ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਸੰਰਚਨਾਵਾਦ ਦੇ ਪ੍ਰਮੁੱਖ ਆਧਾਰ
ਲਾਈਨ 4:
 
 
 
'''ਸੰਰਚਨਾਵਾਦ''' ਪ੍ਰਾਥਮਿਕ ਤੌਰ ਤੇ ਆਧੁਨਿਕ ਭਾਸ਼ਾ ਵਿਗਿਆਨ ਤੇ ਆਧਾਰਿਤ ਸਿਰਜੀ ਗਈ ਇੱਕ ਵਿਸ਼ੇਸ਼ ਅਧਿਅਨ ਪ੍ਰਣਾਲੀ ਹੈ । ਪ੍ਰਸਿੱਧ ਸਵਿਸ ਭਾਸ਼ਾ ਵਿਗਿਆਨੀ ਫਰਡੀਨੰਦ ਡੀ. ਸੋਸਿਊਰ (Ferdinand De Saussure) ਆਧੁਨਿਕ ਭਾਸ਼ਾ ਵਿਗਿਆਨ ਦੀ ਇਸ ਸੰਰਚਨਾਵਾਦੀ ਅਧਿਅਨ ਪ੍ਰਣਾਲੀ ਦੇ ਬਾਨੀ ਹਨ ।<ref>{{Cite book|title=ਪੱਛਮੀ ਕਾਵਿ ਸਿੱਧਾਂਤ|last=ਸੈਣੀ|first=ਡਾ. ਜਸਵਿੰਦਰ ਸਿੰਘ|publisher=ਪੰਜਾਬੀ ਯੂਨਵਰਸਿਟੀ,ਪਟਿਆਲਾ|year=2018|isbn=978-81-302-0471-0|location=|pages=Pg. 63|quote=|via=}}</ref> ਸੰਰਚਨਾਵਾਦ ਮੂਲ ਰੂਪ ਵਿੱਚ [[ਯਥਾਰਥ]] ਬੋਧ ਦਾ [[ਸਾਹਿਤ]] ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ-ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, [[ਸਾਹਿਤ]] ਅਕਾਦਮੀ(2002), ਪੰਨਾ ਨੰ: 37</ref>
ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structureStructure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।<ref>ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130</ref>
20 ਵੀਂ ਸਦੀ ਦਾ ਕਾਲ ਨਾ ਕੇਵਲ ਭਾਰਤੀ ਚਿੰਤਨ ਵਿਚ ਸਗੋਂ ਵਿਸ਼ਵ ਭਰ ਦੇ ਚਿੰਤਨ ਵਿਚ ਵਿਸ਼ੇਸ਼ ਪ੍ਰਾਪਤੀ ਵਾਲਾ ਕਾਲ ਕਿਹਾ ਜਾ ਸਕਦਾ ਹੈ। ਸੰਰਚਨਾਵਾਦ ਦਾ ਮੁੱਢ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਦੀਆਂ ਭਾਸ਼ਾ ਬਾਰੇ ਧਾਰਨਾਵਾਂ ਤੋਂ ਬੱਝਾ ਮੰਨਿਆ ਜਾਂਦਾ ਹੈ।ਹੈ ਲੇਕਿਨ ਬਾਅਦ ਵਿਚ ਰੂਸੀ ਰੂਪਵਾਦੀਆਂ ਦੇ ਸਾਹਿਤ ਦਾ ਵਿਗਿਆਨ ਲੱਭਣ ਦੇ ਯਤਨਾਂ ਅਤੇ ਚੈਕੋਸਲਵਾਕੀਆ ਦੇ ਪਰਾਗ ਭਾਸ਼ਾ ਸਕੂਲ ਦੀਆਂ ਖੋਜਾਂ ਨੇ ਇਸਨੂੰ ਵਿਕਸਿਤ ਕੀਤਾ। ਪਰ ਸੋਸਿਊਰ ਅਤੇ ਪੂਰਵੀ ਯੋਰਪ ਦੇ ਭਾਸ਼ਾ ਅਦਾਰਿਆਂ ਦਾ ਸਾਂਝਾ ਪਿਤਾ ਪੋਲੈਂਡ ਦਾ "ਕਜ਼ਾਨ ਸਕੂਲ ਔਫ ਲਿੰਗਇਸਟਿਕਸ" ਦਾ ਮੁੱਖੀ ਬੋਦੂਆਂ ਦ ਕੋਰਤਨੀ ਸੀ। ਫਰਾਂਸ ਵਿਚ ਸੱਠਵਿਆਂ ਦਾ ਦਹਾਕਾ [[ਸੰਰਚਨਾਵਾਦ]] ਦੇ ਸਿਖਰ ਦਾ ਸਮਾਂ ਹੈ। ਸਾਹਿਤ, ਮਾਨਵ ਵਿਗਿਆਨ, [[ਮਨੋਵਿਗਿਆਨ]], ਦਰਸ਼ਨ, ਵਿਚਾਰਾਂ ਦੇ ਸਿਸਟਮ ਦਾ ਇਤਿਹਾਸ, [[ਮਾਰਕਸਵਾਦ]]- ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾਵਾਦੀ ਚੇਤਨਾ ਇਹੋ ਸਿਖਾਂਦੀ ਹੈ ਕਿ ਕੋਈ ਵਿਧੀ ਸਰਬਸੰਪੰਨ ਨਹੀਂ, ਇਹ ਵਿਚਾਰ ਪੱਧਰ ਤੇ ਵਾਪਰ ਰਹੇ ਵਿਰੋਧ ਵਿਕਾਸ ਦੀ ਪ੍ਰਕਿਰਿਆ ਦੇ ਵੱਸ ਹੁੰਦੀ ਹੈ। <ref>ਸੰਰਚਨਾਵਾਦ ਦੇ ਆਰ-ਪਾਰ= ਗੁਰਬਚਨ, ਪੰਨਾ ਨੰ.19,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ</ref>
 
'''ਸੰਰਚਨਾਵਾਦ : ਇੱਕ ਅੰਤਰ - ਅਨੁਸ਼ਾਸਨੀ ਪਹੁੰਚ ਵਿਧੀ'''
 
ਸੰਰਚਨਾਵਾਦ ਭਾਸ਼ਾ-ਵਿਗਿਆਨ ਮਾਡਲ ਤੇ ਅਧਾਰਿਤ ਇਕ ਅਜਿਹੀ ਪ੍ਰਣਾਲੀ ਹੈ ,ਜੇਹੜੀ ਭਾਸ਼ਾ ਤੋਂ ਇਲਾਵਾ ਦੂਸਰੇ ਗਿਆਨ-ਅਨੁਸ਼ਾਸਨ ਦੇ ਅਧਿਐਨ ਲਈ ਪ੍ਰਯੋਗ ਹੋਈ ਤੇ ਹੋ ਰਹੀ ਹੈ। ਭਾਸ਼ਾ-ਵਿਗਿਆਨਕ ਅਧਿਐਨ ਮਾਡਲ ਦੀ ਇਹ ਸੰਰਚਨਾਵਾਦੀ ਵਿਧੀ ਭਾਸ਼ਾ ਤੋਂ ਇਲਾਵਾ ਸਮਾਜ ਵਿਗਿਆਨ, ਮਾਨਵ ਵਿਗਿਆਨ, ਸਾਹਿਤ ਅਤੇ ਹੋਰ ਕਲਾਵਾਂ, ਦਰਸ਼ਨ, ਮਨੋਵਿਗਿਆਨ ਆਦਿ ਵਿਚ ਵਿਸ਼ੇਸ਼ ਉਚੇਚ ਨਾਲ ਲਾਗੂ ਕੀਤੀ ਗਈ ਹੈ। ਸਰੰਚਨਾਵਾਦ ਦੀ ਅੰਤਰ- ਅਨੁਸ਼ਾਸਨੀ ਪਹੁੰਚ ਵਿਭਿੰਨ ਸੰਦਰਭਾਂ ਵਿੱਚ ਸਾਂਝੇ ਅਸੂਲਾਂ ਤੇ ਆਧਾਰਿਤ ਹੈ ; ਸਰੰਚਨਾਵਾਦ ਗਣਿਤ ਵਿਗਿਆਨ ਵਿਚ ਵਿਖੰਡਣੀਕਰਣ/ਖਾਨਾ ਖੰਡ ਦੇ ਵਿਰੁੱਧ, ਭਾਸ਼ਾ ਵਿਗਿਆਨ ਵਿਚ ਇਕੋਲਿਤਰੇ ਭਾਸ਼ਾ ਵਿਗਿਆਨਕ ਵਰਤਾਰਿਆਂ ਦੇ ਕਾਲਕ੍ਰਮਿਕ ਅਧਿਐਨ ਦੇ ਵਿਰੁੱਧ ਸੰਯੁਕਤ ਭਾਸ਼ਾਈ ਸਿਸਟਮਾਂ ਦੇ ਇਕਾਲਕੀ ਅਧਿਐਨ, ਮਨੋਵਿਗਿਆਨ ਵਿਚ ਅਣੂਵਾਦੀ ਪ੍ਰਵਿਰਤੀ ਦੇ ਉਲਟ ਸੰਪੂਰਨਤਾ ਵੱਲ, ਅਤੇ ਅਜੋਕੀਆਂ ਦਾਰਸ਼ਨਿਕ ਬਹਿਸਾਂ ਵਿੱਚ ਸੰਰਚਨਾਵਾਦ, ਇਤਿਹਾਸਵਾਦ, ਪ੍ਰਕਾਰਜਵਾਦ, ਤੇ ਇੱਥੋਂ ਤੱਕ ਕਿ ਮਨੁੱਖੀ ਵਿਸ਼ੇ ਨਾਲ ਸਬੰਧਤ ਹਰੇਕ ਸਿੱਧਾਂਤ ਨਾਲ ਦੋ-ਚਾਰ ਹੋ ਰਿਹਾ ਹੈ।
 
ਸੋਸਿਊਰ ਦੇ ਭਾਸ਼ਾ ਵਿਗਿਆਨਕ ਮਾਡਲ ਨੂੰ ਅੱਗੋਂ ਕਲਾਦ ਲੇਵੀ ਸਤ੍ਰਾਸ ਨੇ ਮਾਨਵ ਵਿਗਿਆਨ ਦੇ ਖੇਤਰ ਵਿਸ਼ੇਸ਼ ਕਰ ਮਿੱਥ, ਆਦਿ ਮਨੁੱਖ ,ਰੀਤੀ ਰਿਵਾਜ, ਅਤੇ ਰਿਸ਼ਤਾ ਨਾਤਾ ਪ੍ਰਬੰਧ ਤੇ ਲਾਗੂ ਕਰਕੇ ਨਵੀਨ ਅਤੇ ਮੌਲਿਕ ਸਿਧਾਂਤਕ ਪਰਿਪੇਖ ਉਸਾਰਿਆ।
 
ਸਾਹਿਤ ਦੇ ਖੇਤਰ ਵਿੱਚ ਸਰੰਚਨਾਵਾਦੀ ਪ੍ਰਣਾਲੀ ਨੂੰ ਰੋਮਨ ਜੈਕਬਸਨ ਨੇ ਪ੍ਰਵੀਨਤਾ ਸਹਿਤ ਲਾਗੂ ਕੀਤਾ। ਉਸਨੇ ਭਾਸ਼ਾ ਵਿਗਿਆਨ ਅਤੇ ਕਾਵਿ ਸ਼ਾਸਤਰ ਦੇ ਸਬੰਧ ਨੂੰ ਨਵੇਂ ਪਰਿਪੇਖ ਵਿਚ ਪਰਿਭਾਸ਼ਿਤ ਕਰਦਿਆਂ ਕਾਵਿ ਭਾਸ਼ਾ, ਤੁਕਾਂਤ ਅਤੇ ਧੁਨੀ ਦਾ ਕਾਵਿਕ ਸੰਦਰਭਾਂ ਵਿੱਚ ਗੰਭੀਰ ਅਧਿਐਨ ਪੇਸ਼ ਕੀਤਾ ।<ref>{{Cite book|title=ਪੱਛਮੀ ਕਾਵਿ ਸਿੱਧਾਂਤ|last=ਸੈਣੀ|first=ਡਾ. ਜਸਵਿੰਦਰ ਸਿੰਘ|publisher=ਪੰਜਾਬੀ ਯੂਨਵਰਸਿਟੀ, ਪਟਿਆਲਾ|year=2018|isbn=978-81-302-0471-0|location=|pages=Pg. 63,64,65|quote=|via=}}</ref>
 
<br />
===ਸੰਰਚਨਾਵਾਦ ਦੇ ਕੁਝ ਸੰਕਲਪ===
ਸੰਰਚਨਾਵਾਦ ਦਾ ਕੇਂਦਰੀ ਨੁਕਤਾ ਇਹ ਹੈ ਕਿ ਹਰ ਮਨੁੱਖੀ ਕਾਰਜ ਦੀ ਸਾਰਥਕਤਾ ਦਾ ਅਨੁਭਵ ਉਸਨੂੰ ਉਸਦੇ ਆਪਣੇ ਸਿਸਟਮ ਵਿਚ ਰਖਕੇ ਹੀ ਹੋ ਸਕਦਾ ਹੈ। ਸੰਰਚਨਾਤਮਕ ਵਿਸ਼ਲੇਸ਼ਣ ਦਾ ਅਧਾਰ ਉਹ ਦ੍ਰਿਸ਼ਟੀ ਹੈ ਜੋ ਕਿਸੇ ਟੈਕਸਟ ਨੂੰ ਸਜੀਵ ਇਕਾਈ ਮੰਨਦੀ ਹੈ। ਅਜਿਹੇ ਵਿਸ਼ਲੇਸ਼ਣ ਵਿਚ ਟੈਕਸਟ ਨੂੰ ਇਸਦੇ ਨਿਰਮਾਣਕਾਰੀ ਤੱਤਾਂ ਦਾ ਮਕਾਨਕੀ ਜੋੜ ਨਹੀਂ ਮੰਨਿਆ ਜਾਂਦਾ। ਤੱਤਾਂ ਨੂੰ ਵੱਖ-ਵੱਖ ਕਰਕੇ ਦੇਖਿਆਂ ਉਹ ਆਪਣਾ ਸੁਭਾਅ ਅਤੇ ਮੁੱਲ ਗਵਾ ਬੈਠਦੇ ਹਨ; ਹਰੇਕ ਤੱਤ ਦੀ ਪੂਰਤੀ ਦੂਜੇ ਤੱਤਾਂ ਅਤੇ ਟੈਕਸਟ ਦੇ ਸੰਰਚਨਾਤਮਕ ਸਮੁੱਚ ਨਾਲ ਰਿਸ਼ਤੇ ਵਿਚ ਬੱਝ ਕੇ ਹੁੰਦੀ ਹੈ। ਕਿਸੇ ਟੈਕਸਟ ਦਾ ਵਿਸ਼ਲੇਸ਼ਣ ਪੂਰਵ- ਨਿਸ਼ਚਿਤ ਧਾਰਨਾਵਾਂ ਰਾਹੀਂ ਨਹੀਂ ਕੀਤਾ ਜਾ ਸਕਦਾ। ਸੰਰਚਨਾਵਾਦ ਪ੍ਰਮੁੱਖ ਤੌਰ ਤੇ ਇਕ ਅਜਿਹੀ ਵਿਧੀ ਹੈ ਜੋ ਅਧਿਐਨ ਨੂੰ ਵਸਤੂਪੂਰਵਕ ਰੱਖ ਕੇ ਇਸ ਪ੍ਰਕਿਰਿਆ ਨੂੰ ਅਧਿਏਤਾ ਦੇ ਅੰਤਰਮੁੱਖੀ ਪ੍ਰਭਾਵਾਂ ਤੋਂ ਬਚਾਈ ਰੱਖਦੀ ਹੈ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 19,20</ref> ਸੰਰਚਨਾਵਾਦ ਦਾ ਆਰੰਭ ਗਿਆਨ ਅਤੇ ਵਿਗਿਆਨ-ਸ਼ਾਸ਼ਤਰ ਦੀ ਇਕ ਮੁੱਖ ਪ੍ਰਵਿਰਤੀ ਸੀ। ਇਹ ਸੰਰਚਨਾਵਾਂ ਬਾਰੇ ਵਿਸ਼ੇਸ਼ ਪ੍ਰਕਾਰ ਦੀ ਚਿੰਤਨ-ਪ੍ਰਣਾਲੀ ਸੀ, ਜੋ ਵਿਗਿਆਨਾਂ ਜਿਵੇਂ [[ਗਣਿਤ]], [[ਮਨੋਵਿਗਿਆਨ]] ਆਦਿ ਵਿਚ ਵਧੇਰੇ ਪ੍ਰਚਲਿਤ ਹੋਈ। ਕਲਾ ਅਤੇ ਸਾਹਿਤ ਦੇ ਖੇਤਰ ਵਿਚ ਵੀ ਸੰਰਚਨਾਵਾਦੀ ਚਿੰਤਨ ਸਾਹਮਣੇ ਆਇਆ ਪਰ ਸਮੇਂ ਦੇ ਬੀਤਣ ਨਾਲ ਸੰਰਚਨਾਵਾਦੀ ਸੰਕਲਪ ਤੇ ਚਿੰਤਨ ਸੀਮਿਤ ਅਤੇ ਸੰਕੁਚਿਤ ਰੂਪ ਧਾਰ ਗਿਆ। ਸੰਰਚਨਾਵਾਦੀ ਮੁੱਖ ਰੂਪ ਵਿਚ ਉਹ ਹਨ, ਜੋ ਸੰਰਚਨਾਵਾਂ ਵਿਸ਼ੇਸ਼ ਚਿੰਤਨ-ਪ੍ਰਣਾਲੀ ਦੀ ਸਾਂਝ ਵਿਚ ਬੱਝੇ ਹੋਏ ਹਨ, ਜਿਵੇਂ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਸੋਮਿਊਰ ਤੇ ਜੈਕਬਸਨ, ਸੰਰਚਨਾਵਾਦੀ, ਮਾਨਵਵਿਗਿਆਨ ਦੇ ਖੇਤਰ ਵਿਚ ਲੈਵੀ ਸਤ੍ਰਾਸ ਅਤੇ ਸੰਰਚਨਾਵਾਦੀ ਚਿਹਨ-ਵਿਗਿਆਨ ਦੇ ਖੇਤਰ ਵਿਚ ਗ੍ਰੇਮਾਸ ਅਤੇ ਰੋਲਾਂ ਬਾਰਤ। ਸੰਰਚਨਾਵਾਦੀਆਂ ਦਾ ਮੁੱਖ ਸਰੋਕਾਰ ਸੀ: ਮਨੁੱਖੀ ਸੰਸਾਰ ਨੂੰ ਜਾਣਨ ਦੀ ਰੂਚੀ ਜਾਂ ਯਥਾਰਥ ਦੀ ਖੋਜ, ਵਿਅਕਤੀਗਤ ਵਸਤਾਂ ਵਿਚ ਨਹੀਂ ਸਗੋਂ ਉਹਨਾਂ ਦੇ ਆਪਸੀ ਸੰਬੰਧਾਂ ਵਿਚ। ਉਹ ਸੰਸਾਰ ਨੂੰ ਵਸਤਾਂ ਦਾ ਨਹੀਂ ਸਗੋਂ ਤੱਥਾਂ ਦਾ ਸਮੂਹ ਮੰਨਦੇ ਹਨ। ਇਸ ਵਿਚ ਉਹ ਵਿਸਤਿਤ੍ਰ ਅਤੇ ਵਿਸ਼ਾਲ ਪ੍ਰਤੱਖਣਮਈ ਵਿਸ਼ਲੇਸ਼ਣ ਦੇ ਆਧਾਰ ਉੱਤੇ ਵਿਆਖਿਆਮਈ ਸੰਦਾਂ ਦੀ ਵਰਤੋਂ ਕਰਦੇ ਸਨ। ਉਹਨਾਂ ਦੀ ਮੁੱਖ ਰੁਚੀ ਵਿਚ ਵਸਤੂਨਿਸ਼ਠਤਾ ਦਾ ਵੱਡਾ ਆਧਾਰ ਸੀ ਜੋ ਕਿ ਚਲੀ ਆ ਰਹੀਂ ਵਿਗਿਆਨਕ ਦ੍ਰਿਸ਼ਟੀ ਹੀ ਸੀ। ਇਸੇ ਦ੍ਰਿਸ਼ਟੀ ਰਾਹੀਂ ਉਹ ਸਤਿ ਦੇ ਪਰੰਪਰਾਗਤ ਵਿਗਿਆਨਿਕ ਆਸ਼ੇ ਨਾਲ ਵੀ ਜੁੜੇ ਹੋਏ ਸਨ। ਸੰਰਚਨਾਵਾਦ ਨੇ ਸਾਹਿਤ ਅਧਿਐਨ ਨੂੰ ਵੱਧ ਤੋਂ ਵੱਧ ਵਿਗਿਆਨਕ ਲੀਹਾਂ ਉੱਤੇ ਸਥਾਪਿਤ ਕਰ ਦਿੱਤਾ ਅਤੇ ਸਿਸਟਮ ਤੇ ਸੰਬੰਧਾਂ ਦੀ ਖੋਜ ਵਲ ਰੁਚਿਤ ਕੀਤਾ। ਇਸ ਵਿਚੋਂ ਹੀ ਸ਼ਬਦ-ਵਿਵਸਥਾ ਅਤੇ ਸਾਹਿਤ-ਸਿਸਟਮ ਦੇ ਸਿਧਾਂਤ ਸਾਹਮਣੇ ਆਏ ਅਤੇ ਭਾਸ਼ਾ ਵਿਗਿਆਨ ਤੇ ਸੱਭਿਆਚਾਰ ਸਿਸਟਮ ਦੀਆਂ ਕੈਟੇਗਰੀਆਂ ਦੇ ਵਿਆਪਕ ਆਧਾਰ ਉੱਤੇ ਸੰਦ ਪ੍ਰਬਲ ਰੂਪ ਧਾਰਨ ਕਰ ਗਏ।<ref>ਸੰਰਚਨਾਵਾਦ ਅਤੇ ਪੰਜਾਬੀ ਚਿੰਤਨ= ਗੁਰਚਰਨ ਸਿੰਘ ਅਰਸ਼ੀ,ਪੰਨਾ ਨੰ. 63,64,ਆਰਟੀਕਲ-ਉਤਰਸੰਰਚਨਾਵਾਦ:ਸਿਧਾਂਤਕ ਪਰਿਪੇਖ=ਪ੍ਰੋ. ਸਤਿੰਦਰ ਸਿੰਘ</ref>
 
 
 
<br />
 
===ਸੰਰਚਨਾਵਾਦ:ਭਾਸ਼ਾ ਵਿਗਿਆਨਿਕ ਮਾਡਲ===