ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸਭਿਆਚਾਰਕਸੱਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ- ਲੋਕ ਕਾਵਿ ਅਤੇ ਲੋਕ ਕਥਾਵਾਂ। ਲੋਕ ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ ।ਹੈ। ਮੋਟੇ ਤੌਰ 'ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀ ਲੋਕ ਕਥਾਵਾ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।”
 
== ਪੰਜਾਬ ਦੇ ਪਿੰਡਾ ਵਿਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ==
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿ ।ਆਦਿ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।”
ਸਟੈਂਡਰਡ ਡਿਕਸ਼ਨਰੀ ਵਿੱਚ ਇਸ ਗੱਲ ਦੀ ਪੋ੍ਰੜਤਾਪ੍ਰੋਰੜਤਾ ਹੁੰਦੀ ਹੈ ਕਿ, “ਇਹ ਪਰੰਪਰਾਗਤ ਹੁੰਦੀ ਹੈ ਤੇ ਇਸ ਵਿੱਚ ਮੌਲਿਕਤਾ ਦਾ ਭਾਵ ਹੁੰਦਾ ਹੈ।”
 
ਡਾ. [[ਜੋਗਿੰਦਰ ਸਿੰਘ ਕੈਰੋਂ]] ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿੱਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ:-
“ਲੋਕ ਕਹਾਣੀ ਇੱਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਖਿਕ ਜਾਂ ਲਿਖਤੀ ਰੂਪ ਵਿੱਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿੱਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰ ਕੇ ਸਭਿਆਚਾਰਸੱਭਿਆਚਾਰ ਵਿੱਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿੱਚ ਪ੍ਰਵੇਸ਼ ਕਰ ਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4
ਇਸ ਤਰ੍ਹਾਂ ਇਹਨਾ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਂ ਲੋਕ ਕਹਾਣੀ ਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।
 
ਡਾ. ਕੈਰੋ ਲੋਕ ਕਹਾਣੀਆਂ ਬਾਰੇ ਦਸਦਾ ਹੈ-
ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ 'ਤੇ ਸਭਿਆਚਾਰਕਸੱਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪ੍ਰਬੰਧ ਵਿੱਚ ਆਇਆ ਤ੍ਰੇੜਾਂ ਉੱਪਰ ਆਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾ ਦਾ ਮੁਖ ਕਾਰਜ ਮਨੁੱਖੀ ਹਾਵਾਂ ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸਭਿਆਚਾਰਸੱਭਿਆਚਾਰ ਵਿੱਚ ਸ੍ਵੀਕ੍ਰਿਤ ਹਨ।”6
 
ਉੱਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸ ਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸ ਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ।
ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾਂ ਦਾ ਹਲ ਕਰਦੇ ਹੋਏ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।
 
== ਮਿੱਥਕ ਕਥਾਵਾਂ ==
[[ਮਿੱਥਕ]] ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੋਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਓਹਨਾਂਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸ਼ਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸਬੰਧਿਤ ਹੋਣ ਅੰਗਰੇਜੀ ਵਿਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜਿਆਦਾਤਰ ਲੋਕ ਕਹਾਣੀਆਂ ਵਿਚ ਮਿੱਥਕ ਤੱਤ ਮੋਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿਚ ਦੋ ਤਰਾਂ ਦੇ [[ਪਾਤਰ]] ਸ਼ਾਮਿਲ ਹੁੰਦੇ ਹਨ।
 
1)     ਇਕਇੱਕ ਉਹ ਜੋ ਮੂਲ ਰੂਪ ਵਿਚ ਦੇਵਤੇ ਹੁੰਦੇ ਹਨ ।ਹਨ।
 
2)     ਦੂਜੇ ਉਹ ਜੋ ਦੇਵਤਿਆਂ ਤੋਂ ਦੇਵੀ ਸ਼ਕਤੀ ਪ੍ਰਾਪਤ ਕਰਦੇ ਹਨ।
 
ਮਿੱਥ ਕਥਾਵਾਂ ਅਧਿਆਤਮਕ ਸਵਾਲਾਂ ਦੇ ਉੱਤਰ ਨਾ ਹੋਣ ਦੀਆਂ ਕਮੀਆਂ ਤੋਂ ਸ਼ੁਰੂ ਹੁੰਦੇ ਹਨ ।ਹਨ। ਇਹਨਾਂ ਦੀ ਸਿਰਜਣਾਂ ਹਰ ਇਕਇੱਕ ਬੰਦਾ ਨਹੀਨਹੀਂ ਕਰ ਸਕਦਾ ਅਤੇ ਨਾ ਹੀ ਹਰ ਬੰਦਾ ਇਸ ਨੂੰ ਸੁਨਾ ਸਕਦਾ ਹੈ। ਲੋਕਾਂ ਨੂੰ ਵੀ ਸੰਗਠਿਤ ਕਰਨ ਲਈ ਵੀ ਅਸੀਂ ਮਿੱਥ ਦੀ ਸਿਰਜਣਾ ਕਰ ਸਕਦੇ ਹਾਂ ।ਹਾਂ।
 
=== ਪਰਿਭਾਸ਼ਾ ===
ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਮਿੱਥਕ ਕਥਾ ਇਕਇੱਕ ਕਹਾਣੀ ਹੈ, ਜਿਹੜੀ ਬੀਤੇ ਯੁੱਗ ਦੀ ਹਕੀਕਤ ਵਜੋਂ ਲੋਕਾਂ ਦੀ ਬ੍ਰਹਿਮੰਡੀ ਚੇਤਨਾ, ਉਹਨਾਂ ਦੇ ਦੇਵਤੇ, ਨਾਇਕ ਸਭਿਆਚਾਰਸੱਭਿਆਚਾਰ ਅਤੇ ਧਾਰਮਿਕ ਲੱਛਣ ਨੂੰ ਬਿਆਨ ਕਰਦੀ ਹੈ ।”ਹੈ।”<ref>ਲੋਕਧਾਰਾ ਭਾਸ਼ਾ ਅਤੇ ਸਭਿਆਚਾਰਸੱਭਿਆਚਾਰ, ਭੁਪਿੰਦਰ ਸਿੰਘ ਖਹਿਰਾ,ਪੰਨਾ 57</ref>
 
=== ਉਤਪੱਤੀ ===
ਮਿੱਥਕ ਕਥਾਵਾਂ ਦੀ ਉਤਪੱਤੀ ਅਤਿ ਪ੍ਰਾਚੀਨ ਸਮੇਂ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਅਤੇ ਇਹਨਾਂ ਦਾ ਨਿਕਾਸ ਇਕਇੱਕ ਨਿਰੰਤਰ ਅਮਲ ਹੈ ।ਹੈ। ਇਹਨਾ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਦੂਜੀਆਂ ਲੋਕ ਕਹਾਣੀਆਂ ਵਾਂਗ ਇਹਨਾਂ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਨਹੀਂ ਹੁੰਦੀ ਅਤੇ ਇਹਨਾ ਦਾ ਮੂਲ ਸਥਿਰ ਰਹਿੰਦਾ ਹੈ।
 
=== ਮਿੱਥਕ ਕਥਾਵਾਂ ਦੇ ਵਿਸ਼ੇ ===
ਇਹ ਕਥਾਵਾਂ ਲੋਕ ਮਾਨਸ ਦੀ ਅਭਿਵਿਅਕਤ ਹੁੰਦੀਆਂ ਹਨ ਤੇ ਇਸ ਦੇ ਵਿਸ਼ੇ ਚਮਤਕਾਰ ਨਾਲ ਸਬੰਧਿਤ ਹੁੰਦੇ ਹਨ।  ਜਿਵੇਂ : ਗਰੁੜ ਦੀ ਸਵਾਰੀ, [[ਧਰਤੀ]] ਦਾ ਬਲਦ ਦੇ ਸਿੰਗਾਂ ਤੇ ਖੜੇ ਹੋਣਾ, ਚੀਚੀ ਨਾਲ ਪਹਾੜ ਚੁੱਕ ਲੈਣਾ, ਸੂਰਜ ਨੂੰ ਨਿਗਲ ਜਾਣਾ, ਇਕਇੱਕ ਚੁਲੀ ਨਾਲ ਸਮੁੰਦਰ ਪੀ ਲੈਣਾ ਆਦਿ ।ਆਦਿ।
 
=== ਪੰਜਾਬੀ ਮਿੱਥਕ ਕਥਾਵਾਂ ===
1 ਪੌਰਾਣਿਕ ਭਗਤਾਂ, ਰਿਸ਼ੀਆਂ ਮੁਨੀਆਂ ਅਤੇ ਮਿੱਥਕ ਰਾਜਿਆਂ ਬਾਰੇ।
 
2 ਭਗਵਾਨ ਰਾਮਚੰਦਰ ਅਤੇ ਰਮਾਇਣ ਸਬੰਧੀ । ਸਬੰਧੀ।
 
3 ਮਹਾਭਾਰਤ ਅਤੇ ਭਗਵਾਨ ਕ੍ਰਿਸ਼ਨ ਬਾਰੇ । ਬਾਰੇ।
 
4 ਦੇਵਤਿਆਂ ਅਤੇ ਦੈਂਤਾਂ ਨਾਲ ਸਬੰਧਿਤ।
 
5 ਫੁੱਟਕਲ ਮਿੱਥਕ ਕਥਾਵਾਂ ।ਕਥਾਵਾਂ।
 
6 ਇਸਲਾਮੀ ਅਥਵਾ ਸਾਮੀ ਮਿੱਥਕ ਕਥਾਵਾਂ।<ref>ਪੰਜਾਬ ਦਾ ਲੋਕ ਵਿਰਸਾ, ਭਾਗ ਪਹਿਲਾ, ਡਾ ਕਰਨਲ ਸਿੰਘ ਥਿੰਦ, ਪੰਨਾ 176</ref>
ਲਾਈਨ 61:
ਪਰੀ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। ਜਿਸ ਵਿੱਚ “ ਕਿਸੇ ਪਰੀ, ਅਪੱਸਰਾ, ਦੇਵ, ਜਿੰਨ ਆਦਿ ਅਮਾਨਵੀ ਪਾਤਰਾਂ ਨਾਲ਼ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪਰੀ ਕਥਾ ਦਾ ਨਾਂ ਦਿੱਤਾ ਗਿਆ ਹੈ। ” ਪਰੀ ਕਥਾਵਾਂ ਮਨ ਦੀ ਮੌਤ ਦੀਆਂ ਕਹਾਣੀਆਂ ਹਨ ਜੋ ਸਾਨੂੰ ਪਾਰਲੌਕਿਕ ਜਗਤ ਦੀ ਸੈਰ ਕਰਵਾਉਂਦੀਆਂ ਹਨ। “ ਪਰੀ ਸ਼ਬਦ ਫ਼ਾਰਸੀ ਦਾ ਹੈ ਜਿਸਦੀ ਵਿਉਂਤਪੱਤੀ ‘ਪਰੀਦਨ’ ਤੋਂ ਹੋਈ ਅਤੇ ਇਸ ਦੇ ਸ਼ਾਬਦਿਕ ਅਰਥ ਉੱਡਣ ਦੇ ਹਨ। ” ਸਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਨਾਲ਼ ਆਕਾਸ਼ ਵਿੱਚ ਉਡ ਸਕਦੀ ਹੈ। ਅਪੱਸਰਾ ਪਰੀ ਦਾ ਹੀ ਦੂਜਾ ਨਾਉਂ ਹੈ। “ਪੱਛਮੀ ਦੇਸ਼ਾਂ ਵਿੱਚ ਫੇਅਰੀ (FAIRY) ਦੀ ਕਲਪਨਾ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ ਜਿਵੇਂ ਭੂਤ, ਪ੍ਰੇਤ, ਜਿੰਨ ਆਦਿ। ਪਰ ਭਾਰਤੀ ਲੋਕ ਕਥਾਵਾਂ ਵਿੱਚ ਪਰੀ ਦਾ ਉਪਯੋਗ ਕੇਵਲ ਫੇਅਰੀ ਮਿਸਟਰੈਸ (FAIRY MISTRESS) ਵਜੋਂ ਹੀ ਕੀਤਾ ਜਾਂਦਾ ਹੈ। ” ਸੰਭਵ ਹੈ ਕਿ ਇਸ ਪਿੱਛੇ ਅਪਸਰਾ ਦੀ ਸਦ੍ਰਿਸ਼ਤਾ ਨਿਮਨ ਚੇਤਨ ਰੂਪ ਵਿੱਚ ਕੰਮ ਕਰ ਰਹੀ ਹੋਵੇ।
===ਰੂਪ-ਰਚਨਾ===
“ ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਪਰੰਪਰਾ ਵੈਦਿਕ ਕਾਲ਼ ਨਾਲ ਜੁੜਦੀ ਹੈ। ਪਰੀ ਕਥਾਵਾਂ ਵਿੱਚ ਲੋਕ ਧਾਰਾਈ ਅੰਸ਼ ਬਾਕੀ ਕਥਾਵਾਂ ਨਾਲ਼ੋਂ ਵਧੇਰੇ ਮਾਤਰਾ ਵਿੱਚ ਮਿਲਦਾ ਹੈ। ” “ ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ 'ਤੇ ਵਾਸਵਿਕਤਾ ਅਤੇ ਪਰਾ ਦਾ ਸੰਯੋਗ ਹੈ। ਇਸ ਦਾ ਮੂਲ ਤਨਾਓ ਵਾਸਤਵਿਕਤਾ ਅਤੇ ਪਰਾ ਵਿਚਲਾ ਤਨਾਓ ਹੈ ਜਾਂ ਅਸਮ ਪ੍ਰਾਕ੍ਰਿਤਕ ਤੇ ਰਿਸ਼ਤਿਆਂ ਦਾ ਤਨਾਓ। ” ਹਵਾ ਵਿੱਚ ਉੱਡਣ ਵਾਲ਼ੇ ਪਊਏ, ਅਦ੍ਰਿਸ਼ਟਤਾ ਪ੍ਰਦਾਨ ਕਰਨ ਵਾਲ਼ਾ ਸੁਰਮਾ, ਤਲਿਸਮੀ ਟੋਪੀ ਅਤੇ ਸ਼ਤਰੂਆਂ ਨੂੰ ਦੰਡ ਦੇਣ ਵਾਲ਼ਾ ਡੰਡਾ ਆਦਿ ਇਸ ਅਦਭੁਤ ਸੰਸਾਰ ਦੀ ਕੁੱਝ ਕੁ ਪਰਾ ਸਮੱਗਰੀ ਹੈ। ਇਸ ਜਗਤ ਦੀਆਂ ਜੁਗਤੀਆਂ ਅਪੂਰਨ ਸੁੰਦਰੀਆਂ ਹਨ। ਇਸ ਸੰਸਾਰ ਦੀ ਪ੍ਰਾਕ੍ਰਿਤਕ ਸਮੱਗਰੀ ਵੀ ਵਸਤੂ ਜਗਤ ਨਾਲ਼ੋਂ ਵੱਖਰੀ ਹੈ ਜਿਵੇਂ ਨਦੀਆਂ ਨਾਲ਼ਿਆਂ ਵਿੱਚੋਂ ਪਾਣੀ ਦੀ ਥਾਂ ਦੁੱਧ, ਅੰਮ੍ਰਿਤ ਜਾਂ ਰਸ ਦਾ ਵਗਣਾ।
===ਪਰੀ ਕਥਾਵਾਂ ਨਾਲ ਸੰਬੰਧਿਤ ਪਰੰਪਰਾਵਾਂ===
ਪੰਜਾਬੀ ਦੀਆਂ ਪਰੀ ਕਥਾਵਾਂ ਕਈ ਪਰੰਪਰਾਵਾਂ ਤੋਂ ਆਈਆਂ ਹਨ। ਕੁੱਝ ਪਰੀ ਕਥਾਵਾਂ ਤਾਂ ਸਾਮੀ ਮੁੱਢ ਦੀਆਂ ਹਨ ਜਿਵੇਂ ਸਬਜ਼ ਪਰੀ, ਲਾਲ ਪਰੀ, ਸ਼ਾਹ ਪਰੀ ਦੀਆਂ ਕਥਾਵਾਂ। ਦੂਜੀ ਪਰੰਪਰਾ ਭਾਰਤੀ ਪਰੀ ਕਥਾਵਾਂ ਦੀ ਹੈ ਜੋ ਵੈਦਿਕ ਸੰਸਕ੍ਰਿਤੀ ਆਦਿ ਸਾਹਿਤਕ ਪਰੰਪਰਾਵਾਂ ਤੋਂ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ। ਤੀਜੀ ਪਰੰਪਰਾ ਲੌਕਿਕ ਹੈ। ਮੌਖਿਕ ਹੋਣ ਕਰ ਕੇ ਇਸ ਪਰੰਪਰਾ ਦੀ ਕੋਈ ਕਥਾ ਸ਼ੁੱਧ ਰੂਪ ਵਿੱਚ ਪ੍ਰਾਪਤ ਨਹੀਂ ਹੋਈ। ਪਰੀ ਕਥਾਵਾਂ ਦੀ ਵਿਲੱਖਣਤਾ ਪ੍ਰਕਿਰਤੀ ਵਿੱਚ ਪਰੀ ਨੁਹਾਰ ਨੂੰ ਲੱਭਣਾ। ਅਨਾਰਾ ਸਹਿਜ਼ਾਦੀ, ਵੈਂਗਣ ਸਹਿਜ਼ਾਦੀ, ਮਿਰਚਾਂ ਸਹਿਜ਼ਾਦੀ ਆਦਿ। ਕਥਾਵਾਂ ਅਨੁਸਾਰ ਪਰੀ ਦਾ ਵਾਸਾ ਅਨਾਰ, ਵੈਂਗਣ, ਮਿਰਚ ਆਦਿ ਵਿੱਚ ਹੈ। ਇਸਤਰੀਆਂ ਦੀ ਅਸਮ ਨਾਲ਼ ਕਾਮ ਤ੍ਰਿਪਤੀ ਦੀ ਚੇਸ਼ਟਾ ਦੀ ਪੂਰਤੀ ਲਈ ‘ਸੱਪ ਰਾਜਾ’, ‘ਕੁੱਤਾ ਰਾਜਾ’, ‘ਮਗਰਮੱਛ ਰਾਜਾ’ ਆਦਿ ਪਰੀ ਕਥਾਵਾਂ ਹਨ।
 
ਪੱਛਮੀ ਵਿਦਵਾਨਾਂ ਨੇ ਵੀ ਲੋਕ ਕਹਾਣੀ ਉੱਤੇ ਬੜਾ ਨਿੱਠ ਕੇ ਕੰਮ ਕੀਤਾ। ਇਹਨਾਂ ਵਿਦਵਾਨਾਂ ਵਿੱਚੋਂ ਪਰੌਪ ਦਾ ਨਾਂ ਬੜਾ ਮਹੱਤਵਪੂਰਣਮਹੱਤਵਪੂਰਨ ਹੈ। “ ਪਰੀ ਕਹਾਣੀਆਂ ਵਿੱਚ ਪ੍ਰਕਾਰਜਾਂ ਦੀ ਗਿਣਤੀ ਪਰੌਪ ਨੇ ਇਕੱਤੀ ਦੱਸੀ ਹੈ। ”
ਪਰੀ ਕਹਾਣੀਆਂ ਦਾ ਉਦੇਸ਼ ਕੇਵਲ ਜੀਅ ਪਰਚਾਵਾ ਹੀ ਨਹੀਂ। ਇਹ ਮਨੁੱਖ ਅੰਦਰ ਉਤਸ਼ਾਹ ਵੀ ਭਰਦੀਆਂ ਹਨ। “ ਗੁੰਦਵੇਂ ਪਲਾਟ, ਅਥਾਹ ਕਲਪਨਾ ਅਤੇ ਉਤਸੁਕਤਾ ਭਰਪੂਰ ਘਟਨਾਵਾਂ ਇਹਨਾਂ ਇਹਨਾਂ ਦੀ ਲੋਕਪ੍ਰਿਯਤਾ ਦੇ ਖ਼ਾਸ ਅੰਗ ਹਨ।
 
ਲਾਈਨ 79:
===ਨੀਤੀ-ਕਥਾ ਦਾ ਉਦੇਸ਼===
ਨੀਤੀ ਕਥਾ ਦਾ ਉਦੇਸ਼ ਜੀਵਨ ਦੀ ਕਿਸੇ ਜੁਗਤ ਨੂੰ ਸਮਝਾਉਣਾ ਅਤੇ ਉਸ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਪੇ੍ਰਰਨਾ ਦੇਣਾ ਹੁੰਦਾ ਹੈ। ਇਹ ਸਿੱਖਿਆ ਕਿਸੇ ਪਸ਼ੂ ਪੰਛੀ ਜਾਂ ਜੜ੍ਹ ਵਸਤ ਦੁਆਰਾ ਵੀ ਦਿੱਤੀ ਜਾਂਦੀ ਹੈ। ਡਾ.ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਦਿੱਤੀ ਜਾਂਦੀ ਹੈ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਅਜਿਹਾ ਪਰੰਪਰਾਗਤ ਬਿਰਤਾਂਤ ਹੈ। ਜਿਸ ਵਿੱਚ ਬੁੱਧਹੀਣ ਜੀਵ ਅਤੇ ਬੇਜਾਨ ਵਸਤੂ ਸਦਾਚਾਰਕ ਸਿੱਖਿਆ ਲਈ ਵਰਤ ਲਏ ਜਾਂਦੇ ਹਨ।
ਜਿਵੇਂ:- ਲੂੰਮੜੀ ਅਤੇ ਕਾਂ ਦੀ ਕਹਾਣੀ ਵਿੱਚ ਗੱਲ ਤਾਂ ਲੂੰਮੜੀ ਦੀ ਚਲਾਕੀ ਦੀ ਦੱਸੀ ਗਈ ਹੈ ਕਿ ਉਸਨੇ ਝੂਠੀ ਪ੍ਰਸ਼ੰਸਾ ਕਰ ਕੇ ਕਾਂ ਪਾਸੋਂ ਪਨੀਰ ਦਾ ਟੁਕੜਾ ਹਥਿਆ ਲਿਆ ਪਰ ਅਸਲ ਵਿੱਚ ਸੰਕੇਤ ਉਨ੍ਹਾਂਉਹਨਾਂ ਮਨੁੱਖਾਂ ਵਲ ਕੀਤਾ ਗਿਆ ਹੈ ਜਿਹੜੇ ਖ਼ੁਸ਼ਾਮਦ ਤੇ ਚਾਪਲੂਸੀ ਦੁਆਰਾ ਦੂਜਿਆ ਨੂੰ ਮੂਰਖ ਬਣਾ ਕੇ ਆਪਣਾ ਸੁਆਰਥ ਕਢ ਲੈਂਦੇ ਹਨ। ਨੀਤੀ ਕਥਾਵਾਂ ਵਿੱਚ ਜੀਵਨ ਜੁਗਤ ਸੁਝਾਈ ਗਈ ਹੁੰਦੀ ਹੈ। ਇਨ੍ਹਾਂ ਦੀ ਸਿਆਣੇ, ਹੰਢੇ ਵਰਤੇ ਤੇ ਅਨੁਭਵੀ ਮਨੁੱਖਾਂ ਦੁਆਰਾ ਕੀਤੀ ਜਾਂਦੀ ਹੈ।
 
===ਨੀਤੀ-ਕਥਾਵਾਂ ਪੰਜਾਬੀ ਸਭਿਆਚਾਰਕਸੱਭਿਆਚਾਰਕ ਵਿਰਸੇ ਦਾ ਭਾਗ===
ਪੰਜਾਬ ਦੀਆਂ ਨੀਤੀ ਕਥਾਵਾਂ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਉਨ੍ਹਾਂਉਹਨਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰਦੀਆਂ ਹਨ। ਇਹ ਪ੍ਰਾਚੀਨ ਸਮੇਂ ਤੋਂ ਲੋਕ ਕੰਠ ਦਾ ਭਾਗ ਬਣ ਕੇ ਅੱਗੇ ਚਲਦੀਆਂ ਆਈਆਂ ਹਨ। ਮੌਖਿਕ ਪਰੰਪਰਾ ਨੇ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਹੈ। ਨੀਤੀ ਕਥਾਵਾਂ ਪੰਜਾਬੀਆਂ ਦੇ ਸਭਿਆਚਾਰਕਸੱਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਭਾਗ ਹਨ। “ਸੀ.ਲਾਇਲ.” ਦੇ ਇਹ ਸ਼ਬਦ ਪੰਜਾਬੀ ਨੀਤੀ ਕਥਾਵਾਂ ਤੇ ਪੂਰੇ ਉਤਰਦੇ ਹਨ ਕਿ “ਇਹ ਕਥਾਵਾਂ ਲੋਕਾਂ ਦੇ ਸੰਸਕ੍ਰਿਤਕ, ਇਤਿਹਾਸਕ ਬਿਰਤਾਂਤਾ ਦਾ ਸਚਿੱਤਰ ਤੇ ਲੋਕਪ੍ਰਿਯ ਸੰਸਕ੍ਰਣ ਹੋਣ ਦੇ ਨਾਲ ਉਨ੍ਹਾਂਉਹਨਾਂ ਦੇ ਜੀਵਨ ਚਰਿੱਤਰਾਂ ਦੀ ਲੜੀ ਦਾ ਪ੍ਰਾਚੀਨ ਰੂਪ ਹੈ।” ਭਾਰਤੀ ਜੀਵਨ ਦਾ ਇਹ ਪੱਖ ਸਦਾ ਹੀ ਅਜੇਹੀਆਂ ਕਥਾਵਾਂ ਵਿੱਚ ਉਘੜਿਆਂ ਗਿਆ ਹੈ। ਨੀਤੀ ਕਥਾਵਾਂ ਦੀ ਵਰਤੋਂ ਧਾਰਮਿਕ ਵਿਆਖਿਆ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਵੀ ਹੋਣ ਲੱਗ ਪਈ ਹੈ।
 
== ਹਕਾਇਤ ==
ਹਕਾਇਤ [[ਅਰਬੀ]] ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ <nowiki>[[ਕਹਾਣੀ]]</nowiki> ਜਾਂ ਸਾਖੀ ਹੈ। ਇਹ ਇਕਇੱਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿਚ ਟੋਟਕਾ, ਚੁੱਟਕਲਾ,ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿਚ ਜਿਸ ਕਹਾਣੀ ਵਿਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿਚ ਰਚਿਤ ਹਕਾਇਤਾਂ ਲੋਕ੍ਮਨਾਂ ਦੀਆਂ ਸ਼ੁੱਧ ਰੂਪ ਵਿਚ ਨੀਤੀ ਕਥਾਵਾਂ ਹੀ ਹਨ। ਦਸ਼ਮ ਗ੍ਰੰਥ ਵਿਚ ਜਫਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ।  ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸਬੰਧਿਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆਂ ਜਾਂਦਾ ਹੈ।  ਇਸ ਲਈ ਜੋ ਕਹਾਵਤ, [[ਕਥਾਵਾਂ]], [[ਅਖਾਣਾਂ]] ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 3, ਪੰਨਾ 455</ref> ਪੰਜਾਬੀ ਵਿੱਚ ਬੀਰਬਲ ਅਤੇ ਸ਼ੇਖ ਚਿਲੀ ਨਾਲ ਜੁੜੀਆਂ ਕਹਾਣੀਆਂ ਬਹੁਤ ਪ੍ਰਚਲਿਤ ਹਨ|
 
== ਬੁਝਾਰਤਾਂ ==
ਬੁਝਾਰਤਾਂ ਮੋਖਿਕ ਸਾਹਿਤ ਦਾ ਮਹਤਵਪੂਰਣ ਅੰਗ ਹੈ। <nowiki>[[ਬੁਝਾਰਤ]]</nowiki> ਸ਼ਬਦ ਜਿੰਨਾਂ ਆਸਾਨ ਹੈ, ਓਨੀ ਹੀ ਇਸ ਵਿਆਖਿਆ ਕਰਨੀ ਕਠਿਨ ਹੈ, ਕਿਉਂਕਿ ਬੁਝਾਰਤਾਂ ਵਿਚ ਵਿਸ਼ਾ,ਰੂਪ ਤੇ ਬਣਤਰ ਵਿਚ ਬਹੁਤ ਵੱਖਰਤਾਂ ਹੁੰਦੀ ਹੈ, ਕਿਉਕਿ ਕੋਈ ਬੁਝਾਰਤ ਇਕਇੱਕ ਸਤਰੀ ਕੋਈ ਦੋ ਜਾਂ ਸੱਤ ਸਤਰੀ ਵੀ ਹੋ ਸਕਦੀ ਹੈ। ਕੋਈ ਲੈਅਮਈ ਤੇ ਕੋਈ ਸਿਧੀ ਜਿਹੀ ਹੁੰਦੀ ਹੈ। ਕਿਸੇ ਬੁਝਾਰਤ ਵਿਚ ਤੁਲਨਾ ਕਿਸੇ ਵਿਚ ਵਿਰੋਧ ਹੁੰਦਾ ਹੈ ।ਹੈ। ਕਿਸੇ ਬੁਝਾਰਤ ਵਿਚ ਪੂਰਾ ਬਿੰਬ ਹੁੰਦਾ ਹੈ, ਕਿਸੇ ਵਿਚ ਅੰਸ਼ ਮਾਤਰ ਹੁੰਦਾ ਹੈ ।ਹੈ। ਪਰ ਇਹਨਾ ਗੱਲਾ ਦੇ ਬਾਵਜੂਦ ਬੁਝਾਰਤਾਂ ਵਿਚ ਕੁੱਝ ਸਾਂਝੇ ਤੱਤ ਹੁੰਦੇ ਹਨ, ਜੋ ਬੁਝਾਰਤਾਂ ਦੇ ਸੁਭਾਅ ਤੇ ਲੱਛਣ ਦੀ ਪਛਾਣ ਬਣਦੇ ਹਨ। ਜਿਵੇਂ ਬੁਝਾਰਤਾਂ ਵਿਚ ਕੋਈ ਗੱਲ ਪਰੰਪਰਾਗਤ ਢੰਗ ਨਾਲ ਪੁੱਛੀ ਗਈ ਹੁੰਦੀ ਹੈ ।ਹੈ। ਵਿਸ਼ਾ ਵਸਤੂ ਨੂੰ ਕਲਪਨਾ ਦੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਗੱਲ ਸਿਧੀ ਹੀ ਸਮਝ ਨਾ ਆਵੇ ।ਆਵੇ। ਇਹਨਾ ਦੇ ਅਧਾਰ ਤੇ ਬੁਝਾਰਤਾਂ ਦੀ ਪਰਿਭਾਸ਼ਾ :-
 
=== ਪਰਿਭਾਸ਼ਾ ===
ਬੁਝਾਰਤ ਇਕਇੱਕ ਰਹੱਸਮਈ ਪ੍ਰਸ਼ਨ ਹੈ, ਜਿਸ ਵਿਚ ਕੋਈ ਰਹੱਸ ਲੁਕਾਇਆ ਜਾਂਦਾ ਹੈ ਤੇ ਇਹ ਰਹੱਸ ਪ੍ਰਤੀਕਮਈ ਜਾਂ ਵਿਰੋਧ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਿੰਬ ਜਾਂ ਰੂਪਕਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਹ ਵਰਣਨ ਸਮੂਹਿਕ ਮਾਨਸਿਕਤਾ ਅਤੇ ਲੋਕਮਨ ਦੀ ਅਭਿਵਿਅਕਤੀ ਹੁੰਦੀ ਹੈ। ਇਸ ਤਰਾਂ ਬੁਝਾਰਤ ਉਹ ਪ੍ਰਸਨ ਹੁੰਦੇ ਹਨ। ਜਿਸ ਵਿਚ ਗੱਲ ਨੂੰ ਸੰਕੇਤਾਂ ਜਾਂ ਬਿੰਬਾਂ ਨਾਲ ਕਿਸੇ ਰਹੱਸ ਨੂੰ ਦੱਸਿਆ ਜਾਂਦਾ ਹੈ ਤੇ ਉਹ ਮੂਲ ਵਸਤੂ ਦੀ ਪਛਾਣ ਕਰਦੀ ਹੈ। ਮਨੁੱਖ ਨੇ ਦਲੀਲ, ਤਰਕ ਅਤੇ ਯੁਕਤੀਆਂ ਦੀਆਂ ਗੱਲਾਂ ਬੁਝਾਰਤਾਂ ਤੋਂ ਹੀ ਸਿੱਖੀਆਂ ਹਨ ।ਹਨ। ਇਸ ਤਰਾਂ ਬੁਝਾਰਤਾਂ ਮਨੁੱਖ ਦੀ ਕਲਾਤਮਿਕ ਸ਼ਕਤੀ ਨੂੰ ਵਧਾਉਣ ਵਿਚ ਸਹਾਇਕ ਹਨ। ਦੰਡੀ ਨੇ ਬੁਝਾਰਤ ਨੂੰ ਅਲੰਕਾਰ ਦੇ ਰੂਪ ਵਿਚ ਗਿਣਿਆ ਹੈ। ਅਰਸਤੂ ਦਾ ਵਿਚਾਰ ਹੈ ਕਿ ਕਿਸੇ ਗੱਲ ਜਾਂ ਵਿਆਖਿਆਨ ਲਈ ਰੂਪਕ ਨੂੰ ਲਗਾਤਾਰ ਵਰਤਿਆ ਜਾਵੇ ਤਾਂ ਬੁਝਾਰਤ ਹੋਂਦ ਵਿਚ ਆਉਂਦੀ ਹੈ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 7, ਪੰਨਾ 1803</ref>
 
==ਹਵਾਲੇ==
ਲਾਈਨ 99:
2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ ਦਿੱਲੀ, ਸਾਲ: 1994 ਪੰਨਾ: 1775
 
3. ਡਾ. ਤਜਿੰਦਰਪਾਲ ਕੌਰ,‘ਲੋਕ ਕਹਾਣੀਆਂ ਵਿੱਚ ਸਮਾਜ-ਸਭਿਆਚਾਰਕਸੱਭਿਆਚਾਰਕ ਜੀਵਨ ਦੇ ਪੈਟਰਨਾਂ ਦੀ ਪੇਸ਼ਕਾਰੀ: ਸਿਧਾਂਤਕ ਪਰਿਪੇਖ’ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਸਾਲ: 2008, ਪੰਨਾ: 18
 
4. ਉਹੀ ਪੰਨਾ