ਰਬਿੰਦਰਨਾਥ ਟੈਗੋਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
#1lib1refpawikisource
ਲਾਈਨ 93:
ਬੁਖਾਰ ਦੀ ਹਾਲਤ ਵਿੱਚ ਹੀ ੧੫ ਮਈ ਨੂੰ ਟੈਗੋਰ ਨੇ ਭਾਰਤ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੋਇਆ ਇੱਕ ਖਤ ਅਮਰੀਕਾ ਦੇ ਰਾਸ਼ਤਰਪਤੀ ਰੂਜ਼ਵੈਲਟ ਨੂੰ ਲਿਖਿਆ। ਇਹ ਉਹ ਸਮਾ ਸੀ ਜਦੋਂ ਮਿੱਤਰ ਦੇਸ ਦੁਨੀਆ ਨੂੰ ਇਹ ਭਰੋਸਾ ਦੇਣ ਵਿੱਚ ਲੱਗੇ ਹੋਏ ਸਨ ਕਿ ਉਨ੍ਹਾ ਦੀ ਜੰਗ ਜ਼ਮਹੂਰੀਅਤ ਤੇ ਮਨੁੱਖੀ ਆਜ਼ਾਦੀ ਦੀ ਖਾਤਿਰ ਹੈ। ਅਗਸਤ ੧੯੪੦ ਨੂੰ ਆਕਸਫ਼ੋਰਡ ਯੂਨੀਵਰਸਿਟੀ ਨੇ ਸ਼ਾਂਤੀ-ਨਿਕੇਤਨ ਵਿੱਚ ਇੱਕ ਖਾਸ ਕਨਵੋਕੇਸ਼ਨ ਕਰਕੇ ਕਵੀ ਨੂੰ ਡਾਕਟਰੇਟ ਦੀ ਡਿਗਰੀ ਭੇਂਟ ਕੀਤੀ। ਉਸ ਤੋਂ ਤਿੰਨ ਦਿਨ ਬਾਦ ਉਸਨੇ ਰਮਾਇਣ ਦੀ ਸਭਿਆਚਾਰਕ ਮਹੱਤਾ ਉੱਤੇ ਜਨਤਕ ਭਾਸ਼ਣ ਦਿੱਤਾ। ਫ਼ੇਰ ਉਸੇ ਸਾਲ ਬਚਪਨ ਦੀਆਂ ਯਾਦਾਂ ਨਾਲ ਜੁੜੀ "ਛੈਲ-ਬੇਲਾ" ਨਾਂ ਦੀ ਉਸਦੀ ਕਿਤਾਬ ਆਈ। ਇੱਕੋ ਵੇਲੇ ਉਹ ਕਈ ਧਰਾਤਲਾਂ ’ਤੇ ਜਿਉਂ ਰਿਹਾ ਸੀ ਤੇ ਉਹ ਵੀ ਪੂਰੇ ਵੇਗ ਨਾਲ।
==ਸਿੱਖਿਆ ਅਤੇ ਅਨੁਵਾਦ==
1871 ਈ: ਵਿੱਚ ਰਾਬਿੰਦਰ ਨਾਥ ਟੈਗੋਰ ਨੂੰ ਬੰਗਾਲ ਅਕਾਦਮੀ, ਜੋ ਐਂਗਲੋ ਇੰਡੀਅਨ ਸਕੂਲ ਸੀ, ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1874 ਈ: ਵਿੱਚ ਉਨ੍ਹਾਂ ਨੂੰ 'ਸੇਂਟ ਏਸਜ਼ੇਵੀਅਰ ਸਕੂਲ' ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸਾਲ ਰਾਬਿੰਦਰ ਨਾਥ ਟੈਗੋਰ ਨੇ ਇੱਕ ਨਿੱਜੀ ਅਧਿਆਪਕ ਦੀ ਸਹਾਇਤਾ ਨਾਲ ਮਹਾਨ ਅੰਗਰੇਜ਼ੀ ਨਾਟਕਕਾਰ ਸ਼ੈਕਸਪੀਅਰ ਦੇ ਨਾਟਕ 'ਮੈਕਬੈੱਥ' ਅਤੇ ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ 'ਕੁਮਾਰਸੰਭਮ' ਦਾ ਅਨੁਵਾਦ ਵੀ ਕੀਤਾ। 'ਅਭਿਲਾਸ਼ਾ' ਉਨ੍ਹਾਂ ਦੀ ਪਹਿਲੀ ਕਵਿਤਾ ਸੀ ਜੋ ਇਸੇ ਸਾਲ ਛਪੀ। ਉਨ੍ਹਾਂ ਦੀ ਇੱਕ ਕਵਿਤਾ 'ਅੰਮ੍ਰਿਤ ਬਾਜ਼ਾਰ ਪਤ੍ਰਿਕਾ' ਵਿੱਚ ਛਪੀ। ਰਾਬਿੰਦਰ ਨਾਥ ਟੈਗੋਰ ਦੀ 1882 ਈ: ਵਿੱਚ ਕਾਵਿ-ਰਚਨਾ 'ਸੰਧਿਆ ਸੰਗੀਤ' ਛਪੀ।<ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%9F%E0%A9%88%E0%A8%97%E0%A9%8B%E0%A8%B0_%E0%A8%95%E0%A8%B9%E0%A8%BE%E0%A8%A3%E0%A9%80%E0%A8%86%E0%A8%82.pdf/1|title=ਟੈਗੋਰ ਕਹਾਣੀਆਂ|last=ਕੁੰਜਾਹੀ|first=ਸ਼ਾਦ|date=1944|website=pa.wikisource.org|publisher=ਕਲ ਬੁਕ ਏਜੰਸੀ ਤੋਕ ਬਾਬਾ ਸਾਹਿਬ ਅੰਮ੍ਰਿਤਸਰ|access-date=}}</ref>
== ਰਚਨਾਧਰਮੀ ==
ਬਚਪਨ ਤੋਂ ਹੀ ਉਨ੍ਹਾਂ ਦੀ ਕਵਿਤਾ, ਛੰਦ ਅਤੇ ਭਾਸ਼ਾ ਤੋਂ ਅਨੋਖੀ ਪ੍ਰਤਿਭਾ ਦਾ ਅਹਿਸਾਸ ਲੋਕਾਂ ਨੂੰ ਮਿਲਣ ਲਗਾ ਸੀ। ਉਨ੍ਹਾਂ ਨੇ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ ਅਤੇ 1877 ਵਿੱਚ ਕੇਵਲ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਲਘੂਕਥਾ ਪ੍ਰਕਾਸ਼ਿਤ ਹੋਈ ਸੀ। ਭਾਰਤੀ ਸਾਂਸਕ੍ਰਿਤਕ ਚੇਤਨਾ ਵਿੱਚ ਨਵੀਂ ਜਾਨ ਫੂਕਣ ਵਾਲੇ ਯੁਗਦਰਸੀ ਟੈਗੋਰ ਦੇ ਸਿਰਜਣ ਸੰਸਾਰ ਵਿੱਚ [[ਗੀਤਾਂਜਲੀ]], [[ਪੂਰਬੀ ਪ੍ਰਵਾਹਿਨੀ]], [[ਸ਼ਿਸ਼ੂ ਭੋਲਾਨਾਥ]], [[ਮਹੂਆ]], ਵਨਵਾਣੀ, ਪਰਿਸ਼ੇਸ਼, ਪੁਨਸ਼ਚ, ਵੀਥਿਕਾ ਸ਼ੇਸ਼ਲੇਖਾ, [[ਚੋਖੇਰਬਾਲੀ]], ਕਣਿਕਾ, ਨੈਵੇਦਯ ਮਾਯੇਰ ਖੇਲਾ ਅਤੇ ਕਸ਼ਣਿਕਾ ਆਦਿ ਸ਼ਾਮਿਲ ਹਨ। ਦੇਸ਼ ਅਤੇ ਵਿਦੇਸ਼ ਦੇ ਸਾਰੇ ਸਾਹਿਤ, ਦਰਸ਼ਨ, ਸੰਸਕ੍ਰਿਤੀ ਆਦਿ ਉਨ੍ਹਾਂ ਨੇ ਆਪਣੇ ਅੰਦਰ ਸਮੇਟ ਲਏ ਸਨ। ਪਿਤਾ ਦੇ ਬ੍ਰਹਮੋ-ਸਮਾਜੀ ਦੇ ਹੋਣ ਦੇ ਕਾਰਨ ਉਹ ਵੀ ਬ੍ਰਹਮਾ-ਸਮਾਜੀ ਸਨ। ਪਰ ਆਪਣੀਆਂ ਰਚਨਾਵਾਂ ਅਤੇ ਕਰਮ ਦੇ ਦੁਆਰਾ ਉਨ੍ਹਾਂ ਨੇ ਸਨਾਤਨ ਧਰਮ ਨੂੰ ਵੀ ਅੱਗੇ ਵਧਾਇਆ।