ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
 
==ਸਿੱਖਿਆ==
ਨਰਿੰਦਰ ਮੋਦੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਜਸੋਦਾ ਬੇਨ ਨਾਲ ਹੋਇਆ ਸੀ ਪਰ ਉਸ ਨਾਲ ਉਨ੍ਹਾਂ ਨੇ ਆਪਣਾ ਵਿਆਹੁਤਾ ਜੀਵਨ ਬਤੀਤ ਨਹੀਂ ਕੀਤਾ। 17 ਸਾਲ ਦੀ ਉਮਰ ਵਿੱਚ ਹੀ ਨਰਿੰਦਰ ਮੋਦੀ ਨੇ ਆਪਣਾ ਘਰ ਛੱਡ ਦਿੱਤਾ ਸੀ। ਨਰਿੰਦਰ ਮੋਦੀ ਨੇ ਸਕੂਲ ਪੱਧਰ ਦੀ ਸਿੱਖਿਆ ਵਾਡਨਗਰ ਦੇ ਪ੍ਰਾਇਮਰੀ ਸਕੂਲ ਕੁਮਾਰਸ਼ਾਲਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀ.ਏ. ਪੱਧਰ ਦੀ ਸਿੱਖਿਆ ਹਾਸਲ ਕੀਤੀ। {{ਹਵਾਲਾ ਲੋੜੀਂਦਾ}}ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਵਿੱਚ ਵਰਕਰਾਂ ਨਾਲ ਨਰਿੰਦਰ ਮੋਦੀ ਦੇਸ਼ ਦੇ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਉੱਤੇ ਚਰਚਾ ਕਰਦੇ ਸਨ। ਇੱਥੇ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇੱਕ ਸੀਨੀਅਰ ਆਗੂ ਨਾਲ ਉਨ੍ਹਾਂ ਦੀ ਖ਼ਾਸ ਨੇੜਤਾ ਹੋ ਗਈ। ਹੌਲੀ-ਹੌਲੀ ਨਰਿੰਦਰ ਮੋਦੀ ਦਾ ਸੰਘ ਦੇ ਦਫ਼ਤਰ ਵਿੱਚ ਆਉਣਾ-ਜਾਣਾ ਵਧ ਗਿਆ ਅਤੇ ਉਹ ਸੰਘ ਦੇ ਵਰਕਰ ਬਣ ਗਏ। ਪਹਿਲੀ ਵਾਰੀ ਉਨ੍ਹਾਂ ਨੂੰ ਗੁਜਰਾਤ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਜਥੇਬੰਦ ਕਰਨ ਦਾ ਕੰਮ ਸੌਂਪਿਆ ਗਿਆ, ਜਿਸ ਨੂੰ ਉਨ੍ਹਾਂ ਨੇ ਬੜੀ ਸਫ਼ਲਤਾ ਨਾਲ ਪੂਰਾ ਕੀਤਾ।
==ਐਮਰਜੈਂਸੀ ਅਤੇ ਭਾਜਪਾ==
ਐਮਰਜੈਂਸੀ ਦੇ ਸਮੇਂ ਦੌਰਾਨ ਸ੍ਰੀ ਨਰਿੰਦਰ ਮੋਦੀ ਭਾਜਪਾ ਦੇ ਸੀਨੀਅਰ ਆਗੂ ਸ੍ਰੀ [[ਲਾਲ ਕ੍ਰਿਸ਼ਨ ਅਡਵਾਨੀ ]] ਦੇ ਸੰਪਰਕ ਵਿੱਚ ਆ ਗਏ। ਐਮਰਜੈਂਸੀ ਦੌਰਾਨ ਸ੍ਰੀ ਨਰਿੰਦਰ ਮੋਦੀ ਨੇ ਗੁਪਤਵਾਸ ਰਹਿ ਕੇ ਸੰਘ ਅਤੇ ਭਾਜਪਾ ਲਈ ਕਾਫੀ ਕੰਮ ਕੀਤਾ। 1987 ਵਿੱਚ ਉਨ੍ਹਾਂ ਨੂੰ ਗੁਜਰਾਤ ਵਿੱਚ ਭਾਜਪਾ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 1987 ਵਿੱਚ ਭਾਜਪਾ ਨੇ ਅਹਿਮਦਾਬਾਦ ਮਿਊਂਸਪਲ ਕਮੇਟੀ ਦੀਆਂ ਚੋਣਾਂ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਸ੍ਰੀ ਐਲ. ਕੇ. ਅਡਵਾਨੀ ਅਤੇ ਸ੍ਰੀ ਵਾਜਪਾਈ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਪ੍ਰਭਾਵ ਹੋਰ ਵਧ ਗਿਆ। 1991 ਵਿੱਚ ਸ੍ਰੀ ਮੋਦੀ ਨੇ ਹੀ ਐਲ. ਕੇ. ਅਡਵਾਨੀ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਗਾਂਧੀਨਗਰ ਤੋਂ ਲੋਕ ਸਭਾ ਦੀ ਚੋਣ ਲੜਨ। ਇਸ ਤੋਂ ਬਾਅਦ ਸ੍ਰੀ ਐਲ. ਕੇ. ਅਡਵਾਨੀ ਲਗਾਤਾਰ ਗਾਂਧੀਨਗਰ ਤੋਂ ਹੀ ਚੋਣ ਲੜਦੇ ਆ ਰਹੇ ਹਨ। ਰਾਮ ਮੰਦਿਰ ਦੇ ਅੰਦੋਲਨ ਵੇਲੇ ਜਦੋਂ ਸ੍ਰੀ ਐਲ. ਕੇ. ਅਡਵਾਨੀ ਨੇ ਰੱਥ ਯਾਤਰਾ ਕਰਨ ਦਾ ਫ਼ੈਸਲਾ ਕੀਤਾ ਤਾਂ ਸਾਰੇ ਪ੍ਰੋਗਰਾਮ ਦੀ ਯੋਜਨਾਬੰਦੀ ਕਰਨ ਦਾ ਕੰਮ ਸ੍ਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਅਤੇ ਇਹ ਕੰਮ ਬੜੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ, ਜਿਸ ਕਾਰਨ ਉਹ ਸ੍ਰੀ ਐਲ. ਕੇ. ਅਡਵਾਨੀ ਦੇ ਹੋਰ ਵੀ ਵਧੇਰੇ ਨੇੜੇ ਹੋ ਗਏ।