ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 103:
ਡਾ. ਬੇਦੀ ਦੀ ਘਾਲਣਾ ਦੇਖਦਿਆਂ ਪੰਜਾਬੀ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਜ਼ਰੂਰ ਚੇਤੇ ਆਉਂਦਾ ਹੈ।ਉਹਨਾਂ ਵੱਲੋਂ ਆਪਣੇ ਸਮੇਂ 'ਚ ਤਿਆਰ ਕੀਤਾ ਗਿਆ ਮਹਾਨ ਕੋਸ਼ ਸੱਚਮੁੱਚ ਇੱਕ ਕਾਰਨਾਮਾ ਸੀ।ਪਰ ਭਾਈ ਸਾਹਿਬ ਦੀ ਪ੍ਰਾਪਤੀ ਵਿੱਚ ਲੱਗੀ ਘਾਲਣਾ ਨੂੰ ਰੱਤੀ ਭਰ ਵੀ ਛੁਟਿਆਏ ਬਿਨਾਂ ਇਹ ਕਹਿਣਾ ਵਾਜਿਬ ਹੋਏਗਾ ਕਿ ਉਹਨਾਂ ਨੂੰ ਤੇ ਵਣਜਾਰਾ ਬੇਦੀ ਨੂੰ ਪ੍ਰਾਪਤ ਸਹੂਲਤਾਂ ਤੇ ਵਸੀਲਿਆਂ 'ਚ ਧਰਤੀ ਅਸਮਾਨ ਦਾ ਫਰਕ ਹੈ।ਭਾਈ ਸਾਹਿਬ ਨੂੰ ਖੋਜ ਕਾਰਜ ਵਿੱਚ ਵੀ ਸਹਾਇਤਾ ਦੀ ਕੋਈ ਘਾਟ ਨਹੀਂ ਸੀ ਅਤੇ ਆਪਣੀ ਰਚਨਾ ਦੇ ਪ੍ਰਕਾਸ਼ਨ ਵਿੱਚ ਵੀ।ਮਹਾਨ ਕੋਸ਼ ਦੀ ਛਪਾਈ ਲੲੀ ਸਿੱਖ ਰਾਜੇ ਵੀ ਤੱਤਪਰ ਸਨ ਤੇ ਸਿੱਖ ਭਾਈਚਾਰੇ ਦੇ ਆਗੂ ਵੀ।ਦੂਜੇ ਪਾਸੇ ਡਾ. ਵਣਜਾਰਾ ਬੇਦੀ ਨੂੰ ਆਪਣਾ ਖੋਜ ਕਾਰਜ ਵੀ ਇਕੱਲਿਆਂ ਹੀ ਪੂਰਾ ਕਰਨਾ ਪਿਆ ਤੇ ਓਹਨੂੰ ਪੁਸਤਕਾਂ ਦਾ ਰੂਪ ਦੇਣ ਲੲੀ ਖਾਸ ਕਰਕੇ "ਪੰਜਾਬੀ ਲੋਕਧਾਰਾ ਵਿਸ਼ਵਕੋਸ਼" ਦੇ ਸਬੰਧ 'ਚ ਆਪ ਯਤਨ ਕਰਨੇ ਪੲੇ।
 
== ਪੁਸਤਕਾਂ ਬਾਰੇ ==
==ਰਚਨਾਵਾਂ==
<br />
 
=== ਇੱਕ ਘੁੱਟ ਰਸ ਦਾ ===
ਡਾ.ਬੇਦੀ ਨੇ ਇਹ ਪੁਸਤਕ 1965 ਵਿੱਚ ਲੋਕ ਪ੍ਰਕਾਸ਼ਨ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।208 ਪੰਨਿਆਂ ਦੀ ਇਸ ਪੁਸਤਕ ਵਿੱਚ 128 ਲੋਕ ਕਹਾਣੀਆਂ ਪ੍ਰਸਤੁਤ ਕੀਤੀਆਂ ਗੲੀਆਂ ਹਨ।ਇਸ ਪੁਸਤਕ ਦੀ ਭੂਮਿਕਾ ਵਿੱਚ ਉਹ ਅਜੋਕੀ ਕਹਾਣੀ ਨੂੰ ਲੋਕ ਕਹਾਣੀ ਦੀ ਪ੍ਰੰਪਰਾ ਨਾਲ ਜੋੜਦੇ ਹਨ।ਇਸ ਪੁਸਤਕ ਵਿੱਚ ਰੱਬ,ਪ੍ਰਕਿ੍ਰਤੀ ਤੇ ਮਨੁੱਖ ਨਾਲ ਸਬੰਧਿਤ 14 ਲੋਕ ਕਹਾਣੀਆਂ,ਧਰਮ ਕਰਮ ਤੇ ਪੁੰਨ ਦਾਨ ਨਾਲ ਸਬੰਧਿਤ ਦਸ,ਘਰੋਗੀ ਰੰਗ ਰੂਪ ਨਾਲ ਸਬੰਧਿਤ ਦਸ,ਜਾਤੀ ਸੁਭਾਵ ਨਾਲ ਸਬੰਧਿਤ ਉਨੱਤੀ,ਮਨੁੱਖੀ ਸੁਭਾਵ ਅਤੇ ਪ੍ਰਵਿ੍ਰਤੀਆਂ ਨਾਲ ਸਬੰਧਿਤ ਉੱਨੀ,ਬੁੱਧੀ ਬਿਲਾਸ ਤੇ ਚਾਤੁਰੀ ਨਾਲ ਸਬੰਧਿਤ ਚੌਦਾਂ,ਮੂਰਖਾਂ ਦੀਆਂ ਅਲੋਕਾਰੀਆਂ ਨਾਲ ਸਬੰਧਿਤ ਨੌਂ,ਕਾਰ ਵਿਹਾਰ ਨਾਲ ਸਬੰਧਿਤ ਪੰਜ ਅਤੇ ਸਤਨਾਜਾ ਨਾਲ ਸਬੰਧਿਤ ਅਠਾਰਾਂ ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।
 
=== ਪੰਜਾਬ ਦੀਆਂ ਜਨੌਰ ਕਹਾਣੀਆਂ ===
ਡਾ. ਬੇਦੀ ਪੁਸਤਕ ਦੀ ਇਹ ਪੁਸਤਕ ਮੲੀ,1955 ਵਿੱਚ ਨੈਸ਼ਨਲ ਬੁੱਕ ਸ਼ਾਪ,ਦਿੱਲੀ ਨੇ ਪ੍ਰਕਾਸ਼ਿਤ ਕੀਤੀ।ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਵਿੱਚ ਡਾ.ਬੇਦੀ ਦਾ ਬਹੁਤ ਸ਼ਲਾਘਾਯੋਗ ਯੋਗਦਾਨ ਹੈ।ਇਸ ਪੁਸਤਕ ਵਿੱਚ ਪ੍ਰਸਤੁਤ ਇੱਕੀ ਜਨੌਰ ਕਥਾਵਾਂ ਵਿੱਚ ਆਮ ਤੌਰ 'ਤੇ ਉਹ ਜਾਨਵਰ ਅਤੇ ਜੀਵ ਆਉਂਦੇ ਹਨ,ਜਿੰਨ੍ਹਾਂ ਨਾਲ ਮਨੁੱਖੀ ਮਨ ਨੇੜੇ ਤੋਂ ਸਬੰਧਿਤ ਹੈ।ਇਸ ਪੁਸਤਕ ਦੀ ਭੂਮਿਕਾ ਵਿੱਚ ਡਾ.ਬੇਦੀ ਮਨੁੱਖਾਂ ਦੇ ਪਸ਼ੂ ਪੰਛੀਆਂ ਨਾਲ ਨੇੜਲੇ ਸਬੰਧਾਂ ਬਾਰੇ ਲਿਖਦੇ ਹਨ,"ਸਾਡੀਆਂ ਲੋਕ ਕਹਾਣੀਆਂ ਵਿੱਚ ਜਨੌਰਾਂ ਨੂੰ ਬੜੀ ਮਹੱਤਵਪੂਰਨ ਥਾਂ ਪ੍ਰਾਪਤ ਹੈ ਅਤੇ ਇੰਨ੍ਹਾਂ ਕਹਾਣੀਆਂ ਵਿੱਚ ਜਨੌਰਾਂ ਵਾਂਗ ਮਨੁੱਖੀ ਸੁਭਾਅ ਦੇ ਸਾਰੇ ਗੁਣ ਔਗਣ ਜੋੜ ਕੇ ਆਮ ਮਨੁੱਖਾਂ ਵਾਂਗ ਹੀ ਉਹਨਾਂ ਨੂੰ ਗੱਲਬਾਤ ਕਰਾ ਕੇ ਸਿੱਖਿਆਦਾਇਕ ਨਤੀਜੇ ਕੱਢੇ ਗੲੇ ਹਨ।
 
=== ਲੋਕ ਕਹਾਣੀ ਪੰਜਾਬ ===
ਡਾ. ਬੇਦੀ ਨੇ ਇਹ ਪੁਸਤਕ 1988 ਵਿੱਚ ਸਾਹਿਤ ਅਕਾਦਮੀ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾੲੀ।ਇਸ ਪੁਸਤਕ ਵਿੱਚ 35 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ,ਜੋ ਉਹਨਾਂ ਦੇ ਵੱਖੋ ਵੱਖਰੇ ਲੋਕ ਕਹਾਣੀਆਂ ਸੰਗ੍ਰਿਹ ਵਿੱਚੋਂ ਲੲੀਆਂ ਗੲੀਆਂ ਹਨ।ਇਸ ਪੁਸਤਕ ਦੇ ਆਰੰਭ ਵਿੱਚ ਲੋਕ ਕਹਾਣੀਆਂ ਦੇ ਰੂਪ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗੲੀ ਹੈ।
 
=== ਮੱਧਕਾਲੀਨ ਪੰਜਾਬੀ ਕਥਾ : ਰੂਪ ਤੇ ਪਰੰਪਰਾ ===
ਡਾ.ਬੇਦੀ ਨੇ ਇਹ ਪੁਸਤਕ 1977 ਵਿੱਚ ਪਰੰਪਰਾ ਪ੍ਰਕਾਸ਼ਨ,ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਡਾ.ਬੇਦੀ ਨੇ ਮੱਧਕਾਲੀਨ ਕਥਾ ਸਾਹਿਤ ਦੀ ਪਰੰਪਰਾ,ਕਥਾ ਸਾਹਿਤ ਦੀ ਸਿਰਜਨਾ,ਸਿਰਜਨ ਪ੍ਰਵ੍ਰਿਤੀਆਂ,ਕਥਾਨਕ ਰੂੜ੍ਹੀਆਂ ਅਤੇ ਰੂੜ੍ਹ ਕਥਾਵਾਂ,ਪੰਜਾਬੀ ਕਥਾ ਪਰੰਪਰਾ ਤੇ ਮੱਧਕਾਲੀਨ ਕਥਾ ਸੰਸਾਰ ਬਾਰੇ ਗੱਲ ਕਰਦਿਆਂ ਬਾਤਾਂ ਦੇ ਲਗਭਗ ਛੱਬੀ ਰੂਪਾਂ ਬਾਰੇ ਚਰਚਾ ਕੀਤੀ ਹੈ ਅਤੇ ਅਖੀਰ ਵਿੱਚ ਇੰਨ੍ਹਾਂ ਰੂਪਾਂ ਨਾਲ ਸੰਬੰਧਿਤ ਲੋਕ ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ।
 
=== ਬਾਤਾਂ ਲੋਕ ਪੰਜਾਬ ਦੀਆਂ ===
ਡਾ. ਸੋਹਿੰਦਰ ਸਿੰਘ ਬੇਦੀ ਨੇ ਇਹ ਪੁਸਤਕ 1988 ਵਿੱਚ ਨਵਯੁੱਗ ਪਬਲਿਸ਼ਰਜ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਮੁੱਢੀ,ਮਿੱਥ ਕਥਾ,ਦੰਤ ਕਥਾ,ਨੀਤੀ ਕਥਾਵਾਂ ਅਤੇ ਸਾਖੀਆਂ ਨਾਲ ਸਬੰਧਤ ਕੁੱਲ 53 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।ਲੋਕ ਕਹਾਣੀ ਲੲੀ ਬਾਤ ਸ਼ਬਦ ਦਾ ਪ੍ਰਯੋਗ ਕਰਨ ਦੀ ਹਾਮੀ ਭਰਦੇ ਉਹ ਲਿਖਦੇ ਹਨ,"ਨਿੱਕੀ ਕਹਾਣੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਹਾਣੀ ਦਾ ਮਤਲਬ ਹੀ ਲੋਕ ਕਹਾਣੀ ਹੋਇਆ ਕਰਦਾ ਸੀ,ਅਥਵਾ ਕਹਾਣੀ ਹੁੰਦੀ ਹੀ ਲੋਕ ਕਹਾਣੀ ਸੀ,ਹੁਣ ਸਾਨੂੰ ਲੋਕ ਕਹਾਣੀਆਂ ਲੲੀ ਬਾਤ ਸ਼ਬਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ।"
 
== ਪੁਸਤਕਾਂ ==
 
* ''ਪੰਜਾਬੀ ਲੋਕਧਾਰਾ ਵਿਸ਼ਵਕੋਸ਼'' (ਅੱਠ ਭਾਗ)<ref>http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y</ref>
* ''ਪੰਜਾਬ ਦੀਆਂ ਜਨੌਰ ਕਹਾਣੀਆਂ''