ਕਿੱਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 29:
ਉੱਤਰੀ ਭਾਰਤ ਵਿੱਚ ਕਿੱਕਰ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਦਾਤਣ ਦੇ ਕੰਮ ਆਉਂਦੀਆਂ ਹਨ। ਇਸ ਦੀ ਦਾਤਣ ਦੰਦਾਂ ਨੂੰ ਸਾਫ਼ ਅਤੇ ਤੰਦੁਰੁਸਤ ਰੱਖਦੀ ਹੈ। ਕਿੱਕਰ ਦੀ ਲੱਕੜੀ ਦਾ ਕੋਲਾ ਵੀ ਚੰਗਾ ਹੁੰਦਾ ਹੈ। ਸਾਡੇ ਇੱਥੇ ਦੋ ਤਰ੍ਹਾਂ ਦੀ ਕਿੱਕਰ ਜ਼ਿਆਦਾਤਰ ਪਾਈ ਅਤੇ ਉਗਾਈ ਜਾਂਦੀ ਹੈ। ਕਿੱਕਰ ਦੀ ਲੱਕੜ ਤੋਂ ਮੰਜੇ ਦੀਆਂ ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਲਾਰੀਆ, ਠੋਡ, ਨਾਭ, ਗੱਡੇ ਦੇ ਪਹੀਏ ਆਦਿ ਬਣਦੇ ਰਹੇ ਹਨ।
ਕਿੱਕਰਾਂ ਲਗਾ ਕੇ ਪਾਣੀ ਦੇ ਕਟਾਅ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਰੇਗਿਸਤਾਨ ਫੈਲਣ ਲੱਗਦਾ ਹੈ ਤੱਦ ਕਿੱਕਰਾਂ ਦੇ ਜੰਗਲ ਲਗਾ ਕੇ ਰੇਗਿਸਤਾਨ ਦੇ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਵਾਤਾਵਰਣ ਨੂੰ ਸੁਧਾਰਣ ਵਿੱਚ ਕਿੱਕਰ ਦੀ ਵਧੀਆ ਵਰਤੋਂ ਹੋ ਸਕਦੀ ਹੈ। ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਨੂੰ ਘੁਣ ਨਹੀਂ ਲੱਗਦਾ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ।[[File:Kikkar Leaves on a branch.jpg|ਕਿੱਕਰ ਦੀ ਟਹਿਣੀ ਤੇ
ਲੱਗੇ ਪੱਤੇ||thumb|Left]] ਇਸ ਦੇ ਪੱਤੇ ਬਹੁਤ ਹੀ ਬਰੀਕ ਹੁੰਦੇ ਹਨ ਜਿਹਨਾਂ ਨੂੰ ਕਿੱਕਰ ਦੀ ਲੁੰਗ ਵੀ ਆਖਦੇ ਹਨ। ਇਹ ਲੁੰਗ ਬੱਕਰੀਆਂ ਅਤੇ ਊਠਾਂ ਦੀ ਮਨਭਾਉਂਦੀ ਖੁਰਾਕ ਹੈ। ਕਿੱਕਰਾਂ ਦੀਆਂ ਟਾਹਣੀਆਂ ਦੇ ਸਿਰਿਆਂ ’ਤੇ ਹਰੇ ਰੰਗ ਦੀਆਂ ਡੋਡੀਆਂ ਲੱਗਦੀਆਂ ਹਨ। ਇਨ੍ਹਾਂ ਡੋਡੀਆਂ ਤੋਂ ਪੀਲੇ ਸੁੰਦਰ ਗੋਲ ਫੁੱਲ ਖਿੜਦੇ ਹਨ ਅਤੇ ਅਖੀਰ ਤੁੱਕਿਆਂ ਦੇ ਰੂਪ ਵਿੱਚ ਫਲਦੇ ਹਨ। ਕੱਚੇ ਤੁੱਕਿਆਂ ਦਾ ਆਚਾਰ ਬਹੁਤ ਹੀ ਸਵਾਦਲਾ ਅਤੇ ਸਿਹਤ ਲਈ ਗੁਣਕਾਰੀ ਹੁੰਦਾ ਹੈ।
==ਸੱਭਿਆਚਾਰ ਤੇ ਕਿੱਕਰ==
ਕਿੱਕਰ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਘਰ ਬਣਾਉਣ, ਕਿਰਸਾਨੀ ਸੰਦ-ਸੰਦੇੜਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ