ਜਲੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵਸਦੇ ਸਨ ਜੋ 1947 ਹਿੰਦ-ਪਾਕਿ ਵੰਡ ਸਮੇਂ ਪਿੰਡ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਹੁਣ ਇੱਥੇ ਮੁਸਲਮਾਨ ਭਾੲੀਚਾਰੇ ਦਾ ਸਿਰਫ਼ ਇੱਕ ਹੀ ਘਰ ਹੈ।
 
ਮੰਨਿਆ ਜਾਂਦਾ ਹੈ ਕਿ ਇਸ ਪਿੰਡ ਨੂੰ  ਮਹਾਰਾਜਾ ਪਟਿਆਲਾ ਦੇ ਜਰਨੈਲ ਰਹੇ ਬਾਬਾ ਬਾਹਗ ਸਿੰਘ ਰੰਧਾਵਾ ਨੇ ਮਹਾਰਾਜਾ ਦੇ ਕਹਿਣ ’ਤੇ ਤੀਜੀ ਵਾਰ ਵਸਾਇਆ ਸੀ। ਪਿੰਡ ਥੇਹ ’ਤੇ ਵਸਿਆ ਸੀ। ਬਜ਼ੁਰਗਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਪਿੰਡ ਨੂੰ ਘਲੂਰ ਕਿਹਾ ਜਾਂਦਾ ਸੀ। ਕੲੀ ਲੋਕ ਪਿੰਡ ਵਾਸੀਆਂ ਦੀ ਲੁੱਟ-ਖੋਹ ਕਰਦੇ ਸਨ। ਇੱਕ ਵਾਰ ਜਦੋਂ ਮਹਾਰਾਜਾ ਪਟਿਆਲਾ ਇੱਥੇ ਸ਼ਿਕਾਰ ਖੇਡਣ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਫਰਿਆਦ ਕੀਤੀ ਕਿ ਉਨ੍ਹਾਂ ਨੂੰ ਬਚਾਉਣ ਲਈ ਜਰਨੈਲ ਬਾਹਗ ਸਿੰਘ ਨੂੰ ਪਿੰਡ ਨੂੰ ਦੇ ਦਿੱਤਾ ਜਾਵੇ। ਮਹਾਰਾਜਾ ਨੇ  ਪਹਿਲਾਂ ਜਵਾਬ ਦੇ ਦਿੱਤਾ ਪਰ ਲੋਕਾਂ ਦੀ ਜ਼ਿਦ ’ਤੇ ਹਾਂ ਕਰ ਦਿੱਤੀ। ਜਦੋਂ ਬਾਹਰਲੇ ਪਿੰਡਾਂ ਦੇ ਲੋਕਾਂ ਨੇ ਜਲੂਰ ਨੂੰ ਲੁੱਟਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪਿੰਡ ਨੂੰ ਲੁੱਟ ਤੋਂ ਬਚਾਇਆ। ਅੱਜ ਵੀ  ਬਾਹਗ ਸਿੰਘ ਵੱਲੋਂ ਪਿੰਡ ਵਿੱਚ ਬਾਬਾ ਬੁੱਢਾ ਦੀ ਯਾਦ ਵਿੱਚ ਬਣਾਏ ਖੂਹ ਅਤੇ ਯਾਦਗਾਰ ਦੀ ਪੂਰੀ ਮਾਨਤਾ ਹੈ। <ref>ਰਮੇਸ਼ ਭਾਰਦਵਾਜ </ref>
 
==== ਆਬਾਦੀ ਅਤੇ ਅੰਕੜੇ : ====
ਪਿੰਡ ਦੀ ਕੁੱਲ ਵੋਟ 2300 ਹੈ ਜੋ ਨੌਂ ਵਾਰਡਾਂ ਵਿਚ ਵੰਡੀ ਹੋਈ ਹੈ। ਪਿੰਡ ਆਬਾਦੀ ਲਗਭਗ 4 ਹਜ਼ਾਰ ਦੇ ਕਰੀਬ ਹੈ। ਪਿੰਡ ਵਿਚ ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਜੱਟ ਸਿੱਖ,ਹਿੰਦੂ, ਇਕ ਘਰ ਮੁਸਲਿਮ, ਨਾਈ, ਸਿੰਬੇ, ਝਿਊਰ, ਰਾਜਪੂਤ ਜਾਤੀਆਂ ਦੇ ਲੋਕ ਰਹਿੰਦੇ ਹਨ। <ref>ਕਮਲਦੀਪ ਸਿੰਘ </ref>
 
===== ਵਿੱਦਿਅਕ ਸੰਸਥਾਵਾਂ : =====
ਲਾਈਨ 19:
 
====== ਧਾਰਮਿਕ ਸਥਾਨ,ਖੇਡ ਸਥਾਨ, ਲਾਇਬ੍ਰੇਰੀ ਅਤੇ ਹੋਰ ਸਥਾਨ : ======
ਪਿੰਡ ਦੀ ਸਾਂਝੀ ਸ਼ਹੀਦ ਮਾਤਾ ਗੁਰਦੇਵ ਕੌਰ ਯਾਦਗਾਰ ਲਾਇਬ੍ਰੇਰੀ ਹੈ। ਜਲੂਰ ਵਿੱਚ ਗੁਰਦੁਆਰੇ ਤੋਂ ਇਲਾਵਾ ਗੁਰੂ ਰਵਿਦਾਸ ਮੰਦਰ, ਬਾਲਮੀਕ ਮੰਦਰ, ਵਿਸ਼ਵਕਰਮਾ ਮੰਦਰ, ਸ਼ਿਵਜੀ ਮੰਦਰ, ਹਨੂੰਮਾਨ ਮੰਦਰ,  ਡੇਰਾ ਪਾਖਾਂ ਵਾਲਾ, ਗਊਸ਼ਾਲਾ, ਬਾਬਾ ਬੁੱਢਾ ਜੀ (ਬਾਬਾ ਖੂਹ), ਸਮਾਧਾਂ, ਮਸੀਤ, ਪੀਰਬਾਨ ਡੇਰਾ ਤੇ ਗੁੱਗਾ ਮਾੜੀ ਆਦਿ ਧਾਰਮਿਕ ਸਥਾਨ ਹਨ।<ref>ਬਲਵੀਰ ਸਿੰਘ </ref> ਪਿੰਡ ਵਿੱਚ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਸਟੇਡੀਅਮ ਅਤੇ ਸਪੋਰਟਸ ਕਲੱਬ ਤੋਂ ਇਲਾਵਾ ਜਿੰਮ ਹੈ। ਪਿੰਡ ਵਿੱਚ ਜਲ ਘਰ ਹੈ। ਜੱਚਾ ਬੱਚਾ ਕੇੇਂਦਰ ਡਿਸਪੈੈਂਸਰੀ। 3 ਸ਼ਮਸ਼ਾਨਘਾਟ, ਪਸ਼ੂ ਹਸਪਤਾਲ, 4 ਧਰਮਸ਼ਾਲਾ ਹਨ।
 
====== 110 ਸਾਲ ਪੁਰਾਣੀ ਹਵੇਲੀ : ======
ਪਿੰਡ ਵਿੱਚ 110 ਸਾਲ ਪਹਿਲਾਂ ਬਣੀ 360 ਚੁਗਾਠਾਂ ਵਾਲੀ ਹਵੇਲੀ ਹੁਣ ਵੀ ਮੌਜੂਦ ਹੈ। ਬਜ਼ੁਰਗ ਦੱਸਦੇ ਹਨ ਕਿ ਉਸ ਵੇਲੇ ਧਨਾਢ ਸੇਠ ਮੋਹਰੂ ਮੱਲ ਨੇ 44 ਹਜ਼ਾਰ ਰੁਪਏ ਵਿੱਚ ਬਣਵਾਇਆ ਸੀ। ਇਸ ਤਿੰਨ ਮੰਜ਼ਲੀ ਹਵੇਲੀ ਵਿੱਚ ਵੱਡੀਆਂ ਛੋਟੀਆਂ 360 ਚੁਗਾਠਾਂ ਤੇ ਦਰਵਾਜ਼ਿਆਂ ’ਤੇ ਪਿੱਤਲ ਨਾਲ ਮੀਨਾਕਾਰੀ ਕੀਤੀ ਗਈ ਸੀ। ਹੁਣ ਇਸ ਹਵੇਲੀ ਦੀ ਹਾਲਤ ਖ਼ਸਤਾ ਹੋ ਗਈ ਹੈ।<ref>ਰਮੇਸ਼ ਭਾਰਦਵਾਜ </ref><br />
 
#