ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 521:
ਪਿਆਰੇ ਦੋਸਤੋ, ਜਿਸ ਤਰ੍ਹਾਂ ਆਪਾ ਸਾਰਿਆਂ ਨੂੰ ਪਤਾ ਹੀ ਹੈ ਵਿਕੀਪੀਡੀਆ ਦੇ ਲੇਖਾਂ ਦੀ ਭਰੋਸੇਯੋਗਤਾ ਹਵਾਲਿਆਂ ਦੇ ਉਪਰ ਆਧਾਰਿਤ ਹੁੰਦੀ ਹੈ। ਜਿਸ ਲੇਖ ਦੇ ਜਿੰਨੇ ਜਿਆਦਾ ਹਵਾਲੇ ਹੋਣਗੇ ਉਸ ਲੇਖ ਦੀ ਜਾਣਕਾਰੀ ਉਨੀ ਹੀ ਠੋਸ ਸਮਝੀ ਜਾਵੇਗੀ। ਵਿਕੀ ਦੇ ਲੇਖਾਂ ਦੀ ਭਰੋਸੇਯੋਗਤਾ ਲਈ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਗੁੱਡ ਆਰਟੀਕਲ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਪਰ ਪਿਛਲੇ ਕੁਝ ਸਮੇਂ ਤੋਂ ਵਿਕੀਪੀਡੀਆ ਉੱਪਰ ਅਜਿਹੇ ਲੇਖ ਬਣ ਰਹੇ ਹਨ ਜਿਨ੍ਹਾਂ ਵਿੱਚ ਆਮ ਵਿਅਕਤੀਆਂ ਤੋਂ ਜਾਣਕਾਰੀ ਇਕੱਤਰ ਕਰਕੇ ਲੇਖ ਬਣਾਏ ਜਾ ਰਹੇ ਹਨ ਅਤੇ ਆਮ ਵਿਅਕਤੀਆਂ ਦੇ ਨਾਮਾਂ ਨੂੰ ਹੀ ਲੇਖ ਦੇ ਹਵਾਲਿਆਂ ਵਜੋਂ ਵਰਤਿਆ ਜਾ ਰਿਹਾ ਹੈ। ਜਿਹੜਾ ਕਿ ਵਿਕੀਪੀਡੀਆ ਦੇ ਮਿਆਰਾਂ ਅਨੁਸਾਰ ਸਹੀ ਨਹੀਂ ਹੈ। ਅਜਿਹੇ ਲੇਖਾਂ ਦੇ ਸਬੰਧ ਵਿੱਚ ਆਪਣੇ ਭਾਈਚਾਰੇ ਨੂੰ ਜਲਦੀ ਹੀ ਕੋਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਵਿਕੀਪੀਡੀਆ ਦੇ ਲੇਖਾਂ ਦੇ ਹਵਾਲਿਆਂ ਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਮੇਰੀ ਪੰਜਾਬੀ ਭਾਈਚਾਰੇ ਦੇ ਮੈਬਰਾਂ ਨੂੰ ਬੇਨਤੀ ਹੈ ਕਿ ਉਹ ਉਪਰੋਕਤ ਵਿਸ਼ੇ ਤੇ ਆਪਣੀ ਰਾਇ ਜ਼ਰੂਰ ਦੇਣ। [[ਵਰਤੋਂਕਾਰ:ਲਵਪ੍ਰੀਤ ਸਿੰਘ ਸਿੱਧੂ|ਲਵਪ੍ਰੀਤ ਸਿੰਘ ਸਿੱਧੂ]] ([[ਵਰਤੋਂਕਾਰ ਗੱਲ-ਬਾਤ:ਲਵਪ੍ਰੀਤ ਸਿੰਘ ਸਿੱਧੂ|ਗੱਲ-ਬਾਤ]]) 05:01, 2 ਅਪਰੈਲ 2020 (UTC)
===ਟਿੱਪਣੀਆਂ===
* Lovepreet ਜੀ, ਤੁਹਾਡਾ ਇਸ ਸੁਨੇਹੇ ਲਈ ਸ਼ੁਕਰੀਆ। ਵਧੀਆ ਗੱਲ ਹੈ ਕਿ ਸੱਥ ਉੱਪਰ ਤੁਸੀਂ ਆਪਣੇ ਮਨ ਵਿੱਚ ਪੈਦਾ ਹੋਏ ਸਵਾਲ ਨੂੰ ਦੱਸਿਆ। ਲਵਪ੍ਰੀਤ ਜੀ ਕੀ ਤੁਸੀਂ ਅਜਿਹੇ ਲੇਖਾਂ ਦੇ ਨਾਮ ਦੱਸ ਸਕਦੇ ਹੋ ਜੋ ਤੁਹਾਡੇ ਮੁਤਾਬਿਕ ਇਸ ਤਰਾਂ ਬਣਾਏ ਗਏ ਹੋਣ ਜਿਵੇਂ ਤੁਸੀਂ ਕਿਹਾ ਹੈ। ਇਹ ਮਦਦਗਾਰ ਹੋਵੇਗਾ ਕਿ ਕੌਣ ਅਜਿਹਾ ਕਰ ਰਿਹਾ ਹੈ। ਦੂਜੀ ਗੱਲ, ਆਪਾਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਮੀਟਿੰਗ ਹੋਈ ਆਪਾਂ ਇਸਦੇ ਬਾਰੇ ਬਾਕੀ ਦੋਸਤਾਂ ਨਾਲ ਗੱਲ ਜਰੂਰ ਕਰਾਂਗੇ। - ਧੰਨਵਾਦ - <font color="green" face="Segoe Script" size="4"><b> [[User:Satpal Dandiwal|Satpal Dandiwal]] </b></font><sup><font face="Andalus"> ([[User talk:Satpal Dandiwal|talk]]) &#124;[[Special:Contributions/Satpal Dandiwal|Contribs]])</font></sup> 15:23, 2 ਅਪਰੈਲ 2020 (UTC)