ਰਬਿੰਦਰਨਾਥ ਟੈਗੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#1lib1refpawikisource
No edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਰਬਿੰਦਰਨਾਥ ਟੈਗੋਰ''' ([[ਬੰਗਾਲੀ ਭਾਸ਼ਾ|ਬੰਗਾਲੀ]]: ''''রবীন্দ্রনাথ ঠাকুর''''; [[7 ਮਈ]] [[1861]] - [[7 ਅਗਸਤ]] [[1941]]) ਇੱਕ [[ਬੰਗਾਲੀ ਲੋਕ|ਬੰਗਾਲੀ]] [[ਕਵੀ]], [[ਨਾਟਕਕਾਰ]], [[ਨਾਵਲਕਾਰ]] ਅਤੇ [[ਸੰਗੀਤਕਾਰ]] ਸੀ ਜਿਸਨੇ [[19ਵੀਂ ਸਦੀ|19ਵੀਂ]] ਅਤੇ [[20ਵੀਂ ਸਦੀ]] ਵਿੱਚ [[ਬੰਗਾਲੀ ਸਾਹਿਤ]] ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ [[ਗੀਤਾਂਜਲੀ]] ਲਈ 1913 ਦਾ ਸਾਹਿਤ ਦਾ [[ਨੋਬਲ ਇਨਾਮ]] ਹਾਸਲ ਕੀਤਾ।<ref>http://www.nobelprize.org/nobel_prizes/literature/laureates/1913/tagore-bio.html</ref> [[ਯੂਰਪ]] ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, [[ਦੇਬੇਂਦਰਨਾਥ ਟੈਗੋਰ]] ਤੇ [[ਸਾਰਦਾ ਦੇਵੀ]] ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ [[ਇੰਗਲੈਂਡ]] ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਵਿੱਚ ਵੀ ਅਨੁਵਾਦ ਕੀਤੀਆਂ ਗਈਆਂ ਹਨ।
 
== ਜੀਵਨ ਕਥਾ==
 
===ਮੁਢਲਾ ਜੀਵਨ===
[[ਰਬਿੰਦਰਨਾਥ ਟੈਗੋਰ]] ਦਾ ਜਨਮ ਪਿਤਾ ਮਹਾਰਿਸ਼ੀ [[ਦੇਬੇਂਦਰਨਾਥ ਟੈਗੋਰ]] ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ [[ਜੋੜਾਸਾਂਕੋ ਠਾਕੁਰਬਾੜੀ]] ਵਿੱਚ ਹੋਇਆ ਸੀ।<ref>http://www.calcuttaweb.com/tagore/</ref> ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ [[1878]] ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ [[ਲੰਡਨ ਯੂਨੀਵਰਸਿਟੀ]] ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ [[1880]] ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। [[1883]] ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ [[ਪਾਕਿਸਤਾਨ]] ਭਾਵ [[ਬੰਗਲਾਦੇਸ਼]]) ਦੀ ਰਹਿਣ ਵਾਲੀ ਸੀ।
ਲਾਈਨ 70 ⟶ 72:
੩੦ ਅੱਸੂ ਵਾਲੇ ਦਿਨ ਜਿਸ ਦਿਨ ਬੰਗਾਲ ਦੀ ਵੰਡ ਨੇ ਅਮਲੀ ਰੂਪ ਲੈਣਾ ਸੀ, ਟੈਗੋਰ ਆਪਣੇ ਘਰੋਂ ਨਿਕਲੇ, ਹੁਗਲੀ ਨਦੀ ਵਿੱਚ ਇਸਨਾਨ ਕੀਤਾ ਤੇ ਇਹ ਹੋਕਾ ਦਿੰਦੇ ਹੋਏ ਤੁਰ ਪਏ, "ਤੂੰ ਤੋੜੇਂਗਾ ਰੱਬ ਦੇ ਬੰਧਨ, ਤੂੰ ਜ਼ੋਰਾਵਰ ਤੂੰ ਹੰਕਾਰੀ...। " ਲੋਕਾਂ ਦਾ ਕਾਫ਼ਿਲਾ ਉਨ੍ਹਾ ਦੇ ਨਾਲ ਜੁੜਦਾ ਜਾ ਰਿਹਾ ਸੀ। ਟੈਗੋਰ ਦਾ ਕਹਿਣਾ ਸੀ ਕਿ ਮਜ਼ਹਬ ਦੇ ਨਾਂ ਉੱਤੇ ਕੀਤੀ ਜਾ ਰਹੀ ਇਹ ਵੰਡ ਝੂਠੀ ਹੈ, ਰੱਬ ਨੇ ਬੰਗਾਲ ਦੇ ਸਭਿਆਚਾਰ ਤੇ ਉਸਦੀ ਬੋਲੀ ਨੂੰ ਨਹੀਂ ਵੰਡਿਆ। ਜੋ ਵੀ ਉਨ੍ਹਾ ਨੂੰ ਰਾਹ ਵਿੱਚ ਮਿਲਦਾ ਉਹ ਉਸਦੇ ਗੁੱਟ ਤੇ ਕੇਸਰੀ ਰੰਗ ਦਾ ਰੇਸ਼ਮੀ ਗਾਨਾਂ ਬੰਨ ਦਿੰਦੇ, ਜਿਸਨੂੰ ਉਹ "ਰਖਸ਼ਾ-ਬੰਧਨ" ਆਖਦੇ। ਆਪਣੇ ਘਰ ਨਾਲ ਲਗਦੀ ਇੱਕ ਮਸੀਤ ਦੇ ਮੌਲਵੀਆਂ ਦੇ ਵੀ ਉਨ੍ਹਾ ਨੇ ਇਹ ਗਾੰਨਾ ਬੰਨਿਆ। ਇਸ ਦੌਰਾਨ ਟੈਗੋਰ ਨੇ ਵਾਰੀਸਾਲ ਤੇ ਅਗਰਤਾਲਾ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ ਪਰ ਜਿਉਂ-ਜਿਉਂ ਉਹ ਲਹਿਰ ਹਿੰਸਕ ਰੂਪ ਧਾਰਦੀ ਗਈ, ਉਸ ਨਾਲ ਉਨ੍ਹਾ ਦਾ ਮੋਹ ਭੰਗ ਹੁੰਦਾ ਗਿਆ। ਟੈਗੋਰ ਸਕੂਲਾ-ਕਾਲਜਾਂ ਦੇ ਬਾਈਕਾਟ ਤੇ ਪੱਛਮ ਅਤੇ ਅੰਗਰੇਜ਼ ਵਿਰੋਧੀ ਮਾਨਸਿਕਤਾ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾ ਦਾ ਵਿਚਾਰ ਸੀ ਕਿ ਦੇਸ਼ ਅਤੇ ਸਮੁੱਚੀ ਧਰਤੀ ਨੂੰ ਤਾਮੀਰੀ ਮਾਨਸਿਕਤਾ ਦੀ ਸਹਿਯੋਗ ਦੀ ਲੋੜ ਸੀ, ਵਿਨਾਸ਼, ਤੋੜ-ਵਿਛੋੜੇ ਤੇ ਨਫ਼ਰਤ ਦੀ ਨਹੀਂ। ਇਸੇ ਗੱਲ ਨੇ ਅੱਗੇ ਜਾ ਕੇ ਉਨ੍ਹਾ ਨੂੰ ਗਾਂਧੀ ਜੀ ਦੀ ਨਾ-ਮਿਲਵਰਤਣ ਲਹਿਰ ਦੇ ਖਿਲਾਫ਼ ਬੋਲਣ ਤੇ ਲਿਖਣ ਲਈ ਮਜਬੂਰ ਕੀਤਾ ਸੀ। ਪਰ ਉਸ ਮਹੌਲ ਵਿੱਚ ਟੈਗੋਰ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਭੀੜ ਤੋਂ ਅਲਗ-ਥਲਗ ਪੈ ਗਏ ਸੀ, ਉਨ੍ਹਾ ’ਤੇ ਲੋਕਾਂ ਨੂੰ ਵਿਚਾਲੇ ਛੱਡ
ਜਾਣ ਦੀਆਂ ਤੋਹਮਤਾਂ ਲਗ ਰਹੀਆਂ ਸਨ। ਦੂਜੇ ਪਾਸੇ ਉਹ ਸਰਕਾਰ ਤੇ ਖਾਸ ਤੌਰ ’ਤੇ ਕਰਜ਼ਨ ਦੀਆਂ ਨਜ਼ਰਾਂ ਵਿੱਚ ਵੀ ਬੁਰੀ ਤਰ੍ਹਾਂ ਰੜਕ ਰਹੇ ਸੀ। ਕਵੀ ਨੂੰ ਆਪਣੇ ਦਿਲ ਦੀ ਆਵਾਜ਼ ਨਾਲ ਆਖਿਰ ਇੱਕਲੇ ਹੀ ਤੁਰਨਾ ਪੈਣਾ ਸੀ। ਇਹ ਜਨਤਕ ਰਾਜਨੀਤੀ ਵਿੱਚ ਸ਼ਮੂਲੀਅਤ ਦਾ ਕਵੀ ਦਾ ਪਹਿਲਾ ਤੇ ਆਖਰੀ ਤਜ਼ੁਰਬਾ ਸੀ।
 
==ਟੈਗੋਰ ਤੇ [[ਰਾਥਨਸਟਾਈਨ]] ਦੀ ਮਿਲਣੀ==
ਹੁਣ ਉਹ ਸਮਾਂ ਆਗਿਆ ਸੀ ਜਦੋਂ ਕਵੀ ਦੀਆਂ ਧੁਨਾਂ ਦੇ ਪ੍ਰਾਣ ਅੰਬਰ-ਅੰਬਰ ਧੜਕਨੇ ਸਨ। ਘਟਨਾਵਾਂ ਦੇ ਸਿਲਸਿਲੇ ਵਿੱਚ ਇਹ ਮੌਕਾ-ਮੇਲ ਬਹੁਤ ਹਸੀਨ ਸੀ। ਦੂਰ ਲੰਦਨ ਵਿੱਚ ਬੈਠਾ ਰਾਥਨਸਟਾਈਨ, ਜੋ ਕਿ ਸਾਹਿਤ ਤੇ ਕਲਾ ਦਾ ਵੱਡਾ ਪਰਖੀ ਮੰਨਿਆ ਜਾਂਦਾ ਸੀ, ਯੂਰੋਪ ਤੇ ਅਮਰੀਕਾ ਦੇ ਅਦਬੀ ਹਲਕਿਆਂ ਵਿੱਚ ਉਸਦੀ ਡੂੰਘੀ ਜਾਣ-ਪਛਾਣ ਤੇ ਮਾਣ-ਸਨਮਾਨ ਸੀ। "ਮਾਡਰਨ ਰਿਵੀਉ" ਰਸਾਲੇ ਦੇ ਪੰਨੇ ਪਲਟ ਦਿਆਂ ਉਸਦੀ ਨਿਗਾਹ ਇੱਕ ਕਹਾਣੀ ’ਤੇ ਪਈ, ਲਿਖਣ ਵਾਲੇ ਦਾ ਨਾਂ ਉਸ ਲਈ ਅਜਨਬੀ ਸੀ ਪਰ ਉਸ ਕਹਾਣੀ ਨੇ ਉਸਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਉਸਨੇ ਜੋਰਾਸਾਂਕੂ ਖਤ ਲਿਖਿਆ ਤਾਂ ਜੋ ਲੇਖਕ ਦਾ ਹੋਰ ਕਹਾਣੀਆਂ ਬਾਰੇ ਜਾਣ ਸਕੇ। ਕੁਝ ਅਰਸਾ ਬਾਦ ਉਸਨੂੰ ਕਵਿਤਾਵਾਂ ਦੇ ਅਨੁਵਾਦ ਦੀ ਇੱਕ ਕਾਪੀ ਮਿਲੀ, ਇਹ ਗੀਤਾਂਜਲੀ ਦੀਆਂ ਕਵਿਤਾਵਾਂ ਸਨ ਜਿਨ੍ਹਾ ਦਾ ਅਨੁਵਾਦ ਸ਼ਾਂਤੀ-ਨਿਕੇਤਨ ਵਿੱਚ ਟੈਗੋਰ ਦੇ ਸਹਿਯੋਗੀ ਅਜਿਤ ਚਕਰਵਰਤੀ ਨੇ ਕੀਤਾ ਸੀ, ਇਹ ਗੀਤਾਂਜਲੀ ਦਾ ਪਹਿਲਾ ਅਨੁਵਾਦ ਸੀ। ਅਨੁਵਾਦ ਦੀਆਂ ਖਾਮੀਆਂ ਦੇ ਬਾਵਜੂਦ ਕਵਿਤਾਵਾਂ ਵਿੱਚਲੀ ਰੂਹਾਨੀ ਸੁਰ ਨੇ ਰਾਥਨਸਟਾਈਨ ਨੂੰ ਕੀਲ ਲਿਆ ਸੀ। ਉਸਨੇ ਚਿੱਠੀ ਲਿਖ ਕੇ ਟੈਗੋਰ ਨੂੰ ਲੰਦਨ ਆਉਣ ਦਾ ਸੱਦਾ ਦਿਤਾ। ਇੱਤਫ਼ਾਕ ਦੀ ਗੱਲ ਇਹ ਸੀ ਕਿ ਟੈਗੋਰ ਪਹਿਲਾਂ ਹੀ ਇੰਗਲੈਂਡ ਦੀ ਯਾਤਰਾ ਲਈ ਨਿਕਲ ਚੁੱਕਾ ਸੀ। ਇਹ ਕੋਈ ਨਹੀਂ ਸੀ ਜਾਣਦਾ ਕਿ ਉਸਦਾ ਇਹ ਦੌਰਾ ਸਿਰਫ਼ ਉਸੇ ਲਈ ਹੀ ਨਹੀਂ ਸਗੋਂ ਸਂਸਾਰ ਸਾਹਿਤ ਦੇ ਇਤਿਹਾਸ ਲਈ ਇੱਕ ਯਾਦਗਾਰ ਬਣਨ ਵਾਲਾ ਸੀ।
ਲਾਈਨ 92 ⟶ 95:
 
ਬੁਖਾਰ ਦੀ ਹਾਲਤ ਵਿੱਚ ਹੀ ੧੫ ਮਈ ਨੂੰ ਟੈਗੋਰ ਨੇ ਭਾਰਤ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੋਇਆ ਇੱਕ ਖਤ ਅਮਰੀਕਾ ਦੇ ਰਾਸ਼ਤਰਪਤੀ ਰੂਜ਼ਵੈਲਟ ਨੂੰ ਲਿਖਿਆ। ਇਹ ਉਹ ਸਮਾ ਸੀ ਜਦੋਂ ਮਿੱਤਰ ਦੇਸ ਦੁਨੀਆ ਨੂੰ ਇਹ ਭਰੋਸਾ ਦੇਣ ਵਿੱਚ ਲੱਗੇ ਹੋਏ ਸਨ ਕਿ ਉਨ੍ਹਾ ਦੀ ਜੰਗ ਜ਼ਮਹੂਰੀਅਤ ਤੇ ਮਨੁੱਖੀ ਆਜ਼ਾਦੀ ਦੀ ਖਾਤਿਰ ਹੈ। ਅਗਸਤ ੧੯੪੦ ਨੂੰ ਆਕਸਫ਼ੋਰਡ ਯੂਨੀਵਰਸਿਟੀ ਨੇ ਸ਼ਾਂਤੀ-ਨਿਕੇਤਨ ਵਿੱਚ ਇੱਕ ਖਾਸ ਕਨਵੋਕੇਸ਼ਨ ਕਰਕੇ ਕਵੀ ਨੂੰ ਡਾਕਟਰੇਟ ਦੀ ਡਿਗਰੀ ਭੇਂਟ ਕੀਤੀ। ਉਸ ਤੋਂ ਤਿੰਨ ਦਿਨ ਬਾਦ ਉਸਨੇ ਰਮਾਇਣ ਦੀ ਸਭਿਆਚਾਰਕ ਮਹੱਤਾ ਉੱਤੇ ਜਨਤਕ ਭਾਸ਼ਣ ਦਿੱਤਾ। ਫ਼ੇਰ ਉਸੇ ਸਾਲ ਬਚਪਨ ਦੀਆਂ ਯਾਦਾਂ ਨਾਲ ਜੁੜੀ "ਛੈਲ-ਬੇਲਾ" ਨਾਂ ਦੀ ਉਸਦੀ ਕਿਤਾਬ ਆਈ। ਇੱਕੋ ਵੇਲੇ ਉਹ ਕਈ ਧਰਾਤਲਾਂ ’ਤੇ ਜਿਉਂ ਰਿਹਾ ਸੀ ਤੇ ਉਹ ਵੀ ਪੂਰੇ ਵੇਗ ਨਾਲ।
 
==ਸਿੱਖਿਆ ਅਤੇ ਅਨੁਵਾਦ==
1871 ਈ: ਵਿੱਚ ਰਾਬਿੰਦਰ ਨਾਥ ਟੈਗੋਰ ਨੂੰ ਬੰਗਾਲ ਅਕਾਦਮੀ, ਜੋ ਐਂਗਲੋ ਇੰਡੀਅਨ ਸਕੂਲ ਸੀ, ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1874 ਈ: ਵਿੱਚ ਉਨ੍ਹਾਂ ਨੂੰ 'ਸੇਂਟ ਏਸਜ਼ੇਵੀਅਰ ਸਕੂਲ' ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸਾਲ ਰਾਬਿੰਦਰ ਨਾਥ ਟੈਗੋਰ ਨੇ ਇੱਕ ਨਿੱਜੀ ਅਧਿਆਪਕ ਦੀ ਸਹਾਇਤਾ ਨਾਲ ਮਹਾਨ ਅੰਗਰੇਜ਼ੀ ਨਾਟਕਕਾਰ ਸ਼ੈਕਸਪੀਅਰ ਦੇ ਨਾਟਕ 'ਮੈਕਬੈੱਥ' ਅਤੇ ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ 'ਕੁਮਾਰਸੰਭਮ' ਦਾ ਅਨੁਵਾਦ ਵੀ ਕੀਤਾ। 'ਅਭਿਲਾਸ਼ਾ' ਉਨ੍ਹਾਂ ਦੀ ਪਹਿਲੀ ਕਵਿਤਾ ਸੀ ਜੋ ਇਸੇ ਸਾਲ ਛਪੀ। ਉਨ੍ਹਾਂ ਦੀ ਇੱਕ ਕਵਿਤਾ 'ਅੰਮ੍ਰਿਤ ਬਾਜ਼ਾਰ ਪਤ੍ਰਿਕਾ' ਵਿੱਚ ਛਪੀ। ਰਾਬਿੰਦਰ ਨਾਥ ਟੈਗੋਰ ਦੀ 1882 ਈ: ਵਿੱਚ ਕਾਵਿ-ਰਚਨਾ 'ਸੰਧਿਆ ਸੰਗੀਤ' ਛਪੀ।<ref>{{Cite web|url=https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%9F%E0%A9%88%E0%A8%97%E0%A9%8B%E0%A8%B0_%E0%A8%95%E0%A8%B9%E0%A8%BE%E0%A8%A3%E0%A9%80%E0%A8%86%E0%A8%82.pdf/1|title=ਟੈਗੋਰ ਕਹਾਣੀਆਂ|last=ਕੁੰਜਾਹੀ|first=ਸ਼ਾਦ|date=1944|website=pa.wikisource.org|publisher=ਕਲ ਬੁਕ ਏਜੰਸੀ ਤੋਕ ਬਾਬਾ ਸਾਹਿਬ ਅੰਮ੍ਰਿਤਸਰ|access-date=}}</ref>
 
== ਰਚਨਾਧਰਮੀ ==
ਬਚਪਨ ਤੋਂ ਹੀ ਉਨ੍ਹਾਂ ਦੀ ਕਵਿਤਾ, ਛੰਦ ਅਤੇ ਭਾਸ਼ਾ ਤੋਂ ਅਨੋਖੀ ਪ੍ਰਤਿਭਾ ਦਾ ਅਹਿਸਾਸ ਲੋਕਾਂ ਨੂੰ ਮਿਲਣ ਲਗਾ ਸੀ। ਉਨ੍ਹਾਂ ਨੇ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ ਅਤੇ 1877 ਵਿੱਚ ਕੇਵਲ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਲਘੂਕਥਾ ਪ੍ਰਕਾਸ਼ਿਤ ਹੋਈ ਸੀ। ਭਾਰਤੀ ਸਾਂਸਕ੍ਰਿਤਕ ਚੇਤਨਾ ਵਿੱਚ ਨਵੀਂ ਜਾਨ ਫੂਕਣ ਵਾਲੇ ਯੁਗਦਰਸੀ ਟੈਗੋਰ ਦੇ ਸਿਰਜਣ ਸੰਸਾਰ ਵਿੱਚ [[ਗੀਤਾਂਜਲੀ]], [[ਪੂਰਬੀ ਪ੍ਰਵਾਹਿਨੀ]], [[ਸ਼ਿਸ਼ੂ ਭੋਲਾਨਾਥ]], [[ਮਹੂਆ]], ਵਨਵਾਣੀ, ਪਰਿਸ਼ੇਸ਼, ਪੁਨਸ਼ਚ, ਵੀਥਿਕਾ ਸ਼ੇਸ਼ਲੇਖਾ, [[ਚੋਖੇਰਬਾਲੀ]], ਕਣਿਕਾ, ਨੈਵੇਦਯ ਮਾਯੇਰ ਖੇਲਾ ਅਤੇ ਕਸ਼ਣਿਕਾ ਆਦਿ ਸ਼ਾਮਿਲ ਹਨ। ਦੇਸ਼ ਅਤੇ ਵਿਦੇਸ਼ ਦੇ ਸਾਰੇ ਸਾਹਿਤ, ਦਰਸ਼ਨ, ਸੰਸਕ੍ਰਿਤੀ ਆਦਿ ਉਨ੍ਹਾਂ ਨੇ ਆਪਣੇ ਅੰਦਰ ਸਮੇਟ ਲਏ ਸਨ। ਪਿਤਾ ਦੇ ਬ੍ਰਹਮੋ-ਸਮਾਜੀ ਦੇ ਹੋਣ ਦੇ ਕਾਰਨ ਉਹ ਵੀ ਬ੍ਰਹਮਾ-ਸਮਾਜੀ ਸਨ। ਪਰ ਆਪਣੀਆਂ ਰਚਨਾਵਾਂ ਅਤੇ ਕਰਮ ਦੇ ਦੁਆਰਾ ਉਨ੍ਹਾਂ ਨੇ ਸਨਾਤਨ ਧਰਮ ਨੂੰ ਵੀ ਅੱਗੇ ਵਧਾਇਆ।
ਲਾਈਨ 101 ⟶ 106:
ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ, ਉਨ੍ਹਾਂ ਦੀ ਰਚਨਾਵਾਂ ਦੇ ਅੰਦਰ ਉਹ ਵੱਖ-ਵੱਖ ਰੂਪਾਂ ਵਿੱਚ ਉੱਭਰ ਕੇ ਆਉਂਦਾ ਹੈ। ਸਾਹਿਤ ਦੀ ਸ਼ਾਇਦ ਹੀ ਅਜਿਹੀ ਕੋਈ ਸ਼ਾਖਾ ਹੋਵੇ, ਜਿਸ ਵਿੱਚ ਉਨ੍ਹਾਂ ਦੀ ਰਚਨਾ ਨਾ ਹੋਵੇ-ਕਵਿਤਾ, ਗਾਣ, ਕਥਾ, ਨਾਵਲ, ਡਰਾਮਾ, ਪ੍ਰਬੰਧ-ਕਾਵਿ, ਸ਼ਿਲਪਕਲਾ-ਸਾਰੀਆਂ ਵਿਧਾਵਾਂ ਵਿੱਚ ਉਨ੍ਹਾਂ ਨੇ ਰਚਨਾ ਕੀਤੀ। ਉਨ੍ਹਾਂ ਨੇ ਆਪਣੀਆਂ ਕੁੱਝ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਜਿਸ ਦੇ ਬਾਅਦ ਉਨ੍ਹਾਂ ਦੀ ਪ੍ਰਤਿਭਾ ਪੂਰੇ ਸੰਸਾਰ ਵਿੱਚ ਫੈਲੀ।
[[File:Rabindranath-Tagore-Mrinalini-Devi-1883.jpg। thumb। right। upright। ਟੈਗੋਰ ਅਤੇ ਮ੍ਰਿਨਾਲਿਨੀ ਦੇਵੀ , 1883.|link=Special:FilePath/Rabindranath-Tagore-Mrinalini-Devi-1883.jpg।_thumb।_right।_upright।_ਟੈਗੋਰ_ਅਤੇ_ਮ੍ਰਿਨਾਲਿਨੀ_ਦੇਵੀ_,_1883.]]
 
==ਸ਼ਾਂਤੀ ਨਿਕੇਤਨ==
{{ਮੁੱਖ। ਸ਼ਾਂਤੀ ਨਿਕੇਤਨ}}
ਟੈਗੋਰ ਨੂੰ ਬਚਪਨ ਤੋਂ ਹੀ ਕੁਦਰਤ ਦਾ ਨੇੜ ਬਹੁਤ ਭਾਉਂਦਾ ਸੀ। ਉਹ ਹਮੇਸ਼ਾ ਸੋਚਿਆ ਕਰਦੇ ਸਨ ਕਿ ਕੁਦਰਤ ਦੇ ਮਾਹੌਲ ਵਿੱਚ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਸੋਚ ਨੂੰ ਸਾਕਾਰ ਕਰਨ ਲਈ ਉਹ 1901 ਵਿੱਚ ਸਿਆਲਦਾ ਛੱਡਕੇ ਆਸ਼ਰਮ ਦੀ ਸਥਾਪਨਾ ਕਰਨ ਲਈ ਸ਼ਾਂਤੀਨਿਕੇਤਨ ਆ ਗਏ। ਕੁਦਰਤ ਦੇ ਸੰਗ ਰੁੱਖਾਂ, ਬਗੀਚਿਆਂ ਅਤੇ ਇੱਕ ਲਾਇਬਰੇਰੀ ਦੇ ਨਾਲ ਟੈਗੋਰ ਨੇ ਸ਼ਾਂਤੀਨਿਕੇਤਨ ਦੀ ਸਥਾਪਨਾ ਕੀਤੀ।ਸ਼ਾਂਤੀ ਨਿਕੇਤਨ ਦੀ ਸਥਾਪਨਾਂ ਤੋਂ ਬਾਦ ਰਬਿੰਦਰ ਨਾਥ ਦਾ ਨਿਜੀ ਜੀਵਨ ਅਚਾਨਕ ਦੁੱਖਾਂ ਵਿੱਚ ਘਿਰ ਗਿਆ ਸੀ। ਇੰਜ ਜਾਪਦਾ ਜੀਵਨ ਜਿਵੇਂ ਰਬਿੰਦਰ ਨਾਥ ਦੀ ਪ੍ਰੀਖਿਆ ਲੈ ਰਿਹਾ ਹੋਵੇ। ਇਹ ਉਹ ਸਮਾਂ ਸੀ ਜਦੋਂ ਮੌਤ ਬੜੀ ਬੇਰਹਿਮੀ ਨਾਲ ਉਨ੍ਹਾਂ ਦੇ ਪਿਆਰਿਆਂ ਨੂੰ ਇੱਕ-ਇੱਕ ਕਰਕੇ ਉਨ੍ਹਾਂ ਤੋਂ ਖੋਹ ਰਹੀ ਸੀ ਤੇ ਉਨ੍ਹਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਸੀ ਮਿਲ ਰਿਹਾ।
ਸ਼ਾਂਤੀ ਨਿਕੇਤਨ ਦੀ ਸਥਾਪਨਾ ਨੂੰ ਹਾਲੇ ਥੋੜਾ ਹੀ ਸਮਾਂ ਹੋਇਆ ਸੀ, ਜਦੋਂ ਅਚਾਨਕ ਉਨ੍ਹਾਂ ਦੀ ਪਤਨੀ ਮ੍ਰਿਣਾਲਨੀ ਦੇਵੀ ਸਖਤ ਬੀਮਾਰ ਪੈ ਗਈ। ਟੈਗੋਰ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ; ਆਸ਼ਰਮ ਦੀ ਲੋਅ ਨੂੰ ਉੱਚਾ ਰੱਖਣ ਲਈ ਉਨ੍ਹਾਂ ਨੂੰ ਜੀ-ਤੋੜ ਕੰਮ ਕਰਨਾ ਪੈ ਰਿਹਾ ਸੀ, ਤੇ ਦੂਜੇ ਪਾਸੇ ਮ੍ਰਿਣਾਲਨੀ ਦੀ ਤਬੀਅਤ ਲਗਾਤਾਰ ਬਿਗੜਦੀ ਹੀ ਜਾ ਰਹੀ ਸੀ। ਅਖੀਰ 28 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਮ੍ਰਿਣਾਲਨੀ ਨੇ ਲੰਬੀ ਬੀਮਾਰੀ ਤੋਂ ਬਾਦ 23 ਨਵੰਬਰ ਵਾਲੇ ਦਿਨ ਦੁਨੀਆਂ ਨੂੰ ਆਖਰੀ ਵਾਰ ਤੱਕਿਆ, ਅੰਤਿਮ ਸਾਹ ਭਰੀ ਤੇ ਅੱਖਾਂ ਮੂੰਦ ਲਈਆਂ। ਇਹ ਘੜੀ ਟੈਗੋਰ ਲਈ ਵੇਦਨਾ ਤੇ ਪੀੜ ਦਾ ਸਿਖਰ ਸੀ, ਉਹ ਤੜਫ ਰਹੇ ਸਨ ਪਰ ਨਾਲ ਹੀ ਨਾਲ ਜੀਵਨ ਦੇ ਗੁੱਝੇ ਭੇਦ ਇਹ ਵੇਦਨਾ ਉਨ੍ਹਾਂ ਅੰਦਰ ਖੋਲ ਰਹੀ ਸੀ: ਉਨ੍ਹਾਂ ਉਸ ਅਨਸ਼ਵਰ-ਸ਼ਕਤੀ ਨੂੰ ਸੰਬੋਧਤ ਹੋ ਕੇ ਕਿਹਾ: ' ਮੈਂ ਤੇਰਾ ਮਰਮ ਜਾਣ ਗਿਆ ਹਾਂਂ, ਤੂੰ ਮੈਨੂੰ ਅਪਣਾਉਣ ਦੀ ਖਾਤਿਰ ਠੁਕਰਾਉਂਦਾ ਹੈਂ- - । ਵੈਦਿਕ ਪਾਤਰ ਹਰੀਸ਼ਚੰਦਰ ਵਾਂਗ ਟੈਗੋਰ ਵੀ ਵੇਦਨਾ ਦੀ ਅੱਗ ਵਿੱਚੋਂ ਲੰਘ ਰਹੇ ਸਨ।
 
==ਸੰਪਾਦਕ==
ਰਾਬਿੰਦਰ ਨਾਥ ਟੈਗੋਰ ਦੀ ਸਾਹਿਤਕ ਰਚਨਾ ਨਿਰੰਤਰ ਚਲਦੀ ਰਹੀ। ਉਨ੍ਹਾਂ ਨੇ 1890 ਵਿੱਚ 'ਬਿਸਰਜਨ' ਗੀਤ ਨਾਟ ਦੀ ਰਚਨਾ ਕੀਤੀ ਅਤੇ ਇਸ ਨੂੰ ਰੰਗ-ਮੰਚ 'ਤੇ ਵੀ ਪੇਸ਼ ਕੀਤਾ। 1892 ਵਿੱਚ ਉਨ੍ਹਾਂ ਦੀ ਰਚਨਾ 'ਚਿਤਰਾਂਗਦਾ' ਪ੍ਰਕਾਸ਼ਿਤ ਹੋਈ। 1894 ਵਿੱਚ 'ਸੋਨਾਰ ਤਰੀ' ਛਪੀ। ਉਹ 'ਸਾਧਨਾ' ਪੱਤ੍ਰਿਕਾ ਦੇ ਸੰਪਾਦਕ ਵੀ ਬਣੇ। 1896 ਵਿੱਚ 'ਚਿਤਰਾ' ਕਾਵਿ ਸੰਗ੍ਰਹਿ ਛਪਿਆ।
 
==ਗੀਤਾਂਜਲੀ==
ਰਾਬਿੰਦਰ ਨਾਥ ਟੈਗੋਰ 1898 ਈ: ਵਿੱਚ 'ਭਾਰਤੀ' ਮੈਗਜ਼ੀਨ ਦੇ ਸੰਪਾਦਕ ਬਣੇ। 1901 ਈ: ਵਿੱਚ 'ਬੰਗਦਰਸ਼ਨ' ਪੱਤ੍ਰਿਕਾ ਕਵੀ ਟੈਗੋਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਣੀ ਸ਼ੁਰੂ ਹੋਈ। ਇਸੇ ਸਾਲ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਵਿਆਹ ਹੋਇਆ। ਟੈਗੋਰ ਦਾ ਸਾਹਿਤਕ ਜੀਵਨ ਅਦੁੱਤੀ ਹੈ। 1912 ਈ: ਵਿੱਚ ਉਨ੍ਹਾਂ ਦੀ ਮਹਾਨ ਰਚਨਾ 'ਗੀਤਾਂਜਲੀ' ਛਪੀ ਜਿਸ ਨੂੰ 1913 ਈ: ਵਿੱਚ 'ਨੋਬਲ ਇਨਾਮ' ਪ੍ਰਾਪਤ ਹੋਇਆ। ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ ਦਿੱਤੀ ਗਈ।
ਲਾਈਨ 120 ⟶ 128:
ਟੈਗੋਰ ਨੇ ਕਰੀਬ 2, 230 ਗੀਤਾਂ ਦੀ ਰਚਨਾ ਕੀਤੀ। ਰਾਬਿੰਦਰ ਸੰਗੀਤ ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਟੈਗੋਰ ਦੇ ਸੰਗੀਤ ਨੂੰ ਉਨ੍ਹਾਂ ਦੇ ਸਾਹਿਤ ਵਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਜਿਆਦਾਤਰ ਰਚਨਾਵਾਂ ਤਾਂ ਹੁਣ ਉਨ੍ਹਾਂ ਦੇ ਗੀਤਾਂ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਠੁਮਰੀ ਸ਼ੈਲੀ ਤੋਂ ਪ੍ਰਭਾਵਿਤ ਇਹ ਗੀਤ ਮਾਨਵੀ ਭਾਵਨਾਵਾਂ ਦੇ ਵੱਖ-ਵੱਖ ਰੰਗ ਪੇਸ਼ ਕਰਦੇ ਹਨ।
ਵੱਖ-ਵੱਖ ਰਾਗਾਂ ਵਿੱਚ ਗੁਰੁਦੇਵ ਦੇ ਗੀਤ ਇਹ ਆਭਾਸ ਕਰਾਂਦੇ ਹਨ ਜਿਵੇਂ ਉਨ੍ਹਾਂ ਦੀ ਰਚਨਾ ਉਸ ਰਾਗ ਵਿਸ਼ੇਸ਼ ਲਈ ਹੀ ਕੀਤੀ ਗਈ ਸੀ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲਾ ਇਹ ਕੁਦਰਤ ਪ੍ਰੇਮੀ ਅਜਿਹਾ ਇੱਕਮਾਤਰ ਵਿਅਕਤੀ ਹੈ ਜਿਨ੍ਹੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।
 
==ਪੈਂਟਿੰਗ ਅਤੇ ਸੰਗੀਤ==
ਉਹਨਾਂ ਨੇ ਪੈਂਟਿੰਗ ਅਤੇ ਸੰਗੀਤ ਵਿੱਚ ਵੀ ਬਹੁਤ ਕੰਮ ਕੀਤਾਕੀਤਾ।
== ਦਰਸ਼ਨ ==
ਗੁਰੁਦੇਵ ਨੇ ਜੀਵਨ ਦੇ ਅੰਤਮ ਦਿਨਾਂ ਵਿੱਚ ਚਿੱਤਰ ਬਣਾਉਣਾ ਸ਼ੁਰੂ ਕੀਤਾ। ਇਸ ਵਿੱਚ ਯੁੱਗ ਦਾ ਸੰਸ਼ਾ, ਮੋਹ, ਕਲਾਂਤੀ ਅਤੇ ਨਿਰਾਸ਼ਾ ਦੀਆਂ ਆਵਾਜਾਂ ਜ਼ਾਹਰ ਹੋਈਆਂ ਹਨ। ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ ਉਨ੍ਹਾਂ ਦੀ ਰਚਨਾਵਾਂ ਵਿੱਚ ਉਹ ਵੱਖ-ਵੱਖ ਰੂਪਾਂ ਵਿੱਚ ਉਭਰਕੇ ਸਾਹਮਣੇ ਆਇਆ। ਟੈਗੋਰ ਅਤੇ ਮਹਾਤਮਾ ਗਾਂਧੀ ਦੇ ਵਿੱਚ ਰਾਸ਼ਟਰੀਅਤਾ ਅਤੇ ਮਨੁੱਖਤਾ ਨੂੰ ਲੈ ਕੇ ਹਮੇਸ਼ਾ ਵਿਚਾਰਕ ਮੱਤਭੇਦ ਰਿਹਾ। ਜਿੱਥੇ ਗਾਂਧੀ ਪਹਿਲੇ ਪਾਏਦਾਨ ਉੱਤੇ ਰਾਸ਼ਟਰਵਾਦ ਨੂੰ ਰੱਖਦੇ ਸਨ, ਉਥੇ ਟੈਗੋਰ ਮਨੁੱਖਤਾ ਨੂੰ ਰਾਸ਼ਟਰਵਾਦ ਤੋਂ ਜਿਆਦਾ ਮਹੱਤਵ ਦਿੰਦੇ ਸਨ। ਲੇਕਿਨ ਦੋਨੋਂ ਇੱਕ ਦੂਜੇ ਦਾ ਬਹੁਤ ਜਿਆਦਾ ਸਨਮਾਨ ਕਰਦੇ ਸਨ। ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦਾ ਵਿਸ਼ੇਸ਼ਣ ਦਿੱਤਾ ਸੀ। ਇੱਕ ਸਮਾਂ ਸੀ ਜਦੋਂ ਸ਼ਾਂਤੀ ਨਿਕੇਤਨ ਆਰਥਕ ਕਮੀ ਨਾਲ ਜੂਝ ਰਿਹਾ ਸੀ ਅਤੇ ਗੁਰੁਦੇਵ ਦੇਸ਼ ਭਰ ਵਿੱਚ ਨਾਟਕਾਂ ਦਾ ਮੰਚਨ ਕਰਕੇ ਪੈਸਾ ਇਕੱਤਰ ਕਰ ਰਹੇ ਸਨ। ਉਸ ਵਕਤ ਗਾਂਧੀ ਜੀ ਨੇ ਟੈਗੋਰ ਨੂੰ ੬੦ ਹਜਾਰ ਰੁਪਏ ਦੇ ਅਨੁਦਾਨ ਦਾ ਚੈੱਕ ਦਿੱਤਾ ਸੀ।
 
ਜੀਵਨ ਦੇ ਅਖੀਰ ਸਮਾਂ 7 ਅਗਸਤ 1841 ਦੇ ਕੁੱਝ ਸਮਾਂ ਪਹਿਲਾਂ ਇਲਾਜ ਲਈ ਜਦੋਂ ਉਨ੍ਹਾਂ ਨੂੰ ਸ਼ਾਂਤੀਨਿਕੇਤਨ ਤੋਂ [[ਕੋਲਕਾਤਾ]] ਲੈ ਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਨਾਤੀਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਨਵਾਂ ਪਾਵਰ ਹਾਊਸ ਬਣ ਰਿਹਾ ਹੈ। ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਂ ਪੁਰਾਣਾ ਆਲੋਕ ਚਲਾ ਜਾਵੇਗਾ ਨਵੇਂ ਦਾ ਆਗਮਨ ਹੋਵੇਗਾ।<ref>http://www.historytoday.com/hugh-tinker/death-rabindranath-tagore</ref> 7 ਅਗਸਤ, 1941 ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।
 
== ਸਨਮਾਨ ==
#ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ [[ਸਰ ਦੀ ਉਪਾਧੀ]] ਮਿਲੀ।