ਪ੍ਰੇਮਚੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎ਜੀਵਨ: ਕੜੀਆਂ ਜੋੜੀਆਂ
ਲਾਈਨ 20:
 
== ਜੀਵਨ ==
'''ਪ੍ਰੇਮਚੰਦ''' ਦਾ ਜਨਮ 31 ਜੁਲਾਈ 1880 ਨੂੰ ਵਾਰਾਨਸੀ[[ਵਾਰਾਣਸੀ]] ਤੋਂ ਚਾਰ ਮੀਲ ਦੂਰ [[ਲਮਹੀ]] ਪਿੰਡ ਵਿੱਚ ਹੋਇਆ ਸੀ।<ref>http://www.aazad.com/munshi-premchand.html#page=Hindi</ref> ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।<ref>{{Harvnb|Gupta|1998|p=7}}</ref> ਉਸਦਾ ਦਾਦਾ ਗੁਰ ਸ਼ੇ ਲਾਲ [[ਪਟਵਾਰੀ]] ਸੀ। ਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।
=== ਸਿਖਿਆਸਿੱਖਿਆ ਅਤੇ ਨੌਕਰੀ ===
ਉਹਨਾਂ ਦੀ ਸਿੱਖਿਆ ਦਾ ਆਰੰਭ [[ਉਰਦੂ ਭਾਸ਼ਾ|ਉਰਦੂ]], [[ਫ਼ਾਰਸੀ ਭਾਸ਼ਾ|ਫ਼ਾਰਸੀ]] ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ [[ਰਤਨਨਾਥ ਸ਼ਰਸਾਰ]], [[ਮਿਰਜਾ ਰੁਸਬਾ]] ਅਤੇ [[ਮੌਲਾਨਾ ਸ਼ਰਰ]] ਦੇ ਨਾਵਲ ਪੜ੍ਹ ਲਏ ਸਨ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ [[ਅਧਿਆਪਕ]] ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। 1910 ਵਿੱਚ ਉਹਨਾਂ ਨੇ [[ਅੰਗਰੇਜ਼ੀ]], [[ਦਰਸ਼ਨ]], [[ਫ਼ਾਰਸੀ ਭਾਸ਼ਾ|ਫ਼ਾਰਸੀ]] ਅਤੇ [[ਇਤਿਹਾਸ|ਇਤਹਾਸ]] ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ 1919 ਵਿੱਚ [[ਬੀਏ|ਬੀ.ਏ.]] ਪਾਸ ਕਰਨ ਦੇ ਬਾਅਦ [[ਸਕੂਲ|ਸਕੂਲਾਂ]] ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ, ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ।<ref name="pib_2001_great">{{cite web |url=http://pib.nic.in/feature/feyr2001/fjul2001/f190720011.html | title = Munshi Premchand: The Great Novelist | accessdate = 2012-01-13 | publisher = Press Information Bureau, Government of India }}</ref> ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।
=== ਵਿਆਹ ===
ਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ [[ਆਰੀਆ ਸਮਾਜ]] ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ 1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ।
1910 ਵਿੱਚ ਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲੇ ਕਲੈਕਟਰ ਨੇ ਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਹਨਾਂ ਦੇ ਦੋਸ‍ਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ। ਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ 1936 ਨੂੰ ਉਹਨਾਂ ਦੀ ਮੌਤ ਹੋ ਗਈ।
==ਰਚਨਾਵਾਂ==