ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਤਾਜ਼ੀ ਜਾਣਕਾਰੀ |
|||
ਲਾਈਨ 42:
==ਗਰੁੱਪ ਦੀਆਂ ਅੰਤਰਦ੍ਰਿਸ਼ਟੀਆਂ==
'ਅੰਤਰਦ੍ਰਿਸ਼ਟੀਆ' ਦਾ ਭਾਵ ਉਨ੍ਹਾਂ ਸਰਗਰਮੀਆਂ ਤੋਂ ਹੈ ਜਿਹੜੀਆਂ ਗਰੁੱਪ ਦੇ ਐਡਮਨਾਂ ਦੀ ਨਿਗਾ ਵਿਚ ਹੁੰਦੀਆਂ ਹਨ। ਆਮ ਮੈਂਬਰਾਂ ਦਾ ਇਹਨਾਂ ਸਰਗਰਮੀਆਂ ਨਾਲ ਵਾਹ-ਵਾਸਤਾ ਨਹੀਂ ਹੁੰਦਾ। ਪ੍ਰਬੰਧਕ ਇਹਨਾਂ ਸਰਗਰਮੀਆ ਦੇ ਆਧਾਰ ਤੇ ਕਈ ਕਿਸਮ ਦੇ ਫ਼ੈਸਲੇ ਲੈਂਦੇ ਹਨ ਜਿਹੜੇ ਗਰੁੱਪ ਨੂੰ ਚੰਗਾ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ। ਅੰਤਰਦ੍ਰਿਸ਼ਟੀਆ' ਦੇ ਆਧਾਰ ਤੇ ਪਤਾ ਲਗਦਾ ਹੈ ਕਿ ਕਿਹੜਾ ਮੈਂਬਰ ਕਿਨਾ ਸਰਗਰਮ ਹੈ ਅਤੇ ਗਰੁੱਪ ਨੂੰ ਉਸ ਦਾ ਯੋਗਦਾਨ ਕੀ ਹੈ।
ਸਾਲ 2020 ਦੇ ਸ਼ੁਰੂ ਵਿਚ ਪੰਜਾਬੀ ਲੋਕਧਾਰਾ ਦੇ ਮੈਂਬਰਾਂ ਦੀ ਗਿਣਤੀ 20,000 ਦੇ ਕਰੀਬ ਹੈ। ਇਕ ਮਹੀਨੇ ਵਿਚ 1,80,000 ਪੋਸਟਾਂ ਟਿੱਪਣੀਆਂ ਅਤੇ ਪ੍ਰਤੀਕ੍ਰਿਆਵਾਂ ਹੁੰਦੀਆਂ ਹਨ। ਇਸ ਗਰੁੱਪ ਵਿਚ 15000 ਤੋਂ ਵੱਧ ਮੈਂਬਰ ਸਰਗਰਮ ਰਹਿੰਦੇ ਹਨ। ਸੋਮਵਾਰ ਨੂੰ ਸਰਗਰਮ ਮੈਂਬਰਾਂ ਦੀ ਗਿਣਤੀ ਬਾਕੀ ਦਿਨਾਂ ਨਾਲੋਂ ਵੱਧ ਹੁੰਦੀ ਹੈ। ਭਾਰਤੀ ਸਮੇਂ ਅਨੁਸਾਰ ਦੁਪਹਿਰ 4 ਵਜੇ ਤੋਂ ਬਾਅਦ ਮੈਂਬਰਾਂ ਦੀਆਂ ਸਰਗਰਮੀਆ ਵਧ ਜਾਂਦੀਆਂ ਹਨ। ਇਕ ਦਿਨ ਵਿਚ ਔਸਤ 2000 ਟਿੱਪਣੀਆਂ ਹੁੰਦੀਆਂ ਹਨ। ਇਸ ਗਰੁੱਪ ਵਿਚ ਇਕ ਦਿਨ ਵਿਚ ਔਸਤ 16 ਮੈਂਬਰ ਨਵੇਂ ਆਉਂਦੇ। ਸਰਗਰਮ ਮੈਂਬਰਾਂ ਵਿਚ 75% ਮਰਦ ਅਤੇ 25% ਔਰਤਾਂ ਸਰਗਰਮ ਹਨ।
ਜਿਨ੍ਹਾਂ ਪ੍ਰਮੁੱਖ ਦੇਸ਼ਾਂ ਵਿਚ ਪੰਜਾਬੀ ਲੋਕਧਾਰਾ ਨੂੰ ਪੜ੍ਹਿਆ- ਗਣਿਆ ਜਾਂਦਾ ਹੈ ਉਹਨਾਂ ਵਿਚ ਲੜੀਵਾਰ - ਭਾਰਤ, ਕੈਨੇਡਾ , ਆਸਟਰੇਲੀਆ, ਸੰਯੁਕਤ ਰਾਜ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਇਟਲੀ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਜਰਮਨੀ ਅੱਗੇ ਹਨ।
ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਲੜੀਵਾਰ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਜਲੰਧਰ, ਫ਼ਰੀਦਕੋਟ, ਚੰਡੀਗੜ੍ਹ, ਬਰਨਾਲਾ, ਸੰਗਰੂਰ ਅਤੇ ਦਿੱਲੀ ਦਾ ਨਾਮ ਅੱਗੇ ਹੈ।
==ਪੰਜਾਬੀ ਲੋਕਧਾਰਾ ਗਰੁੱਪ ਦੀਅਾਂ ਪਰਿਵਾਰਿਕ ਮਿਲਣੀਅਾਂ==
|