ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
+reference
ਲਾਈਨ 27:
==ਮੁੱਢਲੀ ਜ਼ਿੰਦਗੀ==
 
ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, [[ਜਿਹਲਮ ਜ਼ਿਲਾ|ਜ਼ਿਲਾ ਜਿਹਲਮ]] (ਹੁਣ [[ਪਾਕਿਸਤਾਨ]]) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ।<ref>{{Cite web|url=http://www.punjabikahani.punjabi-kavita.com/NanakSingh.php|title=ਨਾਨਕ ਸਿੰਘ ਪੰਜਾਬੀ ਕਹਾਣੀਆਂ|website=www.punjabikahani.punjabi-kavita.com|access-date=2019-06-18}}</ref> ਉਹ [[ਪਿਸ਼ਾਵਰ]] ਦੇ [[ਗੁਰਦੁਆਰਾ|ਗੁਰਦੁਆਰੇ]] ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਹਨਾਂ ਦੇ ਪਿਤਾ ਜੀ ਦਾ ਸਾਇਆ ਸਿਰ ’ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਹਨਾਂ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ।
 
ਇਹਨਾਂ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ [[ਵਿਸਾਖੀ]] ਦੇ ਦਿਨ [[ਅੰਮ੍ਰਿਤਸਰ]] ਦੇ [[ਜਲਿਆਂਵਾਲਾ ਬਾਗ]] ਦੀ ਘਟਨਾ ਨੂੰ ਉਹਨਾਂ ਨੇ ਅੱਖੀਂ ਵੇਖਿਆ, ਜਿਸਦਾ ਉਹਨਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਹਨਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਹਨਾਂ ਨੇ [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਹਕੂਮਤ]] ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ''ਖ਼ੂਨੀ ਵਿਸਾਖੀ'' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।