ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 3:
 
== ਅਲੰਕਾਰਾਂ ਦਾ ਕਾਵਿ ਵਿਚ ਸਥਾਨ ਤੇ ਮਹੱਤਵ ==
ਅਲੰਕਾਰ ਦਾ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਕਾਵਿ ਵਿਚ ਅਲੰਕਾਰ ਦੇ ਸਥਾਨ ਬਾਰੇ ਵੱਖ ਵੱਖ ਕਾਵਿ ਸਾਸ਼ਤਰੀਅਾ ਦੇ ਵੱਖ ਵੱਖ ਵਿਚਾਰ ਹਨ ਅਲੰਕਾਰ ਸਕੂਲ ਦੇ ਸਥਾਪਕ ਪਹਿਲੇ ਸਮੀਥਿਕਾਰ ਨੇ ਅਲੰਕਾਰ ਨੂੰ ਕਾਵਿ ਦੀ ਅਾਤਮਾ ਮੰਨ ਕੇ ਰਸ ਨੂੰ ਇੱਕ ਰਸਵਰ ਨਾ ਦਾ ਖਾਲੀ ਅਲੰਕਾਰ ਹੀ ਮੰਨਿਆ ਹੈ ਇੳੁ ਕਾਵਿ ਦੇ ਵਿਚ ਇੱਕ ਨਿਵੇਕਲੀ ਅਲੰਕਾਰ ਸੰਪਦ੍ਇ ਦੀ ਸਥਾਪਨਾ ਹੋਈ ਹੈ ਭਾਮਹ ਨੇ ਕਾਵਿ ਚ ਅਲੰਕਾਰ ਦੀ ਥਾਂ ਇੱਕ ਵੱਖਰੇ ਢੰਗ ਦੀ ਦੱਸੀ ਹੈ ਸੁੰਦਰੀ ਦਾ ਅਣ ਸਿੰਗਾਰਿਅਾ ਗਿਆ ਮੁਖੜਾ ਸੋਹਣਾ ਹੁੰਦਾ ਹੋਇਅਾ ਵੀ ਗਹਿਣਿਆਂ ਤੋ ਬਗੈਰ ਸੋਭਾ ਨਹੀਂ ਦਿੰਦਾ ਅਰਥਾਤ ਕਵਿਤਾ ਸੁੰਦਰੀ ਕਦੇ ਨਹੀਂ ਕਹਿ ਜਾ ਸਕਦੀ ਜਦੋ ਤਕ ਅਲੰਕਾਰਾ ਨਾਲ ਸਜਾਈ ਨਾ ਗਈ ਹੋਵੇ ਅਗਨੀ ਪੁਰਾਣ ਵਿਚ ਕਿਹਾ ਹੈ ਕਿ ਅਰਥ ਅਲੰਕਾਰਾ ਤੋ ਹੀਣ ਸਰਸਵਤੀ ਇੱਕ ਵਿਧਵਾ ਵਾਂਗੂੰ ਹੈ ਜਯਦੇਵ ਨੇ ਅੰਕਿਤ ਕੀਤਾ ਹੈ ਕਿ ਜਿਹੜਾ ਅਰਥ ਅਲੰਕਾਰ ਤੋ ਰਹਿਤ ਕਾਵਿ ਨੂੰ ਕਾਵਿ ਸਵੀਕਾਰ ਕਰਦਾ ਹੈ ੳੁਹ ਅੱਗ ਨੂੰ ਸੇਕ ਤੋ ਹੀਣੀ ਕਿੳੁ ਨਹੀਂ ਮੰਨਦੇ ਅਰਥਾਤ ਜਿਵੇ ਸੇਕ ਤੇ ਅੱਗ ਦਾ ਸ਼ਬੰਧ ਹੈ ਅਨਿੱਖੜਵਾਂ ਹੈ ਤਿਵੇ ਹੀ ਕਾਵਿ ਤੇ ਅਲੰਕਾਰ ਅਾਪੋ ਵਿਚ ਅਨਿੱਖੜ ਹਨ ਤਿਵੇ ਹੀ ਕਾਵਿ ਤੇ ਅਲੰਕਾਰ ਹੋਰ ਕਾਵਿ-ਤੱਤਾਂ ਦੇ ਮੁਕਾਬਲੇ ਅੰਲਕਾਰ ਦੇ ਮਹੱਤਵ ਦੇ ਸੰਬੰਧ ਵਿਚ ਕਈ ਪ੍ਰਕਾਰ ਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਕਾਵਿ ਦੇ ਸਰੂਪ ਦੇ ਸੰਬੰਧ ਵਿਚ ਵੱਖ-ਵੱਖ ਸੰਪਰਦਾਵਾਂ ਵੱਲੋਂ ਵੱਖਰਾ-ਵੱਖਰਾ ਨਜ਼ਰੀਆ ਅਪਣਾਇਆ ਗਿਆ ਹੈ, ਉਸੇ ਤਰ੍ਹਾਂ ਅਲੰਕਾਰ ਦੇ ਵਿਸ਼ੇ ਵਿਚ ਵੀ ਇਹ ਮੱਤਭੇਦ ਸੁਭਾਵਿਕ ਹੀ ਸੀ, ਇਹ ਮੱਤਭੇਦ ਪੁਰਾਣੇ ਸਮੇਂ ਤੋਂ ਹੀ ਰਿਹਾ ਹੈ। ਭਾਮਾਹ ਦੇ ਸਮੇਂ ਵੀ ਕਾਵਿ-ਅੰਲਕਾਰ ਨੂੰ ਕਾਵਿ ਦਾ ਬਾਹਰੀ ਅਤੇ ਅੰਦਰੂਨੀ ਤੱਤ ਮੰਨਣ ਵਾਲੇ ਦੋ ਮੱਤ ਪ੍ਰਚੱਲਿਤ ਸਨ, ਜਿਹਨਾਂ ਦਾ ਜ਼ਿਕਰ ਭਾਮਾਹ ਦੇ ਕਾਵਿ-ਅੰਲਕਾਰ ਵਿਚ ਕੀਤਾ ਗਿਆ ਹੈ। ਅਲੰਕਾਰ-ਸ਼ਾਸਤਰ ਦੇ ਆਰੰਭ ਵਿਚ ਇਨੂੰ ਬਹੁਤ ਮਹੱਤਵ ਦਿੱਤਾ ਗਿਆ ਸੀ, ਪਰ ਹੌਲੀ-ਹੌਲੀ ਇਸਦਾ ਮਹੱਤਵ ਘੱਟ ਹੁੰਦਾ ਗਿਆ। ਕਾਵਿ ਵਿਚ ਰਸ ਨੂੰ ਪ੍ਰਮੁੱਖ ਮੰਨਿਆ ਜਾਣ ਲੱਗ ਪਿਆ ਅਤੇ ਅਲੰਕਾਰ ਦਾ ਸਥਾਨ ਗੌਣ ਹੁੰਦਾ ਗਿਆ। ਕਾਵਿ ਦੀ ਅਭਿਵਿਅੰਜਨਾ ਪ੍ਰਧਾਨ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਲੰਕਾਰ ਨੂੰ ਹੀ ਕਾਵਿ ਦਾ ਸੁੰਦਰਤਾਮਈ ਤੱਤ ਮੰਨਿਆ ਜਾਣ ਲੱਗ ਪਿਆ ਸੀ। ਭਾਮਾਹ ਤੋਂ ਲੈ ਕੇ ਰੁਦਰਟ ਤੱਕ ਤੇ ਆਚਾਰੀਆ ਸਰੀਰਵਾਦੀ ਸਨ, ਉਹਨਾਂ ਨੇ ਕਾਵਿ ਵਿਚ ਸਰੀਰ ਦੇ ਸੌਂਦਰਯ ਦੇ ਆਧਾਰ ਤੇ ਅੰਲਕਾਰ ਨੂੰ ਕਾਵਿ ਦਾ ਜਰੂਰੀ ਤੱਤ ਮੰਨਿਆ, ਪਰ ਰੁਦਰਟ ਤੋਂ ਬਾਅਦ ਦੇ ਆਚਾਰੀਆਂ ਨੇ ਸਰੀਰ ਵੱਲ ਧਿਆਨ ਨਾ ਦੇ ਕੇ, ਰਸ ਜਾਂ ਧ੍ਵਨੀ ਨੂੰ ਹੀ ਕਾਵਿ ਦਾ ਮੂਲ ਮੰਨਿਆ ਅਤੇ ਰਸ ਰੂਪੀ ਆਤਮਾ ਦੇ ਅੰਗ ਦੇ ਰੂਪ ਵਿਚ ਅੰਲਕਾਰ ਨੂੰ ਸਵੀਕਾਰ ਕੀਤਾ। ਕੁਝ ਆਚਾਰੀਆਂ ਨੇ ਅਲੰਕਾਰਾਂ ਨੂੰ ਏਨਾ ਜ਼ਿਆਦਾ ਮਹੱਤਵ ਦਿੱਤਾ ਸੀ ਕਿ ਉਹਨਾਂ ਨੂੰ ਕਾਵਿ ਦੀ ਆਤਮਾ ਹੀ ਸਵੀਕਾਰ ਕਰ ਲਿਆ ਅਤੇ ਇਥੋਂ ਤੱਕ ਕਿਹਾ ਕਿ ਜੋ ਵਿਅਕਤੀ ਅਲੰਕਾਰ ਵਿਹੂਣੀਂ ਰਚਨਾ ਨੂੰ 'ਕਾਵਿ' ਸਵੀਕਾਰ ਕਰਦਾ ਹੈ, ਓੁਸ ਨੂੰ ਅੱਗ ਨੂੰ ਸੇਕ ਤੋਂ ਬਿਨਾਂ ਸਵਿਕਾਰ ਕਰ ਲੈਣਾ ਚਾਹੀਦਾ ਹੈ, ਭਾਵ ਜਿਸ ਤਰ੍ਹਾਂ ਅੱਗ ਤਪਸ਼ ਤੋਂ ਰਹਿਤ ਨਹੀਂ ਹੋ ਸਕਦੀ, ਉਸੇ ਤਰ੍ਹਾਂ ਕਾਵਿ 'ਅਲੰਕਾਰ' ਤੋਂ ਰਹਿਤ ਨਹੀਂ ਹੋ ਸਕਦਾ। ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਆਚਾਰੀਆਂ ਨੇ ਕਾਵਿ ਵਿਚ ਅਲੰਕਾਰ ਦੀ ਸਥਿਤੀ ਉੱਤੇ ਵਿਚਾਰ ਕੀਤਾ ਹੈ। ਕਲਾ ਦੇ ਪ੍ਰਗਟਾਵੇ ਦਾ ਉੱਤਮ ਰੂਪ 'ਕਾਵਿ' ਹੈ। ਕਲਾ ਦਾ ਪ੍ਰਮੁੱਖ ਉਦੇਸ਼ ਆਪਣੇ ਆਪ ਨੂੰ ਪੂਰਨ ਰੂਪ ਵਿਚ ਦੁਨੀਆਂ ਦੇ ਸਾਹਮਣੇ ਪੇਸ ਕਰਨਾ ਹੈ, ਪਰ ਇਹ ਪੂਰਨਤਾ ਕਿਉਂਕਿ ਕਾਵਿ ਦੇ ਤੱਤ 'ਅਲੰਕਾਰ' ਦੇ ਖੇਤਰ ਵਿਚ ਆਸਾਨੀ ਨਾਲ ਹੋ ਜਾਂਦੀ ਹੈ, ਇਸੇ ਲਈ ਅੰਲਕਾਰ ਨੂੰ ਕਾਵਿ ਦਾ ਜਰੂਰੀ ਸਾਧਨ ਮੰਨਿਆ ਜਾਂਦਾ ਹੈ। ਇਸ ਲਈ ਅਲੰਕਾਰ ਸੰਪਰਦਾਇ ਦੇ ਆਦਾਰੀਆਂ ਨੇ ਵਿਅੰਗ ਅਰਥ ਦੀ ਸੁੰਦਰਤਾ ਵਧਾਉਣ ਲਈ 'ਧ੍ਵਨੀ ਤੇ ਰਸ' ਆਦਿ ਨੂੰ ਵੀ ਅਲੰਕਾਰ ਵਿਚ ਸ਼ਾਮਿਲ ਮੰਨ ਲਿਆ ਹੈ। ਅਲੰਕਾਰ ਦੇ ਪ੍ਰਯੋਗ ਦਾ ਭਾਵ; ਕਾਵਿ ਵਿਚ ਉਸਦੀ ਢੁੱਕਵੀਂ ਵਰਤੋਂ ਨਾਲ ਹੈ। ਅਲੰਕਾਰ ਦੀ ਕਾਵਿ ਲਈ ਕਾਫੀ ਲੋੜ ਹੈ ਕਿਉਕਿ ਇਸ ਨਾਲ ਕਾਵਿ ਵਿਚ ਵਿਲੱਖਣ ਸੁੰਦਰਤਾ ਪੈਦਾ ਹੁੰਦੀ ਹੈ ਅਤੇ ਇਹ ਰਸ ਅਭਿਵਿਅਕਤੀ ਵਿਚ ਸਹਾਇਕ ਹੁੰਦਾ ਹੈ। ਰਸ ਦਾ ਅਨੁਭਵ ਕਰਵਾਉਣਾ ਹੀ ਕਾਵਿ ਦਾ ਮੁੱਖ ਉਦੇਸ਼ ਹੈ। ਇਸ ਲਈ ਜੋ ਰਸ ਨੂੰ ਸੁੰਦਰ ਬਣਾਉਂਦੇ ਹਨ, ਉਹਨਾਂ ਨੂੰ ਕਿਵੇਂ ਅਣਲੋੜੀਦਾਂ ਜਾਂ ਘਟੀਆ ਆਖਿਆ ਜਾ ਸਕਦਾ ਹੈ। ਅੰਲਕਾਰ ਦਾ ਪ੍ਰਯੋਗ ਭਾਵੇਂ ਕਿਸੇ ਵੀ ਦਿਸ਼ਾ ਵਿਚ ਹੋਵੇ, ਉਸਦਾ ਉਦੇਸ਼ ਦੂਸਰਿਆ ਦੇ ਸਾਹਮਣੇ ਆਪਣੀ ਖਿੱਚ ਪੈਦਾ ਕਰਨਾ ਅਤੇ ਦੂਸਰਿਆ ਦੀ ਖੁਸ਼ੀ ਨੂੰ ਵਧਾਉਣਾ ਹੈ। ਪਰ ਇੱਥੇ ਇਕ ਗੱਲ ਵਿਚਾਰਨ ਯੋਗ ਹੈ ਕਿ ਕਰੂਪ ਇਸਤਰੀ ਭਾਵੇਂ ਗਹਿਣੇ ਵੀ ਪਾ ਲਵੇ, ਫਿਰ ਵੀ ਉਸਦੀ ਸੁੰਦਰਤਾ ਨਹੀਂ ਵੱਧਦੀ। ਇਸਦਾ ਕਾਵਿ ਜਗਤ ਵਿਚ ਅਰਥ ਇਹੋ ਲਿਆ ਜਾਂਦਾ ਹੈ ਕਿ ਭਾਵਾਂ ਦੀ ਹੀਣਤਾ ਤੇ ਕਾਰਨ ਕਾਵਿ ਵਿਚ ਅਲੰਕਾਰਾ ਦਾ ਪ੍ਰਯੋਗ ਸੁੰਦਰਤਾ ਵਧਾਉਣ ਵਾਲਾ ਨਹੀਂ ਹੋ ਸਕਦਾ। ਜਿਹੜੇ ਲੋਕ ਅਜਿਹਾ ਮੰਨਦੇ ਹਨ ਕਿ ਅਲੰਕਾਰ ਦੇ ਪ੍ਰਯੋਗ ਨਾਲ ਵਸਤੂ ਦੀ ਸੁਭਾਵਿਕ ਸੁੰਦਰਤਾ ਨਸ਼ਟ ਹੋ ਜਾਂਦੀ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਜੀਵਨ ਵਿਚ ਜਦੋਂ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਅਲੰਕਾਰਾਂ ਦਾ ਪ੍ਰਯੋਗ ਕਰਦੇ ਹਾਂ, ਉਸ ਨਾਲ ਸਾਡੀ ਸੁਭਾਵਿਕ ਸੁੰਦਰਤਾ ਦਾ ਵਿਕਾਸ ਹੀ ਹੁੰਦਾ ਹੈ। ਉਸੇ ਤਰ੍ਹਾਂ ਕਾਵਿ ਦੇ ਵਿਕਾਸ ਲਈ ਵੀ ਕਿਸੇ ਨਾ ਕਿਸੇ ਰੂਪ ਵਿਚ ਅਲੰਕਾਰ ਦਾ ਪ੍ਰਯੋਗ ਕਵੀ ਲਈ ਜਰੂਰੀ ਮੰਨਿਆ ਗਿਆ ਹੈ। ਸਹਿਜਤਾ ਨਾਲ ਆਉਣ ਦੇ ਕਾਰਨ ਅਲੰਕਾਰ ਕਾਵਿ ਵਿਚ ਬਹੁਤ ਲਾਭਦਾਇਕ ਹੋ ਸਕਦੇ ਹਨ, ਜਿਨ੍ਹਾਂ ਦੇ ਬਿਨਾਂ ਕਾਵਿ-ਜਗਤ ਚਮਤਕਾਰਹੀਣ ਹੀ ਰਹਿੰਦਾ ਹੈ, ਪਰ ਇਸਦਾ ਇਹ ਭਾਵ ਨਹੀਂ ਕਿ ਸੁੰਦਰਤਾ ਨੂੰ ਨਾ ਵਧਾਉਣ ਦੇ ਬਾਵਜੂਦ ਵੀ ਅਲੰਕਾਰਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਭਾਰਤੀ ਸਾਹਿਤ-ਸ਼ਾਸਤਰ ਦੇ ਵੱਖ-ਵੱਖ ਆਚਾਰੀਆਂ ਨੇ ਅਲੰਕਾਰ ਦੇ ਕਾਵਿ ਵਿਚ ਸਥਾਨ ਬਾਰੇ ਵੱਖ-ਵੱਖ ਮੱਤ ਪੇਸ਼ ਕੀਤੇ ਹਨ, ਉਹਨਾਂ ਵਿੱਚੋਂ ਕੁੱਝ ਪ੍ਰਮੁੱਖ ਆਚਾਰੀਆ ਨੇ ਕਾਵਿ ਵਿਚ ਅਲੰਕਾਰ ਦੀ ਸਥਿਤੀ ਜਰੂਰੀ ਮੰਨਦੇ ਹੋਏ, ਕਾਵਿ ਵਿਚ ਅਲੰਕਾਰਾਂ ਦੀ ਮਹੱਤਵਪੂਰਨ ਹੋਂਦ ਦੀ ਪ੍ਰੋੜਤਾ ਕੀਤੀ ਹੈ।
 
== ਅਲੰਕਾਰ ਸੰਪ੍ਰਦਾਇ ਦਾ ਇਤਿਹਾਸਕ ਵਿਕਾਸ ==