂ ਹੁੰਦਾ ਹੈ।
 
ਆਚਾਰਿਆ ਭਰਤਮੁਨੀ
 
ਭਰਤਮੁਨੀ ਨੇ ਆਪਣੀ ਰਚਨਾ 'ਨਾਟਯ-ਸ਼ਾਸਤਰ'ਵਿੱਚ ਅਲੰਕਾਰਾਂ ਵੱਲ ਇਸ਼ਾਰਾ ਕੀਤਾ ਹੈ'।ਨਾਟਯ-ਸ਼ਾਸਤਰ'ਦੇ 16 ਵੇਂ ਅਧਿਆਇ ਵਿਚ ਭਰਤ ਮੁਨੀ ਦੁਆਰਾ ਚਾਰ ਅੰਲਕਾਰ-ਉਪਮਾ, ਯਮਕ, ਦੀਪਕ ਅਤੇ ਰੂਪਕ ਦਾ ਵਿਵੇਚਨ ਕੀਤਾ ਮਿਲਦਾ ਹੈ ਪਰ ਭਰਤਮੁਨੀ ਮੂਲ ਰੂਪ ਵਿਚ ਰਸਵਾਦੀ ਆਚਾਰੀਆ ਹੋਣ ਕਾਰਨ ਉਹਨਾਂ ਦੁਆਰਾ ਅਲੰਕਾਰਾਂ ਨੂੰ ਨਾਟਕ ਵਿਚਲੇ ਰਸ ਦੇ ਪ੍ਰਸੰਗ ਵਿਚ ਹੀ ਵਿਚਾਰਿਆ ਗਿਆ ਹੈ। ਭਰਤਮੁਨੀ ਦੁਆਰਾ ਆਪਣੇ 26 ਵੇਂ ਅਧਿਆਇ ਵਿਚ 36 ਕਾਵਿ ਲੱਛਣਾਂ ਦਾ ਜ਼ਿਕਰ ਕਰਦਿਆਂ ਉਦਾਹਰਨ, ਅਤਿਸ਼ਯ ਅਤੇ ਦ੍ਰਿਸ਼ਟਾਂਤ ਆਦਿ ਬਾਰੇ ਦੱਸਿਆ ਹੈ ਜੋ ਬਾਅਦ ਦੇ ਆਚਾਰੀਆਂ ਦੁਆਰਾ ਅਲੰਕਾਰ ਦੀ ਸ਼੍ਰੇਣੀ ਵਿਚ ਰੱਖ ਲਏ ਗਏ।
 
ਭਾਮਹ
 
ਭਾਮਹ ਨੇ ਆਪਣੇ ਗ੍ਰੰਥ 'ਕਾਵਿਯਾਲੰਕਾਰ' ਰਾਹੀਂ ਕਾਵਿ ਵਿਚ ਅੰਲਕਾਰਾਂ ਦੇ ਮਹੱਤਵ ਨੂੰ ਦਰਸਾਇਆ ਅਤੇ ਅਲੰਕਾਰਾਂ ਨੂੰ ਕਾਵਿ ਦੀ ਸ਼ੋਭਾ ਵਧਾਉਣ ਵਾਲਾ ਇਕੋ ਇਕ ਤੱਤ ਸਵੀਕਾਰ ਕੀਤਾ ਹੈ। ਉਹਨਾਂ ਅਨੁਸਾਰ ਕਾਵਿ ਬਿਲਕੁਲ ਉਸੇ ਤਰ੍ਹਾਂ ਸ਼ੋਭਾ ਪ੍ਰਾਪਤ ਨਹੀਂ ਕਰ ਸਕਦਾ, ਜਿਵੇਂ ਕੋਈ ਇਸਤਰੀ ਦਾ ਮੁੱਖ ਗਹਿਣਿਆ ਤੋਂ ਬਿਨਾਂ ਸ਼ੋਭਨੀਕ ਨਹੀਂ ਹੋ ਸਕਦਾ। ਭਾਮਹ ਦੁਆਰਾ ਕੁਲ 38 ਅਲੰਕਾਰਾਂ ਦਾ ਵਰਨਣ ਕੀਤਾ ਮਿਲਦਾ ਹੈ। ਜਿਹਨਾਂ ਵਿਚੋਂ ਦੋ ਸ਼ਬਦ ਅਲੰਕਾਰ ਸ਼ਾਮਿਲ ਹਨ।
 
ਦੰਡੀ
 
ਦੰਡੀ ਨੂੰ ਦੂਜਾ ਅਲੰਕਾਰਵਾਦੀ ਸ਼ਾਸਤਰੀ ਮੰਨਿਆ ਗਿਆ ਹੈ। ਉਸ ਨੇ ਆਪਣੇ ਗ੍ਰੰਥ 'ਕਾਵਯਾਦਰਸ਼' ਵਿਚ ਅਲੰਕਾਰ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਕੁੱਲ ਚਾਰ ਸ਼ਬਦ ਅਲੰਕਾਰ ਅਤੇ 35 ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ। ਵਿਦਵਾਨਾਂ ਦੁਆਰਾ ਅਲੰਕਾਰ ਨੂੰ ਕਾਵਿ ਦੇ ਬਾਹਰੀ ਤੱਤ ਵਜੋਂ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਇਹ ਕਾਵਿ ਵਿਚ ਅਸਥਾਈ ਅਤੇ ਸ਼ਿੰਗਾਰ ਦਾ ਸਾਧਨ ਹੀ ਮੰਨੇ ਗਏ ਹਨ। ਅਲੰਕਾਰ ਦੇ ਪ੍ਰਯੋਜਨ ਬਾਰੇ ਡਾ. ਪ੍ਰੇਮ ਪ੍ਰਕਾਸ਼ ਦੁਆਰਾ ਆਪਣੀ ਪੁਸਤਕ ਭਾਰਤੀ ਕਾਵਿ-ਸ਼ਾਸਤਰ ਵਿਚ ਪੰਡਿਤ ਰਾਮ ਦਹਿਨ ਮਿਸ਼੍ਰ ਦੁਆਰਾ ਪੇਸ਼ ਵਿਚਾਰਾਂ ਨੂੰ ਲਿਖਿਆ ਹੈ ਕਿ ਅਲੰਕਾਰਾਂ ਦੀ ਸਹੀ ਵਰਤੋਂ ਕਾਵਿ-ਸੁਹਜ ਵਧਾਉਣ ਲਈ ਹੀ ਹੈ। ਇਹ ਸੁਹਜ ਭਾਵੇ ਭਾਵਾਂ ਦਾ ਹੋਵੇ ਜਾਂ ਉਹਨਾਂ ਦੇ ਪ੍ਰਗਟਾ ਦਾ। ਭਾਵਾਂ ਨੂਂੰ ਸਜਾਉਣਾ, ਉਹਨਾਂ ਵਿਚੱ ਸੁਹਜ ਸੁਆਦ ਜਾਂ ਰਮਣੀਕਤਾ ਪੈਦਾ ਕਰਨਾ ਅਲੰਕਾਰ ਦਾ ਕੰਮ ਹੈ ਅਤੇ ਉਹਨਾਂ ਦਾ ਦੂਜਾ ਕੰਮ ਭਾਵਾਂ ਦੀ ਪ੍ਰਗਟਾਅ ਸ਼ੈਲੀ ਨੂੰ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਤੋਂ ਸਹਿਜੇ ਹੀ ਆਪਣੇ ਮਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਅਲੰਕਾਰ ਕਾਵਿ ਦੀ ਆਤਮਾ ਵਜੋਂ ਸਥਾਪਿਤ ਹੋਣ ਦੀ ਬਜਾਏ ਬਾਹਰੀ ਤੱਤ ਵਜੋਂ ਸਥਾਪਿਤ ਹੋ ਸਕਦੇ ਹਨ ਜੋ ਸ਼ਬਦਾਂ ਦੀ ਵਕ੍ਰਤਾ ਨਾਲ ਹੀ ਕਾਵਿ ਵਿਚ ਸੁਹਜ ਉਪਜਾ ਸਕਦੇ ਹਨ।
 
ਵਰਗੀਕਰਨ
 
ਅਲੰਕਾਰ ਦੇ ਵਰਗੀਕਰਨ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਬਾਰੇ ਨਿਸ਼ਚਿਤਤਾ ਹੋਣੀ ਚਾਹੀਦੀ ਹੈ ਪਰ ਕ੍ਰਮਿਕ ਵਿਕਾਸ ਤੋਂ ਪਤਾ ਚਲਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸਦਾ ਇਕੋ ਜਿਹੀ ਨਹੀਂ ਰਹੀ ਹੈ। ਬਲਕਿ ਇਸ ਵਿਚ ਵਿਕਾਸ ਹੁੰਦਾ ਰਿਹਾ ਹੈ। ਗੁਰਸ਼ਰਨ ਕੌਰ ਜੱਗੀ ਦੁਆਰਾ ਇਸ ਵਿਕਾਸ-ਕ੍ਰਮ ਨੂੰ ਅਧਿਐਨ ਦੀ ਸੌਖ ਲਈ ਤਿੰਨ ਅਵਸਥਾਵਾਂ ਵਿੱਚ ਵੰਡਿਆ ਹੈ-ਪਹਿਲੀ ਅਵਸਥਾ ਭਾਮਹ ਤੋਂ ਲੈ ਕੇ ਵਾਮਨ ਤੱਕ ਹੈ। ਇਸ ਵਿਚ ਅੰਲਕਾਰਾਂ ਦੀ ਗਿਣਤੀ 52 ਰਹੀ। ਦੂਜੀ ਅਵਸਥਾ ਰੁਦ੍ਰਟ ਤੇ ਰੁੱਯਕ ਤੱਕ ਹੈ। ਇਸ ਵਿਚ 51 ਹੋਰ ਅਲੰਕਾਰਾਂ ਦੀ ਕਲਪਨਾ ਹੋਈ ਅਤੇ ਇਹ ਗਿਣਤੀ 103 ਤੱਕ ਪਹੁੰਚ ਗਈ। ਤੀਜੀ ਅਵਸਥਾ ਜਯਦੇਵ ਤੋਂ ਜਗਨਨਾਥ ਤੱਕ ਹੈ। ਇਸ ਅਵਸਥਾ ਦੌਰਾਨ 88 ਹੋਰ ਅੰਲਕਾਰਾਂ ਦੀ ਕਲਪਨਾ ਕੀਤੀ ਗਈ। ਇਸ ਤਰ੍ਹਾਂ ਇਹਨਾਂ ਦੀ ਗਿਣਤੀ 191 ਹੋ ਗਈ। ਅਲੰਕਾਰ ਦੀ ਇਸ ਤਰ੍ਹਾਂ ਵੱਧਦੀ ਗਿਣਤੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸੀਮਿਤ ਨਹੀਂ ਹੈ ਬਲਕਿ ਨਿਰੰਤਰ ਵਧਦੀ ਰਹਿਣ ਵਾਲੀ ਹੈ। ਵੱਖ-ਵੱਖ ਆਚਾਰੀਆਂ ਦੁਆਰਾ ਅਲੰਕਾਰਾਂ ਦਾ ਵਰਗੀਕਰਨ ਕੀਤਾ ਗਿਆ ਹੈ ਪ੍ਰੰਤੂ ਇਥੇ ਅਸੀਂ ਸਿਰਫ਼ ਓੁਸੇ ਵਰਗੀਕਰਨ ਨੂੰ ਦਰਸਾਵਾਗੇ ਜੋ ਵਿਦਵਾਨਾਂ ਦੁਆਰਾ ਵੱਧ ਸਵੀਕ੍ਰਿਤ ਹੋਇਆ ਹੈ। ਅਲੰਕਾਰਾਂ ਨੂੰ ਮੁੱਖ ਤਿੰਨ ਤਰ੍ਹਾਂ ਦਾ ਦਰਸਾਇਆ ਗਿਆ ਹੈ:
 
ਸ਼ਬਦ ਅਲੰਕਾਰ
 
ਅਰਥ ਅਲੰਕਾਰ
 
ਸ਼ਬਦਾਰਥ ਅਲੰਕਾਰ (ਉਭਯਾਲੰਕਾਰ)
 
ਸ਼ਬਦ ਅਲੰਕਾਰ
 
ਜਦੋਂ ਕਿਸੇ ਸ਼ਬਦ ਰਾਹੀਂ ਕਿਸੇ ਰਚਨਾ ਵਿਚ ਚਮਤਕਾਰ ਪੈਦਾ ਹੋਵੇ ਤਾਂ ਉੱਥੇ ਸ਼ਬਦ ਅੰਲਕਾਰ ਹੁੰਦਾ ਹੈ। ਸ਼ਬਦ ਤੇ ਆਧਾਰਿਤ ਹੋਣ ਕਾਰਨ ਇਸ ਵਿਚ ਜੇਕਰ ਉਸ ਚਮਤਕਾਰ ਪੈਦਾ ਕਰਨ ਵਾਲੇ ਸ਼ਬਦ ਦਾ ਪਰਿਵਰਤਨ ਕਰ ਦਿੱਤਾ ਜਾਵੇ ਤਾਂ ਚਮਤਕਾਰ ਖਤਮ ਹੋ ਜਾਂਦਾ ਹੈ।ੳੁੁਦਾਹਰਨ ਬੰੰਦੌ ਗੁਰੂ ਪਦ ਪਦੁਮ ਪਰਾਗਾ! ਸਰੁਚੀ ਸੁਬਾਸਸਸ
 
ਅਨੁਪ੍ਰਾਸ ਅਲੰਕਾਰ
 
ਅਨੁਪਾ੍ਸ ਸਬਦ ਅਨੁ+ਪ੍+ਅਾਸ ਤਿੰਨ ਸਬਦੇ ਦੇ ਮਿਲਣ ਨਾਲ ਬਣਿਆ ਹੈ  ਅੱਖਰਾਂ ਅਰਥਾਤ ਵਰਣਾਂ ਦੀ ਸਮਾਨਤਾ ਹੋਵੇ ਭਾਵੇਂ ਸ੍ਵਰਾਂ ਦੀ ਸਮਾਨਤਾ ਹੋਵੇ ਭਾਵੇਂ ਨਾ। ਵਰਣਾਂ ਦੀ ਵਾਰ-ਵਾਰ ਇਕ ਹੀ ਕ੍ਰਮ ਵਿਚ ਨਿਕਟ ਵਰਤੋਂ ਨੂੰ ਅਨੁਪ੍ਰਾਸ ਕਿਹਾ ਜਾਂਦਾ ਹੈ।
 
ਉਦਾਹਰਨ: ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਹੈ।
 
ਵਿਆਖਿਆ- ਇੱਥੇ ,ਰਸ਼ਨ,ਅੱਖਰ ਵਾਰ-ਵਾਰ ਆਏ ਹਨ। ਇਉਂ ਇਥੇ ਵਰਣਾਂ ਵਿਚ ਇਕ ਸੰਗੀਤ ਜਿਹਾ ਪੈਦਾ ਹੋ ਕੇ ਕੰਨ ਇੰਦਰੀ ਨੂੰ ਰਸਮਈ ਲਗਦਾ ਹੈ।ੳੁਦਹਾਰਨ2 ਬੰਦੌ ਗੁਰੂ ਪਦ ਪਦੁਮ ਪਰਾਗਾ !ਸਰੁਚੀ ਸੁਬਾਸ ਸਰਸ ਅਨੁਰਾਗਾ!! 49
 
ਯਮਕ--- ਅਲੰਕਾਰ ਯਮਕ ਦਾਾ ਅਰਥ ਹੈ ਜੋੋੋੋੜਾ ਜੁਗਲ ਜੁੜਵਾ ਇਸ ਵਿਚ ਇੱਕੋ ਜਿਹੇ ਦੋ ਸਬਦ ਵਾਰ ਵਾਰ ਅਾੳਦੇ ਹਨ ਜਿੱਥੇ ਲਗਾਤਾਰ ਵੱਖਰੇ ਅਰਥਾਂ ਵਾਲੇ ਸਾਰਥਕ ਜਾ ਨਿਰਾਰਥਕ ਵਰਣ ਵਾਰ ਵਾਰ ਅਾੳਦੇ ਹਨ ੳੁਦਾਹਰਨ "ਭਾਤਿ ਭਾਤਿ ਬਨ ਬਨ ਅਵਗਾਹ
 
thumb
 
ਸ਼ਲੇਸ---- ਅਲੰਕਾਰ ਸਲੇਸ ਸਬਦ ਦ ਅਰਥ ਹੈ ਸੰਯੋਗ ਮੇਲ ਇਸ ਅਲੰਕਾਰ ਵਿਚ ਇੱਕ ਸਬਦ ਵਿਚ ਅਨੇਕ ਅਰਥਾਂ ਦਾ ਮੇਲ ਹੋਣ ਕਰਕੇ ਇਸ ਦਾ ਨਾ ਸਲੇਸ ਰੱਖਿਆ ਗਿਅਾ. ੳੁਦਾਹਾਰਨ " ਮੋਹਨ,ਤੇਰੇ ੳੂਚੇ ਮੰਦਿਰ ਮਹਲ ਅਪਾਰਾ
 
ਵਿਪਸਾ ਅਲੰਕਾਰ-----ਵਿਪਸਾ ਦਾ ਅਰਥ ਹੈ ਦੁਹਰਾੳ ਜਿੱਥੇ ਵਿਸਮਿਕ ਭਾਵ (ਹੈਰਾਨੀ ਘਿ੍ਣਾ ਅਾਦਰ ਅਾਦਿ) ਨੂੰ ਪ੍ਗਟਾੳੁਣ ਕਈ ਸਬਦਾ ਦਾ ਦੋ ਵਾਰ ਦੁਹਰਾੳ ਹੋਵੇ ੳੁਦਾਹਾਰਨ --"ਹੳੁ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ! 64
 
ਵਕ੍ਰੋਕਤਿ ਅਲੰਕਾਰ
 
ਚਿਤ੍ਰਾਲੰਕਾਰ
 
ਪੁਨਰੁਕਤਵਦਾਭਾਸ ਅਲੰਕਾਰ
 
ਅਰਥ ਅਲੰਕਾਰ
 
ਜਦੋਂ ਚਮਤਕਾਰ ਅਰਥ ਵਿਚ ਲੁਕਿਆ ਹੁੰਦਾ ਹੈ ਉਥੇ ਅਰਥ ਅੰਲਕਾਰ ਹੁੰਦਾ ਹੈ। ਇਸ ਵਿਚ ਕਿਸੇ ਸ਼ਬਦ ਦੀ ਥਾਂ ਉਸ ਦਾ ਸਮਾਨਾਰਥਕ ਸ਼ਬਦ ਰੱਖ ਦਿਂਤਾ ਜਾਵੇ ਤਾਂ ਉਸ ਦਾ ਚਮਤਕਾਰ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਇਹਨਾਂ ਅੰਲਕਾਰਾਂ ਦੀ ਗਿਣਤੀ ਵਿਦਵਾਨਾਂ ਦੁਆਰਾ ਸੌ ਦੇ ਕਰੀਬ ਦੱਸੀ ਗਈ ਹੈ। ਇਹਨਾਂ ਅਰਥ ਅੰਲਕਾਰਾਂ ਨੂੰ ਆਚਾਰੀਆਂ ਦੁਆਰਾ ਵਰਗਾਂ ਵਿਚ ਵੰਡ ਕੇ ਵਿਚਾਰਿਆ ਗਿਆ ਹੈ। ਇਹ ਵਰਗ ਵੰਡ ਲਗਭਗ ਸਾਰੇ ਆਚਾਰੀਆਂ ਦੁਆਰਾ ਸਵੀਕਾਰੀ ਗਈ ਹੈ।
 
ਸਮਾਨਤਾਮੂਲਕ ਅਰਥਾਲੰਕਾਰ
 
ਅਰਥਾਲੰਕਾਰਾਂ ਵਿੱਚੋਂ ਸਦ੍ਰਿਸ਼ਤਾਮੂਲਕ (ਦ੍ਰਿਸ਼ ਦੀ ਸਮਾਨਤਾ) ਅਲੰਕਾਰਾਂ ਦੀ ਪ੍ਰਧਾਨਤਾ ਹੈ ਇਹਨਾਂ ਦੇ ਮੂਲ ਵਿੱਚ ਸਦ੍ਰਿਸ਼ਤਾ ਅਥਵਾ ਸਮਾਨਤਾ ਦਾ ਹੋਣਾ ਜਰੂਰੀ ਹੈ।
 
ਉਪਮਾ ਅਲੰਕਾਰ ਉਪਮਾ ਸਬਦ ੳੁਪ ਅਤੇ ਮਾ ਜੋੜ ਨਾਲ ਬੜਿਅਾਂ ਹੈ ਜਿਸਦਾ ਅਰਥ ਹੈ ਨੇੜੇ ਰੱਖਕੇ ਵੇਖਣਾ ੳੁਪਮਾ ਅਲੰਕਾਰ ਉਹ ਹੈ ਜਿਥੇ ਇਕ ਵਸਤੂ ਜਾਂ ਵਿਅਕਤੀ ਦੀ ਉਪਮਾ ਕਿਸੇ ਦੂਸਰੀ ਵਸਤੂ ਜਾਂ ਵਿਅਕਤੀ ਨਾਲ ਕਰ ਕੇ ਕਾਵਿ ਵਿਚ ਚਮਤਕਾਰ ਪੈਦਾ ਕੀਤਾ ਗਿਆ ਹੋਵੇ।
 
ਉਪਮਾ ਅਲੰਕਾਰ ਵਿਚ ਲਾਜਮੀ ਗੁਣ:
 
ਉਪਮੇਯ: ਉਪਮੇਯ ਉਸ ਵਸਤੂ ਜਾਂ ਪਦਾਰਥ ਨੂੰ ਕਹਿੰਦੇ ਹਨ ਜਿਸ ਦੀ ਕਿਸੇ ਹੋਰ ਵਸਤੂ ਜਾਂ ਪਦਾਰਥ ਨਾਲ ਸਮਾਨਤਾ ਦਰਸਾਈ ਜਾਵੇ।
 
ਉਪਮਾਨ: ਉਪਮਾਨ ਉਹ ਵਸਤੂ ਜਾਂ ਪਦਾਰਥ ਹੈ ਜਿਸ ਨਾਲ ਉਪਮੇਯ ਦੀ ਸਮਾਨਤਾ ਸਥਾਪਿਤ ਕੀਤੀ ਜਾਵੇ।
 
ਵਾਚਕ: ਉਪਮੇਯ ਅਤੇ ਉਪਮਾਨ ਵਿਚ ਸਮਾਨਤਾ ਸਥਾਪਿਤ ਕਰਨ ਵਾਲੇ ਸ਼ਬਦ ਨੂੰ "ਵਾਚਕ" ਕਹਿੰਦੇ ਹਨ।
 
ਸ਼ਾਝਾ ਧਰਮ: ਉਪਮੇਯ ਅਤੇ ਉਪਮਾਨ ਵਿਚਲਾ ਸਮਾਨ ਗੁਣ ਸਾਂਝਾ ਧਰਮ ਹੈ।
 
ਉਦਾਹਰਨ: ਸੋਹਣਾ ਦੇਸ਼ਾਂ ਅੰਦਰ ਦੇਸ ਪੰਜਾਬ ਨੀ ਸਈੳ. ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈੳ
 
ਗੋਰੀ ਨ੍ਹਾ ਕੇ ਤਲਾਅ ਵਿੱਚੋਂ ਨਿਕਲੀ,
 
ਸੁਲਫੇ਼ ਦੀ ਲਾਟ ਵਰਗੀ।
 
"ਗੋਰੀ" ਉਪਮੇਯ ਹੈ,'ਸੁਲਫੇ਼ ਦੀ ਲਾਟ' ਉਪਮਾਨ ਹੈ।'ਵਰਗੀ'ਵਾਚਕ ਹੈ। ਅਤੇ'ਸੁੰਦਰ'ਤੇ ਚਮਤਕਾਰ ਹੋਂਣਾ ਦੋਹਾਂ ਦਾ ਸਾਂਝਾ ਧਰਮ ਹੈ।
 
ਉਪਮੇਯੋਪਮਾ
 
ਰੂਪਕ
 
ਰੂਪਕ ਦਾ ਅਰਥ ਹੈ ਰੂਪ+ਕ =ਰੂਪ ਧਾਰਨ ਕਰਨਾ ਭਾਵ ਰੂਪ ਦੀ ਸਥਾਪਤੀ ਕਰਨਾ ਇੱਕ ਪਦਾਰਥ ਦੇ ਨਾਲ ਹੋਰ ਪਦਾਰਥ ਦੇ ਭੇਦ ਰਹਿਤ ਵਰਣਨ ਨੂੰ ਸਥਾਪਤੀ ਕਹਿੰਦੇ ਹਨ ੳੁਦਾਹਾਰਨ "ਅੱਜ ਫੇਰ ਤਾਰੇ ਕਹਿ ਗਏ
 
ੳੁਮਰਾਂ ਦੇ ਮਹਿਲੀ ਅਜੇ ਵੀ
 
ਹੁਸਨਾ ਦੇ ਦੀਵੇ ਬਲ ਰਹੇ
 
ਅਪਹਨੁੱਤੀ
 
ਅਪਹੁੱਨਤੀ ਦਾ ਸਾਬਦਿਕ ਅਰਥ ਹੈ ਪ੍ਤੱਖ ਵਸਤੂ ਤੋਂ ਇਨਕਾਰੀ ਹੋਣਾ ਅਤੇ ੳੁਸਦੀ ਜਗਾ ਕਿਸੇ ਦੂਸਰੇ ਵਸਤੂ ਨੂੰ ਮੰਨਣਾ ਇਹ ਸਮਾਨਤਾ ਮੂਲਕ ਪਾ੍ਚੀਨ ਅਰਥ ਅਲੰਕਾਰ ਹੈ ਇਸਦੇ ਮੂਲ ਵਿਚ ਸਮਾਨਤਾ ਦਾ ਭਾਵ ਰਹਿੰਦਾ ਹੈ ਇਸ ਵਿਚ ਇਸ ਅਲੰਕਾਰ ਦਾ ਚਮਤਕਾਰ ਹੈ ੳੁਦਾਹਾਰਨ "ਬਿਜਲੀ ਦੀ ਚਮਕ ਨਹੀਂ, ਖੜਗ ਦਸਮੇਸ ਦੀ "
 
ਅਨਨਵੈ
 
ਉਤਪ੍ਰੇਕਸ਼ਾ
 
ਸੰਦੇਹ
 
ਸੰਦੇਹ ਦਾ ਅਰਥ ਹੈ ਸੱਕ ਇਹ ਸਮਾਨਤਾ ਮੂਲਕ ਅਭੇਦ ਪ੍ਧਾਨ ਪਾ੍ਚੀਨ ਅਰਥ ਅਲੰਕਾਰ ਹੈ ਇਸ ਦੇ ਮੂਲ ਚ ਸਮਾਨਤਾ ਹੁੰਦੀ ਹੈ ਜਿੱਥੇ ਅਤਿਅੰਤ ਸਮਾਨਤਾ ਦੇਖ ਕੇ ਕਾਰਨ ਕਿਸੇ ਵਸਤੂ ਨੂੰ ਵੇਖਕੇ ਇਹ ਨਿਸਚਿਤ ਨਾ ਹੋਵੇ ਕਿ ਇਹ ੳੁਹੋ ਵਸਤੂ ਹੈ ੳੁਦਾਹਰਨ "ਇਹ ਲਿਟਾਂ ਨੇ ਕਿ ਘੁਪ ਹਨੇੇਰੇ ਨੇ!
 
ਸੁਰਖ. ਬੁੱਲੀਅਾਂ ਨੇ ਜਾਂ ਸਵੇਰੇ ਨੇ!
 
ਭ੍ਰਾਤੀਮਾਨ
 
ਭਾ੍ਂਤੀਮਾਨ ਦਾ ਸਾਬਦਿਕ ਅਰਥ ਹੈ ਭੁਲੇਖਾ ਭੁਲੇਖੇ ਨਾਲ ਇਕ ਪਦਾਰਥ ਨੂੰ ਹੋਰ ਪਦਾਰਥ ਸਮਝ ਲੈਣਾ ਇਸ ਅਲੰਕਾਰ ਦੇ ਮੂਲ ਵਿਚ ਸਮਾਨਤਾ ਦਾ ਭਾਵ ਰਹਿੰਦਾ ਹੈ ਜਿੱਥੇ ਬਹੁਤ ਜਿਅਾਦਾ ਸਮਾਨਤਾ ਦੇ ਕਾਰਨ ੳੁਪਮੇਯ ਨੂੰ ਸਥਾਈ ਤੋਰ ਤੇ ੳੁਪਮਾਨ ਮੰਨ ਲਿਅਾ ਜਾਵੇ ਤੇ ਇਹ ਵਰਣਨ ਚਮਤਕਾਰੀ ਹੋਵੇ ੳੁੱਥੇ ਭਾ੍ਤੀਮਾਨ ਅਲੰਕਾਰ ਹੁੰਦਾ ਹੈ
 
ੳੁਦਾਹਾਰਨ " ਜਦੋ ਬਿਸ਼ਨੀ ਬਾਗ ਵਿਚ ਅਾਈ
 
ਭੋਰਿਅਾ ਨੂੰ ਭੁਲੇਖਾ ਪੈ ਗਿਅਾ"!!
 
ਅਰਥ-ਸ਼ਲੇਸ
 
ਸਮਾਸੋਕਤੀ
 
ਨਿਦਰਸ਼ਨਾ
 
ਨਿਰਦਸ਼ਨਾ ਦਾ ਸਾਬਦਿਕ ਅਰਥ ਹੈ ੳੁਦਾਹਾਰਨ ਦਿ੍ਸਟਾਤ! ਇਹ ਸਮਾਨਤਾ ਮੂਲਕ ਅਭੇਦ ਪ੍ਧਾਨ ਪਾ੍ਚੀਨ ਅਰਥ ਅਲੰਕਾਰ ਹੈ ਇਸਦੇ ਮੂਲ ਵਿਚ ੳੁਪਮਾ ਦਾ ਭਾਵ ਰਹਿੰਦਾ ਹੈ ਪਰ ਇਹ ੳੁਪਮਾ ਵਾਚਕ ਸਬਦਾ ਦੁਅਾਰਾ ਨਹੀਂ ਸਗੋ ਵਿਅੰਗ ਅਰਥ ਦੇ ਰੂਪ ਵਿਚ ਹੁੰਦੀ ਹੈ
 
ੳੁਦਾਹਾਰਨ "ਪਿ੍ਥੀ ਵਿਚ ਛਿਮਾ ਜੋ ਹੈ ਧੀਰਜ ਸੋ ਗੁਰੂ ਵਿਚ,
 
ਸੀਤਲਤਾ ਚੰਦ ਦੀ ਜੋ ਸਾਂਤਿ ਦੀ ਜੋ ਸਾਂਤਿ ਸੋ ਹੈ ਗੁਰੂ ਦੀ"
 
ਅਪ੍ਰਸਤੁਤਪ੍ਰਸ਼ੰਸਾ
 
ਅਪ੍ਸਤੁਤਪ੍ਸ਼ੰਸਾ ਦਾ ਸਾਬਦਿਕ ਅਰਥ ਹੈ ਪ੍ਕਰਣ ਤੋਂ ਬਾਹਰ ਵਾਲੇ ਦਾ ਵਰਣਨ ਅਪ੍ਸਤੁਤਪ੍ਸ਼ੰਸਾ ਪਾ੍ਚੀਨ ਅਰਥ ਅਲੰਕਾਰ ਹੈ ਇਸ ਅਲੰਕਾਰ ਦੇ ਮੂਲ ਵਿਚ ਵਿਅੰਗ ਦਾ ਭਾਵ ਰਹਿੰਦਾ ਹੈ ਇਹ ਸਮਾਸੋਕਤੀ ਦੇ ਬਿਲਕੁਲ ੳੁਲਟਾ ਅਲੰਕਾਰ ਹੈ ੳੁਦਾਹਾਰਨ "ਖਾਲ ਸ਼ੇਰ ਦੀ ੳੁਢ ਕੈ ਗਧਾ ਨ ਕਰਿ ਸਿਰ ਭੁੰਜ "!
 
ਅਤਿਸ਼ਯੋਕਤੀ
 
ਦ੍ਰਿਸ਼ਟਾਂਤ
 
ਦੀਪਕ
 
ਦੀਪਕ ਦਾ ਸਾਬਦਿਕ ਅਰਥ ਹੈ ਪ੍ਰਕਾਸ ਫੈਲਾਉਣਾ ਇਸ ਦਾ ਵਰਣਨ ਭਰਤਮੁਨੀ ਨੇ ਅਪਣੇ ਗ੍ੰਥ ਨਾਟਯ ਸ਼ਾਸਤਰ ਵਿਚ ਕੀਤਾ ਹੈ ਜਿੱਥੇ ਇੱਕ ਸਮਾਨ ਗੁਣਾ ਦੇ ਅਧਾਰ ਤੇ ੳੁਪਮੇਯ ਅਤੇ ੳੁਪਮਾਨ ਦਾ ਸਬੰਧ ਜੋੜਿਅਾ ਜਾਵੇ ੳੁੱਥੇ ਦੀੀੀਪਅਲੰਕਾਰ ਹੁੰਦਾ ਹੈ ੳੁਦਾਹਾਰਨ " ਅਾਪੇ ਮਾਲੀ ਅਾਪੇ ਸਭ ਸਿੰੰਚੈ ਅਾਪੇੇ ਹੀ ਮੁਇ ਪਾਏ!
 
ਅਾਪੇ ਕਰਤਾ ਅਾਪੇ ਭੁਗਤਾ ਅਾਪੇ ਦੇਇ ਦਿਵਾਏ!
 
ਅਾਪੇ ਸਾਹਿਬ ਅਾਪੇ ਹੈ ਰਾਖਾ ਅਾਪੇ ਰਹਿਅਾ ਸਮਾਏ!
 
ਤੁੱਲਯੋਗਿਤਾ
 
ਤੁੱਲਿਅਾਯੋਗਿਤਾ ਦਾ ਸਾਬਦਿਕ ਅਰਥ ਹੈ ਇਕੋ ਜਿਹੀ ਬਰਾਬਰ ਦਾ ਸਬੰਧ! ਇਸਦੇ ਮੂਲ ਵਿਚ ਸਮਾਨਤਾ ਦਾ ਭਾਵ ਹੁੰਦਾ ਹੈ ਇਹ ਸਮਾਨਤਾ ਵਾਚਕ ਸਬਦਾਂ ਦੁਅਾਰਾ ਨਹੀਂ ਪ੍ਗਟਾਈ ਜਾਦੀਂ ਇਹ ਵਿਅੰਗ ਅਰਥ ਸਕਤੀ ਤੇ ਅਾਧਾਰਿਤ ਹੁੰਦੀ ਹੈ ਜਿੱਥੇ ਕਈ ੳੁੁਪਮੇਯਾਂ ਵਿਚ ਜਾਂ ਕੇਵਲ ਕਈ ੳੁਪਮਾਨਾ ਦਾ ਅਾਪਸ ਵਿਚ ਇਕ ਹੀ ਗੁਣ ਦੇ ਨਾਲ ਸੰਬੰਧ
 
ਅਤੀਰੇਕ
 
ਅਰਥਾਂਤਰਨਿਆਸ
 
ਵਿਆਜਸਤੁਤੀ
 
ਵਿਰੋਧਮੂਲਕ ਅਰਥਾਲੰਕਾਰ
 
ਜਿਹਨਾਂ ਅਲੰਕਾਰਾਂ'ਚ ਕਵੀ ਦੇ ਕਥਨ'ਚ ਸਿਰਫ਼ ਵਿਰੋਧ ਦਾ ਆਭਾਸ ਹੋਵੇ, ਅਸਲੀ ਵਿਰੋਧ ਨਾ ਹੋਵੇ। ਉਸ ਵਿਰੋਧ ਦੇ ਆਭਾਸ ਕਰਕੇ ਉਕਤੀ ਚ ਚਮਤਕਾਰ ਪੈਦਾ ਹੋਣ ਤੇ ਵਿਰੋਧ ਮੂਲਕ ਅਲੰਕਾਰ ਹੁੰਦਾ ਹੈ। ਅਸਲ ਚ ਇਹਨਾਂ ਅਲੰਕਾਰਾਂ ਦੇ ਮੂਲ ਵਿਚ ਵਿਰੋਧ ਦਾ ਚਮਤਕਾਰ ਰਹਿੰਦਾ ਹੈ ਅਰਥਾਤ ਵਿਰੋਧ ਵਾਲੇ ਚਮਤਕਾਰ ਦਾ ਆਸਰਾ ਵਿਰੋਧ ਹੋਣ ਕਰਕੇ ਹੇਠਲੇ ਅਲੰਕਾਰ ਵਿਰੋਧਮੂਲਕ ਅਲੰਕਾਰ ਕਹਾਉਂਦੇ ਹਨ।
 
ਵਿਰੋਧਾਭਾਸ
 
ਵਿਰੋਧਾਭਾਸ ਦਾ ਸਾਬਦਿਕ ਅਰਥ ਹੈ ਵਿਰੋਧ ਦੀ ਝਲਕ ਵਿਰੋਧ ਅਲੰਕਾਰਾ ਦੇ ਵਰਗ ਵਿਚੋਂ ਇਹ ਇੱਕ ਪਾ੍ਚੀਨ ਅਰਥ ਅਲੰਕਾਰ ਹੈ ਸਮਾਨਤਾ ਦੀ ਤਰਾਂ ਵਿਰੋਧ ਵੀ ਕਈ ਅਲੰਕਾਰਾ ਦਾ ਮੂਲ ਤੱਤ ਹੈ ੳੁਦਾਹਾਰਨ
 
"ਯਾ ਅਨੁੁਰਾਗੀ ਚਿੱਤ ਕੀ ਗਤੀ ਸਮੁਝੈ ਨਹਿ ਕੋਇ!
 
ਜਿੳੁ ਬੂੜੇ ਸਿਅਾਗ ਰੰਗ ਤਿੳੁ ਤਿੳੁ ੳੁੁੁਜੱਵਲ ਹੋਇ! "
 
ਵਿਭਾਵਨਾਗਤੀ
 
ਵਿਭਾਵਨਾ ਦਾ ਸਾਬਦਿਕ ਅਰਥ ਹੈ ਵਿ+ਭਾਵਨਾ ਭਾਵ ਵਿਸੇਸ ਪ੍ਕਾਰ ਦਾ ਵਿਚਾਰ ਵਿਭਾਵਨਾ ਵਿਰੋਧ ਮੂਲਕ ਪ੍ਰਸਿੱਧ ਅਤੇੇ ਪਾ੍ਚੀਨ ਅਰਥ ਅਲੰਕਾਰ ਹੈ ਇਸ ਦੇ ਅਲੰਕਾਰ ਦੇ ਮੂਲ ਵਿਚ ਅਪ੍ਸਿਧ ਕਾਰਨ ਹੁੁੰਦਾ ਹੈ ੳੁਦਾਹਾਰਨ "ਅੱਖੀ ਬਾਝਹੁ ਵੇਖਣਾ ਵਿਣ ਕੰਨਾ ਸੁਨਣਾ, ਸ਼ੇਸ਼ੋਕਤੀ
 
ਅਸੰੰਗਤੀ
 
ਅਸੰਗਤੀ ਦਾ ਸਾਬਦਿਕ ਅਰਥ ਹੈ ਸੰਗਤੀ ਦੀ ਅਣਹੋਂਦ ਬੇਮੇਲ ਅਸੰਗਤੀ ਵਿਰੋਧ ਮੂਲਕ ਪਾ੍ਚੀਨ ਅਰਥ ਅਲੰਕਾਰ ਹੈ ੳੁਦਾਹਾਰਨ ਅੱਖ ਮੇਰੇ ਯਾਰ ਦੀ ਦੁਖੇ,
 
ਲਾਲੀ ਮੇਰੀਅਾਂ ਅੱਖਾਂ ਵਿਚ ਰੜਕੇ!
 
ਵਿਸ਼ਮ
 
ਵਿਸਮ ਦਾ ਸਾਬਦਿਕ ਅਰਥ ਹੈ ਬੇਮੇਲ ਅਯੋਗ ਸੰਬੰਧ ਵਿਸ਼ਮ ਵਿਰੋਧ ਮੂਲਕ, ਪਾ੍ਚੀਨ ਅਰਥ ਅਲੰਕਾਰ ਹੈ ੳੁਦਾਹਾਰਨ ਹਮ ਨੀਵੀ ਪ੍ਭ ਅਤਿ ੳੂਚਾ,
 
ਕਿੳੁਕਰ ਮਿਲਿਅਾ ਜਾਏ ਰਾਮ? "
 
ਸ੍ਰਿੰਖਲਾਮੂਲਕ ਅਰਥਾਲੰਕਾਰ
 
ਸ੍ਰਿੰਖਲਾਮੂਲਕ ਅਲੰਕਾਰਾਂ ਦੇ ਮੂਲ ਵਿੱਚ ਪਦਾਂ ਜਾਂ ਵਾਕਾਂ ਦੀ ਸ਼ਿੰਖਲਾ (ਸੰਗਲੀ ਜਿਹੀ) ਬਣੀ ਰਹਿੰਦੀ ਹੈ। ਇਹ ਵਾਕ ਜਾਂ ਪਦ ਕੜੀਆਂ ਵਾਂਗ ਜੁੜੇ ਰਹਿੰਦੇ ਹਨ ਜਿਹਨਾਂ ਕਰਕੇ ਕਵੀ ਦੀ ਉਕਤੀ ਚ ਚਮਤਕਾਰ ਪੈਦਾ ਹੁੰਦਾ ਹੈ। ਇਸੇ ਕਾਰਣ ਇਹਨਾਂ ਨੂੰ ਸ੍ਰਿੰਖਲਾਮੂਲਕ ਅਲੰਕਾਰ ਕਿਹਾ ਜਾਂਦਾ ਹੈ। ਸ੍ਰਿੰਖਲਾ ਦਾ ਅਰਥ ਸੰਗਲੀ ਹੈ।
 
ਕਾਰਣਮਾਲਾ
 
ਕਾਰਣਮਾਲਾ ਦਾ ਸਾਬਦਿਕ ਅਰਥ ਹੈ ਕਾਰਨਾਂ ਦਾ ਸਮੂਹ ਕਾਰਨਾ ਦੀ ਮਾਲਾ ਜਾਂ ਲੜੀ ਕਾਰਣਮਾਲਾ. ਦੇ ਤਿੰਨ. ਨਾ. ਮਿਲਦੇ ਹਨ ਕਾਰਣਮਲਾ, ਗੂੰਮਫ, ਹੇਤੂਮਾਲਾ ਇਹ ਇਕ ਸ੍ੰਖਲਾ ਮੂਲਕ ਨਵੀਨ ਅਰਥ ਅਲੰਕਾਰ ਹੈ ਇਸ ਅਲੰਕਾਰ ਦੇ ਮੂਲ ਵਿਚ ਕਾਰਜ ਕਾਰਨ ਦਾ ਭਾਵ ਰਹਿੰਦਾ ਹੈ
 
ੳੁਦਾਹਾਰਨ " ਸੁਨਿਅਾ ਮੰਨਿਆ ਮਨਿ ਕੀਤਾ ਭਾੳੁ!
 
ਅੰਤਰਗਤਿ ਤੀਰਥ ਮਲਿ ਨਾੳ!"
 
ਏਕਾਵਲੀ
 
ਏਕਾਵਲੀ ਦਾ ਸਾਬਦਿਕ ਅਰਥ ਹੈ ਇੱਕ ਵਿਸੇਸ ਪ੍ਕਾਰ ਦੀ ਲੜੀ ਇਹ ਸ੍ੰਖਲਾ ਮੂਲਕ ਨਵੀਨ ਅਰਥ ਹੈ ਇਸ ਅਲੰਕਾਰ ਹੈ ਇਸ ਅਲੰਕਾਰ ਚ ਮੂੂੂਲ ਵਿਚ ਇੱਕ ਲੜੀ ਦਾ ਭਾਵ ਰਹਿੰੰਦਾ ਹੈ ਜਿੱਥੇ ਪਹਿਲਾਂ ਵਰਣਿਤ ਵਸਤੂ ਦਾ ਵਿਸ਼ੇਸਕ -ਵਿਸ਼ੇਸਣ ਭਾਵ ਦਾ ਸਬੰਧ ਹੋਵੇ ਅਤੇ ਵਿਸ਼ੇਸ਼ਣਾ ਦੀ ਇਕ ਸ੍ੰਖਲਾ ਲੜੀ ਬਣ ਜਾਵੇ ੳੁੱਥੇ ਏਕਾਵਲੀ ਅਲੰਕਾਰ ਹੁੰਦਾ ਹੈ.
 
ੳੁਦਾਹਾਰਨ "ਮਨੁੱਖ ਵਹੀ ਜੋ ਹੋ ਗੁਣੀ ਜੋ ਕੋਬਿੰਦ ਰੂਪ !
 
ਕੋਬਿੰਦ ਜੋ ਕਵੀ ਪਦ ਲਹੈ, ਕਵੀ ਜੋ ੳੁਕਤੀ ਅਨੂਪ!!
 
ਤਰਕਨਿਆਇਮੂਲਕ ਅਰਥਾਲੰਕਾਰ
 
ਜਿਹਨਾਂ ਅਲੰਕਾਰਾਂ ਵਿੱਚ ਕਿਸੇ ਤਰਕ ਜਾਂ ਯੁਕਤੀ ਦੁਆਰਾ ਕਵੀ ਕਥਨ ਚ ਚਮਤਕਾਰ ਪੈਦਾ ਹੁੰਦਾ ਹੈ। ਉੱਥੇ ਤਰਕਨਿਆਇਮੂਲਕ ਅਲੰਕਾਰ ਹੁੰਦਾ ਹੈ। ਮੰਮਟ ਨੇ ਦੋ ਤਰਕਨਿਆਇਮੂਲਕ ਅਲੰਕਾਰ ਮੰਨੇ ਹਨ:
 
ਕਾਵਿਲਿੰਗ: ਕਾਵਿਲਿੰਗ ਦਾ ਸ਼ਾਬਦਿਕ ਅਰਥ ਹੈ ਕਾਵਿ ਦਾ ਕਾਰਨ। ਕਾਵਿਲਿੰਗ ਅਲੰਕਾਰ ਦੇ ਮੂਲ ਵਿਚ ਕਾਰਜ-ਕਾਰਨ ਦਾ ਭਾਵ ਰਹਿੰਦਾ ਹੈ। ਜਿਥੇ ਵਰਣਨਯੋਗ ਵਿਸ਼ੇ ਨੂੰ ਸਿੱਧ ਕਰਨ ਲਈ ਕਾਰਨ ਨਾਲ ਸਮਰਥਨ ਕੀਤਾ ਜਾਵੇ, ਉੱਥੇ ਕਾਵਿਲਿੰਗ ਅਲੰਕਾਰ ਹੁੰਦਾ ਹੈ। ਕਿਸੇ ਕਥਨ ਦੀ ਸੱਚਾਈ ਪ੍ਰਗਟਾਉਣ ਲਈ ਵਰਣਿਤ ਵਸਤੂ ਹੋਰ ਵਸਤੂ ਦੀ ਯਾਦ ਦਾ ਕਾਰਨ ਬਣਾਈ ਜਾਂਦੀ ਹੈ। ਕਾਰਨ ਦੋ ਤਰ੍ਹਾਂ ਦਾ ਹੁੰਦਾ ਹੈ। ਕਿਸੇ ਨੂੰ ਉਤਪੰਨ ਕਰਨ ਵਾਲਾ ਕਾਰਨ ਉਤਪਾਦਕ ਕਹਾਉਂਦਾ ਹੈ,ਜਿਵੇਂ ਅੱਗ ਧੂੰਏ ਦਾ ਉਤਪਾਦਕ ਕਾਰਨ ਹੈ। ਦੂਸਰਾ ਸੂਚਕ ਕਾਰਨ ਵਸਤੂ ਦੀ ਕੇਵਲ ਸੂਚਨਾ ਦਿੰਦਾ ਹੈ। ਜਿਵੇਂ ਧੂੰਆ ਅੱਗ ਦਾ ਸੂਚਕ ਕਾਰਨ ਹੈ। ਕਾਵਿਲਿੰਗ ਵਿਚ ਕਾਰਜ-ਕਾਰਨ ਭਾਵ ਵਿਅੰਗ ਰੂਪ ਵਿਚ ਹੁੰਦਾ ਹੈ ਵਾਚਕ ਰੂਪ ਨਹੀਂ।
 
ਓੁਦਾਹਰਨ:
 
" ਥਾਪਿਆ ਨ ਜਾਇ ਕੀਤਾ ਨ ਹੋਇ,
 
ਆਪੇ ਆਪਿ ਨਿਰੰਜਣ ਸੋਇ।"
 
ਵਿਆਖਿਆ:ਪਹਿਲੀ ਤੁੱਕ ਵਿਚ ਕਿਹਾ ਗਿਆ ਹੈ ਕਿ ਪਰਮਾਤਮਾ ਨਾ ਸਥਾਪਿਤ ਕੀਤਾ ਜਾਂਦਾ ਹੈ ਅਤੇ ਨਾ ਸਿਰਜਿਆ ਜਾਂਦਾ ਹੈ। ਦੂਸਰੀ ਤੁੱਕ ਵਿਚ ਓੁਸਦੀ ਪੁਸ਼ਟੀ ਵਜੋਂ ਕਿਹਾ ਗਿਆ ਹਾ ਕਿ ਓੁਹ ਆਪਣੇ ਅਾਪ ਹੋਂਦ ਵਿਚ ਅਾਓੁਣ ਵਾਲਾ ਹੈ। ਇਸ ਤਰ੍ਹਾਂ ਇਥੇ ਪਹਿਲੀ ਤੁਕ ਦੀ ਪੁਸ਼ਟੀ ਦੂਜੀ ਤੁਕ ਨਾਲ ਕੀਤੀ ਗਈ ਹੋਣ ਕਰਕੇ ਕਾਵਿਲਿੰਗ ਅਲੰਕਾਰ ਹੈ।
 
ਅਨੁਮਾਨ
 
ਵਾਕਨਿਆਇਮੂਲਕ ਅਰਥਾਲੰਕਾਰ
 
ਜਿਹੜੇ ਅਲੰਕਾਰਾਂ ਚ ਕਿਸੇ ਨਿਆਇਪਰਕ ਵਾਕ ਦੁਆਰਾ ਕਵੀ ਕਥਨ ਚ ਚਮਤਕਾਰ ਪੈਦਾ ਹੁੰਦਾ ਹੈ, ਓੁਹ ਵਾਕਨਿਐਇਮੂਲਕ ਅਲੰਕਾਰ ਹੁੰਦੇ ਹਨ। ਇਹੋ ਨਿਆਇ ਵਾਲਾ ਵਾਕ ਚਮਤਕਾਰ ਦਾ ਆਸਰਾ ਹੁੰਦੇ ਹਨ।
 
ਯਥਾਸੰਖਯ: ਯਥਾਸੰਖਯ ਦਾ ਸ਼ਾਬਦਿਕ ਅਰਥ ਹੈ ਉਸੇ ਤਰ੍ਹਾਂ ਦਾ ਜਿਹੋ ਜਿਹੀ ਸੰਖਿਆ ਹੈ ਜਾਂ ਉਸੇ ਲੜੀ ਅਨੁਸਾਰ। ਜਿੱਥੇ ਪਹਿਲਾਂ ਆਏ ਪਦਾਰਥ ਦਾ ਸੰਬੰਧ ਬਾਅਦ ਵਿਚ ਆਉਣ ਵਾਲੇ ਪਦਾਰਥ ਦੇ ਨਾਲ ਉਸੇ ਲੜੀ ਅਨੁਸਾਰ ਵਰਣਨ ਕੀਤਾ ਜਾਵੇ, ਉੱਥੇ ਯਥਾਸੰਖਯ ਅੰਲਕਾਰ ਹੁੰਦਾ ਹੈ। ਇਸ ਵਿਚ ਪਹਿਲਾਂ ਕੁਝ ਵਸਤੂਆਂ ਦਾ ਵਰਣਨ ਹੁੰਦਾ ਹੈ,ਉਸ ਤੋਂ ਬਾਅਦ ਉਹਨਾਂ ਦੇ ਗੁਣਾਂ ਤੇ ਕ੍ਰਿਆਵਾਂ ਦਾ ਵਰਣਨ ਕੀਤਾ ਜਾਂਦਾ ਹੈ।
 
ਓੁਦਾਹਰਨ:
 
"ਗੁਰੁ ਈਸਰ ਗੁਰੁ ਗੋਰਖ ਬਰਮਾ,
 
ਗੁਰੁ ਪਾਰਬਤੀ ਮਾਈ।"
 
ਵਿਆਖਿਆ: ਗੁਰੂ ਹੀ ਸ਼ਿਵ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਭਾਵ ਸ਼ਕਤੀ ਮਾਤਾ ਹੈ। ਇਥੇ ਗੁਰੂ ਸ਼ਬਦ ਦਾ ਓੁਸਦੇ ਗੁਣਾਂ ਨਾਲ ਜਿਸ ਲੜੀ ਵਿਚ ਪਹਿਲੀ ਵਾਰ ਵਰਣਨ ਕੀਤਾ ਗਿਆ ਹਾ, ਓੁਸੇ ਲੜੀ ਅਨੁਸਾਰ ਅੰਤ ਤਕ ਵਰਣਨ ਹੋਣ ਕਰਕੇ ਯਥਾਸੰਖਯ ਅਲੰਕਾਰ ਹੈ।
 
ਪਰਿਵ੍ਰਿੱਤੀ
 
ਪਰਿਆਇ
 
ਪਰਿਸੰਖਿਆ
 
ਲੋਕਨਿਆਇਮੂਲਕ ਅਰਥਾਲੰਕਾਰ
 
ਇਹਨਾਂ ਅਲੰਕਾਰਾਂ ਚ ਲੋਕ ਪ੍ਰਸਿੱਧ ਨਿਆਇਆਂ ਦੁਆਰਾ ਪੁਸ਼ਟ ਅਰਥ ਦਾ ਚਮਤਕਾਰ ਵਿਦਮਾਨ ਰਹਿੰਦਾ ਹੈ।
 
ਮੀਲਿਤ: ਮੀਲਿਤ ਦਾ ਸ਼ਾਬਦਿਕ ਅਰਥ ਹੈ ਛੁਪਾ ਲੈਣਾ, ਮਿਲ ਜਾਣਾ, ਸ਼ਾਮਿਲ ਹੋ ਜਾਣਾ। ਜਿਥੇ ਦੋ ਸਮਾਨ ਗੁਣ ਵਾਲੀਆਂ ਵਸਤੂਆਂ ਦੇ ਪਰਸਪਰ ਮੇਲ ਦਾ ਵਰਣਨ ਇਸ ਤਰ੍ਹਾਂ ਹੋਵੇ ਕਿ ਸਮਾਨਤਾ ਦੇ ਕਾਰਨ ਓੁਹਨਾਂ ਦਾ ਭੇਦ ਨਾ ਪਛਾਣਿਆ ਜਾ ਸਕੇ ਓੁਥੇ ਵਿਦਮਾਨ ਹੁੰਦੀਆਂ ਹਨ। ਜਿਹਨਾਂ ਵਿਚੋਂ ਇਕ ਤਾਕਤਵਰ ਹੁੰਦੀ ਹੈ ਅਤੇ ਦੂਸਰੀ ਗੌਣ ਹੁੰਦੀ ਹੈ। ਦੋਵੇਂ ਵਸਤੂਆਂ ਦੇ ਗੁਣ ਬਰਾਬਰ ਹੁੰਦੇ ਹਨ।
 
ਓੁਦਾਹਰਨ:
 
"ਜਿਓੁਂ ਜਲ ਮਹਿ ਜਲ ਆਇ ਖਟਾਨਾ,
 
ਤਿਓੁ ਜੋਤੀ ਸੰਗਿ ਜੋਤਿ ਸਮਾਨਾ।"
 
ਵਿਆਖਿਆ:ਜਿਸ ਤਰ੍ਹਾਂ ਵਿਸ਼ਾਲ ਪਾਣੀ ਵਿਚ ਹੋਰ ਪਾਣੀ ਆ ਕੇ ਮਿਲ ਜਾਂਦਾ ਹੈ ਤੇ ਦੋਵਾਂ ਦਾ ਫ਼ਰਕ ਪਤਾ ਲੱਗਦਾ, ਓੁਸੇ ਤਰ੍ਹਾਂ ਪਰਮਾਤਮਾ ਦੀ ਜੋਤ ਵਿਚ ਆਤਮਾ ਦੀ ਜੋਤ ਸਮਾਓੁਣ ਕਰਕੇ ਦੋਵਾਂ ਦਾ ਫ਼ਰਕ ਪਛਾਣਿਆ ਨਾ ਜਾ ਸਕਣ ਕਾਰਨ ਇਥੇ ਮੀਲਿਤ ਅਲੰਕਾਰ ਹੈ।
 
ਓੁੱਤਰ
 
ਪ੍ਰਤੀਪ
 
ਸਾਮਾਨਯ
 
ਗੂੜ੍ਹਾਰਥਪ੍ਰਤੀਤੀਮੂਲਕ ਅਰਥਾਲੰਕਾਰ
 
ਇਹਨਾਂ ਅਲੰਕਾਰਾਂ ਚ ਕਵੀ ਦਾ ਮਤੰਵ ਵਾਚਯਾਰਥ ਦੀ ਅਪੇਖਿਆ ਵਿਅੰਗਾਰਥ ਦੀ ਅਭਿਵਿਅਕਤੀ ਹੁੰਦਾ ਹੈ ਅਤੇ ਚਮਤਕਾਰ ਵੀ ਵਿਅੰਗਾਰਥ ਚ ਰਹਿੰਦਾ ਹੈ, ਇਹੋ ਗੂੜ੍ਹਾਰਥਪ੍ਰਤੀਤੀਮੂਲਕ ਅਲੰਕਾਰ ਹੁੰਦੇ ਹਨ।
 
ਸੁਭਾਵੋਕਤੀ: ਗੂੜ੍ਹਾਰਥ-ਪ੍ਰਤੀਤੀ ਮੂਲਕ ਅਲੰਕਾਰ, ਜਿਸ ਵਿਚ ਕਿਸੇ ਵਸਤੂ ਦੀ ਜਾਤੀ,ਗੁਣ,ਕ੍ਰਿਆ ਜਾਂ ਸਰੂਪ ਦਾ ਚਮਤਕਾਰਪੂਰਣ ਵਰਣਨ ਕੀਤਾ ਜਾਵੇ। ਇਹ ਬੜਾ ਵਿਆਪਕ ਅਵੰਕਾਰ ਹੈ ਅਤੇ ਇਸ ਵਿਚ ਆਮ ਤੋਰ ਤੇ ਬਚਿਆਂ ਦੀਆਂ ਚੇਸ਼ਟਾਵਾਂ,ਰੂਪ ਜਾਂ ਸੋਂਦਰਯ, ਨੀਚ ਪਾਤਰਾਂ ਅਤੇ ਮੁਗਧ ਇਸਤਰੀਆਂ ਦਾ ਯਥਾਰਥ ਚਿਤ੍ਰਣ ਹੁੰਦਾ ਹੈ।
 
ਓੁਦਾਹਰਨ:
 
"ਮਨਮੁਖ ਮਨ ਨਾ ਭਿਜਈ, ਅਤਿ ਮੈਲੇ ਚਿਤ ਕਠੋਰ।
 
ਸਪੈ ਦੁਧ ਪੀਆਈਐ, ਅੰਦਰ ਵਿਸ ਨਿਕੋਰ।"
 
ਵਿਆਖਿਆ:ਇਥੇ ਨੀਚ ਪਾਤਰ ਮਨਮੁਖ ਦੇ ਸੁਭਾ ਦਾ ਬੜਾ ਯਥਾਰਥ ਸਰੂਪ ਪੇਸ ਕੀਤਾ ਗਿਆ ਹੈ।
 
ਵਿਆਜੋਕਤੀ
 
ਵਿਅਾਜੋਕਤੀ ਦਾ ਅਰਥ ਹੈ ਵਿਅਾਜ ਬਹਾਨਾ +ੳੁਕਤ ਵਰਣਨ ਭਾਵ ਬਹਾਨੇ ਭਰਿਅਾ ਵਰਣਨ ਇਸ ਅਲੰਕਾਰ ਦੇ ਮੂਲ ਵਿਚ ਕਿਸੇ ਪ੍ਗਟ ਹੋਏ ਰਹੱਸ ਨੂੰ ਛੁਪਾੳੁਣ ਦਾ ਭਾਵ ਰਹਿੰਦਾ ਹੈ ਜਿੱਥੇ ਕਿਤੇ ਪ੍ਗਟ ਹੋ ਗਈ ਰਹੱਸਮਈ ਵਸਤੂ ਨੂੰ ਕਿਸੇ ਬਹਾਨੇ ਨਾਲ ਛੁਪਾੳੁਣ ਦਾ ਵਰਣਨ ਕੀਤਾ ਜਾਵੇ ੳੁੱਥੇ ਵਿਅਾਜੋਕਯ ਅਲੰਕਾਰ ਹੁੰਦਾ ਹੈ
 
ੳੁਦਾਹਾਰਨ ਸਾਵੰਤ ਨਿ੍ਪ ਤੁਵ ਤਾ੍ਸ ਅਰਿ, ਫਿਰਤ ਪਹਾਰ ਪਹਾਰ!
 
ਬਿਨ ਪੂਛੇ ਲਾਗਤ ਕਰਨ ਖੇਲਨ ਅਾਏ ਸਿਕਾਰ!
 
ਭਾਵਿਕ
 
ਸੂਖਮ
 
ਸੰਸ਼੍ਰਿਸ਼ਟੀ
 
ਸੰਕਰ
 
ਓੁਭਯਾਲੰਕਾਰ
 
ਜਦੋਂ ਦੋ ਜਾਂ ਦੋ ਤੋਂ ਵੱਧ ਅਲੰਕਾਰਾਂ ਦਾ ਮਿਸ਼ਰਿਤ ਰੂਪ ਮੌੌਜੂਦ ਹੋਵੇ ਤਾਂ ਓੁਥੇ ਓੁਭਯ ਅਲੰਕਾਰ ਹੁੰਦਾ ਹੈ. ਇਸ ਵਿਚ ਘੱਟ ਤੋਂ ਘੱਟ ਦੋ ਅਲੰਕਾਰਾਂ ਦਾ ਹੋਣਾ ਜਰੂਰੀ ਹੈ। ਇਸ ਨੂੰ ਸ਼ਬਦਾਰਥ ਅਲੰਕਾਰ ਜਾਂ ਮਿਸ਼ਰਿਤ ਅਲੰਕਾਰ ਆਦਿ ਨਾਂ ਵੀ ਦਿੱਤੇ ਜਾਂਦੇ ਹਨ।
 
ਓੁਦਾਹਰਨ:
 
ਮੌੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ,
 
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ।
 
ਵਿਆਖਿਆ- ਇਸ ਵਿਚ ਖੁਦ ਕਵੀ ਤੇ ਪਾਣੀ ਓੁਤੇ ਲੀਕ ਅਤੇ ਗੀਤ ਤੇ ਪਾਣੀ ਵਿਚ ਇਕਮਿਕਤਾ ਦਰਸਾਈ ਗਈ ਹੈ। ਇਸ ਲਈ ਇਥੇ ਰੂਪਕ ਅਲੰਕਾਰ ਹੈ। ਇਸ ਦਾ ਇਕ ਵਾਕ ਓੁਪਮੇਯ ਹੈ ਅਤੇ ਦੂਜਾ ਵਾਕ ਓੁਪਮਾਨ ਹੈ ਜਿਸ ਕਾਰਨ ਇਥੇ ਦ੍ਰਿਸ਼ਟਾਂਤ ਅਲੰਕਾਰ ਹੈ। ਇਸ ਲਈ ਇਥੇ ਓੁਭਯ ਅਲੰਕਾਰ ਹੈ।
 
ਸੰਖੇਪ'ਚ ਭਾਰਤੀ ਕਾਵਿ ਸ਼ਾਸਤਰ ਦੇ ਸਾਰਿਆ ਆਚਾਰੀਆਂ ਨੇ ਸ਼ਬਦ ਅਤੇ ਅਰਥ ਨੂੰ ਕਾਵਿ ਦਾ ਸ਼ਰੀਰ ਮੰਨਿਆ ਹੈ। ਜਿਵੇਂ ਅਲੰਕਾਰ (ਗਲੇ ਦਾ ਹਾਰ ਟੂਮਾਂ-ਕੰਗਣ ਆਦਿ) ਮਨੁੱਖੀ ਸ਼ਰੀਰ ਦੇ ਸ਼ੋਭਾਕਾਰੀ ਤੱਤ (ਸਾਧਨ) ਹੁੰਦੇ ਹਨ,ਉਸੇ ਤਰ੍ਹਾਂ 'ਕਾਵਿ' ਵਿਚ ਵੀ ਸ਼ਬਦ-ਅਰਥ ਦੇ ਉਤਕਰਸ਼ਕਾਰੀ ਤੱਤ (ਉਪਮਾ-ਰੂਪਕ) ਆਦਿ ਅਲੰਕਾਰ ਹਨ। ਇਸ ਤਰ੍ਹਾਂ ਕਾਵਿਗਤ ਅਲੰਕਾਰਾਂ ਦਾ ਆਧਾਰ ਸ਼ਬਦ ਅਤੇ ਅਰਥ ਹੈ। ਇਸ ਲਈ ਆਚਾਰੀਆਂ ਨੇ- ਸ਼ਬਦਾਲੰਕਾਰ, ਅਰਥਾਲੰਕਾਰ, ਉਭਯਾਲੰਕਾਰ (ਸ਼ਬਦ-ਅਰਥਾਲੰਕਾਰ)- ਤਿੰਨ ਤਰ੍ਹਾਂ ਦੇ ਅੰਲਕਾਰਾਂ ਦੀ ਪਰਿਕਲਪਨਾ ਕੀਤੀ ਹੈ। ਅੱਗੇ ਚੱਲ ਕੇ ਸਮੀਖਿਆਕਾਰਾਂ ਨੇ ਅਲੰਕਾਰਾਂ ਦੇ ਸਰੂਪ, ਗੁਣ-ਧਰਮ ਅਤੇ ਸੁਭਾਅ ਦੇ ਆਧਾਰ ਤੇ ਉਹਨਾਂ ਨੁੰ ਵੱਖ-ਵੱਖ ਵਰਗਾਂ ਚ ਵੰਡਿਆ ਹੈ। ਇੱਥੇ ਸਾਰਿਆਂ ਅਲੰਕਾਰਾਂ ਦੇ ਸਰੂਪ ਨੂੰ ਪ੍ਰਸਤੁਤ ਕਰਨਾ ਅਸੰਭਵ ਹੋਣ ਕਰਕੇ ਵਰਗਾਂ ਦੇ ਪ੍ਰਮੁੱਖ-ਪ੍ਰਮੁੱਖ ਕੁੱਝ ਅਲੰਕਾਰਾਂ ਦੀ ਹੀ ਚਰਚਾ ਕੀਤੀ ਹੈ ਅਤੇ ਇਹਨਾਂ ਦੇ ਭੇਦਾਂ-ਉਪਭੇਦਾਂ ਨੂੰ ਵੀ ਛੱਡ ਦਿੱਤਾ ਹੈ।
 
ਹਵਾਲੇ
 
ਅਲੰਕਾਰ ਸਿਧਾਂਤ ਦੇ ਪ੍ਰਸੰਗ ਵਿੱਚ ਅਾਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ(ਥੀਸਿਜ਼) ਗੁਰਪ੍ਰੀਤ ਸਿੰਘ,ਪੰਨਾ ਨੰ.15
 
ਅਲੰਕਾਰ ਸਿਧਾਂਤ ਦੇ ਪ੍ਰਸੰਗ ਵਿੱਚ ਅਾਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ(ਥੀਸਿਜ਼) ਗੁਰਪ੍ਰੀਤ ਸਿੰਘ,ਪੰਨਾ ਨੰ.15,16,17
 
ਅਲੰਕਾਰ ਸਿਧਾਂਤ ਦੇ ਪ੍ਰਸੰਗ ਵਿੱਚ ਅਾਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ(ਥੀਸਿਜ਼),ਗੁਰਪ੍ਰੀਤ ਸਿੰਘ,ਪੰਨਾ ਨੰ.24,25
 
ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ,ਰਜਨੀ ਬਾਲਾ ਪੰਨਾ ਨੰ.38,39
 
ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ,ਰਜਨੀ ਬਾਲਾ ਪੰਨਾ ਨੰ.40
 
ਭਾਰਤੀ ਕਾਵਿ ਸ਼ਾਸਤਰ,ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਪੰਨਾ ਨੰ.129
 
ਭਾਰਤੀ ਕਾਵਿ ਸ਼ਾਸਤਰ,ਸ਼ੁਕਦੇਵ ਸ਼ਰਮਾ ਪੰਨਾ ਨੰ.122
 
ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ,ਰਜਨੀ ਬਾਲਾ ਪੰਨਾ ਨੰ.45,46
 
ਸ਼ਰਮਾ, ਪੋ੍ ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪਟਿਅਾਲਾ: ਪਬਲੀਕੇਸ਼ਨ ਬਿੳੂਰੋ ਪਟਿਅਾਲਾ.
 
ਬਾਲਾ, ਰਜਨੀ (2006). ਭਾਰਤੀ ਕਾਵਿ ਸ਼ਾਸਤਰ ਅਾਧੁਨਿਕ ਕਵਿਤਾ. ਲੋਕਗੀਤ ਪਰਗਾਸਨ.
 
ਧਾਲੀਵਾਲ, ਪੇ੍ਮ ਪ੍ਕਾਸ (2012). ਭਾਰਤੀ ਕਾਵਿ ਸ਼ਾਸਤਰ. ਪਟਿਅਾਲਾ: ਮਦਾਨ ਪਬਲਿਕੇਸ਼ਨਜ ਪਟਿਅਾਲਾ.
 
ਭਾਰਤੀ ਕਾਵਿ ਸ਼ਾਸਤਰ ਡਾ ਪੇ੍੍ਮ ਪ੍ਕਾਸ
 
ਧਾਲੀਵਾਲ, ਪੇ੍ਮ ਪ੍ਕਾਸ (2012). ਭਾਰਤੀ ਕਾਵਿ ਸ਼ਾਸਤਰ. ਪਟਿਅਾਲਾ: ਮਦਾਨ ਪਬਲਿਕੇਸ਼ਨਜ ਪਟਿਅਾਲਾ. ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
 
===ਹਵਾਲੇ===