ਗੁਰਮੁਖੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 324:
ਅੱਖਰ ਦੇ ਆਕਾਰ ਵਿਚ ਉਸ ਸਮੇਂ ਕੋਈ ਵੀ ਤਬਦੀਲੀ ਨਹੀਂ ਵਾਪਰਦੀ ਜਦੋਂ ਉਸ ਨਾਲ ਕੋਈ ਸਵਰ-ਚਿੰਨ੍ਹ ਜਾਂ ਭੇਦ ਸੂਚਕ ਚਿੰਨ੍ਹ ਲਗਾਇਆ ਜਾਂਦਾ ਹੈ। ਦੋ ਅੱਖਰਾਂ ਦੀ ਪ੍ਰਤਿਨਿਧਤਾ ਕਰਨ ਵਾਲਾ ਕੇਵਲ ੳ ਹੀ ਇਕ ਅਪਵਾਦ ਹੈ ਜਿਸ ਨਾਲ ਇਕ ਵਾਧੂ ਮੋੜ ਜੁੜਿਆ ਹੋਣ ਕਰਕੇ ਇਹ ਦੋ ਅੱਖਰਾਂ ਦੀ ਧੁਨੀ ਦਿੰਦਾ ਹੈ। ਇਹ ਕੇਵਲ ਇਕੋ ਲੇਖਾਚਿੱਤਰੀ ਰੂਪ ਦਾ ਉਦਾਹਰਨ ਹੈ ਜੋ ਬਹੁਪਰਤੀ ਧੁਨੀਆਂ ਦੀ ਪ੍ਰਤਿਨਿਧਤਾ ਕਰਦਾ ਹੈ; ਦਰਅਸਲ ਇਸ ਆਕਾਰ ਦੀ ਧਾਰਮਿਕ ਪਿੱਠਭੂਮੀ ਹੈ; ਸਧਾਰਨ ਤੌਰ ਤੇ ਗੁਰਮੁਖੀ ਦਾ ਕੋਈ ਵੀ ਅੱਖਰ ਇਕ ਤੋਂ ਜ਼ਿਆਦਾ ਧੁਨਾਂ ਦੀ ਪ੍ਰਤਿਨਿਧਤਾ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਦੇ ਦੋ ਆਕਾਰ ਹਨ।
 
ਗੁਰਮੁਖੀ ਕ੍ਰਮ ਵਿਚ ਪਹਿਲਾ ਅੱਖਰ ‘ੳ’ ਗ਼ੈਰ- ਪਰੰਪਰਿਕ ਹੈ ਅਤੇ ਸਿੱਖ ਧਰਮ ਗ੍ਰੰਥਾਂ ਵਿਚ ੴ ਅਰਥਾਤ ਪਰਮਾਤਮਾ ਇਕਇੱੱਕ ਹੈ, ਵਜੋਂ ਆਉਣ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਵਰਾਂ ਤੋਂ ਪਿੱਛੇ ‘ਸ’ ਅਤੇ ‘ਹ’ ਆਉਂਦੇ ਹਨ ਜਿਹੜੇ ਕਿ ਆਮ ਕਰਕੇ ਬਾਕੀ ਭਾਰਤੀ ਸਵਰ ਬੋਧ ਦੇ ਅੰਤ ਵਿਚ ਆਉਂਦੇ ਹਨ। ਹੋਰ ਵਿਅੰਜਨਾਤਮਕ ਚਿੰਨ੍ਹ ਆਪਣੀ ਪਰੰਪਰਿਕ ਤਰਤੀਬ ਵਿਚ ਹੀ ਹਨ। ਪਰਿਭਾਸ਼ਿਕ ਤੌਰ ਤੇ ਵਿਅੰਜਨਾਂ ਨੂੰ ਦੋਹਰਾਉ ਯੁਕਤ ਸਮਰੱਥਾ ਵੀ ਹਾਸਲ ਹੈ ਜਿਵੇਂ ਕਿ ‘ਕ’ ਨੂੰ ਕੱਕਾ , ‘ਵ’ ਨੂੰ ਵਾਵਾ ਕਿਹਾ ਜਾਂਦਾ ਹੈ। ਕੇਵਲ ‘ਟ ’ ਨੂੰ ਟੈਂਕਾ ਕਿਹਾ ਜਾਂਦਾ ਹੈ। ਅੱਖਰ-ਮਾਲਾ ੜ (ੜਾੜਾ) ਨਾਲ ਖ਼ਤਮ ਹੁੰਦੀ ਹੈ। ਅੱਖਰਾਂ ਦੀ ਕੁੱਲ ਗਿਣਤੀ 35 ਹੈ (3 ਸਵਰ, 2 ਅਰਧ-ਸਵਰ ਅਤੇ 30 ਵਿਅੰਜਨ ਹਨ)। ਇਹ ਦੇਵਨਾਗਰੀ ਵਿਚ 52, ਸ਼ਾਰਦਾ ਅਤੇ ਟਾਕਰੀ ਵਿਚ 41 ਹਨ। ਕੁਝ ਵਿਅੰਜਨਾਂ ਦੇ ਹੇਠਲੇ ਪਾਸੇ ਮਾਂਗਵੀਆਂ ਅਵਾਜ਼ਾਂ ਦੀ ਪ੍ਰਤਿਨਿਧਤਾ ਕਰਨ ਲਈ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਸ਼,ਖ਼,ਗ਼,ਜ਼,ਫ਼। ਇਹਨਾਂ ਨੂੰ ਬਾਅਦ ਵਿਚ ਲਾਗੂਕੀਤਾਲਾਗੂ ਕੀਤਾ ਗਿਆ ਹੈ ਹਾਲਾਂਕਿ ਇਹ ਮੂਲ ਅੱਖਰਕ੍ਰਮ ਦਾ ਹਿੱਸਾ ਨਹੀਂ ਹਨ। ਜੋੜੇਦਾਰ ਵਿਅੰਜਨਾਂ ਨੂੰ ਉਹਨਾਂ ਦੇ ਉੱਪਰ ਅਧਕਅੱੱਧਕ ( ੱ ) ਪਾ ਕੇ ਦਰਸਾਇਆ ਜਾਂਦਾ ਹੈ ਜਿਸਨੂੰ ਵਿਅੰਜਨ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਇਹ ਇਸਦੀ ਅਵਾਜ਼ ਵਿਚ ਇਕ ਵਾਧਾ ਕਰ ਦਿੰਦਾ ਹੈ। ਇੱਥੇ ਪ੍ਰਬੰਧ ਵਿਚ ਸੰਯੁਕਤ ਵਿਅੰਜਨ ਦੀ ਕਮੀ ਹੁੰਦੀ ਹੈ। ਕੇਵਲ ਹ,ਰ,ਵ ਨੂੰ ਦੂਸਰੇ ਅੱਖਰ ਵਜੋਂ ਸੰਯੁਕਤ ਵਿਅੰਜਨ ਨਾਲ ਜੋੜਕੇ ਪਾਇਆ ਜਾਂਦਾ ਹੈ ਅਤੇ ਇਸਨੂੰ ਪਹਿਲੇ ਅੱਖਰ ਦੇ ਹੇਠਾਂ ਪੈਰ ਵਿਚ ਬਿਨਾਂ ਉੱਪਰਲਕੀਰਉੱਪਰ ਲਕੀਰ ਖਿੱਚੇ ਪਾਇਆ ਜਾਂਦਾ ਹੈ। ‘ਰ’ ਨੂੰ ਵੀ ਸੰਯੁਕਤ ਦੇ ਦੂਜੇ ਅੱਖਰ ਵਜੋਂ ਪਹਿਲੇ ਅੱਖਰ ਦੇ ਪੈਰ ਵਿਚ ਤਿਰਛੇ ‘ਕੌਮੇ` ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸੰਯੁਕਤ ਵਿਅੰਜਨ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਪ੍ਰਭਾਵ ਅਤੇ ਵਾਧੇ ਵਜੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਏ ਹਨ, ਪਰੰਤੂ ਹੁਣ ਇਹ ਪੰਜਾਬੀ ਉਚਾਰ ਦਾ ਅੰਗ ਬਣ ਗਏ ਹਨ। ਇਸ ਲਈ ਇੱਥੇ ਇਹਨਾਂ ਨੂੰ ਅਪਨਾਉਣ ਦੀ ਅਨੁਕੂਲ ਬਣਾਉਣ ਦੀ ਜਾਂ ਘੜਨ ਦੀ ਬਹੁਤ ਲੋੜ ਹੈ। ਕੁਝ ਵਿਦਵਾਨਾਂ ਦੁਆਰਾ ਯਤਨ ਕੀਤੇ ਗਏ ਹਨ ਪਰੰਤੂ ਉਹਨਾਂ ਦੀ ਸਵੀਕ੍ਰਿਤੀ ਅਜੇ ਵੀ ਸੀਮਿਤ ਹੈ।
 
ਗੁਰਮੁਖੀ ਨੇ [[ਸਿੱਖ ਧਰਮ]] ਅਤੇ ਪਰੰਪਰਾ ਵਿਚ ਮਹੱਤਵਪੂਰਨ ਕਰਤੱਵ ਨਿਭਾਇਆ ਹੈ। ਇਸਨੂੰ ਮੂਲ ਰੂਪ ਵਿਚ ਸਿੱਖ ਗ੍ਰੰਥਾਂ ਲਈ ਵਰਤੋਂ ਵਿਚ ਲਿਆਂਦਾ ਗਿਆ ਸੀ। ਇਹ ਲਿਪੀ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਦੂਰ-ਦੂਰ ਤਕਫੈਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਸਰਦਾਰਾਂ ਅਧੀਨ ਪ੍ਰਬੰਧਕੀ ਉਦੇਸ਼ਾਂ ਲਈ ਫੈਲੀ। ਇਸ ਸਭ ਨੇ ਪੰਜਾਬੀ ਭਾਸ਼ਾ ਨੂੰ ਨਿੱਗਰ ਰੂਪ ਦੇਣ ਅਤੇ ਪ੍ਰਮਾਣਿਕ ਬਣਾਉਣ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। ਸਦੀਆਂ ਤੋਂ ਇਹ ਪੰਜਾਬ ਵਿਚ ਸਾਹਿਤ ਦਾ ਮੁੱਖ ਮਾਧਿਅਮ ਰਹੀ ਹੈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਮੁਢਲੇਮੁੱਢਲੇ ਸਕੂਲ ਗੁਰਦੁਆਰਿਆਂ ਨਾਲ ਸੰਬੰਧਿਤ ਸਨ ਉੱਥੇ ਵੀ ਇਸਨੂੰ ਅਪਣਾਇਆ ਗਿਆ ਹੈ। ਅੱਜ-ਕੱਲ੍ਹ ਇਸ ਨੂੰ ਸੱਭਿਆਚਾਰ , ਕਲਾ, ਅਕਾਦਮਿਕ ਅਤੇ ਪ੍ਰਬੰਧਕੀ ਸਾਰੇ ਖੇਤਰਾਂ ਵਿਚ ਵਰਤਿਆ ਜਾਂਦਾ ਹੈ। ਇਹ ਪੰਜਾਬ ਦੀ ਰਾਜ ਲਿਪੀ ਹੈ ਅਤੇ ਆਪਣੇ ਆਪ ਵਿਚ ਇਸਦਾ ਸਧਾਰਨ ਅਤੇ ਸਥਾਈ ਗੁਣ ਪੂਰਨ ਤੌਰ ਤੇ ਸਥਾਪਿਤ ਹੋ ਚੁੱਕਿਆ ਹੈ।
 
ਇਹ ਵਰਨਮਾਲਾ ਹੁਣ ਆਪਣੀ ਮਾਤ੍ਰਭੂਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸਿੱਖ ਸੰਸਾਰ ਦੇ ਸਾਰੇ ਖਿੱਤਿਆਂ ਵਿਚ ਵੱਸ ਗਏ ਹਨ ਅਤੇ ਗੁਰਮੁਖੀ ਉਹਨਾਂ ਨਾਲ ਹਰ ਪਾਸੇ ਚੱਲੀ ਗਈ ਹੈ। ਇਸ ਲਿਪੀ ਦਾ ਆਪਣੀ ਮਾਤ੍ਰਭੂਮੀ ਦੇ ਅੰਦਰ ਅਤੇ ਬਾਹਰ ਸੱਚ-ਮੁਚ ਹੀ ਉੱਜਵਲ ਭਵਿਖਭਵਿੱਖ ਹੈ। ਹਾਲੇ ਤਕ, ਪੰਜਾਬੀ ਲਈ ਜ਼ਿਆਦਾਤਰ ਫ਼ਾਰਸੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਅਰੰਭ ਵਿਚ ਇਸ ਲਿਪੀ ਵਿਚ ਬਹੁਤ ਸਾਰਾ ਲਿਖਿਤ ਸਾਹਿਤ ਪ੍ਰਾਪਤ ਹੈ, ਪਰੰਤੂ ਹੁਣ ਇਹ ਬਹੁਤਾ ਪ੍ਰਚਲਿਤ ਨਹੀਂ ਰਿਹਾ। ਫਿਰ ਵੀ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ, ਅਜੇ ਵੀ ਪੋਸਟ-ਗ੍ਰੈਜੂਏਟ ਪੱਧਰ ਤਕ ਫ਼ਾਰਸੀ ਲਿਪੀ ਵਿਚ ਹੀ ਪੜ੍ਹਾਈ ਜਾਂਦੀ ਹੈ।
 
==ਹਰਫ਼==