ਅਲਾਹੁਣੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਅਲਾਹੁਣੀਆਂ''' ਇੱਕ ਸੋਗਮਈ ਕਾਵਿ-ਰੂਪ ਹੈ ਜੋ ਪੰਜਾਬੀ ਦਾ ਲੋਕ ਕਾਵਿ-ਰੂਪ ਹੈ। ਅਲਾਹੁਣੀ ਤੋਂ ਭਾਵ ਹੈ, ਉਸਤਤੀ ਜਾਂ ਸਿਫ਼ਤ। ਜਦ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਦੀਵੀਂ ਵਿਛੋੜਾ ਦੇ ਗਏ ਵਿਅਕਤੀ ਦੇ ਗੁਣਾਂ ਵਾਲੇ ਜਿਹੜੇ ਕਰੁਣਾਮਈ ਤੇ ਸੋਗ-ਗੀਤ ਇਸਤਰੀਆਂ ਦੁਆਰਾ ਅਲਾਪੇ ਜਾਂਦੇ ਹਨ, ਪੰਜਾਬੀ ਵਿੱਚ ਉਨ੍ਹਾਂਉਹਨਾਂ ਨੂੰ ਅਲਾਹੁਣੀਆਂ ਕਿਹਾ ਜਾਂਦਾ ਹੈ।<ref>[http://punjabipedia.org/topic.aspx?txt=ਅਲਾਹੁਣੀਆਂ ਪੰਜਾਬੀ ਪੀਡੀਆ]</ref>
 
ਅਲਾਹੁਣੀ ਮਰਾਸਣ ਜਾਂ ਨਾਇਣ ਪਾਉਂਦੀ ਹੈ ਜੋ ਪੇਸ਼ਾਵਰ ਸਿਆਪਾਕਾਰ ਹੁੰਦੀ ਹੈ। ਮੂਹਰੇ-ਮੂਹਰੇ ਨੈਣ ਅਲਾਹੁਣੀ ਦੀ ਇੱਕ ਤੁਕ ਆਖੀ ਜਾਂਦੀ ਹੈ ਅਤੇ ਨਾਲੋ-ਨਾਲ ਇਸ ਵਿੱਚ ਜ਼ਨਾਨੀਆਂ ਸੁਰ ਮਿਲਾਉਂਦੀਆਂ ਜਾਂਦੀਆਂ ਹਨ। ਅਲਾਹੁਣੀ ਕੋਰਸ ਵਿੱਚ ਗਾਈ ਜਾਣ ਕਰ ਕੇ ਇੱਕ ਤਰ੍ਹਾਂ ਦਾ ਸਮੂਹ-ਗਾਨ ਹੈ। ਇਸ ਤੋੱ ਵੱਧ ਅਲਾਹੁਣੀ ਸਿਆਪਾ ਕਰਨ ਵੇਲੇ ਉੱਚਾਰੀ ਜਾਂਦੀ ਹੈ। ਮਾਲਵੇ ਵਿੱਚ ਪੇਸ਼ਾਵਾਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕੰਮ ਮਿਰਾਸਣਾਂ, ਡੂਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ੇਵਾਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਸਵਾਣੀਆਂ ਇੱਕੋ ਤਾਲ ਵਿੱਚ ਹੱਥ ਮਾਰਦੀਆਂ ਹੋਈਆਂ ਸਾਥ ਦਿੰਦੀਆਂ ਹਨ।