"ਅਲਬਾਨੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

No change in size ,  5 ਮਹੀਨੇ ਪਹਿਲਾਂ
ਕੋਈ ਸੋਧ ਸਾਰ ਨਹੀਂ
 
'''ਅਲਬਾਨੀਆ''' ਲੋਕ-ਰਾਜ (ਅਲਬਾਨੀ: Republika e Shqipërisë) ਉੱਤਰ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੀਆਂ ਭੂ-ਸੀਮਾਵਾਂ ਉੱਤਰ ਵਿੱਚ [[ਕੋਸੋਵੋ]], ਉੱਤਰ-ਪੱਛਮ ਵਿੱਚ [[ਮੋਂਟੇਨੇਗਰੋ]], ਪੂਰਬ ਵਿੱਚ ਪੂਰਵਲੇ [[ਯੂਗੋਸਲਾਵਿਆ]] ਅਤੇ ਦੱਖਣ ਵਿੱਚ [[ਯੂਨਾਨ]] ਨਾਲ ਲੱਗਦੀਆਂ ਹਨ। ਤਟਵਰਤੀ ਸੀਮਾਵਾਂ ਦੱਖਣ-ਪੱਛਮ ਵਿੱਚ [ਆਡਰਿਆਟਿਕ ਸਾਗਰ ਅਤੇ ਈਓਨਿਅਨ ਸਾਗਰ ਨਾਲ ਲੱਗਦੀਆਂ ਹਨ।
 
ਅਲਬਾਨੀਆ ਇੱਕ ਪਰਿਵਰਤੀ ਅਰਥਚਾਰਾਅਰਥਚਾਰੇ ਵਾਲਾ ਸੰਸਦੀ ਲੋਕਤੰਤਰ ਹੈ। ਇਸਦੀ ਰਾਜਧਾਨੀ ਤੀਰਾਨਾ, ਲਗਭਗ ੮,੯੫,੦੦੦ ਦੀ ਅਬਾਦੀ ਵਾਲਾ ਨਗਰ ਹੈ ਜੋ ਦੇਸ਼ ਦੀ ੩੬ ਲੱਖ ਦੀ ਜਨਸੰਖਿਆ ਦਾ ਚੌਥਾ ਹਿੱਸਾ ਹੈ ਅਤੇ ਇਹ ਨਗਰ ਦੇਸ਼ ਦਾ ਵਿੱਤੀ ਕੇਂਦਰ ਵੀ ਹੈ। ਅਜ਼ਾਦ ਬਾਜ਼ਾਰ ਸੁਧਾਰਾਂ ਦੇ ਕਾਰਨ ਵਿਦੇਸ਼ੀ ਨਿਵੇਸ਼ ਲਈ ਦੇਸ਼ ਦੀ ਅਰਥ-ਵਿਅਸਥਾ ਖੋਲ੍ਹ ਦਿੱਤੀ ਗਈ ਹੈ ਖਾਸ ਕਰਕੇ ਊਰਜਾ ਦੇ ਵਿਕਾਸ ਅਤੇ ਢੋਆ-ਢੁਆਈ ਅਧਾਰਭੂਤ ਢਾਂਚੇ ਵਿੱਚ।
 
ਅਲਬਾਨੀਆ ਸੰਯੁਕਤ ਰਾਸ਼ਟਰ, ਨਾਟੋ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਯੂਰੋਪੀ ਪਰਿਸ਼ਦ, ਵਿਸ਼ਵ ਵਪਾਰ ਸੰਗਠਨ, ਇਸਲਾਮੀ ਸਹਿਕਾਰਤਾ ਸੰਗਠਨ ਆਦਿ ਦਾ ਮੈਂਬਰ ਹੈ ਅਤੇ ਭੂ-ਮੱਧ ਖੇਤਰ ਸੰਘ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਹੈ। ਅਲਬਾਨੀਆ ਜਨਵਰੀ ੨੦੦੩ ਤੋਂ ਹੀ ਯੂਰਪੀ ਸੰਘ ਦੀ ਸਦੱਸਤਾ ਦਾ ਸੰਭਾਵੀ ਉਮੀਦਵਾਰ ਰਿਹਾ ਹੈ ਅਤੇ ਇਸਨੇ ਰਸਮੀ ਰੂਪ ਵਿੱਚ ੨੮ ਅਪ੍ਰੈਲ, ੨੦੦੯ ਨੂੰ ਯੂਰਪੀ ਸੰਘ ਦੀ ਸਦੱਸਤਾ ਲਈ ਦਰਖ਼ਾਸਤ ਦਿੱਤੀ।