"ਖ਼ਾਲਸਾ ਏਡ" ਦੇ ਰੀਵਿਜ਼ਨਾਂ ਵਿਚ ਫ਼ਰਕ

 
== ਕੰਮ ==
ਇਸ ਦਾ ਪਹਿਲਾ ਮਿਸ਼ਨ 1999 ਵਿੱਚ [[ਅਲਬਾਨੀਆ]]-[[ਯੂਗੋਸਲਾਵੀਆ]] ਸਰਹੱਦ ਤੇ ਹਜ਼ਾਰਾਂ ਦੀ ਗਿਣਤੀ ਚ ਬੈਠੇ ਸ਼ਰਨਾਰਥੀਆਂ ਨੂੰ ਭੋਜਨ ਅਤੇ ਸ਼ਰਨ ਮੁਹੱਈਆ ਕਰਨਾ ਸੀ, ਜੋ ਕਿ ਯੂਗੋਸਲਾਵੀਆ ਵਿੱਚ ਜੰਗ ਦਾ ਸ਼ਿਕਾਰ ਸਨ । ਨਿਊ ਮਿਲੈਨੀਅਮ 2000 ਦੌਰਾਨ ਖਾਲਸਾ ਏਡ ਵਾਲਿਆਂ ਨੇ ਚੱਕਰਵਾਤ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜ [[ਓਡੀਸ਼ਾ|ਉੜੀਸਾ]] 'ਚ ਜਿੱਥੇ ਉਹ ਪੀੜਤਾਂ ਦੇ ਨਾਲ ਖੜ੍ਹੇ ਉੱਥੇ ਪ੍ਰਭਾਵਿਤ ਸਕੂਲਾਂ ਵਿੱਚ ਵਿਦਿਆ ਦੁਬਾਰਾ ਸ਼ੁਰੂ ਕਰਨ ਲਈ ਵੀ ਸਹਾਇਤਾ ਮੁਹੱਈਆ ਕੀਤੀ ਸੀ। 2001 ਵਿਚ ਖਾਲਸਾ ਏਡ ਵਾਲੇ [[ਤੁਰਕੀ]] ਦੇ ਉੱਤਰ ਪੱਛਮੀ ਖੇਤਰ ਚ [[ਭੂਚਾਲ]] ਦੇ ਪੀੜਤਾਂ ਨੂੰ ਪਾਣੀ ਅਤੇ ਦਵਾਈਆਂ ਦੀ ਸਹਾਇਤਾ ਮੁਹੱਈਆ ਕਰਨ ਲਈ ਵੀ ਗਏ ਸਨ। ਖਾਲਸਾ ਏਡ ਲਈ ਲੋਕ ਬਿਨਾਂ ਕਿਸੇ ਤਨਖਾਹ ਦੇ ਕੰਮ ਕਰਦੇ ਹਨ, ਉਹ ਸਾਰੇ ਨਿਰਸਵਾਰਥ ਸੇਵਾ ਕਰਦੇ ਹਨ। ਇਹ ਲੋਕ ਕੰਮ ਅਤੇ ਸਿੱਖਿਆ ਤੋਂ ਛੁੱਟੀਆਂ ਲੈਕੇ ਵਿਦੇਸ਼ਾਂ ਦੇ ਪ੍ਰਭਾਵਿਤ ਖੇਤਰਾਂ ਚ ਮਦਦ ਕਰਨ ਜਾਂਦੇ ਹਨ। ਮੁੱਖ ਤੌਰ 'ਤੇ ਬਰਤਾਨੀਆਂ ਦੇ ਸਿੱਖ,ਖਾਲਸਾ ਏਡ ਨੂੰ ਮਾਲੀ ਮਦਦ ਕਰਦੇ ਹਨ। www.focuspunjab.org/ ਚੈਰਟੀ, ਖਾਲਸਾ ਏਡ ਦੀ ਸਹਿਯੋਗੀ ਹੈ।ਖਾਲਸਾ ਏਡ ਨੇ ਹੇਠ ਲਿਖੀਆਂ ਕੁਝ ਯੋਜਨਾਵਾਂ ਤੇ ਕੰਮ ਕੀਤਾ ਹੈ -
ਅਲਬਾਨੀਆ (ਬੇਘਰ ਕੋਸੋਵਨ ਸ਼ਰਨਾਰਥੀਆਂ ਦੀ ਮਦਦ), ਤੁਰਕੀ (ਭੂਚਾਲ ਰਾਹਤ), ਉੜੀਸਾ, ਭਾਰਤ ਵਿਚ (ਤੂਫਾਨ ਦੇ ਬਾਅਦ ਮੁੜ ਵਸੇਬਾ ), ਗੁਜਰਾਤ, ਭਾਰਤ ਵਿਚ (ਭੂਚਾਲ ਤੋਂ ਬਾਅਦ ਰਾਹਤ ਸਹਾਇਤਾ), ਡਰ ਕੋਂਗੋ ਚ ( ਇੱਕ ਜਵਾਲਾਮੁਖੀ ਫਟਣ ਤੇ ਰਾਹਤ ਯਤਨ),ਸੋਮਾਲੀਆ (ਪਾਣੀ ਦੀ ਸ਼ੁੱਧਤਾ ਸਹਾਇਤਾ),
ਕਾਬੁਲ, ਅਫਗਾਨਿਸਤਾਨ (ਜੰਗ ਦੌਰਾਨ ਮੁੜ ਵਸੇਬਾ ਸਹਾਇਤਾ) ਪਾਕਿਸਤਾਨ ( ਮੁੜ ਵਸੇਬੇ ਲਈ ਸਹਾਇਤਾ ਪ੍ਰਦਾਨ ਕਰਨਾ ), ਇੰਡੋਨੇਸ਼ੀਆ ( ਨੌਜਵਾਨ ਬੱਚਿਆਂ ਲਈ ਕਲਾ ਥੈਰੇਪੀ ਸੈਸ਼ਨ ), ਪੰਜਾਬ ਨਸ਼ਾ ਪ੍ਰਾਜੈਕਟ (ਪੰਜਾਬ ਚ ਨਸ਼ੇ ਦੀ ਦੁਰਵਰਤੋਂ), ਪਥਾਰਗਾਟ, ਬੰਗਲਾਦੇਸ਼ ਚ ਢਾਕਾ (ਚੱਕਰਵਾਤ ਪ੍ਰਭਾਵਿਤ ਖੇਤਰ), ਪੰਜਾਬ 'ਚ ਹੜ੍ਹ (ਪੰਜਾਬ ਹੜ੍ਹ ਰਾਹਤ), ਹੈਤੀ (ਪਾਣੀ ਦੇ ਪੰਪ ਮੁਹੱਈਆ )।
1,517

edits