ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 19:
ਦੰਡੀ ਨੂੰ ਦੂਜਾ ਅਲੰਕਾਰਵਾਦੀ ਸ਼ਾਸਤਰੀ ਮੰਨਿਆ ਗਿਆ ਹੈ। ਉਸ ਨੇ ਆਪਣੇ ਗ੍ਰੰਥ 'ਕਾਵਯਾਦਰਸ਼' ਵਿਚ ਅਲੰਕਾਰ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਕੁੱਲ ਚਾਰ ਸ਼ਬਦ ਅਲੰਕਾਰ ਅਤੇ 35 ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ। ਵਿਦਵਾਨਾਂ ਦੁਆਰਾ ਅਲੰਕਾਰ ਨੂੰ ਕਾਵਿ ਦੇ ਬਾਹਰੀ ਤੱਤ ਵਜੋਂ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਇਹ ਕਾਵਿ ਵਿਚ ਅਸਥਾਈ ਅਤੇ ਸ਼ਿੰਗਾਰ ਦਾ ਸਾਧਨ ਹੀ ਮੰਨੇ ਗਏ ਹਨ। ਅਲੰਕਾਰ ਦੇ ਪ੍ਰਯੋਜਨ ਬਾਰੇ ਡਾ. ਪ੍ਰੇਮ ਪ੍ਰਕਾਸ਼ ਦੁਆਰਾ ਆਪਣੀ ਪੁਸਤਕ ਭਾਰਤੀ ਕਾਵਿ-ਸ਼ਾਸਤਰ ਵਿਚ ਪੰਡਿਤ ਰਾਮ ਦਹਿਨ ਮਿਸ਼੍ਰ ਦੁਆਰਾ ਪੇਸ਼ ਵਿਚਾਰਾਂ ਨੂੰ ਲਿਖਿਆ ਹੈ ਕਿ ਅਲੰਕਾਰਾਂ ਦੀ ਸਹੀ ਵਰਤੋਂ ਕਾਵਿ-ਸੁਹਜ ਵਧਾਉਣ ਲਈ ਹੀ ਹੈ। ਇਹ ਸੁਹਜ ਭਾਵੇ ਭਾਵਾਂ ਦਾ ਹੋਵੇ ਜਾਂ ਉਹਨਾਂ ਦੇ ਪ੍ਰਗਟਾ ਦਾ। ਭਾਵਾਂ ਨੂਂੰ ਸਜਾਉਣਾ, ਉਹਨਾਂ ਵਿਚੱ ਸੁਹਜ ਸੁਆਦ ਜਾਂ ਰਮਣੀਕਤਾ ਪੈਦਾ ਕਰਨਾ ਅਲੰਕਾਰ ਦਾ ਕੰਮ ਹੈ ਅਤੇ ਉਹਨਾਂ ਦਾ ਦੂਜਾ ਕੰਮ ਭਾਵਾਂ ਦੀ ਪ੍ਰਗਟਾਅ ਸ਼ੈਲੀ ਨੂੰ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਤੋਂ ਸਹਿਜੇ ਹੀ ਆਪਣੇ ਮਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਅਲੰਕਾਰ ਕਾਵਿ ਦੀ ਆਤਮਾ ਵਜੋਂ ਸਥਾਪਿਤ ਹੋਣ ਦੀ ਬਜਾਏ ਬਾਹਰੀ ਤੱਤ ਵਜੋਂ ਸਥਾਪਿਤ ਹੋ ਸਕਦੇ ਹਨ ਜੋ ਸ਼ਬਦਾਂ ਦੀ ਵਕ੍ਰਤਾ ਨਾਲ ਹੀ ਕਾਵਿ ਵਿਚ ਸੁਹਜ ਉਪਜਾ ਸਕਦੇ ਹਨ।
 
== ਵਰਗੀਕਰਨ ==
 
ਅਲੰਕਾਰ ਦੇ ਵਰਗੀਕਰਨ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਬਾਰੇ ਨਿਸ਼ਚਿਤਤਾ ਹੋਣੀ ਚਾਹੀਦੀ ਹੈ ਪਰ ਕ੍ਰਮਿਕ ਵਿਕਾਸ ਤੋਂ ਪਤਾ ਚਲਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸਦਾ ਇਕੋ ਜਿਹੀ ਨਹੀਂ ਰਹੀ ਹੈ। ਬਲਕਿ ਇਸ ਵਿਚ ਵਿਕਾਸ ਹੁੰਦਾ ਰਿਹਾ ਹੈ। ਗੁਰਸ਼ਰਨ ਕੌਰ ਜੱਗੀ ਦੁਆਰਾ ਇਸ ਵਿਕਾਸ-ਕ੍ਰਮ ਨੂੰ ਅਧਿਐਨ ਦੀ ਸੌਖ ਲਈ ਤਿੰਨ ਅਵਸਥਾਵਾਂ ਵਿੱਚ ਵੰਡਿਆ ਹੈ-ਪਹਿਲੀ ਅਵਸਥਾ ਭਾਮਹ ਤੋਂ ਲੈ ਕੇ ਵਾਮਨ ਤੱਕ ਹੈ। ਇਸ ਵਿਚ ਅੰਲਕਾਰਾਂ ਦੀ ਗਿਣਤੀ 52 ਰਹੀ। ਦੂਜੀ ਅਵਸਥਾ ਰੁਦ੍ਰਟ ਤੇ ਰੁੱਯਕ ਤੱਕ ਹੈ। ਇਸ ਵਿਚ 51 ਹੋਰ ਅਲੰਕਾਰਾਂ ਦੀ ਕਲਪਨਾ ਹੋਈ ਅਤੇ ਇਹ ਗਿਣਤੀ 103 ਤੱਕ ਪਹੁੰਚ ਗਈ। ਤੀਜੀ ਅਵਸਥਾ ਜਯਦੇਵ ਤੋਂ ਜਗਨਨਾਥ ਤੱਕ ਹੈ। ਇਸ ਅਵਸਥਾ ਦੌਰਾਨ 88 ਹੋਰ ਅੰਲਕਾਰਾਂ ਦੀ ਕਲਪਨਾ ਕੀਤੀ ਗਈ। ਇਸ ਤਰ੍ਹਾਂ ਇਹਨਾਂ ਦੀ ਗਿਣਤੀ 191 ਹੋ ਗਈ। ਅਲੰਕਾਰ ਦੀ ਇਸ ਤਰ੍ਹਾਂ ਵੱਧਦੀ ਗਿਣਤੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸੀਮਿਤ ਨਹੀਂ ਹੈ ਬਲਕਿ ਨਿਰੰਤਰ ਵਧਦੀ ਰਹਿਣ ਵਾਲੀ ਹੈ। ਵੱਖ-ਵੱਖ ਆਚਾਰੀਆਂ ਦੁਆਰਾ ਅਲੰਕਾਰਾਂ ਦਾ ਵਰਗੀਕਰਨ ਕੀਤਾ ਗਿਆ ਹੈ ਪ੍ਰੰਤੂ ਇਥੇ ਅਸੀਂ ਸਿਰਫ਼ ਓੁਸੇ ਵਰਗੀਕਰਨ ਨੂੰ ਦਰਸਾਵਾਗੇ ਜੋ ਵਿਦਵਾਨਾਂ ਦੁਆਰਾ ਵੱਧ ਸਵੀਕ੍ਰਿਤ ਹੋਇਆ ਹੈ। ਅਲੰਕਾਰਾਂ ਨੂੰ ਮੁੱਖ ਤਿੰਨ ਤਰ੍ਹਾਂ ਦਾ ਦਰਸਾਇਆ ਗਿਆ ਹੈ: