ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Definations, Points
Definations, Points
ਲਾਈਨ 34:
 
=== ਈਕਾਲਕੀ ਅਤੇ ਕਾਲਕ੍ਰਮਿਕ (Synchronic and Diachronic) ===
<br />
 
==ਸੰਰਚ==
 
===ਇਕਾਲਿਕ ਅਤੇ ਕਾਲਕ੍ਰਮਿਕ ਭਾਸ਼ਾ ਵਿਗਿਆਨ===
ਆਧੁਨਿਕ ਭਾਸ਼ਾ ਵਿਗਿਆਨ ਵਿਚ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਬਾਨੀ ਸੋਸਿਊਰ ਨੇ ਭਾਸ਼ਾਈ ਅਧਿਐਨ ਦੀਆਂ ਪਰੰਪਰਾਗਤ ਪ੍ਰਣਾਲੀਆਂ ਦਾ ਖੰਡਨ ਕਰਦਿਆਂ ਪ੍ਰਚਲਿਤ ਇਤਿਹਾਸਿਕ ਭਾਸ਼ਾ ਵਿਗਿਆਨ ਦੀ ਥਾਂ ਸੰਰਚਨਾਤਮਕ ਅਧਿਐਨ ਨੂੰ ਦਿੱਤੀ।<ref>ਖੋਜ ਪਤ੍ਰਿਕਾ/32 ਅੰਕ-ਸਤੰਬਰ,1988 ਸਾਹਿਤਕਵਾਦ ਅੰਕ-ਡਾ. ਜਸਵਿੰਦਰ ਸਿੰਘ, ਪੰਨਾ ਨੰ. 123</ref> ਇਹ ਮਹੱਤਵਪੂਰਨ ਪਰ ਵਿਵਾਦ-ਗ੍ਰਸਤ ਧਾਰਨਾ ਸੋਸਿਊਰ ਦੀ ਸਿਨਕ੍ਰੋਨੀ-ਡਾਇਕ੍ਰੋਨੀ ਦੁਕੜੀ ਬਾਰੇ ਹੈ। ਉਸ ਅਨੁਸਾਰ ਭਾਸ਼ਾ ਦਾ ਵਿਸ਼ਲੇਸ਼ਣ ਕਿਸੇ ਕਾਲ ਵਿਚ ਉਸ ਦੇ ਮੌਜੂਦਾ ਸਿਸਟਮੀ ਰੂਪ ਸਿਨਕ੍ਰੋਨੀ ਦਾ ਹੀ ਹੋਣਾ ਚਾਹੀਦਾ ਹੈ। ਭਾਸ਼ਾ ਵਿੱਚ ਇਤਿਹਾਸਿਕ ਤੋਰ ਤੇ ਜੋ ਪਰਿਵਰਤਨ ਆਉਂਦੇ ਰਹੇ ਹਨ ਉਹਨਾਂ ਵਲ ਧਿਆਨ ਦੇਣ ਦੇਣ ਦੀ ਜਰੂਰਤ ਇਸ ਲਈ ਨਹੀਂ ਕਿਉਂਕਿ ਮੁੱਖ ਗੱਲ ਤਾਂ ਮੂਲ ਸਿਸਟਮ ਹੈ। ਸਿਨਕ੍ਰੋਨੀ-ਡਾਇਕ੍ਰੋਨੀ ਦੀ ਦੁਕੜੀ ਨੇ ਉਹਨਾਂ ਸੰਰਚਨਾਵਾਦੀਆਂ ਨੂੰ, ਜਿਹਨਾਂ ਦਾ ਰੁਝਾਨ ਰੂਪਵਾਦ ਵੱਲ ਰਿਹਾ ਹੈ, ਸਿਧਾਂਤਕ ਸ਼ਕਤੀ ਦਿੱਤੀ, ਜਦਕਿ ਸਿਨਕ੍ਰੋਨੀ ਨੂੰ ਡਾਇਕ੍ਰੋਨੀ ਤੋਂ ਬਿਲਕੁਲ ਵੱਖ ਕਰਕੇ ਵੇਖਣਾ ਸਿਧਾਂਤਕ ਤਰੁੱਟੀ ਹੈ। ਇਸ ਗੱਲ ਨੂੰ ਰੂਸੀ ਭਾਸ਼ਾ ਵਿਗਿਆਨੀ ਰੋਮਨ ਜਾਕੋਬਸਨ ਨੇ ਤੁਰੰਤ ਨੋਟ ਕੀਤਾ ਅਤੇ ਸੋਸਿਊਰ ਦੀ ਧਾਰਨਾ ਨੂੰ ਸਹੀ ਸੇਧ ਦਿੱਤੀ।<ref>ਸੰਰਚਨਾਵਾਦ ਦੇ ਆਰ-ਪਾਰ =ਗੁਰਬਚਨ,ਪੰਨਾ ਨੰ. 30,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ</ref> ਸੋਸਿਊਰ ਨੇ ਇਸ ਅਧਿਐਨ ਬਲ ਦੇ ਨਿਖੇੜੇ ਨੂੰ ਇਕਾਲਿਕ ਅਤੇ ਕਾਲਕ੍ਰਮਿਕ, ਰਾਹੀਂ ਦਰਸਾ ਕੇ ਭਾਸ਼ਾ ਦਾ ਇਕਾਲਕੀ ਅਧਿਐਨ ਕਰਨ ਦੀ ਲੋੜ, ਮਹੱਤਾ ਅਤੇ ਵਿਸ਼ੇਸ਼ ਵਿਧੀ ਨੂੰ ਸਥਾਪਿਤ ਕੀਤਾ। ਸੋਸਿਊਰ ਅਨੁਸਾਰ ਇਕਾਲਕੀ ਤੇ ਕਾਲਕ੍ਰਮਿਕ ਦ੍ਰਿਸ਼ਟੀਆਂ ਦਾ ਵਿਰੋਧ ਨਿਰਪੇਖ ਹੈ ਅਤੇ ਇਹਨਾਂ ਵਿਚ ਅਦਾਨ-ਪ੍ਰਦਾਨ ਸੰਭਵ ਨਹੀਂ। ਇਥੋਂ ਤਕ ਕਿ ਕਾਲਕ੍ਰਮਿਕ ਤਥ ਸੁਤੰਤਰ ਘਟਨਾ ਹੈ, ਵਿਸ਼ੇਸ਼ ਇਕਾਲਿਕ ਪਰਿਣਾਮ ਜਿਹੜਾ ਇਸ ਤੋਂ ਸ਼ੁਰੂ ਜਾਂ ਪੈਦਾ ਹੁੰਦਾ ਹੈ, ਇਸ ਨਾਲੋਂ ਬਿਲਕੁਲ ਅਸੰਬੰਧਿਤ ਹੁੰਦਾ ਹੈ। ਇਵੇਂ ਹੀ ਸੋਸਿਊਰ ਇਹ ਵੀ ਮੰਨਦਾ ਹੈ ਕਿ ਕਾਲਕ੍ਰਮਿਕ ਪਰਿਪੇਖ ਵਰਤਾਰੇ ਨਾਲ ਜੂਝਦਾ ਹੈ, ਜੋ ਕਿ ਸਿਸਟਮ ਨਾਲ ਸੰਬੰਧਿਤ ਨਹੀਂ ਹੁੰਦਾ, ਭਾਵੇਂ ਕਿ ਉਹ ਇਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸੋਸਿਊਰ ਚਿੰਤਨ ਦੀਆਂ ਅਵਿਗਿਆਨਿਕ ਧਾਰਣਾਵਾਂ ਵੀ ਹਨ, ਜਿਹੜੀਆਂ ਸਿਸਟਮ ਅਤੇ ਵਿਕਾਸ ਦੇ ਪਰਸਪਰ ਸੰਬੰਧਾਂ ਨੂੰ ਸਮਝਣੋ ਅਸਮਰਥਾਂ ਅਗੋਂ ਸਿਸਟਮ ਦੀ ਅਕਾਲਿਕਤਾ ਅਤੇ ਨਿਰਪੇਖ ਸਤਾ ਤਕ ਤਾਂ ਪਹੁੰਚਦੀ ਹੋਈ ਮੂਲੋਂ ਕੁਰਾਹੇ ਪੈ ਜਾਂਦੀ ਹੈ। ਭਾਵੇਂ ਵਿਹਾਰਿਕ ਅਧਿਐਨ ਵਿਚ ਸੋਸਿਊਰ ਕਾਲਕ੍ਰਮਿਕ ਅਧਿਐਨ ਦੀ ਲੋੜ ਬਾਰੇ ਚੇਤੰਨ ਸੀ। jean piajet ਨੇ ਸੰਰਚਨਾ ਅਤੇ Genes ਦੇ ਲਾਜ਼ਮੀ ਪਰਸਪਰ ਅਧਾਰਿਤ ਹੋਣ ਨੂੰ ਮੰਨਿਆ ਹੈ ਜਦ ਕਿ ਸੋਸਿਊਰ ਦੀ ਧਾਰਣਾ ਹਾਸੋਹੀਣੀ ਹੈ। ਇਸੇ ਪ੍ਰਸੰਗ ਵਿਚ ਮਿਸ਼ੈਲ ਫੂਕੋ ਦਾ ਇਹ ਕਥਨ ਕਿ ਸੰਰਚਨਾ/ਵਿਕਾਸ ਵਿਰੋਧਤਾ ਨਾ ਤਾਂ ਇਤਿਹਾਸ ਖੇਤਰ ਅਤੇ ਨਾ ਹੀ ਸੰਭਾਵਨਾ ਸਾਹਿਤ ਸੰਰਚਨਾਤਮਕ ਵਿਧੀ ਦੀ ਪਰਿਭਾਸ਼ਾ ਲਈ ਸਾਰਥਕ ਹੈ। ਮੂਲ ਰੂਪ ਵਿਚ ਆਧੁਨਿਕ ਭਾਸ਼ਾ ਵਿਗਿਆਨ ਨੂੰ ਨਿਰੋਲ ਇਕਾਲਿਕ ਅਤੇ ਕਲਾਕ੍ਰਮਿਕ ਦੀ ਸੰਪੂਰਣ ਵਿਰੋਧਤਾ ਸਥਾਪਿਤ ਕਰ ਕੇ ਸ਼ਪੱਸ਼ਟ ਭਾਂਤ ਇਕਾਲਿਕ ਅਧਿਐਨ ਦੀ ਬੁਨਿਆਦੀ ਪ੍ਰਾਥਮਿਕਤਾ ਅਤੇ ਉਚਿਤਤਾ ਨੂੰ ਪ੍ਰਵਾਨ ਕੀਤਾ ਅਤੇ ਦੋਹਾਂ ਅਧਿਐਨਾਂ ਦੇ ਖੇਤਰ ਵਿਧੀਆਂ ਅਤੇ ਸਾਰਥਕਤਾ ਨੂੰ ਨਿਖੇੜਦਿਆਂ ਭਾਸ਼ਾ ਦੇ ਇਕ ਸਿਸਟਮੀ ਅਧਿਐਨ ਨੂੰ ਸਥਾਪਿਤ ਕੀਤਾ। ਭਾਸ਼ਾ ਦੇ ਕਾਲਮੁਕਤ ਪ੍ਰਾਪਤ ਪ੍ਰਵਚਨ ਦਾ ਇਸ ਦੇ ਸੰਗਠਨਕਾਰੀ ਨਿਯਮਾਂ, ਸੰਬੰਧਾਂ ਅਤੇ ਤੱਤਾਂ ਦੇ ਅਧਿਐਨ ਨੂੰ ਇਕਾਲਿਕ ਕਿਹਾ ਗਿਆ ਹੈ, ਜਿਹੜਾ ਭਾਸ਼ਾ ਦੇ ਵਿਭਿੰਨ ਅੰਗਾਂ [ਧ੍ਵਨੀ, ਸ਼ਬਦ, ਵਾਕ] ਪਰਿਵਰਤਨਾਂ ਦੀਆਂ ਦਿਸ਼ਾਵਾਂ [ਧ੍ਵਨੀ, ਅਲੋਪਣ, ਸਿਰਜਣ ਸ਼ਬਦ ਰੂਪਾਂ, ਵਿਆਕਰਣ ਉਪਵਰਗਾਂ ਵਿਚ ਪਰਿਵਰਤਨ ਆਏ] ਪਰਿਵਰਤਨ ਦੀ ਪ੍ਰਕ੍ਰਿਆ ਅਤੇ ਪਰਿਵਰਤਨ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਰਿਹਾ ਹੈ, ਕਾਲਕ੍ਰਮਿਕ ਅਧਿਐਨ ਵਿਸ਼ੇਸ਼ ਸਮਾਜਿਕ ਇਤਿਹਾਸਿਕ ਸੰਦਰਭ ਵਿਚ ਵਿਕਾਸ ਪਰਿਵਰਤਨ ਅਤੇ ਇਸ ਅਮਲ ਦਾ ਅਧਿਐਨ ਹੈ। ਸੋਸਿਊਰ ਨੇ ਕਾਲਕ੍ਰਮਿਕ ਅਧਿਐਨ ਦੀ ਲੋੜ ਦੀ ਨਿਗੂਣੀ ਸਾਰਥਕਤਾ ਨੂੰ ਸਵੀਕਾਰ ਜਰੂਰ ਕੀਤਾ, ਪਰ ਇਸ ਦੀ ਕੇਂਦਰੀ ਸਤਾ ਨੂੰ ਅਸਵਿਕਾਰ ਕਰਕੇ ਇਕਾਲਿਕ ਅਧਿਐਨਾਂ ਨੂੰ ਕੇਂਦਰੀ ਸੱਤਾ ਪ੍ਰਦਾਨ ਕੀਤੀ। ਉਸ ਦੇ ਸਾਰੇ ਭਾਸ਼ਾਈ ਸੰਕਲਪ ਤੇ ਸੰਕਲਪਗਤ ਨਿਖੇੜੇ ਅਤੇ ਸਿਧਾਂਤਿਕ ਸਥਾਪਨਾਵਾਂ ਇਸੇ ਸੰਦਰਭ ਵਿਚ ਹੀ ਸਹੀਂ ਅਰਥਾਂ ਵਿਚ ਸਮਝੀਆਂ ਜਾ ਸਕਦੀਆਂ ਹਨ। ਇਕਾਲਿਕ ਪਰਿਪੇਖ self regularity ਦੇ ਨਿਯਮ ਤੇ ਆਸ਼ਰਿਤ ਹੈ, ਜਦਕਿ ਕਾਲਕ੍ਰਮਿਕ ਵਿਸ਼ੇਸ਼ ਵਿਕਾਸ ਅਤੇ ਘਟਨਾ ਚੱਕਰ ਤੇ, ਇਵੇਂ ਹੀ ਸੋਸਿਊਰ ਅਨੁਸਾਰ ਇਕਾਲਕੀ ਭਾਸ਼ਾ ਪ੍ਰਤੀ ਰੁਚਿਤ ਹੈ, ਜਦਕਿ ਕਾਲਕ੍ਰਮਕੀ ਉਚਾਰ/ਬੋਲਣ ਪ੍ਰਤਿ/ ਇਕਾਲਕੀ ਅਧਿਐਨ ਤਾਰਕਿਕ ਅਤੇ ਮਨੋਵਿਗਿਆਨ ਸੰਬੰਧਾਂ ਬਾਰੇ ਤੇ ਕਾਲਕ੍ਰਮਿਕ ਵਾਰੀ ਸਿਰ ਸਿਰਜਣਾ ਨਾਲ ਇਵੇਂ ਇਕਾਲਿਕ ਪਰਿਪੇਖ ਇਕੋ ਲੜੀ ਵਾਰ ਤੱਤਾਂ ਨੂੰ ਪਛਾਣਦਾ ਹੈ । ਇਕਾਲਕੀ ਸਹਿਹੋਂਦੀ ਪ੍ਰਬੰਧ ਹੈ, ਜਦ ਕਿ ਕਾਲਕ੍ਰਮਕੀ ਬਦਲਣਸ਼ੀਲ/ਬਦਲਦੇ ਤੱਤਾਂ ਦਾ ਪ੍ਰਬੰਧ; ਪਰ ਕਾਲਕ੍ਰਮਿਕ ਸਮੇਂ ਦੇ ਵਰਤਾਰੇ ਦੇ ਅੰਤਰਗਤ ਇਕੋ ਤੱਤ ਦੇ ਬਦਲਦੇ ਸਰੂਪ ਦਾ ਅਧਿਐਨ ਕਰਦਾ ਹੈ।<ref>ਖੋਜ ਪਤ੍ਰਿਕਾ,32 ਅੰਕ-ਸਤੰਬਰ,1988, ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 123,124</ref>