ਗੁਰੂ ਗੋਬਿੰਦ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 43:
ਪਾਉਂਟਾ ਸਾਹਿਬ ਵਿੱਚ ਹਾਜ਼ਰ ਸਿੱਖਾ ਨਾਲ ਵਿਚਾਰ ਕਰ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਜਾਣ ਦਾ ਫ਼ੈਸਲਾ ਕਰ ਲਿਆ। ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ 'ਚੋਂ ਨਾ ਜਾਣ ਪਰ ਆਪ ਨੇ ਉਸ ਨੂੰ ਦਿਲਾਸਾ ਦਿਤਾ ਤੇ ਤਿਆਰੀ ਸ਼ੁਰੂ ਕਰ ਦਿਤੀ। ਆਪ, 27 ਅਕਤੂਬਰ, 1688 ਦੇ ਦਿਨ, ਪਾਉਂਟਾ ਸਾਹਿਬ ਤੋਂ ਚੱਲੇ ਅਤੇ [[ਕਪਾਲ ਮੋਚਨ]], [[ਲਾਹੜਪੁਰ]], [[ਟੋਕਾ]], [[ਦਾਬਰਾ]], ਰਾਣੀ ਦਾ ਰਾਏਪੁਰ, [[ਢਕੌਲੀ]], [[ਨਾਢਾ]], [[ਮਨੀਮਾਜਰਾ]], [[ਕੋਟਲਾ ਨਿਹੰਗ]], [[ਘਨੌਲਾ]], [[ਬੁੰਗਾ]], [[ਅਟਾਰੀ]], [[ਕੀਰਤਪੁਰ]] ਹੁੰਦੇ ਹੋਏ, ਨਵੰਬਰ ਦੇ ਅੱਧ ਵਿਚ, [[ਚੱਕ ਨਾਨਕੀ]] (ਹੁਣ [[ਅਨੰਦਪੁਰ ਸਾਹਿਬ]]) ਪਹੁੰਚ ਗਏ।
 
==ਬੰਦਾ ਸਿੰਘ ਬਹਾਦਰਬਹਾਦੁਰ ਨਾਲ ਮੁਲਾਕਾਤ==
ਗੁਰੂ ਸਾਹਿਬ ਅਤੇ [[ਬਹਾਦਰ ਸ਼ਾਹ ਜ਼ਫ਼ਰ|ਬਹਾਦਰ ਸ਼ਾਹ]] ਦੇ ਕਾਫ਼ਲੇ 13 ਮਈ, 1708 ਦੇ ਦਿਨ ਬੁਰਹਾਨਪੁਰ ਪੁੱਜੇ ਸਨ। [[ਵਜ਼ੀਰ ਖ਼ਾਨ]] ਦੇ ਨੁਮਾਇੰਦਿਆਂ ਦਾ ਮੇਲ ਬਾਦਸ਼ਾਹ ਨਾਲ ਬੁਰਹਾਨਪੁਰ ਜਾਂ ਇਸ ਤੋਂ ਕੁੱਝ ਚਿਰ ਮਗਰੋਂ ਹੀ ਹੋਇਆ ਹੋਵੇਗਾ ਕਿਉਂਕਿ ਬਹਾਦਰ ਸ਼ਾਹ, ਮਈ, 1708 ਦੇ ਦੋ ਹਫ਼ਤੇ ਨਰਮਦਾ ਦਰਿਆ ਵਿੱਚ ਹੜ੍ਹ ਆਏ ਹੋਣ ਕਾਰਨ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜ਼ੀਰ ਖ਼ਾਨ ਦੇ ਏਲਚੀਆਂ ਨੇ ਮਿਲੀ ਰਕਮ ਕਾਰਨ ਬਹਾਦਰ ਸ਼ਾਹ ਦੀ ਨੀਅਤ ਬਦਲੀ ਸੀ। ਇਸ ਤੋਂ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾ। ਦਰਅਸਲ ਹੁਣ ਉਹ ਵਜ਼ੀਰ ਖ਼ਾਨ ਦੀ ਭੇਜੀ ਰਕਮ ਕਾਰਨ ਉਸ ਦੇ ਖ਼ਿਲਾਫ਼ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ। ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਵਿੱਚ ਆਖ਼ਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ, 25 ਜੂਨ, 1708 ਮਗਰੋਂ ਬਾਲਾਪੁਰ ਵਿੱਚ ਅਗਸਤ, 1708 ਵਿੱਚ ਹੋਈ। ਇਸ ਮੁਲਾਕਾਤ ਵਿੱਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ ਅਪਣੇ ਕੌਲਾਂ ਤੋਂ ਮੁਕਰ ਗਿਆ ਹੈ। ਇਸ ਕਰ ਕੇ ਗੁਰੂ ਸਾਹਿਬ ਨੇ ਬਾਦਸ਼ਾਹ ਦਾ ਸਾਥ ਛੱਡ ਦਿਤਾ। ਬਾਦਸ਼ਾਹ 24 ਅਗੱਸਤ, 1708 ਨੂੰ ਦਰਿਆ ਬਾਣ ਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ, ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਜਿਥੇ ਉਨ੍ਹਾਂ ਦਾ ਮੇਲ 3 ਸਤੰਬਰ, 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ [[ਬੰਦਾ ਸਿੰਘ ਬਹਾਦਰ|ਬਾਬਾ ਬੰਦਾ ਸਿੰਘ ਬਹਾਦਰ]]) ਨਾਲ ਹੋਇਆ। ਪੰਜਾਬ ਦੀ ਹਾਲਤ ਸੁਣ ਕੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ।