ਚੁਬਾਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{taxobox | name = ਚੁਬਾਹਾ | fossil_range = | image = Calidris-alpina-001 edit.jpg | image_upright..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{taxobox
| name = ਚੁਬਾਹਾ
| fossil_range =
| image = Calidris-alpina-001 edit.jpg
| image_upright = 1.1
| image_caption =
| taxon = ਸਕੋਲੋਪੇਸੀਡੇਈ
| authority =
| subdivision_ranks =
| subdivision =
}}
 
'''ਚੁਬਾਹਾ''' ਜਾਂ ਰੇਤਲ ਚਾਹਾ ਇਸ ਨੂੰ ਅੰਗਰੇਜ਼ੀ ਵਿੱਚ ‘ਕੌਮਨ ਸੈਂਟ ਪਾਈਪਰ’ ਕਹਿੰਦੇ ਹਨ। ਇਸ ਪੰਛੀ ਦੀ ਲੰਬਾਈ 18 ਤੋਂ 21 ਸੈਂਟੀਮੀਟਰ ਅਤੇ ਭਾਰ ਕੋਈ 40 ਗ੍ਰਾਮ ਹੁੰਦਾ ਹੈ। ਇਸ ਦਾ ਕੱਦ ਦਰਮਿਆਨਾ, ਰੰਗ ਭੂਰਾ, ਲੰਬੀ ਭੂਰੀ ਚੁੰਝ ਦਾ ਸਿਰਾ ਕਾਲਾ, ਕਾਲੀਆਂ ਅੱਖਾਂ ਦੇ ਦਵਾਲੇ ਛੋਟੇ-ਛੋਟੇ ਖੰਭਾਂ ਦਾ ਇੱਕ ਚਿੱਟਾ ਘੇਰਾ ਅਤੇਉੱਪਰ ਇੱਕ ਫਿੱਕਾ ਭੂਰਾ ਭਰਵੱਟਾ ਹੁੰਦਾ ਹੈ। ਇਸਦੀ ਹਲਕੀ ਭੂਰੀ ਠੋਡੀ ਤੋਂ ਹੇਠਾਂ ਛਾਤੀ ਉੱਤੇ ਗੂੜ੍ਹੀਆਂ ਭੂਰੀਆਂ ਲੀਕਾਂ, ਭੂਰੇ ਪਰਾਂ ਉੱਤੇ ਵੀ ਚਾਕਲੇਟੀ ਲਹਿਰੀਆ, ਢਿੱਡ ਵਾਲਾ ਪਾਸਾ ਚਮਕਦਾਰ ਚਿੱਟਾ ਅਤੇ ਪੂਛ ਪਰਾਂ ਤੋਂ ਥੋੜ੍ਹੀ ਲੰਬੀ, ਲੰਬੀਆਂ ਲੱਤਾਂ ਅਤੇ ਪੰਜੇ ਪੀਲੇ ਹੁੰਦੇ ਹਨ। ਇਹ ਪੰਛੀ ਵੈਸੇ ਤਾਂ ਬਹੁਤ ਦੂਰ-ਦੂਰ ਸਾਰੇ ਤਪਤਖੰਡੀ ਦੇਸ਼ਾਂ ਵਿੱਚ ਫੈਲੇ ਹੋਏ ਹਨ, ਪਰ ਇਹ ਸਰਦੀਆਂ ਵਿੱਚ ਸਭ ਤੋਂ ਪਹਿਲਾਂ ਠੰਢੀਆਂ ਥਾਵਾਂ ਤੋਂ ਮੈਦਾਨਾਂ ਵਿੱਚ ਆ ਜਾਂਦੇ ਹਨ ਅਤੇ ਸਰਦੀਆਂ ਮੁੱਕਣ ਉੱਤੇ ਸਭ ਤੋਂ ਬਾਅਦ ਵਿੱਚ ਵਾਪਸ ਜਾਂਦੇ ਹਨ। ਇਹ ਕੀੜੇ-ਮਕੌੜੇ, ਘੋਗੇ, ਕੇਕੜੇ ਅਤੇ ਝੀਂਗਰ, ਪਸ਼ੂਆਂ ਦੀਆਂ ਚਿੱਚੜੀਆਂ ਫੜਕੇ ਖਾਂਦੇ ਹਨ। ਉੱਡਣ ਲੱਗੇ ਇਹ ‘ਟਵੀ-ਵੀ-ਵੀ’ ਜਾਂ ‘ਟੀ-ਟੀ-ਟੀ’ ਵਰਗੀਆਂ ਤਿੱਖੀਆਂ ਅਤੇ ਉੱਚੀਆਂ ਆਵਾਜ਼ਾਂ ਕੱਢਦੇ ਹਨ। ਆਪਣਾ ਸਫ਼ਰ ਕਰਨ ਲਈ ਇਹ ਡਾਰਾਂ ਵਿੱਚ ਇਕੱਠੇ ਵੀ ਨਹੀਂ ਹੁੰਦੇ। ਉੱਡਣ ਵੇਲੇ ਇਹ ਆਪਣੇ ਲੰਬੇ ਪਰਾਂ ਨੂੰ ਬਹੁਤ ਡੂੰਘੇ ਹੇਠਾਂ-ਉੱਪਰ ਨਹੀਂ ਕਰਦੇ, ਸਗੋਂ ਨੇੜੇ-ਨੇੜੇ ਅਤੇ ਬੜੀ ਤੇਜ਼ ਰਫ਼ਤਾਰ ਨਾਲ ਹਿਲਾਉਂਦੇ ਹਨ। ਇਨ੍ਹਾਂ ਨੂੰ ਵਗਦੇ ਪਾਣੀ ਚੰਗੇ ਲੱਗਦੇ ਹਨ, ਇਸ ਲਈ ਨਹਿਰਾਂ, ਕੂਲ੍ਹਾਂ, ਦਰਿਆਵਾਂ ਜਾਂ ਸਮੁੰਦਰ ਦੇ ਰੇਤੀਲੇ ਕੰਢੇ ਇਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ। ਇਨ੍ਹਾਂ ਦੀ ਖ਼ਾਸ ਕਿਸਮ ਦੀ ਤੋਰ ਨੂੰ ‘ਟੀਟਰਿੰਗ’ ਕਹਿੰਦੇ ਹਨ। ਇਸ ਪਰਿਵਾਰ ਦੀਆਂ 85 ਜਾਤੀਆਂ ਹਨ।<ref name=EoB>{{cite book|editor=Forshaw, Joseph|author= Harrison, Colin J.O.|year=1991|title=Encyclopaedia of Animals: Birds|publisher= Merehurst Press|location=London|pages= 103–105|isbn= 1-85391-186-0}}</ref>
 
==ਵੰਸ਼==
ਲਾਈਨ 18:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਪੰਛੀ]]
[[ਸ਼੍ਰੇਣੀ:ਜੀਵ ਵਿਗਿਆਨ]]