ਸਿਕਲੀਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sikligar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 2:
 
== ਮੂਲ ==
ਸਿਕਲੀਗਰ ਦਾ ਅਰਥ ਹੈ : ਸਿਕਲ+ਗਰ ਭਾਵ ਧਾਤਾਂ ਪਾਲਸ ਕਰਨ ਵਾਲਾ ਜਾ ਧਾਤਾਂ ਨੂੰ ਮਾਂਝਣ ਵਾਲਾ। ਇਸ ਸ਼ਬਦ ਦਾ ਮੂਲ ਅਰਬੀ ਭਾਸ਼ਾ ( ''saiqal+gar'')ਤੋਂ ਹੈ।ਭਾਵ ''saiqalgar ਜਾਂ ਪਾਲਸ਼ ਕਰਨ ਵਾਲਾ'' <ref name=":2">{{Cite book|title=Indignity & Occupattional Change :The Tribes of Punjab|last=Singh|first=Birinder Pal|publisher=Taylor & Francis : Routelege|year=2020|isbn=978-0-367-33586-1|location=New York|pages=|quote=The ancestors of Sikh Sikligars have been converted to this religion by sixth Nanak Guru Hargobind (1595-1644) following the martyrdom of his father"............"we have come from Marwar . We are armourers,and since generations we have high reputation of making arms of the best quality.|via=Google books}}</ref>ਇਹ ਨਾਮ ਇਕ ਖਾਸ ਜਨ ਸਮੂਹ ਲਈ ਵਰਤਿਆ ਜਾਂ ਦਾ ਹੈ ਜੋ ਪੁਰਖਿਆਂ ਤੋਂ ਧਾਤਾਂ ਪਾਲਸ਼ ਕਰਕੇ ਹਥਿਆਰ ਸਾਫ਼ ਕਰਦੇ ਰਹੇ ਹਨ ਜਾਂ ਹਥਿਆਰ ਬਨਾਉਣ ਦੇ ਕੰਮ ਵਿੱਚ ਪੁਸ਼ਤੈਨੀ ਨਿਪੁੰਨ ਹਨ।ਇਸ ਜਨ ਸਮੂਹ ਨੂੰ ਇਹ ਨਾਮ ਸਿੱਖਾਂ ਦੇ ਦਸਵੇਂ ਗੁਰੂ , ਗੁਰੂ ਗੋਬਿੰਦ ਸਿੰਘ ਨੇ ਦਿੱਤਾ। <ref>{{Cite web|url=https://www.sikhri.org/crafting_the_tools_of_sikh_sovereignty_the_sikligar_sikhs|title=Crafting The Tools of Sikh Sovereignty: The Sikligar Sikhs|last=Singh|first=Santbir|last2=Singh|first2=Santbir|website=Sikh Research Institute|language=en|access-date=2020-01-25}}</ref>ਇਸ ਤੋਂ ਪਹਿਲਾਂ ਇਹ ਆਪਣੇ ਕਿੱਤਾਮੁਖੀ ਨਾਮ ਲੋਹਾਰ ਦੇ ਨਾਂ ਨਾਲ ਜਾਣੇ ਜਾਂਦੇ ਸਨ।ਐਚ ਏ ਰੋਜ਼ ਨੇ "ਏ ਗਲੋਸਰੀ ਆਫ ਟਰਾਈਬਜ਼ ਐਂਡ ਕੇਸਟਸ ਇਨ ਪੰਜਾਬ " <ref name=":3" />ਵਿੱਚ ਸਿੱਖ ਸਿਕਲੀਗਰ ਨੂੰ ਭਾਂਡੇਲਾ ਦੇ ਨਾਂ ਨਾਲ ਵੀ ਦਰਸਾਇਆ ਹੈ ਤੇ "ਏ ਗਲੋਸਰੀ ਆਫ ਟਰਾਈਬਜ਼ ਇਨ ਸੈਂਟਰਲ ਇੰਡੀਆ" ਜਿਸ ਵਿੱਚ ਹਿੰਦੂ ਤੇ ਮੁਸਲਮਾਨ ਸਿਕਲੀਗਰਾਂ ਦਾ ਵੀ ਜ਼ਿਕਰ ਹੈ , ਨੇ ਬੜ੍ਹਈ ਤੇ ਸਿਕਲੀਗਰ ਨੂੰ ਸਮਾਨਾਰਥਕ ਸ਼ਬਦ ਦਰਸਾਇਆ ਹੈ।
 
ਆਮ ਪ੍ਰਚਲਿਤ ਰਵਾਇਤ ਹੈ , ਜੋ ਸਾਰੇ ਵੱਖ ਵੱਖ ਭਾਰਤੀ ਸਿਕਲੀਗਰ ਜਨ ਸਮੂਹਾਂ ਦੇ ਲੋਗ ਮੂੰਹੋਂ ਮੂਹੀਂ ਦੱਸਦੇ ਹਨ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹਥਿਆਰ ਮੌਲਾ ਬਖ਼ਸ਼ ਨਾਂ ਦੇ ਲਹੌਰ ਵਾਸੀ ਲੁਹਾਰ ਮੌਲਾ ਬਖ਼ਸ਼ ਰਾਹੀਂ ਬਣਾਏ ਜਾਂਦੇ ਸਨ।ਮੁਗਲਾਂ ਦੇ ਉਸ ਨੂੰ ਤੰਗ ਕਰਨ ਤੇ ਮੌਲਾ ਬਖ਼ਸ਼ ਨੇ ਸਿੱਖਾਂ ਲਈ ਘਾਣ ਬੁੱਝ ਕੇ ਘਟੀਆ ਹਥਿਆਰ ਬਨਾਉਣੇ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਨੂੰਪਤਾ ਲਗੱਗਣ ਤੇ ਉਨ੍ਹਾਂ ਰਾਜਪੂਤਾਨੇ ਦੇ ਮੇਵਾੜ ਇਲਾਕੇ ਤੋਂ ਲੋਹਾਰ ਪੇਸ਼ੇ ਦੇ ਕਾਰੀਗਰ ਬੁਲਾ ਕੇ ਉਨ੍ਹਾਂ ਨੂੰ ਪੰਜਾਬ ਵਿੱਚ ਵਸਾਇਆ <ref name=":2" /><ref name=":3">{{Cite book|title=Glossary of Tribes and Castes in Punjab and North West Frontier Province|last=Rose|first=H.A.|publisher=Civil and Military Press Lahore|year=1911|isbn=|location=Lahore|pages=83|quote=Bhandela a minor caste found in Sirmur and corresponding to Sikligar of plains.They appear to have come from Marwar in the Mughal Times and keep to their speech and intonation.Sikhs by religion ,they are dealers in arms etc.by occupation.|via=http://www.gurmatveechar.com/literature?browse=English_Books}}</ref>ਤੇ ਉਨ੍ਹਾਂ ਕੋਲੋਂ ਉੱਤਮ ਹਥਿਆਰ ਤਲਵਾਰ, ਨੇਜ਼ਾ , ਬਰਛਾ , ਗੁਪਤੀ ਸਗੋਂ ਤੋੜੇਦਾਰ ਬੰਦੂਕਾਂ ਵੀ ਇਤਿਆਦਿਕ ਹਥਿਆਰ ਬਣਵਾਏ।ਨੌਵੇਂ ਗੁਰੂ ਸਤਿਗੁਰੂ ਤੇਗ ਬਹਾਦਰ ਦੇ ਸਮੇਂ ਕੁੱਝ ਕਾਰੀਗਰ ਅਸਾਮ ਤੱਕ ਉਨ੍ਹਾਂ ਦੇ ਸਫਰਾਂ ਦੌਰਾਨ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਨਾਲ ਗਏ।ਦਸਵੇਂ ਗੁਰੂ ਗੋਬਿੰਦ ਸਿੰਘ ਸਮੇਂ ਇਨ੍ਹਾਂ ਕਾਰੀਗਰਾਂ ਦੀ ਹੋਰ ਵਧੇਰੇ ਜ਼ਰੂਰਤ ਸੀ।ਗੁਰੂ ਸਾਹਿਬ ਨੇ ਇਨ੍ਹਾਂ ਉੱਤਮ ਹਥਿਆਰ ਬਨਾਉਣ ਤੇ ਸਾਫ਼ ਕਰਨ ਵਾਲੇ ਕਾਰੀਗਰਾਂ ਨੂੰ ਸਿਕਲੀਗਰ ਨਾਂ ਬਖ਼ਸ਼ ਕੇ ਸਨਮਾਮਿਆ। ਉਦੋਂ ਤੋਂ ਹੀ ਇਹ ਜਨ ਸਮੂਹ ਸਿਕਲੀਗਰ ਕਰਕੇ ਜਾਣਿਆਂ ਜਾਣ ਲੱਗਾ।ਦਸ਼ਮੇਸ਼ ਗੁਰੂ ਦੇ ਸਮੇਂ ਬਹੁਤ ਸਾਰੇ ਕਾਰੀਗਰ ਅੰਮ੍ਰਿਤ ਗ੍ਰਹਿਣ ਕਰਕੇ ਸਿੰਘ ਸਜ ਗਏ ਤੇ ਮੁਗਲਾਂ ਨਾਲ ਜੁੱਧਾਂ ਵਿੱਚ ਹਿੱਸਾ ਲਿਆ। ਸਿੱਖ ਇਤਿਹਾਸ ਵਿੱਚ ਅਨੰਦਗੜ ਕਿਲੇ ਦੇ ਯੁੱਧ ਵਿੱਚ ਹਾਥੀ ਦੇ ਮੱਥੇ ਨੂੰ ਖ਼ਾਸ ਤਰਾਂ ਦੇ ਬਰਛੇ ਨਾਲ ਵਿੰਨ੍ਹ ਕੇ ਮੁਗਲਾਂ ਵਿਰੁੱਧ ਯੁੱਧ ਦਾ ਪਾਸਾ ਪਲਟਣ ਵਾਲੇ ਬਚਿੱਤਰ ਸਿੰਘ ਦਾ ਨਾਂ ਖ਼ਾਸ ਪ੍ਰਸਿੱਧ ਹੈ।
ਬਹੁਤ ਸਾਰੇ ਸਿਕਲੀਗਰ ਪਰਵਾਰ ਜਦੋਂ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਗਏ ਇਨ੍ਹਾਂ ਪਰਵਾਰਾਂ ਦਾ ਕਾਫ਼ਲਾ ਨਾਲ ਗਿਆ ਤੇ ਕਈ ਉੱਥੇ ਹੀ ਵੱਸ ਗਏ।<br />
 
== ਉਨੀਵੀਂ ਸਦੀ ਦਾ ਸਮਾਂ ==
ਅਰਬੀ ਸ਼ਬਦ ਸਿਕਲ ਦਾ ਅਰਥ ਹੈ ਪਾਲਿਸ਼ ਕਰਨ ਵਾਲਾ, ਅਤੇ ਸਿਕਲੀਗਰ ਉਹ ਲੋਕ ਹਨ ਜਿਨ੍ਹਾਂ ਦੀ ਖ਼ਾਨਦਾਨੀ ਡਿਊਟੀ ਹਥਿਆਰਾਂ ਨੂੰ ਪਾਲਿਸ਼ ਕਰਨਾ ਸੀ। ਬ੍ਰਿਟਿਸ਼ ਰਾਜ ਦੇ ਕਈ ਪ੍ਰਸ਼ਾਸਕ, ਜਿਵੇਂ ਕਿ ਐੱਚ. ਏ. ਰੋਸ, ਡੈਨਜ਼ਿਲ ਇਬਟਸਨ ਅਤੇ ਵਿਲੀਅਮ ਕਰੂਕ ਨੇ ਕਿਤਾਬਾਂ ਲਿਖੀਆਂ ਹਨ ਜੋ ਲੋਹੇ ਦਾ ਕੰਮ ਕਰਨ ਵਾਲੇ ਭਾਈਚਾਰਿਆਂ ਨੂੰ ਲੋਹਾਰ ਕਹਿੰਦੇ ਹਨ। ਹਾਲਾਂਕਿ ਅਸਲ ਵਿੱਚ ਇਹ ਸ਼ਬਦ ਲੋਕਾਂ ਦੇ ਇੱਕ ਖਾਸ ਸਮੂਹ ਦਾ ਲਖਾਇਕ ਹੈ ਅਤੇ ਲੋਹਾਰ ਦੇ ਥਾਂ ਨਹੀਂ ਵਰਤਿਆ ਜਾ ਸਕਦਾ।<ref>{{Cite book|url=https://books.google.com/books?id=7lKM4aWhIH0C|title=Strategies of social change in India|last=Judge|first=Paramjit S.|last2=Bal|first2=Gurpreet|publisher=M.D. Publications|year=1996|isbn=978-81-7533-006-1|page=54|access-date=2012-03-21}}</ref>
ਬੰਦਾ ਸਿੰਘ ਬਹਾਦਰ ਤੇ ਖ਼ਾਸ ਕਰਕੇ ਰਣਜੀਤ ਸਿੰਘ ਦੇ ਰਾਜ ਪਿੱਛੋਂ , ਅੰਗਰੇਜ਼ਾਂ ਦੁਆਰਾ ਹਥਿਆਰ ਬਨਾਉਣ ਤੇ ਪਾਬੰਦੀ ਲਗਾਉਣ ਕਾਰਨ ਇਹ ਸਿਕਲੀਗਰ ਕੰਮ ਦੀ ਭਾਲ ਵਿੱਚ ਪੂਰੇ ਹਿੰਦੁਸਤਾਨ ਖ਼ਾਸ ਕਰਕੇ ਦੱਖਣੀ ਪ੍ਰਾਇਦੀਪ ਵਿੱਚ ਖਿੰਡ ਪੁੰਡ ਗਏ।
 
== ਰਹਿਣ ਸਹਿਣ ==
ਸਿਕਲੀਗਰ ਜਿਆਦਾ ਕਰਕੇ ਗਰੀਬੀ ਰੇਖਾਵਾਂ ਤੋਂ ਥੱਲੇ ਦੇ ਪਰਵਾਰ ਹਨ।ਇਹ ਆਪਣੀਆਂ ਬਸਤੀਆਂ ਜਾਂ ਡੇਰੇ ਜ਼ਿਆਦਾ ਕਰਕੇ ਰੇਲਵੇ ਦੀ ਖਾਲ਼ੀ ਜ਼ਮੀਨ, ਸ਼ਹਿਰਾਂ ਵਿੱਚ ਪਈ ਹੋਈ ਸਰਕਾਰੀ ਖਾਲੀ ਜ਼ਮੀਨ ਇਤਿਆਦ ਤੇ ਕਬਜ਼ਾ ਕਰਕੇ ਬਣਾਂਉਦੇ ਹਨ।ਕੁੱਝ ਕੁੱਝ ਕੋਲ ਇਨ੍ਹਾਂ ਜ਼ਮੀਨਾਂ ਦੇ ਪੱਟੇ ਵੀ ਹਨ। ਇਸ ਤਰਾਂ ਇਨ੍ਹਾਂ ਦਾ ਜੀਵਨ ਖਾਨਾ ਬਦੋਸ਼ਾਂ ਜਾਂ ਬਣਜਾਰਿਆਂ ਵਰਗਾ ਹੈ ਜੋ ਇੱਕ ਥਾਂ ਤੋਂ ਦੂਸਰੀ ਥਾਂ ਤੇ ਨਿਵਾਸ ਬਦਲਦੇ ਰਹਿੰਦੇ ਹਨ। ਪਿਛਲੇ 30-40 ਸਾਲਾਂ ਵਿੱਚ ਇੱਕ ਬਦਲਾਓ ਦੇਖਣ ਵਿੱਚ ਆਇਆ ਹੈ। ਹੁਣ ਇਨ੍ਹਾਂ ਦਾ ਜੀਵਨ ਅੰਦਾਜ਼ ਬਣਜਾਰਿਆਂ ਜਾਂ ਟੱਪਰੀਵਾਸਾਂ ਤੋਂ ਬਦਲ ਕੇ ਪੱਕੇ ਰਿਹਾਈਸ਼ਾਂ ਵੱਲ ਵੱਧ ਰਿਹਾ ਹੈ। ਜਦ ਤੱਕ ਸਰਕਾਰਾਂ ਬਹੁਤ ਮਜਬੂਰ ਨਹੀਂ ਕਰਦੀਆਂ ਇਹ ਆਪਣੇ ਟਿਕਾਣਿਆਂ ਨੂੰ ਬਦਲਣ ਤੇ ਬਹੁਤ ਪ੍ਰਤਿਰੋਧ ਕਰਦੇ ਹਨ ਬਲਕਿ ਆਪਣੇ ਡੇਰਿਆਂ ਦੇ ਪੇਟੀਫੇਰ ਵਿੱਚ ਹੀ ਰਹਿੰਦੇ ਹਨ।ਇਹ ਆਪਣੇ ਧਾਰਮਕ ਅਕੀਦੇ ਦੇ ਬਹੁਤ ਪੱਕੇ ਹਨ। ਬਹੁਤੇ ਸਿਕਲੀਗਰ ਸਿੱਖ ਧਰਮ ਦੇ ਬਾਣੇ ਵਿੱਚ ਰਹਿੰਦੇ ਹਨ। ਵਾਹਿਗੁਰੂ ਨਾਮ ਦਾ ਜਾਪ ਕਰਦੇ ਹਨ ਤੇ ਗੁਰੂ ਨਾਨਕ , ਗੁਰੂ ਗੋਬਿੰਦ ਸਿੰਘ ਸਿੱਖ ਗੁਰੂਆਂ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ।
ਅੱਜੋਕੇ ਸਮੇਂ ਵਿੱਚ ਤਲਵਾਰਾਂ ਆਦਿ ਹਥਿਆਰਾਂ ਦੀ ਮੰਗ ਘੱਟ ਹੋਣ ਕਰਕੇ, ਇਹ ਲੋਕ ਕਬਾੜਖਾਨਿਆਂ ਵਿੱਚੋਂ ਧਾਤੂ ਉਪਕਰਨ ਲੈ ਕੇ , ਉਨ੍ਹਾਂ ਨੂੰ ਉਧੇੜ ਕੇ ਲੋਹਾ ਆਦੀ ਕੱਢ ਲੈਂਦੇ ਹਨ। ਪੂਰਾ ਪਰਵਾਰ ਚਾਕੂ ,ਛੁਰੀਆਂ ਘਰੇਲੂ ਲੋਹੇ ਦੇ ਬਰਤਨ ਕੜ੍ਹਾਈਆਂ ਆਦਿਕ ਬਨਾਉਣ ਲੱਗ ਜਾਂਦਾ ਹੈ।ਘਰੇਲੂ ਸਮਾਨ ਨੂੰ ਸਿਕਲ ਕਰਨ ਜਾਂ ਪਾਲਸ਼ ਕਰਨ ਦੀ ਲੋੜ ਨਹੀਂ ਹੁੰਦੀ। ਔਰਤਾਂ ਜਿਆਦਾ ਕਰਕੇ ਘਰ ਦੇ ਅੰਦਰ ਕੰਮ ਕਰਦੀਆਂ ਹਨ। ਬਾਹਰ ਜਾ ਕੇ ਵੇਚਣ ਦਾ ਕੰਮ ਮਰਦ ਕਰਦੇ ਹਨ।ਪਰੰਤੂ ਘਰ ਅੰਦਰ ਔਰਤਾਂ ਮਰਦਾਂ ਦੇ ਬਰਾਬਰ ਲੋਹਾ ਕੁੱਟਣ ਜਿਹੇ ਭਾਰੀ ਕੰਮਾਂ ਵਿੱਚ ਮਰਦਾਂ ਦੇ ਬਰਾਬਰ ਹਿੱਸਾ ਪਾਂਦੀਆਂ ਹਨ।<ref>{{Cite book|title=Strategies of Socila Change in India|last=Judge|first=Paramjit S.|last2=Bal|publisher=Guroreet|year=|isbn=|location=|pages=|quote=Work participation of Sikligar women and Gadudiya Lohar is very common and they share workload equally with men.They are seen using heavy tools and putting in all their physical labour for make and repairing articles .Sikligar women are conventionally prohibited from selling the products.|via=}}</ref>ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਿਕਲੀਗਰਾਂ ਦੇ ਰਹਿਣ ਸਹਿਣ ਵਿੱਚ ਸੁਧਾਰ ਵਿੱਚ ਮੱਦਦ ਲਈ ਅੱਗੇ ਆਈਆਂ ਹਨ। ਇਨ੍ਹਾਂ ਵਿੱਚ ,
 
# ਸਿੱਖ ਕੌਂਸਲ ਆਫ ਸਕਾਟਲੈਂਡ,
# ਬਰਿਟਿਸ਼ ਸਿੱਖ ਕੌਂਸਲ ,
# ਨਿਸ਼ਕਾਮ ਦੇ ਨਾਂ ਪ੍ਰਮੁੱਖ ਹਨ।
 
ਭਾਰਤ ਵਿੱਚ
 
# ਏ ਲਿਟਲ ਹੈਪੀਨੈਸ ਫਾਂਊਡੇਸ਼ਨ,
# ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਚੰਡੀਗੜ੍ਹ,
# ਸਚਿਆਰ ਵੈਲਫੇਅਰ ਫਾਂਊਡੇਸ਼ਨ ਫਗਵਾੜਾ,
# ਗੁਰਮੱਤ ਪ੍ਰਚਾਰ ਸੰਸਥਾ ਨਾਗਪੁਰ
# ਗੁਰੂ ਅੰਗਦ ਦੇਵ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਲੁਧਿਆਣਾ।
# ਕਰਨਾਟਕ ਸਿੱਖ ਵੈਲਫੇਅਰ ਐਸੋਸੀਏਸ਼ਨ ,ਬੰਗਲੌਰ
# ਅੱਖਰ ਸੇਵਾ ਆਫ ਹਿਊਮੈਨਿਟੀ ਬੰਗਲੌਰ<ref name=":4" />
#ਗੁਰਮਤ ਮਿਸ਼ਨਰੀ ਕਾਲਜ ਮੁੰਬਈ
#ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਹਾਰਸ਼ਟਰ
#ਸ੍ਰੀ ਗੁਰੂ ਗਰੰਥ ਸਾਹਿਬ ਸਟੱਡੀ ਸੈਂਟਰ ਟਰੱਸਟ ਚੈਨਈ<ref name=":4">{{Cite web|url=https://sikhinstitute.org/sikhs_living_outside/jagmohansingh.html|title=Sikhs Living in India other than Punjab|website=sikhinstitute.org|access-date=2020-02-01}}</ref> ਵਰਗੀਆਂ ਅਨੇਕਾਂ ਸੰਸਥਾਵਾਂ ਬਾਹਰੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਕਲੀਗਰਾਂ ਦੇ ਜੀਵਨ ਪੱਧਰ, ਵਿੱਦਿਅਕ ਪੱਧਰ ਨੂੰ ਸੁਧਾਰਨ ਲਈ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ।
 
ਹੈਦਰਾਬਾਦ ਵਰਗੇ ਵੱਡੇ ਮਹਾਂਨਗਰਾਂ ਵਿੱਚ ਹੁਣ ਲੋਹੇ ਦੀਆਂ ਗਰਿਲਾਂ , ਗੇਟ ਵਗੈਰਾ ਬਨਾਉਣ ਦਾ ਕੰਮ ਵੀ ਕਰਨ ਲੱਗ ਪਏ ਹਨ।ਕੁੱਝ ਸਿਕਲੀਗਰ ਪੜ੍ਹ ਲਿਖ ਕੇ ਵੱਡੇ ਵੱਡੇ ਕਾਰਖ਼ਾਨਿਆਂ ਵਿੱਚ ਕਾਰੀਗਰ ਵੀ ਲੱਗ ਗਏ ਹਨ।<ref name=":1">{{Cite journal|last=Singh|first=Birinder Pal|date=26 July 2014|year=2014|title=Sikhs of Hyderabad & Deccan|url=https://s3.amazonaws.com/academia.edu.documents/35455087/Sikhs_of_the_Hyderabad_Deccan_EPW_2014.pdf?response-content-disposition=attachment%3B%20filename%3DSikhs_of_the_Hyderabad_Deccan.pdf&X-Amz-Algorithm=AWS4-HMAC-SHA256&X-Amz-Credential=AKIAIWOWYYGZ2Y53UL3A%2F20200111%2Fus-east-1%2Fs3%2Faws4_request&X-Amz-Date=20200111T071754Z&X-Amz-Expires=3600&X-Amz-SignedHeaders=host&X-Amz-Signature=a529f27dfa5e74a369aecd006769bea8e37b663e69e3049808b58d73b7ecebae|journal=Economic & Political weekly|volume=XLIX NO. 30|pages=163-170|quote=In the Hyderabad metropolis they have the largest concen-tration because they have diversified into other activities since their traditional occupation is no longer in demand. Now they make iron grills and gates. Some of them have sought employ-ment in the heavy metal industry as well.......................Bahadur Singh, president of the Sikh Sikligar Samaj, says that the com-munity has been making representations to the government from time to time but it was Surjit Singh Barnala, then gover-nor of Andhra Pradesh (January 2003-November 2004) at whose instance a housing colony for 285 units was approved for construction. A gurdwara with a large hall is under con-struction besides a school for children.|via=Academia}}</ref>
 
ਇਸ ਦੇ ਉਲਟ ਮੱਧ ਪ੍ਰਦੇਸ਼, ਕਰਨਾਟਕ ,ਤਾਮਿਲਨਾਡੂ ਆਦੀ ਪ੍ਰਦੇਸ਼ਾਂ ਵਿੱਚ ਅਜੇ ਵੀ ਅੱਤ ਗਰੀਬੀ ਦੀ ਹਾਲਤ ਵਿੱਚ , ਡੇਰਿਆਂ ਵਿੱਚ ਰਹਿੰਦੇ ਹਨ।
 
ਮੱਧ ਪ੍ਰਦੇਸ਼ ਦੇ ਸਿਕਲੀਗਰਾਂ ਬਾਰੇ ਹਰਪ੍ਰੀਤ ਕੌਰ ਖੁਰਾਣਾ ਨੇ ਆਪਣਾ ਪੀ ਐਚ ਡੀ ਥੀਸਿਸ ਤੇ ਪੰਜ ਕਿਤਾਬਾਂ ਵਿੱਚ ਬਹੁਤ ਕੁੱਝ ਲਿਖਿਆ ਹੈ।<ref>{{Cite news|url=https://hindi.news18.com/news/madhya-pradesh/betul-memories-of-guru-nanak-dev-are-associated-with-multai-mpsg-2598544.html|title=मुलताई से भी है गुरु नानक देव का नाता, हर साल यहां लगता है मेला|last=Naidu|first=Rishu|date=12 November 2019|work=News 18 hindi|access-date=11 January 2020|archive-url=|archive-date=|dead-url=}}</ref><ref>{{Cite web|url=https://www.bhaskar.com/mp/betul/news/mp-news-dr-harpreet-who-contributed-to-the-development-of-society-was-honored-at-the-gurdwara-093510-6053898.html|title=समाज विकास में योगदान देने वाली डॉ. हरप्रीत का गुरुद्वारा में किया सम्मान|last=Automation|first=Bhaskar|date=2019-11-29|website=Dainik Bhaskar|language=hi|access-date=2020-01-12}}</ref>
 
== ਅਜੋਕੇ ਭਾਰਤੀ ਸਮਾਜ ਵਿੱਚ ਸਿਕਲੀਗਰ ==
ਭਾਰਤ ਵਿੱਚ ਜਿੱਥੇ ਬਹੁਗਿਣਤੀ ਸਿਕਲੀਗਰ ਸਿੱਖ ਧਰਮ ਦੇ ਮੰਨਣ ਵਾਲੇ ਹਨ ਉਥੇ ਕੁੱਝ ਹਿੰਦੂ ਤੇ ਮੁਸਲਮਾਨ ਸਿਕਲੀਗਰ ਵੀ ਹਨ।
ਭਾਰਤੀ ਸੰਵਿਧਾਨ ਮੁਤਾਬਕ ਸਿਕਲੀਗਰਾਂ ਦੇ ਜਨ ਸਮੂਹ ਨੂੰ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਜਨਗਣਨਾ ਵਾਲ਼ਿਆਂ ਨੂੰ , ਅਨਪੜ੍ਹ ਹੋਣ ਕਰਕੇ , ਸਿਕਲੀਗਰ ਆਪਣਾ ਧਰਮ ਸਿੱਖ ਨਾਂ ਲਿਖਾ ਕੇ ਸਿਕਲੀਗਰ ਧਰਮ ਲਿਖਾ ਦੇਂਦੇ ਹਨ। ਇਨ੍ਹਾਂ ਨੂੰ ਗਿਆਨ ਹੀ ਨਹੀਂ ਸਿਕਲੀਗਰ ਕੋਈ ਧਰਮ ਨਹੀਂ ਕੇਵਲ ਇੱਕ ਜਨਜਾਤੀ ਹੈ ।ਹਾਲਾਕਿ ਭਾਰਤ ਦੇ ਤਿੰਨ ਰਾਜਾਂ ਪੰਜਾਬ , ਹਰਿਆਣਾ ਤੇ ਹਿਮਾਚਲ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਿੱਲੀ ਤੇ ਚੰਡੀਗੜ੍ਹ ਵਿੱਚ ਸਿਕਲੀਗਰਾਂ ਨੂੰ ਅਨੁਸੂਚਿਤ ਜਾਤੀ ( SC) ਦਾ ਦਰਜਾ ਪ੍ਰਾਪਤ ਹੈ <ref>{{Cite web|url=http://socialjustice.nic.in/UserView/index?mid=76750|title=ਸਮਾਜਿਕ ਨਿਆਂ ਵਜ਼ਾਰਤ ਤੰਦੀ ਸਾਈਟ ਤੇ ਰਾਜਾਂ ਅਨੁਸਾਰ ਕੇਂਦਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਜਾਤਾਂ ਦੀ ਸੂਚੀ|last=|first=|date=25 January 2020|website=socialjustice.nic.in ਵਜ਼ਾਰਤ|publisher=|access-date=25 January 2020}}</ref>। ਇਸੇ ਤਰਾਂ ਅੱਠ ਰਾਜਾਂ ਆਂਧਰਾ ਪ੍ਰਦੇਸ਼, ਛੱਤੀਸਗੜ੍ਹ , ਜੰਮੂ ਤੇ ਕਸ਼ਮੀਰ,ਝਾਰਖੰਡ, ਮਹਾਰਾਸ਼ਟਰ,ਮੱਧ ਪਰਦੇਸ, ਰਾਜਸਥਾਨ ਤੇ ਤੇਲੰਗਾਨਾ ਰਾਜ ਵਿੱਚ ਸਿਕਲੀਗਰਾਂ ਨੂੰ ਦੂਸਰੀਆਂ ਪਿਛੜੀਆਂ ਸ਼੍ਰੇਣੀਆਂ (OBC) ਵਿੱਚ ਤੇ ਰਾਜ ਬਿਹਾਰ ਵਿੱਚ ਸਿਕਲੀਗਰ (ਮੁਸਲਮ) ਨੂੰ ਦੂਸਰੀਆਂ ਪਿਛੜੀਆਂ ਸ਼੍ਰੇਣੀਆਂ ਵਿੱਚ ਰੱਖਿਆਂ ਗਿਆ ਹੈ।<ref>{{Cite web|url=http://www.ncbc.nic.in/user_panel/centralliststateview.aspx|title=National Commission for Backward Classes|website=www.ncbc.nic.in|access-date=2020-01-25}}</ref> ਲੇਕਿਨ ਲਿਖਣ ਪੜ੍ਹਨ ਤੇ ਜਾਣਕਾਰੀ ਦੀ ਘਾਟ, ਤੇ ਪੱਕੇ ਰਿਹਾਇਸ਼ੀ ਪਤੇ ਦੀ ਅਣਹੋਂਦ ਕਰਕੇ ਬਹੁਤੇ ਸਿਕਲੀਗਰ ਭਾਰਤ ਰਾਜ ਦੀਆ ਕਲਿਆਣਕਾਰੀ ਯੋਜਨਾਵਾਂ ਤੋਂ ,ਇਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਵਜੀਫਿਆਂ ਤੋਂ ਮਰਹੂਮ ਤੇ ਪਿਛੜੇ ਰਹੇ ਹਨ। ਇਨ੍ਹਾਂ ਦੀ ਹਥਿਆਰ ਚਮਕਾਉਣ ਤੇ ਬਨਾਉਣ ਦੀ ਕਲਾ ਨੂੰ ਵੀ ਕੋਈ ਸਰਕਾਰੀ ਮਾਨਤਾ ਨਹੀਂ ਹੈ। <ref name=":0">{{Cite web|url=https://barusahib.org/general/sikligar-girl-phd-doctorate/|title=ਸਿਕ੍ਲਾਗਰਾਂ ਤੇ ਪੀ. ਐਚ. ਡੀ. ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਸਿੱਖ ਲਡ਼ਕੀ ਡਾ: ਹਰਪ੍ਰੀਤ ਕੌਰ ਖੁਰਾਣਾ|last=|first=|date=2016-01-25|website=The Kalgidhar Society, Baru Sahib|publisher=|language=en-US|access-date=2020-01-12|quote=ਊਨਾਂ ਦੱਸਿਆ ਕਿ ਓਝ ਤਾਂ ਸਿਕਲੀਗਰ ਦੇਸ਼ ਦੇ ਸਾਰੇ ਭਾਗਾਂ ਵਿਚ ਫੈਲੇ ਹੋਏ ਹਨ, ਪਰ ਜਿਆਦਾਤਰ ਪੰਜਾਬ, ਚੰਡੀਗਡ਼੍ਹ, ਹਰਿਆਣਾ, ਹਿਮਾਚਲ, ਜਮੁ ਕਸ਼ਮੀਰ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ,ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਫੈਲੇ ਹੋਏ ਹਨ।ਇਨ੍ਨਾਂ ਦੀ ਗਿਣਤੀ 5 ਕਰੋਡ਼ ਤੋਂ ਵੀ ਵੱਧ ਹੈ ਇਹ ਜੰਗੀ ਹਥਿਆਰ ਬਣਾਉਣ ਦੇ ਮਾਹਿਰ ਹਨ ਸਿਰਫ ਪੰਜਾਬ ਹਰਿਆਣਾ ਚੰਡੀਗਡ਼੍ਹ ਦਿੱਲੀ ਤੇ ਹਿਮਾਚਲ ਵਿਚ ਵੀ ਇਨ੍ਨਾਂ ਨੂੰ ਪਛੜੀ ਜਾਤੀ ਡਾ ਦਰਜਾ ਪ੍ਰਾਪਤ ਹੈ, ਬਾਕੀ ਸੂਬਿਆਂ ਵਿਚ ਇੰਨਾਂ ਨੂੰ ਆਮ ਸ਼੍ਰੇਣੀ ਦਾ ਦਰਜਾ ਹੈ{{!}}}}</ref>ਇਸ ਤਰਾਂ ਪੱਛੜੇ ਤੇ ਗਰੀਬ ਹੋਣ ਦੇ ਬਾਵਜੂਦ , ਭਾਰਤ ਸਰਕਾਰ ਦੀਆਂ ਪਿਛਲੇ ਵਰਗ ਜਾਂ ਘੱਟ ਗਿਣਤੀ ਜਨਸਮੂਹਾਂ ਦੀਆ ਕਲਿਆਣਕਾਰੀ ਯੋਜਨਾਵਾਂ , ਵਜ਼ੀਫ਼ਿਆਂ ਆਦਿਕ ਤੋਂ ਮਰਹੂਮ ਰਹਿ ਜਾਂਦੇ ਹਨ।ਵੱਖ ਵੱਖ ਰਾਜਾਂ ਜਿਵੇੱ ਪੰਜਾਬ , ਹਰਿਆਣਾ , ਹਿਮਾਚਲ,ਦਿੱਲੀ, ਜੰਮੂ ਕਸ਼ਮੀਰ , ਮੱਧ-ਪ੍ਰਦੇਸ਼, ਛੱਤੀਸਗੜ੍ਹ , ਰਾਜਸਥਾਨ, ਆਂਧਰਾ ਪ੍ਰਦੇਸ਼,ਗੁਜਰਾਤ,ਮਹਾਰਾਸ਼ਟਰ, ਕਰਨਾਟਕ ਆਦਿ ਵਿੱਚ ਇਨ੍ਹਾਂ ਦੀ ਗਿਣਤੀ ਇਕ ਅਨੁਮਾਨ ਮੁਤਾਬਕ 5 ਕਰੋੜ ਦੇ ਲਗਭਗ ਹੈ। ਕੇਵਲ ਪੰਜਾਬ, ਹਰਿਆਣਾ, ਹਿਮਾਚਲ,ਦਿੱਲੀ ਵਿੱਚ ਹੀ ਇਨ੍ਹਾਂ ਨੂੰ ਪੱਛੜੀ ਜਾਤੀ ਦਾ ਦਰਜਾ ਪ੍ਰਾਪਤ ਹੈ। <ref name=":0" /> . ਕਰਨਾਟਕ , ਗੁਜਰਾਤ ,ਉੱਤਰ ਪ੍ਰਦੇਸ਼ ਆਦਿ ਕਈ ਰਾਜਾਂ ਵਿੱਚ ਇਨ੍ਹਾਂ ਦੀ ਕਾਫ਼ੀ ਵੱਸੋਂ ਹੋਣ ਦੇ ਬਾਵਜੂਦ ਕਿਸੇ ਪੱਛੜੇ ਵਰਗ ਵਿੱਚ ਸੂਚੀਬੱਧ ਨਹੀਂ ਕੀਤੇ ਗਏ।
 
=== ਪੰਜਾਬ ਹਰਿਆਣਾ , ਹਿਮਾਚਲ, ਦਿੱਲੀ ,ਜੰਮੂ ਕਸ਼ਮੀਰ ਦੇ ਸਿਕਲੀਗਰ ===
ਇਨ੍ਹਾਂ ਦੀ ਬਹੁਗਿਣਤੀ ਉਨ੍ਹਾਂ ਦੇ ਵਡੇਰਿਆਂ ਦੇ ਦੱਸਣ ਮੁਤਾਬਕ ਪਾਕਿਸਤਾਨ ਵਿੱਚ ਸਿੰਧ ਜਾਂ ਮੁਲਤਾਨ ਤੋਂ ਆਈ ਹੈ।1999 ਵਿੱਚ ਪੰਜਾਬ ਵਿੱਚ ਲਗਭਗ 20000 ਸਿਕਲੀਗਰ ਰਹਿੰਦੇ ਸਨ।ਉਦਾਹਰਣ ਲਈ ਖ਼ਾਸ ਕਰਕੇ ਪੰਜਾਬ ਦੇ ਕੇਵਲ ਲੁਧਿਆਣਾ ਸ਼ਹਿਰ ਵਿੱਚ ਪ੍ਰੀਤ ਨਗਰ ਮੁਹੱਲਾ ਵਿੱਚ ਹੀ 1999 ਦੌਰਾਨ 500 ਸਿਕਲੀਗਰ ਪਰਵਾਰ ਰਹਿੰਦੇ ਸਨ ਜਿਨ੍ਹਾਂ ਦੇ ਮੈਂਬਰਾਂ ਸਦੀ ਗਿਣਤੀ 3000 ਦੇ ਲਗਭਗ ਸੀ।ਲੁਧਿਆਣੇ ਵਿੱਚ ਪੱਕੇ ਵੱਸਣ ਤੋਂ ਪਹਿਲਾਂ ਇਹ ਪੱਛਮ ਵਿੱਚ ਮੁਲਤਾਨ ਤੋਂ ਲੈ ਕੇ ਪੂਰਬ ਵਿੱਚ ਇਥੋਂ ਤੱਕ ਟੱਪਰੀਵਾਸਾਂ ਦੀ ਤਰਾਂ ਜੀਵਨ ਬਤੀਤ ਕਰਦੇ ਰਹੇ ਹਨ।10 ਸਾਲ ਦੇ ਸਮੇਂ ਵਿੱਚ ਦਲਵਿੰਦਰ ਸਿੰਘ ਗਰੇਵਾਲ਼ ਦੇ ਲੇਖ ਮੁਤਾਬਕ ਜੋ 100 ਪ੍ਰਤੀ ਕੇਸਾਧਾਰੀ ਸਿੱਖ ਸਨ ਹੁਣ 30 ਪ੍ਰਤੀ ਕੇਸਾਧਾਰੀ ਹਨ ।ਬਾਕੀ ਜਾਂ ਤਾਂ ਨਿਰੰਕਾਰੀਆਂ ਦਾ ਅਸਰ ਕਬੂਲ ਕਰਕੇ ਜਾਂ ਹੋਰ ਕਾਰਨਾਂ ਕਰਕੇ ਕੇਸ ਰਹਿਤ ਹੋ ਗਏ ਹਨ। ਉਹ ਛੋਟੇ ਕੰਮਾਂ ਵਿੱਚ ਲੱਗੇ ਹਨ ਤੇ ਬਹੁਤ ਸਹੂਲਤਾਂ ਤੋਂ ਸੱਖਣੇ ਜੇਲ੍ਹ ਦੀਆ ਤਿੰਨ ਪਾਸੇ ਦੀਵਾਰਾਂ ਤੋਂ ਘਿਰੇ ਥਾਂ ਵਿੱਚ ਛਪਰੀਆਂ ਪਾ ਕੇ ਰਹਿ ਰਹੇ ਹਨ।<ref>{{Cite journal|last=ਸਿੰਘ|first=ਕਰਨਲ ਡਾ.ਦਲਵਿੰਦਰ ਸ|date=1 Jan 1999|year=1999|title=The Sikligar Sikhs: A plea for action|url=http://www.panjabdigilib.org/webuser/searches/displayPageContent.jsp?ID=227&page=68&CategoryID=2&Searched=Sikligar|journal=The Sikh Review|volume=47(1)|pages=68-699|via=Punjab Digital Library}}</ref>ਪੰਜਾਬ ਤੇ ਹਰਿਆਣਾ ਵਿੱਚ ਇਨ੍ਹਾਂ ਨੂੰ ਪੱਛੜੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਹੈ।
 
<br />
 
=== ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ,ਛਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਦੇ ਸਿਕਲੀਗਰ ===
ਇਨ੍ਹਾਂ ਇਲਾਕਿਆਂ ਦੇ ਬਹੁਤੇ ਸਿਕਲੀਗਰਾਂ ਦਾ ਜੀਵਨ ਗਰੀਬੀ ਰੇਖਾ ਤੋਂ ਥੱਲੇ ਦਾ ਹੈ। ਹਥਿਆਰ ਬਨਾਉਣਾ ਜੋ ਇਨ੍ਹਾਂ ਦਾ ਪੁਸ਼ਤੈਨੀ ਹੁਨਰ ਤੇ ਕਿੱਤਾ ਹੈ, ਕਰਕੇ ਸਰਕਾਰ ਵੱਲੋਂ ਇਨ੍ਹਾਂ ਨੂੰ ਵਧੇਰੇ ਕਰਕੇ ਜਰਾਇਮ ਪੇਸ਼ਾ ਗਰਦਾਨਿਅਆ ਗਿਆ ਹੈ।ਭਾਵੇਂ ਕਿ ਅੱਜ ਦੇ ਦੌਰ ਵਿੱਚ ਇਹ ਕਿੱਤਾ ਗ਼ੈਰ-ਕਨੂੰਨੀ ਹੋਣ ਕਾਰਨ ਬਹੁਤੇ ਸਿਕਲੀਗਰ ਇਹ ਕਿੱਤਾ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵੱਲ ਲੱਗੇ ਹਨ।ਔਰਤਾਂ ਸਿਲਾਈ ਦੇ ਕਿੱਤੇ ਵੱਲ ਤੇ ਮਰਦ ਹੋਰ ਛੋਟੇ ਕਾਰਬੋਾਰ ਜਿਵੇਂ ਘਰੇਲੂ ਲੋਹੇ ਦੇ ਬਰਤਨ ਕੜਾਹੀਆਂ ਆਦਿ, ਇਮਾਰਤੀ ਲੋਹੇ ਦੇ ਢਾਂਚੇ ਗਰਿਲਾਂ ਆਦਿ ਬਨਾਉ ਣ ਦੇ ਕਾਰਜ ਵਿੱਚ ਲੱਗੇ ਹਨ।ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਾਉਣ ਲਈ ਪ੍ਰਯਤਨਸ਼ੀਲ ਹਨ । ਇੰਦੋਰ ਦਾ ਦਸ਼ਮੇਸ਼ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਊਟ ਇਸੇ ਮੰਤਵ ਲਈ ਉਸਾਰਿਆ ਜਾ ਰਿਹਾ ਹੈ।<ref>{{Cite web|url=https://timesofindia.indiatimes.com/city/indore/sikligars-to-turn-over-a-new-leaf-with-technical-training/articleshow/58663806.cms|title=bhatia the sikligars: Sikligars community to turn over a new leaf with technical training {{!}} Indore News - Times of India|last=May 14|first=TNN {{!}}|last2=2017|website=The Times of India|language=en|access-date=2020-01-25|last3=Ist|first3=13:18}}</ref>
ਰਾਜਸਥਾਨ ਦੇ ਅਲਵਰ ਤੇ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਲਈ , ਏ ਲਿਟਲ ਹੈਪੀਨੈੱਸ ਫਾਂਊਡੇਸ਼ਨ ਨੇ ਇਨ੍ਹਾਂ ਲਈ ਟੇਲਰਿੰਗ ਤੇ ਹੋਰ ਕਿੱਤਾਮੁਖੀ ਸਿਖਲਾਈ ਕੇਂਦਰ ਬਣਾਏ ਹਨ।ਮੱਧ ਪ੍ਰਦੇਸ਼ ਵਿੱਚ ਸਿੱਖ ਕੌਂਸਲ ਆਫ ਸਕਾਟਲੈਂਡ ਦੁਆਰਾ ਬੱਚਿਆਂ ਦੀ ਪੜ੍ਹਾਈ ਲਈ ਵੱਖ ਵੱਖ ਸਕੂਲਾਂ ਵਿੱਚ ਦਾਖਲ ਕਰਵਾ ਕੇ ਕਈ ਤਰਾਂ ਦੀ ਮੱਦਦ ਕੀਤੀ ਗਈ ਹੈ।<ref>{{Cite web|url=https://sikhcouncilscotland.org/sikh-council-achievements/|title=Achievements 2019|last=Parven {{!}}|date=2019-08-30|website=Scottish Sikh Council|language=en-US|access-date=2020-02-03}}</ref>
 
=== ਬੰਗਾਲ ਦੇ ਸਿਕਲੀਗਰ ===
ਤਾਲਾ ਚਾਬੀ ਬਨਾਉਣ ਵਾਲੇ। ਕੇਵਲ ਕਲਕੱਤਾ ਸ਼ਹਿਰ ਵਿੱਚ ਇਨ੍ਹਾਂ ਦੀ ਗਿਣਤੀ ਇਕ ਅਖਬਾਰ ਮੁਤਾਬਕ ਹਾਵੜਾ ਸਟੇਸ਼ਨ ਨੇੜੇ 10 ਸਾਲ ਪਹਿਲਾਂ 40 ਦੇ ਕਰੀਬ ਸੀ ਜੋ ਘੱਟ ਕੇ 10-12 ਰਹਿ ਗਈ ਹੈ।<ref>{{Cite web|url=https://www.thehindubusinessline.com/blink/know/sikligars-cast-iron-identity/article27910590.ece|title=Sikligar’s cast-iron identity|last=Singh|first=Gurvinder|website=@businessline|language=en|access-date=2020-01-25}}</ref><br />
 
=== ਗੁਜਰਾਤ , ਮਹਾਰਾਸ਼ਟਰ, ਕਰਨਾਟਕ ਦੇ ਸਿਕਲੀਗਰ ===
ਮਹਾਰਸ਼ਟਰ , ਕਰਨਾਟਕ , ਆਂਧਰਾ ਆਦਿ ਪ੍ਰਦੇਸ਼ਾਂ ਦੇ ਸਿਕਲੀਗਰ ਆਪਣਾ ਵਿਸਥਾਪਣ ਨੰਦੇੜ ਮਹਾਰਸ਼ਟਰ ਤੋਂ ਹੋਇਆ ਦੱਸਦੇ ਹਨ।ਹੈਦਰਾਬਾਦ ਵਿੱਚ ਇਮਾਰਤ ਸਾਜ਼ੀ ਦੇ ਕੰਮ ਵਿੱਚ ਸ਼ਟਰਿੰਗ , ਗਰਿਲਾਂ ਬਨਾਉਣ , ਤਾਲਾ ਚਾਬੀ ਬਨਾਉਣ ਆਦਿ ਦੇ ਵਪਾਰਾਂ ਵਿੱਚ ਇਨ੍ਹਾਂ ਦਾ ਯੋਗਦਾਨ ਸਾਹਮਣੇ ਦਿਖਾਈ ਦੇਂਦਾ ਹੈ।<ref>{{Cite web|url=https://alittlehappiness.org/the-born-engineers.php|title=ਜੰਮਦੇ ਇੰਜੀਨੀਅਰ|last=|first=|date=|website=alittlehapiness.com|publisher=|access-date=25 January 2020}}</ref>ਬੰਗਲੋਰ ਵਿੱਚ ਬੰਬਈ ਦੀ “ਅੱਖਰ ਸੇਵਾ ਆਫ ਹਿਊਮੈਨਿਟੀ” ਸੁਸਾਇਟੀ ਤੇ ਕਰਨਾਟਕ ਸਿੱਖ ਵੈਲਫੇਅਰ ਐਸੋਸੀਏਸ਼ਨ ਵਰਗੀਆਂ ਗ਼ੈਰ ਸਰਕਾਰੀ ਸੰਸਥਾਵਾਂ ਨੇ ਇਨ੍ਹਾਂ ਲਈ ਪੱਕੇ ਘਰ ਬਨਾਉਣ ਦੀ ਪਹਿਲ ਕੀਤੀ ਹੈ।<ref>{{Cite web|url=https://www.hindustantimes.com/india/hidden-in-plain-sight/story-UvCdnk6uq7JqOv2UvKOb7N.html|title=Hidden, in plain sight|date=2013-05-19|website=Hindustan Times|language=en|access-date=2020-01-25}}</ref>
 
== ਸਰਗਰਮ ਗ਼ੈਰ ਸਰਕਾਰੀ ਸੰਸਥਾਵਾਂ ਰਾਹੀਂ ਕਲਿਆਣਕਾਰੀ ਕਾਰਜ ==
ਸਿਕਲੀਗਰ ਸਿੱਖ ਸਮਾਜ ਦਾ ਅਟੁੱਟ ਅੰਗ ਹਨ ਜਿਵੇਂ ਕਿ ਉਨ੍ਹਾਂ ਦੇ ਆਪਣੇ ਅਕੀਦਿਆਂ ਤੋਂ ਡਾ. ਹਰਪ੍ਰੀਤ ਕੌਰ ਖੁਰਾਣਾ ਨੇ ਵੀ ਦਰਸਾਇਆ ਹੈ। ਇਸ ਲਈ ਪਿਛਲੇ 10 ਸਾਲਾਂ ਦੌਰਾਨ ਕੁੱਝ ਗ਼ੈਰ ਸਰਕਾਰੀ ਸੰਸਥਾਵਾਂ ਨੇ ਸਿਕਲੀਗਰ ਵਿਅੱਕਤੀਆਂ , ਖ਼ਾਸ ਕਰਕੇ ਨੌਜਵਾਨਾਂ ਤੇ ਬੱਚਿਆਂ ਦੀ ਪੜ੍ਹਾਈ <ref>{{Cite web|url=https://punjabi.jagran.com/religion/religious-articles-sikh-council-of-scotland-8679819.html|title=ਸਿਕਲੀਗਰ ਤੇ ਵਣਜਾਰਿਆਂ ਲਈ ਰਹਿਬਰ ਬਣੀ ਸਿੱਖ ਕੌਂਸਲ ਆਫ ਸਕਾਟਲੈਂਡ|last=|first=|date=|website=Punjabi Jagran News|publisher=|access-date=2020-01-12|quote=ਸਿੱਖ ਕੌਂਸਲ ਦੇ ਉੱਦਮੀ ਗੁਰਸਿੱਖ ਵੀਰਾਂ ਨੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆ ਨੂੰ ਨਿਸ਼ਕਾਮ ਰੂਪ 'ਚ ਮਿਆਰੀ ਸਿੱਖਿਆ ਦਿਵਾਉਣ ਦਾ ਬੀੜਾ ਚੁੱਕਦਿਆਂ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੇ 250 ਬੱਚਿਆਂ ਨੂੰ ਅਡਾਪਟ ਕੀਤਾ ਹੈ। ਇਸ ਦੇ ਨਾਲ-ਨਾਲ ਸਿਕਲੀਗਰ ਤੇ ਵਣਜਾਰਿਆਂ ਨੂੰ ਮੁੜ ਪੰਥ ਦੀ ਮੂਲਧਾਰਾ ਨਾਲ ਜੋੜਨ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਉਨ੍ਹਾਂ ਦੇ ਬੱਚਿਆ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਉਣ ਵਰਗੇ ਅਹਿਮ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।}}</ref>ਤੇ ਉਨ੍ਹਾਂ ਦੀ ਰਿਹਾਇਸ਼, ਉਨ੍ਹਾਂ ਲਈ ਕਿੱਤਾਮੁਖੀ ਸਿਖਲਾਈ <ref>{{Cite web|url=http://m.dailyhunt.in/news/india/punjabi/awaaz+quamdi-epaper-awqua/sikkh+kaunsal+aaph+sakatalaind+ne+25+bcchiaa+n+vddiaa+nisakam+silai+masina-newsid-115832070|title=ਸਿੱਖ ਕੌਂਸਲ ਆਫ ਸਕਾਟਲੈਂਡ ਨੇ 25 ਬੱਚੀਆਂ ਨੂੰ ਵੱਡੀਆਂ ਨਿਸ਼ਕਾਮ ਸਿਲਾਈ ਮਸ਼ੀਨਾਂ - Awaaz Quamdi|last=|first=|date=|website=Dailyhunt|publisher=|language=en|access-date=2020-01-12|quote=ਸਿੱਖ ਕੌਂਸਲ ਆਫ ਸਕਾਟਲੈਂਡ ਦੇ ਵੱਲੋਂ ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆ ਦੀਆ ਬਸਤੀਆ ਅਤੇ ਪਿੰਡਾ ਜਿਵੇਂ ਪਾਚੋਰੀ, ਖਕਨਾਰ, ਮਲਕਾਪੁਰ, ਖਰਗੋਨ, ਕਾਜਲਪੁਰਾ ਤੇ ਸਿੰਗਨੂਰ ਆਦਿ ਤੋਂ ਕੁੱਲ 250 ਬੱਚਿਆ ਨੂੰ ਅਪਣਾ ਕੇ ਉਨ੍ਹਾਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਪੱਧਰ ਦੀ ਉਚ ਵਿੱਦਿਆ ਦਿਵਾਉਣ ਦੇ ਕਾਰਜ ਦੀ ਆਰੰਭਤਾ ਕਰ ਦਿੱਤੀ ਗਈ ਹੈ । ਉਹਨਾਂ ਨੇ ਕਿਹਾ ਕਿ ਸਿਕਲੀਗਰਾ ਦੀਆ ਬੱਚੀਆ ਨੂੰ ਸਿਲਾਈ ਤੇ ਕਢਾਈ ਦੀ ਸਿਖਲਾਈ ਦੇਣ ਹਿੱਤ ਕੌਂਸਲ ਵੱਲੋਂ ਪਡਾਂਲੀ, ਬੜਵਾਹਾ ਤੇ ਪੰਡੂਰਨਾ ਵਿਖੇ ਖੋਹਲੇ ਗਏ ਤਿੰਨ ਸਿਲਾਈ ਸੈਂਟਰਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ । ਸ. ਤਰਨਦੀਪ ਸਿੰਘ ਸੰਧਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ ਪੰਜਾਬ ਅੰਦਰ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਵਿੱਚ ਸਿਲਾਈ-ਕਢਾਈ ਦੀ ਸਿਖਲਾਈ ਲੈਣ ਵਾਲੀਆ ਬੱਚੀਆਂ ਨੂੰ ਅੱਜ 25 ਸਿਲਾਈ ਮਸ਼ੀਨਾਂ ਨਿਸ਼ਕਾਮ ਰੂਪ ਵਿੱਚ ਭੇਟ ਕੀਤੀਆਂ ਗਈਆਂ, ਤਾਂ ਕਿ ਉਹ ਆਪਣੇ ਆਪ ਵਿੱਚ ਆਤਮ-ਨਿਰਭਰ ਹੋ ਸਕਣ ।}}</ref>ਤੇ ਉਨ੍ਹਾਂ ਦੇ ਸਮਾਜਿਕ ਤੇ ਧਾਰਮਕ ਰੀਤੀ ਰਵਾਜ ਸੰਭਾਲ਼ ਵਿੱਚ ਮਦਦ ਕਰਕੇ ਵਿਸ਼ੇਸ਼ ਯੋਗਦਾਨ ਪਾਇਆ ਹੈ। <ref>{{Cite web|url=http://www.babushahi.in/opinion.php?oid=1553|title=ਕੌਣ ਸਵਾਰੇਗਾ ਭਵਿੱਖ ਸਿਕਲੀਗਰ ਸਿੱਖ ਵਣਜਾਰਿਆ ਦਾ ?|last=ਖਾਲਸਾ|first=ਆਰ .ਐਸ.|date=8 Jun 2017|website=www.babushahi.in|publisher=|access-date=2020-01-12}}</ref>ਗਰੀਬ ਤਬਕਾ ਹੋਣ ਕਾਰਨ ਇਨ੍ਹਾਂ ਦੀ ਸਮੱਸਿਆ ਇਤਨੀ ਗੰਭੀਰ ਹੈ ਕਿ ਇਹ ਸਭ ਯਤਨ ਸਰਕਾਰੀ ਮੱਦਦ <ref name=":1" /> ਬਗੈਰ ਨਿਗੂਣੇ ਹਨ।<ref>{{Cite web|url=https://timesofindia.indiatimes.com/city/chandigarh/Help-sought-for-Sikligar-Sikhs-of-MP-Maharashtra/articleshow/55022380.cms|title=Help sought for Sikligar Sikhs of MP, Maharashtra {{!}} Chandigarh News - Times of India|last=Oct 24|first=TNN {{!}}|last2=2016|website=The Times of India|language=en|access-date=2020-01-25|last3=Ist|first3=7:02}}</ref>
 
=== ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਵਾਰਾ ਸਰਵੇੱਖਣ ===
2007 ਵਿੱਚ ਨੈਸ਼ਨਲ ਮਾਈਨੋਰਿਟੀ ਕਮਿਸ਼ਨ<ref name=":4" /> ਨੇ ਕੁੱਝ ਗ਼ੈਰ-ਸਰਕਾਰੀ ਸੰਸਥਾਵਾਂ ਦੇ ਲਗਾਤਾਰ ਪਿੱਛੇ ਲੱਗਣ ਨਾਲ ਕਮਿਸ਼ਨ ਮੈਂਬਰ ਹਰਚਰਨ ਸਿੰਘ ਜੋਸ਼ ਦੇ ਉੱਦਮ ਨਾਲ ਭਾਰਤ ਵਿੱਚ ਸਿਕਲੀਗਰਾਂ ਦੀ ਸਮਾਜਿਕ ਸਥਿਤੀ ਜਾਨਣ ਲਈ ਸਿਕਲੀਗਰਾਂ ਦੇ ਲਗਭਗ 300 ਡੇਰਿਆਂ ਦਾ ਸਰਵੇਖਣ ਕਰਵਾਇਆ ਹੈ। ਪਰ ਅਜੇ ਤੱਕ (2010 ਤੱਕ) ਸਰਵੇਖਣ ਦੀ ਰਿਪੋਰਟ ਨਾਂ ਹੀ ਹਿੰਦੁਸਤਾਨ ਦੀ ਸੰਸਦ ਵਿੱਚ ਪੇਸ਼ ਕੀਤੀ ਗਈ ਹੈ ਤੇ ਨਾਂ ਹੀ ਜਨਤਕ ਕੀਤੀ ਗਈ ਹੈ।<ref name=":4" />ਇਹ ਸਰਵੇਖਣ ਵੀ ਸਿਕਲੀਗਰਾਂ ਦੇ ਅਨੁਮਾਨਿਤ 1000 ਤੋ ਵਧੇਰੇ ਡੇਰੇ ਹੋਣ ਕਾਰਨ ਅਧੂਰਾ ਹੈ।
 
ਭਾਰਤ ਦੀ ਅਬਾਦੀ ਦਾ ਇੱਕ ਪਿਛੜਾ ਮਹੱਤਵਪੂਰਨ ਵਰਗ ਸਰਕਾਰੀ ਅਣਦੇਖੀ ਕਾਰਨ ਗਰੀਬੀ ਰੇਖਾ ਤੋਂ ਥੱਲੇ ਦਾ ਜੀਵਨ ਜੀ ਰਿਹਾ ਹੈ।
 
==ਹਵਾਲੇ==
{{ਹਵਾਲੇ}}
 
== ਹਵਾਲੇ ==