ਉੱਤਰ-ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 25:
 
== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==
'''ਡਾ. ਸੁਰਜੀਤ ਸਿੰਘ''' ਅਨੁਸਾਰਪੰਜਾਬੀ ਸਾਹਿਤ ਚਿੰਤਨਧਾਰਾ ਦੀ ਇਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਇਸਦਾ ਗੈਰ-ਭਾਰਤੀ, ਪੱਛਮੀ ਸਾਹਿਤ ਅਧਿਐਨ ਵਿਧੀਆਂ ਬਾਰੇ ਪ੍ਰਤਿਕਰਮ ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਹੋਣ ਦੀ ਥਾਂ ਅਨੁਕਰਣਾਤਮਕ ਰਿਹਾ ਹੈ।<ref name=":0">{{Cite book|title=ਪੱਛਮੀ ਕਾਵਿ-ਸਿਧਾਂਤ|last=ਸੈਣੀ|first=ਡਾ. ਜਸਵਿੰਦਰ ਸਿੰਘ|publisher=ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ|year=2018|isbn=978-81-302-0471-0|location=ਪੰਜਾਬੀ ਯੂਨੀਵਰਸਿਟੀ, ਪਟਿਆਲਾ|pages=164}}</ref> ਮਾਨਸਿਕ ਗੁਲਾਮੀ ਸਾਡੇ ਵਿਹਾਰ ਵਿਚ ਇੰਨੀ ਗਹਿਰੀ ਉੱਤਰ ਗਈ ਹੈ ਕਿ ਅਸੀਂ ਪੱਛਮ ਦੀ ਹਰ ਚੀਜ਼ ਦਾ ਇੰਨ-ਬਿੰਨ ਅਨੁਕਰਣ ਕਰਨ ਅਤੇ ਉਸਨੂੰ ਸ਼ੁੱਧ ਰੂਪ ਵਿਚ ਸ਼ਬਦ ਦਰ ਸ਼ਬਦ ਲਾਗੂ ਕਰਨ ਵਿਚ ਮਾਣ ਮਹਿਸੂਸ ਕਰਦੇ ਹਾਂ। ਇਹ ਰੁਚੀ ਰਾਜਸੀ ਸੰਰਚਨਾਵਾਂ ਤੋਂ ਕਲਾਤਮਕ ਸੰਰਚਨਾਵਾਂ ਤੱਕ ਫ਼ੈਲੀ ਹੋਈ ਹੈ-ਜਦਕਿ ਸੰਰਚਨਾਵਾਂ ਕਦੇ ਵੀ ਪੂਰੀ ਤਰ੍ਹਾਂ ਅਨੁਕਰਣਯੋਗ ਨਹੀਂ ਹੁੰਦੀਆਂ। ਇਸੇ ਗੁਲਾਮ ਮਾਨਸਿਕਤਾ ਕਾਰਣ ਅਸੀਂ ਪੱਛਮ ਤੋਂ ਰਾਸ਼ਟਰ, ਰਾਸ਼ਟਰੀ ਭਾਸ਼ਾ, ਰਾਸ਼ਟਰੀ ਮਾਨ, ਤੇ ਹੋਰ ਰਾਸ਼ਟਰੀ ਚਿੰਨ੍ਹਾਂ ਦੇ ਸੰਕਲਪ ਲਏ ਅਤੇ ਇਸੇ ਗੁਲਾਮ ਮਾਨਸਿਕਤਾ ਦੇ ਅਧੀਨ ਅਸੀਂ ਆਪਣੀ ਸਾਹਿਤ-ਸ਼ਾਸਤਰੀ ਵਿਰਾਸਤ ਦੀਆਂ ਸੰਭਾਵਨਾਵਾਂ ਨੂੰ ਵਰਤਣ ਅਤੇ ਸੀਮਾਵਾਂ ਨੂੰ ਜਾਣਨ ਬਗੈਰ ਹੀ ਪੱਛਮ ਦੀਆਂ ਵਿਭਿੰਨ ਸਾਹਿਤ ਅਧਿਐਨ ਪ੍ਰਣਾਲੀਆਂ ਨੂੰ ਅਨੁਕਰਣਾਤਮਕ ਢੰਗ ਨਾਲ ਅਪਣਾਇਆ ਹੈ।
 
ਪੰਜਾਬੀ ਵਿਚ ਸੁਚੇਤ ਅਤੇ ਸਿੱਧਾਂਤਕ ਚਿੰਤਨ ਦਾ ਆਗਾਜ਼ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾਂ ਨਾਲ ਹੋਇਆ।
 
ਮਾਰਕਸਵਾਦੀ ਆਲੋਚਨਾ ਪ੍ਰਣਾਲੀ ਤੋਂ ਇਲਾਵਾ ਅਤੇ ਬਾਅਦ ਵਿਚ ਆਈਆਂ ਸਮੁੱਚੀਆਂ ਸਮੀਖਿਆ ਵਿਧੀਆਂ ਦਾ ਆਗਮਨ ਪੰਜਾਬੀ ਆਲੋਚਨਾ ਦੇ ਮਾਰਕਸਵਾਦ ਨਾਲੋਂ ਮਾਰਕਸਵਾਦੀਆਂ ਪ੍ਰਤੀ ਵਿਰੋਧ ਦੁਆਰਾ ਪ੍ਰੇਰਿਤ ਰਿਹਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਮਾਰਕਸਵਾਦ, ਸੰਰਚਨਾਵਾਦ, ਚਿਹਨ-ਵਿਗਿਆਨ, ਨਵ-ਮਾਰਕਸਵਾਦ ਅਤੇ ਉੱਤਰ-ਸੰਰਚਨਾਵਾਦ ਦੇ ਪ੍ਰਮਾਣਿਕ ਪੱਛਮੀ ਸਰਪਸਰੂਪ ਵਿਚ ਜਿਹੜਾ ਸੰਵਾਦ ਅਤੇ ਆਦਾਨ-ਪ੍ਰਦਾਨ ਦੇਖਣ ਨੂੰ ਮਿਲਦਾ ਹੈ, ਉਹ ਇਨ੍ਹਾਂ ਪ੍ਰਣਾਲੀਆਂ ਦੇ ਪੰਜਾਬੀ ਪ੍ਰਵਰਤਕਾਂ ਦੀਆਂ ਲਿਖਤਾਂ ਵਿਚੋਂ ਮੂਲੋਂ ਹੀ ਗੈਰ-ਹਾਜ਼ਰ ਹੈ। ਅਸੀਂ ਆਪਣੀ ਸਾਹਿਤਕ ਰਾਜਨੀਤੀ ਕਾਰਣ-ਵਿਭਿੰਨ ਪ੍ਰਣਾਲੀਆਂ ਵਿਚਲੀਆਂ ਉਨ੍ਹਾਂ ਲਿਖਤਾਂ ਨੂੰ ਹੀ ਵਧੇਰੇ ਉਭਾਰਿਆ ਅਤੇ ਅਧਿਐਨ ਦਾ ਆਧਾਰ ਬਣਾਇਆ ਹੈ, ਜਿਹੜੀਆਂ ਇਕ ਵਿਧੀ ਦੇ ਦੂਜੀ ਵਿਧੀ ਨਾਲ ਨਿਖੇੜਿਆਂ-ਵਿਰੋਧਾਂ ਨੂੰ ਹੀ ਦ੍ਰਿਸ਼ਟੀਗੋਚਰ ਕਰਦੀਆਂ ਹਨ। ਇਸ ਲਈ ਸਾਡੇ ਆਲੋਚਕ ਵਿਭਿੰਨ ਪ੍ਰਣਾਲੀਆਂ ਦੇ ਸੰਕਲਪਕ ਚੌਖ਼ਿਆਂ ਦੇ ਸਾਂਝੇ ਸੂਤਰਾਂ ਨੂੰ ਲੱਭਣ ਦੀ ਥਾਂ ਨਿਪਟ ਵਿਰੋਧ ਦੇ ਨੁਕਤਿਆਂ ਨੂੰ ਹੀ ਉਭਾਰਦੇ ਰਹੇ ਹਨ।<ref name=":0" />
 
== ਜੈਕ ਦੈਰੀਦਾ ਦਾ ਸੰਕਲਪ ==
ਲਾਈਨ 35:
ਜੈਕ ਦੈਰੀਦਾ ਆਪਣੇ ਸਮਕਾਲ ਦੀਆਂ ਵਸਤੂਗਤ ਤਬਦੀਲੀਆਂ ਨੂੰ ਹੁੰਗਾਰਾ ਦਿੰਦਾ ਹੋਇਆ ਪਲੈਟੋ ਤੋਂ ਲੈ ਕੇ ਸੋਸਿਊਰ ਤੱਕ ਦੇ ਸਮੁੱਚੇ ਪੱਛਮੀ ਚਿੰਤਨ ਦੇ ਸਿਸਟਮ ਨੂੰ ਭੰਗ ਕਰ ਦੇਣ ਦੀ ਮਹੱਤਵਾਕਾਂਖਿਆ ਅਧੀਨ ਕਿਸੇ ਪਾਠ ਵਿਚ ਕੇਂਦਰੀ ਅਰਥ ਦੇ ਮੌਜੂਦ ਹੋਣ ਦੀ ਸੰਭਾਵਨਾ ਅਤੇ ਚਿਹਨਕ ਦੀ ਤਹਿ ਥੱਲੇ ਕਿਸੇ ਚਿਹਨਤ ਦੀ ਹੋਂਦ ਨੂੰ ਰੱਦ ਕਰ ਦਿੰਦਾ ਹੈ।
 
ਸਿੱਧਾਂਤਕ ਪੱਧਰ ਉਪਰ ਦੈਰੀਦਾ ਸੋਸਿਊਰ ਦੇ ਭਾਸ਼ਾ ਚਿੰਤਨ ਨਾਲ ਸੰਵਾਦ ਰਚਾਉਂਦਾ ਹੋਇਆ ਉਸਦੇ ਚਿੰਤਨ ਵਿਚਲੇ ਲਿਖਿਤ ਭਾਸ਼ਾ ਦੇ ਮੁਕਾਬਲੇ ਉਚਰਿਤ ਭਾਸ਼ਾ, ਸ਼ੁੱਧ ਚਿਹਨਕ ਦੀ ਥਾਂ ਪਾਰਗਾਮੀ ਚਿਹਨਤ ਦੀ ਹਾਜ਼ਰੀ ਦੇ ਅਧਿਆਤਮ ਅਤੇ ਅੰਤਿਮ ਰੂਪ ਵਿਚ ਸੰਰਚਨਾ ਦੀ ਥਾਂ ਸਾਰਥਕਤਾ ਦੇ ਕੇਂਦਰ ਵੱਲ ਉਲਾਰਾਂ ਨੂੰ ਆਲੋਨਾ ਦਾ ਵਿਸ਼ਾ ਬਣਾਉਂਦਾ ਹੋਇਆ ਡਿਫਰਾਂਸ (differance) ਦਾ ਮੌਲਿਕ ਸੰਕਲਪ ਪੇਸ਼ ਕਰਦਾ ਹੈ।<ref>{{Cite book|title=ਪੱਛਮੀ ਕਾਵਿ-ਸਿਧਾਂਤ|last=ਸ਼ੈਣੀ|first=ਡਾ. ਜਸਵਿੰਦਰ ਸਿੰਘ|publisher=ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ|year=2018|isbn=978-81-302-0471-0|location=ਪੰਜਾਬੀ ਯੂਨੀਵਰਸਿਟੀ, ਪਟਿਆਲਾ|pages=166,167}}</ref> ਵੈਰੀਦਾ ਦਾ ਡਿਫਰਾਂਸ ਅੰਗਰੇਜ਼ੀ ਸ਼ਬਦ difference ਵਿਚਲੀ ਦੂਜੀ •e’ ਦੀ ਥਾਂ a ਦੀ ਵਰਤੋਂ ਦੇ ਸਿੱਟੇ ਵਜੋਂ ਹੋਂਦ ਵਿਚ ਆਉਂਦਾ ਹੈ। ਇਸ ਸੰਕਲਪ ਦੇ ਉਚਰਿਤ ਸਰੂਪ ਦੀ ਥਾਂ ਲਿਖਤ ਵਿਚ ਸੰਕਲਪਕ ਅੰਤਰ ਨੂੰ ਦਿਸ਼ਟੀਗੋਚਰ ਕਰਨ ਵਿਚ ਵੀ ਚੈਰੀਦਾ ਦੀ ਬੋਲ ਦੀ ਪ੍ਰਮੁੱਖਤਾ ਨੂੰ ਰੱਦ ਕਰਨ ਦੀ ਬਿਰਤੀ ਕਾਰਜਸ਼ੀਲ ਹੈ। ਆਪਣੇ ਇਸ ਸੰਕਲਪ ਵਿਚ ਦੈਰੀਦਾ ਅੱਡਰੇ ਹੋਣ (to differ) ਅਤੇ ਸਥਗਿਤ ਕਰਨ (to defer) ਦੀਆਂ ਕ੍ਰਿਆਵਾਂ ਦਾ ਸਮਾਯੋਜਨ ਕਰਦਾ ਹੋਇਆ ਚਿਹਨ ਨੂੰ ਹਾਜ਼ਰੀ ਦੇ ਅਧਿਆਤਮ ਤੋਂ ਮੁਕਤ ਕਰਵਾਉਂਦਾ ਹੈ। ਉਸਦੇ ਇਸ ਸੰਕਲਪ ਦਾ ਭਾਵ ਹੈ ਕਿ ਹਰ ਚਿਹਨਕ ਨਾ ਕੇਵਲ ਦੂਜੇ ਚਿਹਨਕਾਂ ਨਾਲੋਂ ਵਖਰੇਵੇਂ ਕਾਰਣ ਪਛਾਣਨ ਯੋਗ ਹੈ, ਸਗੋਂ ਇਹ ਕਿਸੇ ਬਾਹਰਵਰਤੀ ਚਿਹਨਤ ਦੇ ਟਾਵੇ ਵੱਲ ਸੇਧਿਤ ਹੋਣ ਦੀ ਥਾਂ ਨਿਰੰਤਰ ਚਿਹਨਕ ਵਿਚ ਹੀ ਬਦਲਦਾ ਤੁਰਿਆ ਜਾਂਦਾ ਹੈ ਅਤੇ ਚਿਹਨਤ ਦੇ ਸਾਕਾਰ ਹੋਣ ਦੀ ਸੰਭਾਵਨਾ ਨੂੰ ਸਥਗਿਤ ਕਰਦਾ ਤੁਰਿਆ ਜਾਂਦਾ ਹੈ।<ref name=":0" />
 
==ਹਵਾਲੇ==