ਜਲ੍ਹਿਆਂਵਾਲਾ ਬਾਗ ਹੱਤਿਆਕਾਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 29:
'''6 ਅਪ੍ਰੈਲ 1919''': ਪੰਜਾਬ ਭਰ ਵਿਚ ਜ਼ੋਰਦਾਰ ਹੜਤਾਲ ਪਰ ਸਥਿਤੀ ਸ਼ਾਂਤੀਪੁਰਨ ਰਹੀ।ਅੰਮ੍ਰਿਤਸਰ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ। ਘੰਟਾ ਘਰ ਉੱਤੇ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਮਿਲਿਆ ਜਿਸ ਦੀ ਸੁਰਖ਼ੀ ਸੀ, ‘‘ਮਰੋ ਜਾਂ ਮਾਰੋ’’। ਇਸ ਵਿਚ ਲਿਖਿਆ ਹੋਇਆ ਸੀ, ‘‘ਜਿੰਨਾ ਚਿਰ ਰੌਲਟ ਐਕਟ ਦਾ ਨਾਮ ਨਿਸ਼ਾਨ ਨਹੀਂ ਮਿਟ ਜਾਂਦਾ ਹਿੰਦੂ ਅਤੇ ਮੁਸਲਮਾਨ ਚੈਨ ਨਾਲ ਨਾ ਬੈਠਣ। ਮਰਨ ਜਾਂ ਮਾਰਨ ਲਈ ਤਿਆਰ ਹੋ ਜਾਓ। ਇਹ ਤਾਂ ਕੁਝ ਵੀ ਨਹੀਂ, ਉਨ੍ਹਾਂ (ਅੰਗਰੇਜ਼ਾਂ) ਨੂੰ ਸੈਂਕੜੇ ਹੀ ਅਜਿਹੇ ਕਾਨੂੰਨ ਵਾਪਸ ਲੈਣੇ ਪੈਣਗੇ।’’ ਸ਼ਾਮ ਵੇਲੇ ਜਨਾਬ ਬਦਰ ਇਸਲਾਮ ਅਲੀ ਖਾਂ ਦੀ ਪ੍ਰਧਾਨਗੀ ਹੇਠ ਹੋਈ ਵੱਡੀ ਇਕੱਤਰਤਾ ਵਿਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ ਉੱਤੇ ਲਾਈ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਗਿਆ ਅਤੇ ਦੂਜੇ ਮਤੇ ਵਿਚ ਰੌਲਟ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਬਰਤਾਨਵੀ ਸ਼ਹਿਨਸ਼ਾਹ ਨੂੰ ਬੇਨਤੀ ਕੀਤੀ ਗਈ ਕਿ ਰੌਲਟ ਐਕਟ ਨੂੰ ਅੰਤਿਮ ਮਨਜ਼ੂਰੀ ਨਾ ਦਿੱਤੀ ਜਾਵੇ।<ref>{{Cite web|url=https://www.punjabitribuneonline.com/2019/04/13-%e0%a8%85%e0%a8%aa%e0%a8%b0%e0%a9%88%e0%a8%b2-1919-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%b5%e0%a8%bf%e0%a8%86%e0%a8%aa%e0%a8%95-%e0%a8%b9/|title=13 ਅਪਰੈਲ 1919 ਤੋਂ ਪਹਿਲਾਂ : ਵਿਆਪਕ ਹੜਤਾਲ ਅਤੇ ਆਪਸੀ ਸਦਭਾਵਨਾ|last=ਗੁਰਦੇਵ ਸਿੰਘ ਸਿੱਧੂ|first=|date=2019-04-07|website=Punjabi Tribune Online|publisher=|language=hi-IN|access-date=2019-04-13}}</ref>
 
'''9 ਅਪ੍ਰੈਲ 1919:''' ਅੰਮ੍ਰਿਤਸਰ ਵਿਚ ਹਿੰਦੂਆਂ ਮੁਸਲਮਾਨਾਂ ਨੇ ਰਾਮ ਨੌਮੀ ਦਾ ਤਿਉਹਾਰ ਮਿਲ ਕੇ ਮਨਾਇਆ;ਇਸ ਦੁਵੱਲੀ ਸਾਂਝ ਨੇ 9 ਅਪਰੈਲ ਦੇ ਦਿਨ ਮਨਾਏ ਗਏ ਰਾਮ ਨੌਮੀ ਦੇ ਤਿਉਹਾਰ ਨੂੰ ਨਵਾਂ ਹੀ ਰੰਗ ਦੇ ਦਿੱਤਾ। ਪਰੰਪਰਾ ਅਨੁਸਾਰ ਹਿੰਦੂ ਲੋਕ ਸਦੀਆਂ ਤੋਂ ਇਹ ਤਿਉਹਾਰ ਮਨਾਉਂਦੇ ਆ ਰਹੇ ਸਨ, ਪਰ 1919 ਦੀ ਰਾਮ ਨੌਮੀ ਇਸ ਗੱਲੋਂ ਨਿਵੇਕਲੀ ਸੀ ਕਿ ਰਾਮ ਨੌਮੀ ਦੇ ਜਲੂਸ ਵਿਚ ਮੁਸਲਮਾਨਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਬਟਾਲੇ ਵਿਚ ਜਲੂਸ ਵਿਚ ਭਾਗ ਲੈਣ ਵਾਲੇ ਲੋਕਾਂ ਦੇ ਪਹਿਨੇ ਕੱਪੜਿਆਂ ਉੱਤੇ ‘ਰਾਮ’ ਅਤੇ ‘ਓਮ’ ਦੇ ਨਾਲ ਨਾਲ ‘ਅੱਲਾਹ’ ਲਿਖਿਆ ਵੀ ਦੇਖਿਆ ਗਿਆ। ਪਾਣੀਪਤ, ਜਲੰਧਰ ਅਤੇ ਲਾਹੌਰ ਵਿਚ ਵੀ ਦੋਵਾਂ ਫ਼ਿਰਕਿਆਂ ਨੇ ਰਲ ਕੇ ਇਹ ਤਿਉਹਾਰ ਮਨਾਇਆ।ਪੰਜਾਬਮਨਾਇਆ।<ref>{{Cite web|url=https://www.punjabitribuneonline.com/2019/04/13-%e0%a8%85%e0%a8%aa%e0%a8%b0%e0%a9%88%e0%a8%b2-1919-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%b5%e0%a8%bf%e0%a8%86%e0%a8%aa%e0%a8%95-%e0%a8%b9/|title=13 ਅਪਰੈਲ 1919 ਤੋਂ ਪਹਿਲਾਂ : ਵਿਆਪਕ ਹੜਤਾਲ ਅਤੇ ਆਪਸੀ ਸਦਭਾਵਨਾ|date=2019-04-07|website=Punjabi Tribune Online|language=hi-IN|access-date=2019-04-13}}</ref>ਪੰਜਾਬ ਸਰਕਾਰ ਵੱਲੋਂ ਡਾ. ਕਿਚਲੂ ਅਤੇ ਡਾ. ਸਤਿਆਪਾਲ ਨੂੰ ਪੰਜਾਬ ਬਦਰ ਕਰਨ ਦਾ ਫੈਸਲਾ ।
 
'''10 ਅਪ੍ਰੈਲ 1919:''' ਉਕਤ ਫੈਸਲੇ ਨੂੰ ਲਾਗੂ ਕਰਦਿਆਂ ਡਿਪਟੀ ਕਮਸ਼ਿਨਰ ਅੰਮ੍ਰਿਤਸਰ ਨੇ ਦੋਵਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਧਰਮਸਾਲਾ ਨੂੰ ਰਵਾਨਾ ਕੀਤਾ, ਡਿਪਟੀ ਕਮਿਸ਼ਨਰ ਤੋਂ ਆਪਣੇ ਆਗੂਆਂ ਦਾ ਥਹੁ ਪਤਾ ਕਰਨ ਵਾਸਤੇ ਉਸ ਦੀ ਕੋਠੀ ਵੱਲ ਜਾਣ ਲਈ ਬਜ਼ਿੱਦ ਭੀੜ ਉੱਤੇ ਗੋਲੀ ਚਲਾਏ ਜਾਣ ਕਾਰਨ ਕਈ ਮੌਤਾਂ; ਗੁੱਸਾਈ ਭੀੜ ਨੇ ਕਈ ਅੰਗਰੇਜ਼ ਮਾਰੇ, ਬੈਂਕ ਅਤੇ ਡਾਕਖਾਨੇ ਲੁੱਟੇ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਈ; ਸਥਿਤੀ ਨੂੰ ਕਾਬੂ ਕਰਨ ਵਾਸਤੇ ਲੈਫਟੀਨੈਂਟ ਗਵਰਨਰ ਵੱਲੋਂ ਭੇਜਿਆ ਮੇਜਰ ਮੈਕਡੋਨਲਡ ਸ਼ਾਮ ਸਮੇਂ ਅੰਮ੍ਰਿਤਸਰ ਪੁੱਜਾ