ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 65:
 
===19 ਅਗਸਤ 2018, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਅਾਣਾ===
ਇਸ ਮਿਲਣੀ ਵਿਚ ਪੰਜਾਬੀ ਲੋਕਧਾਰਾ ਗਰੁੱਪ ਦੇ 700 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਪੰਜਾਬੀ ਲੋਕ ਗਾਇਕਾ ਮੀਨੂ ਸਿੰਘ, ਪੰਜਾਬੀ ਫਿਲਮੀ ਕਲਾਕਾਰ ਪੰਮੀ ਸਿੱਧੂ, ਥੀਏਟਰ ਕਲਾਕਾਰ ਰੂਪਿੰਦਰ ਕੌਰ ਖਿੱਚ ਦਾ ਕੇਂਦਰ ਰਹੇ। ਕੁੜੀਆਂ ਦੀਆਂ ਕੋਈ ਪਾਰਟੀਆਂ ਨੇ ਗਿੱਧਾ ਪਾਇਆ। ਪਾਲੀ ਖਾਦਮ ਅਤੇ ਖਾਨ ਪਾਰਟੀ ਧੌਲਾ ਦੇ ਗੱਭਰੂਆਂ ਨੇ ਭੰਗੜਾ ਪਾਇਆ। ਗਰੁੱਪ ਦੇ ਬਹੁਗਿਣਤੀ ਮੈਂਬਰ ਰਵਾਇਤੀ ਬਾਣੇ ਪਾ ਕੇ ਮੇਲੇ ਤੇ ਪੁੱਜੇ। ਇਸ ਥਾਂ ਤੇ ਇਹ ਦੂਜਾ ਸਮਾਗਮ ਸੀ। ਇਸ ਤੋਂ ਪਹਿਲਾਂ 6 ਅਗਸਤ 2017 ਨੂੰ ਵੀ ਇਥੇ ਪੰਜਾਬੀ ਲੋਕਧਾਰਾ ਦੇ ਮੈਂਬਰਾਂ ਨੇ ਮੇਲਾ ਲਾਇਆ ਸੀ।
 
===17 ਅਪ੍ਰੈਲ 2019, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਆਣਾ===
ਪੰਜਾਬੀ ਲੋਕਧਾਰਾ ਗਰੁੱਪ ਵੱਲੋਂ ਵਿਸਾਖੀ ਮੇਲਾ ਰਵਾਇਤੀ ਢੰਗ ਨਾਲ ਲਾਇਆ ਗਿਆ। ਮੇਲੇ ਦਾ ਮੁੱਖ ਮਕਸਦ ਗਰੁੱਪ ਦੇ ਮੈਂਬਰਾਂ ਨੂੰ ਵਿਸਾਖੀ ਦੇ ਪ੍ਰਸਿੱਧ ਤਿਉਹਾਰ ਤੋਂ ਜਾਣੂ ਕਰਵਾਉਣਾ ਸੀ। ਇਸ ਮੇਲੇ ਵਿਚ ਪੰਜਾਬ ਅਤੇ ਦੂਰ-ਦੁਰਾਡੀਆਂ ਥਾਵਾਂ ਤੋਂ 450 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਮੇਲੇ ਵਿਚ ਜਲੇਬੀਆਂ ਅਤੇ ਪਕੌੜੇ ਮਸ਼ਹੂਰ ਰਹੇ। ਨਾਮਵਰ ਗਾਇਕਾਂ ਅਤੇ ਗਾਇਕਾਵਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗਾਇਕ ਹਰਿੰਦਰ ਸਿੰਘ ਸੰਧੂ ਨੂੰ ਲੋਕਾਂ ਨੇ ਪਿਆਰ ਨਾਲ ਸੁਣਿਆ। ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ ਗਈ। ਹੱਥੀਂ ਤਿਆਰ ਕੀਤੀਆਂ ਫੁਲਕਾਰੀਆਂ ਦੀ ਵਿੱਕਰੀ ਹੋਈ।
 
==ਗਰੁੱਪ ਦਾ ਫੇਸਬੁੱਕ ਪਤਾ==