ਡਾ. ਗੁਰਸੇਵਕ ਲੰਬੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer <!--For more information, see Template:Infobox Writer/doc.-->|name=ਡਾ. ਗੁਰਸੇਵਕ ਲੰਬੀ|spouse=<!-- or: |..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:29, 13 ਫ਼ਰਵਰੀ 2020 ਦਾ ਦੁਹਰਾਅ

ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਡਾ. ਗੁਰਸੇਵਕ ਲੰਬੀ
ਡਾ. ਗੁਰਸੇਵਕ ਲੰਬੀ
ਡਾ. ਗੁਰਸੇਵਕ ਲੰਬੀ
ਜਨਮ (1980-04-03) 3 ਅਪ੍ਰੈਲ 1980 (ਉਮਰ 43)
ਪਿੰਡ: ਲੰਬੀ, ਜ਼ਿਲ੍ਹਾ ਮੁਕਤਸਰ ਸਾਹਿਬ (ਭਾਰਤੀ ਪੰਜਾਬ)
ਕਿੱਤਾਅਧਿਆਪਨ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲ2007ਵਿਆਂ ਤੋਂ ਹੁਣ ਤੱਕ
ਸ਼ੈਲੀਗ਼ਜ਼ਲ, ਕਵਿਤਾ
ਵਿਸ਼ਾਪੰਜਾਬੀ

ਮੁੱਢਲਾ ਜੀਵਨ

ਡਾ. ਗੁਰਸੇਵਕ ਲੰਬੀ ਦਾ ਜਨਮ 03 ਅਪ੍ਰੈਲ 1980 ਨੂੰ ਪਿੰਡ ਲੰਬੀ ਵਿਚ ਮਾਤਾ ਸ੍ਰੀਮਤੀ ਦਲੀਪ ਕੌਰ ਅਤੇ ਪਿਤਾ ਸ. ਬਿੱਲੂ ਸਿੰਘ ਦੇ ਘਰ ਹੋਇਆ। ਡਾ. ਗੁਰਸੇਵਕ ਲੰਬੀ ਦਾ ਬਚਪਨ ਦਾ ਨਾਮ ਕਾਕਾ ਸੀ। ਡਾ. ਗੁਰਸੇਵਕ ਲੰਬੀ ਨੇ ਆਪਣੇ ਜੀਵਨ ਦਾ ਮੁੱਢਲਾ ਸਮਾਂ ਪਿੰਡ ਲੰਬੀ ਦੇ ਵਿਚ ਹੀ ਬਿਤਾਇਆ। ਡਾ. ਲੰਬੀ ਦੇ ਪਰਿਵਾਰ ਵਿਚ ਮਾਤਾ ਪਿਤਾ ਤੋਂ ਇਲਾਵਾ ਚਾਰ ਭੈਣਾਂ ਅਤੇ ਇਕ ਭਰਾ ਹੈ।

ਸਿੱਖਿਆ

ਡਾ. ਗੁਰਸੇਵਕ ਲੰਬੀ ਨੇ ਪੰਜਵੀਂ ਤੱਕ ਦੀ ਸਿੱਖਿਆ ਪਿੰਡ ਲੰਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਛੇਵੀਂ ਤੋਂ ਅੱਠਵੀਂ ਤੱਕ ਦੀ ਸਿੱਖਿਆ ਜਵਾਹਰ ਨਵੋਦਿਆ, ਬਡਿੰਗ ਖੇੜਾ, ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ। ਨੌਵੀਂ ਅਤੇ ਦਸਵੀਂ ਜਵਾਹਰ ਨਵੋਦਿਆ, ਕੋਟਰੰਕਾ (ਰਜੌਰ), ਜੰਮੂ ਕਸ਼ਮੀਰ ਤੋਂ ਕੀਤੀ। 11ਵੀਂ ਜਵਾਹਰ ਨਵੋਦਿਆ,ਲੌਗੋਵਾਲ, ਜ਼ਿਲ੍ਹਾ ਸੰਗਰੂਰ ਤੋਂ ਕੀਤੀ। 12ਵੀਂ ਪ੍ਰਾਈਵੇਟ ਕੀਤੀ। ਬੀ.ਏ. ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਤੋਂ ਕੀਤੀ। ਐਮ.ਏ. ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਕੀਤੀ। ਬੀ.ਐਡ. ਦੀ ਡਿਗਰੀ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਅਬੋਹਰ ਤੋਂ ਪ੍ਰਾਪਤ ਕੀਤੀ। ਡਾ. ਲੰਬੀ ਨੇ ਪੀ.ਐਚ.ਡੀ. ਦਾ ਖੋਜ ਕਾਰਜ ਸਤੀਸ਼ ਕੁਮਾਰ ਵਰਮਾ ਦੀ ਨਿਗਰਾਨੀ ਹੇਠ ਪੂਰਾ ਕੀਤਾ। ਡਾ. ਲੰਬੀ ਦਾ ਪੀ.ਐਚ.ਡੀ. ਵਿਸ਼ਾ - ਬਸਤੀਵਾਦ,ਉਤਰ ਬਸਤੀਵਾਦ ਅਤੇ ਪੰਜਾਬੀ ਨਾਟਕ ਸੀ। ਇਸਤੋਂ ਇਲਾਵਾ ਡਾ. ਲੰਬੀ ਨੇ ਸਰਟੀਫ਼ਿਕੇਟ ਕੋਰਸ ਇਨ ਉਰਦੂ ਦਾ ਡਿਪਲੋਮਾ ਅਤੇ ਭਾਸ਼ਾ ਵਿਗਿਆਨ ਦੀ ਐਮ.ਏ ਦੀ ਸਿੱਖਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਿਲ ਕੀਤੀ।

ਕਿੱਤਾ

ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਤੋਂ ਇਲਾਵਾ ਡਾ. ਲੰਬੀ ਬਾਬਾ ਜੀਵਨ ਸਿੰਘ ਸੋਸਲ ਵੈਲਫ਼ੇਅਰ ਸੋਸਾਇਟੀ,ਲੰਬੀ ਦੇ ਸਰਸਪਤ ਹਨ। ਇਸਤੋਂ ਇਲਾਵਾ ਡਾ. ਲੰਬੀ 2015 ਤੋਂ ਮਾਲਵਾ ਸਾਹਿਤ ਸੁਸਾਇਟੀ,ਲੰਬੀ ਦੇ ਸਰਸਪਤ ਵੀ ਹਨ।

ਰਚਨਾਵਾਂ

  • ਮੈਂ ਬੀਜ ਹਾਂ (ਕਾਵਿ ਸੰਗ੍ਰਹਿ,2007)
  • ਆਧੁਨਿਕ ਪੰਜਾਬੀ ਸਾਹਿਤ ਚਿੰਤਨ (ਆਲੋਚਨਾ,2011)
  • ਦਿਲ ਦਿਮਾਗ ਦੀ ਵਾਰਤਾ (ਵਾਰਤਕ,2014)
  • ਬਸਤੀਵਾਦ,ਉਤਰ ਬਸਤੀਵਾਦ: ਸਿਧਾਂਤਕ ਸਰੋਕਾਰ (ਆਲੋਚਨਾ,2015)
  • ਤਿੱਤਲੀਆਂ (ਕਾਵਿ ਸੰਗ੍ਰਹਿ,2019)
  • ਜਗਦੀਸ਼ ਫਰਿਆਦੀ: ਜੀਵਨ ਤੇ ਰਚਨਾ (ਛਪਾਈ ਅਧੀਨ)

ਸਨਮਾਨ ਅਤੇ ਪੁਰਸਕਾਰ

  • 2011 ਵਿਚ ਪੰਜਾਬ ਸਰਕਾਰ ਵੱਲੋਂ ਸਾਹਿਤ 'ਤੇ ਕਲਾ ਦੇ ਖ਼ੇਤਰ ਵਿਚ ਸਟੇਟ ਐਵਾਰਡ
  • 2014 ਵਿਚ ਰਾਹੁਲ ਕੌਸਲ ਯਾਦਗਾਰੀ ਕਮੇਟੀ, ਬਠਿੰਡਾ ਵੱਲੋਂ ਪ੍ਰੋ. ਰੁਪਿੰਦਰ ਯਾਦਗਾਰੀ ਸਨਮਾਨ
  • 2019 ਵਿਚ ਭਾਸ਼ਾ ਵਿਭਾਗ,ਪੰਜਾਬ ਵੱਲੋਂ ਪੁਸਤਕ "ਦਿਲ ਦਿਮਾਗ ਦੀ ਵਾਰਤਾ" ਨੂੰ 2015 ਦਾ 'ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨਮਾਨ