ਗੁਰਦੁਆਰਾ ਸਿੰਘ ਸ਼ਹੀਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
 
"ਗੁਰਦੁਆਰਾ ਸਿੰਘ ਸ਼ਹੀਦ" ਪਿੰਡ 'ਮੋਹੀ ਖੁਰਦ'(ਛੋਟੀ ਮੋਹੀ)ਦੇ ਅਸਥਾਨ 'ਤੇ ਹਰ ਮਹੀਨੇ ਸੁਦੀ ਦਸਮੀ ਭਰਦੀ(ਮਨਾਈ ਜਾਂਦੀ)ਹੈ।ਕਾਫ਼ੀ ਮਾਨਤਾ ਹੋਣ ਕਾਰਨ ਸੰਗਤਾਂ ਇੱਥੇ ਨੇੜੇ-ਤੇੜੇ ਅਤੇ ਦੂਰ-ਦੂਰ ਤੋਂ ਆ ਕੇ ਜੁੜ੍ਹਦੀਆਂ ਹਨ।ਮੇਰੇ ਮਨ 'ਚ ਅਕਸਰ ਇਹ ਸਵਾਲ ਪੈਦਾ ਹੁੰਦਾ ਸੀ ਕਿ ਇਹ ਅਸਥਾਨ ਬਣਨ ਤੇ ਦਸਮੀ ਭਰਨ ਦਾ ਇਤਿਹਾਸ ਕੀ ਹੋਵੇਗਾ?ਕਦੋਂ ਤੇ ਕਿਸਨੇ ਸ਼ੁਰੂ ਕੀਤੀ ਹੋਵੇਗੀ ਇੱਥੇ ਦਸਮੀ?
 
ਲਾਈਨ 5 ⟶ 7:
<br />
 
=== ਪਹਿਲੀ ਜਾਣਕਾਰੀ ਅਨੁਸਾਰ<ref>{{Cite book|title=ਜਥੇਦਾਰ ਤਰਵਿੰਦਰ ਸਿੰਘ ਜੀ, ਮੋਹੀ ਵਾਲੇ|last=|first=|publisher=|year=|isbn=|location=|pages=|quote=|via=}}</ref>===
 
 
ਲਾਈਨ 13 ⟶ 15:
ਪਿੰਡ ਮੁੱਦਕੀ ਦੇ ਮੈਦਾਨ ਵਿਚ ਜੋ ਫਿਰੋਜ਼ਪੁਰ ਤੋਂ 15-16 ਮੀਲ ਦੀ ਦੂਰੀ 'ਤੇ ਸਥਿਤ ਹੈ,ਅੰਗਰੇਜ਼ ਫ਼ੌਜ ਨੇ 12000 ਸੈਨਿਕ,48 ਤੋਪਾਂ ਤੇ 4 ਘੌੜਸਵਾਰ,ਤੋਪਖਾਨੇ ਤੇ ਦਸਤਿਆਂ ਸਮੇਤ ਚੜਾਈ ਕਰ ਦਿਤੀ|ਦੂਸਰੇ ਪਾਸੇ ਜਥੇਦਾਰ ਲਾਲ ਸਿੰਘ ਛੋਟੀ ਜਿਹੀ ਸਿੱਖ ਫ਼ੌਜ,2000 ਪੈਦਲ ਸੈਨਿਕ,3500ਘੋੜ ਸਵਾਰ ਅਤੇ 20 ਤੋਪਾਂ ਸਮੇਤ ਮੁੱਦਕੀ ਪਹੁੰਚ ਗਏ ਪਰ ਲੜਾਈ ਦੀ ਸ਼ੁਰੂਆਤ ਵਿਚ ਹੀ ਲਾਲ ਸਿੰਘ ਧੋਖਾ ਦੇ ਕੇ ਫਰਾਰ ਹੋ ਗਿਆ,ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ|ਜਦੋਂ ਇਹ ਖ਼ਬਰ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਮਿਲੀ ਤਾਂ ਫਿਰ ਉਹ ਤੁਰੰਤ ਆਪਣੀ ਖ਼ਾਲਸਾ ਫ਼ੌਜ ਸਮੇਤ ਮੁੱਦਕੀ ਪਹੁੰਚੇ ਤੇ ਘਮਸਾਨ ਦਾ ਯੁੱਧ ਹੋਇਆ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪਣੀ ਫ਼ੌਜ ਦੀ ਮਦਦ ਨਾਲ ਅੰਗਰੇਜ਼ ਫ਼ੌਜ ਦੇ ਮੁਖੀ ਟੁੰਡੇਲਾਟ ਨੂੰ ਵੀ ਉੱਥੋਂ ਭਜਾਇਆ|<ref>{{Cite book|title=ਜੰਗਨਾਮਾ ਸਿੰਘਾਂ ਤੇ ਫਰੰਗੀਆਂ|last=|first=|publisher=ਸ਼ਾਹ ਮੁਹੰਮਦ|year=|isbn=|location=|pages=|quote=|via=}}</ref>
 
ਟੁੰਡੇਲਾਟ ਨੂੰ ਭਾਜ ਦੇ ਕੇ ਜਥੇਦਾਰ ਹਨੂੰਮਾਨ ਸਿੰਘ ਜੀ ਨੇ ਪਟਿਆਲੇ ਵੱਲ ਨੂੰ ਚਾਲੇ ਪਾ ਲਏ|<ref>{{Cite book|title=ਅਖ਼ਬਾਰ ਦਰਬਾਰ-ਏ-ਮੁਹੱਲਾ|last=|first=|publisher=|year=|isbn=|location=ਅਲੀਗੜ੍ਹ ਯੂਨੀਵਰਸਿਟੀ|pages=|quote=|via=}}</ref><ref>{{Cite book|title=ਕਰਮ ਸਿੰਘ ਹਿਸ਼ਟੋਰੀਅਨ ਮੁਤਾਬਿਕ|last=|first=|publisher=|year=|isbn=|location=|pages=|quote=|via=}}</ref><ref>{{Cite book|title=ਮੁਸਲਮਾਨ ਇਤਿਹਾਸਕਾਰ ਖ਼ਫੀ ਖ਼ਾਨ ਮੁਤਾਬਕ 13 ਦਸੰਬਰ 1846=13 ਰੱਬੀ-ਉਲ 1258 ਹਿਜਰੀ|last=|first=|publisher=|year=|isbn=|location=|pages=|quote=|via=}}</ref>ਉਹਨਾਂ ਨੇ ਪੈਦਲ ਸੈਨਿਕ ਤੇ ਘੋੜ ਸਵਾਰ ਲੈ ਕੇ ਟੋਬਾ ਨਿਹੰਗ ਸਿੰਘਾਂ ਬਗ਼ੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ(ਨੇੜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ)ਵਿਖੇ ਉਤਾਰਾ ਕਰ ਲਿਆ|ਅਜੇ ਨਿਹੰਗ ਸਿੰਘ ਲੰਗਰ ਛਕਣ ਉਪਰੰਤ ਅਰਾਮ ਕਰਨ ਹੀ ਲੱਗੇ ਸਨ ਕਿ ਪਟਿਆਲੇ ਦੇ ਰਾਜੇ ਨੇ ਅੰਗਰੇਜ਼ਾਂ ਤੋਂ ਡਰਦੇ ਹੋਏ ਉਹਨਾਂ ਉੱਤੇ ਹੀ ਫ਼ੌਜ ਚਾੜ ਦਿੱਤੀ|ਤੋਪਾਂ ਨੇ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ|ਨਿਹੰਗ ਸਿੰਘਾਂ ਨੇ ਵਿਰੋਧੀ ਧਿਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪ ਹੱਲਾ ਬੋਲ ਕੇ ਤੋਪ ਦੇ ਮੂੰਹ ਵਿਚ ਆਪਣਾ ਭੂਰਾ(ਕੰਬਲ)ਫਸਾ ਦਿੱਤਾ ਤੇ ਤੋਪਚੀ ਨੂੰ ਮਾਰ ਮੁਕਾਇਆ|ਇੱਥੇ ਉਹਨਾਂ ਦੇ 1500 ਸਿੰਘ ਸ਼ਹੀਦ ਹੋਏ ਤੇ ਸ਼ਹੀਦ ਹੋਏ ਸਿੰਘਾਂ ਦਾ ਉਹਨਾਂ ਨੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਅੰਗੀਠਾ ਚਿਣ ਕੇ ਸਸਕਾਰ ਕਰ ਦਿੱਤਾ|(ਜਿੱਥੇ ਅਜਕਲ ਜੋਤ ਜਗਦੀ ਹੈ)|
 
ਇਸ ਉਪਰੰਤ ਬਾਬਾ ਹਨੂੰਮਾਨ ਸਿੰਘ ਜੀ ਆਪਣਾ ਜਥਾ ਲੈ ਕੇ ਘੁੜਾਮ ਵੱਲ ਚਲੇ ਗਏ, ਇੱਥੇ ਵੀ ਉਹਨਾਂ ਦਾ ਫ਼ੌਜ ਨਾਲ ਟਾਕਰਾ ਹੋਇਆ ਤੇ ਤੋਪ ਦੇ ਗੋਲੇ ਨਾਲ ਬਾਬਾ ਹਨੂੰਮਾਨ ਸਿੰਘ ਜੀ ਜ਼ਖਮੀ ਵੀ ਹੋੋੋਏ|ਇਸ ਤਰਾਂ ਫੌ਼ਜਾਂ ਦਾ ਟਾਕਰਾ ਕਰਦੇ ਹੋਏ ਉਹ ਰਾਜਪੁਰੇ ਵੱਲ ਆ ਗਏ ਤੇ ਇੱਥੇ ਵੀ ਉਹਨਾਂ ਦਾ ਇਕ ਫ਼ੌਜ ਨਾਲ ਟਾਕਰਾ ਹੋਇਆ(ਜਿੱਥੇ ਹੁਣ ਗਗਨ ਚੌਂਕ/ਬਾਈ ਪਾਸ/ਬਾਬਾ ਮੌੜ ਸਥਿਤ ਹੈ)(ਇਹ ਦੋਵੇਂ ਜੰਗਾਂ ਉਨ੍ਹਾਂ ਦੀਆਂ ਕਿਸ ਨਾਲ ਤੇ ਕਿਉਂ ਹੋਈਆਂ ਇਹ ਅਜੇ ਖੋਜ ਦਾ ਵਿਸ਼ਾ ਹੈ|)ਫਿਰ ਬਾਬਾ ਹਨੂੰਮਾਨ ਸਿੰਘ ਜੀ ਨੇ ਪਹਾੜਾਂ(ਉੱਤਰ ਦਿਸ਼ਾ) ਵੱਲ ਨੂੰ ਚਾਲੇ ਪਾ ਲਏ|ਦੁਸਮਣਾਂ ਨਾਲ ਲੜਦਿਆਂ-ਲੜਦਿਆਂ ਕੁਝ ਸਿੰਘ ਸ਼ਹੀਦ ਹੋ ਗਏ,ਕੁਝ ਜ਼ਖਮੀ ਤੇ ਕੁਝ ਵਿਛੜ ਗਏ|(ਬਾਬਾ ਹਨੂੰਮਾਨ ਸਿੰਘ ਜੀ ਨੇ ਰਾਜਪੁਰੇ ਤੋਂ ਪਿੰਡ ਸੁਹਾਣਾ ਵੱਲ ਟਿਕਾਣਾ ਕੀਤਾ ਤੇ ਉੱਥੇ ਹੀ ਸ਼ਹੀਦ ਹੋ ਗਏ(ਅੱਜਕਲ ਜ਼ਿਲ੍ਹਾ ਮੋਹਾਲੀ))ਨ੍ਹਾਂ ਸਿੰਘਾਂ ਦੇ ਸਰੀਰਾਂ ਨੂੰ ਲੋਕਾਂ ਦੁਆਰਾ ਸਾਂਭ ਲਿਆ ਗਿਆ, ਉਹਨਾਂ ਦੇ ਅੰਗੀਠੇ ਬਣਾ ਦਿੱਤੇ ਗਏ|ਉਹਨਾਂ ਜ਼ਖਮੀ ਹੋ ਕੇ ਵਿਛੜੇ ਹੋਏ ਸਿੰਘਾਂ ਵਿਚੋਂ ਦੋ ਸਿੰਘ 'ਬਾਬਾ ਅਮਰਜੀਤ ਸਿੰਘ ਜੀ'(ਜ਼ਿਲ੍ਹਾ ਅੰਮ੍ਰਿਤਸਰ)ਅਤੇ 'ਬਾਬਾ ਜੰਗ ਸਿੰਘ ਜੀ'(ਗਾਂਵ ਰਾਜਪੁਰੇ ਕੇ ਨਜਦੀਕ ਪਰ ਪਿੰਡ ਦਾ ਨਾਮ ਨਹੀਂ ਲਿਖਿਆ) ਜ਼ਖਮੀ ਹਾਲਤ ਵਿਚ ਪਿੰਡ ਛੋਟੀ ਮੋਹੀ(ਮੋਹੀ ਖੁਰਦ)ਦੇ ਬਾਹਰਵਾਰ ਛੋਟੀ ਨਹਿਰ ਦੇ ਝਾਲ ਵਾਲੀ ਥਾਂ 'ਤੇ ਪਿੰਡ ਵਾਸੀਆਂ ਨੂੰ ਮਿਲੇ|<ref>{{Cite book|title=ਭੱਟ ਵਹੀ|last=|first=|publisher=ਸਨਉਢਾ ਮੁਤਾਬਕ|year=|isbn=|location=|pages=|quote=|via=}}</ref><ref>{{Cite book|title=ਮੁਸਲਮਾਨ ਇਤਿਹਾਸਕਾਰ ਖਫੀ ਖ਼ਾਨ ਮੁਤਾਬਿਕ|last=|first=|publisher=|year=|isbn=|location=|pages=|quote=|via=}}</ref> ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰਵਾਰ ਟਿਕਾਣਾ ਕਰ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ ਤੇ ਉੱਥੇ ਹੀ ਦੋਵਾਂ ਸਿੰਘਾਂ ਨੇ 31ਦਸੰਬਰ,1846 ਈ: ਨੂੰ ਆਪਣੇ ਸਰੀਰ ਤਿਆਗ ਦਿੱਤੇ ਤੇ ਉਸੇ ਅਸਥਾਨ 'ਤੇ ਉਹਨਾਂ ਦਾ ਸਸਕਾਰ ਕੀਤਾ ਗਿਆ|(ਜਿੱਥੇ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਬੇਰੀ ਸਥਿਤ ਹੈ)<ref>{{Cite book|title=ਦੌਲਤ-ਏ-ਇੰਗਲਿਸ਼ੀਆ,ਸਰ ਫਰੈਂਡਰਿਕ ਗਾਂਟਲੇ|last=|first=|publisher=|year=|isbn=|location=|pages=|quote=|via=}}</ref><ref>{{Cite book|title=ਸਰਦਾਰ ਕੇ. ਐਮ. ਪਾਨੀਕਰ,ਸਹਿਯੋਗੀ ਮਹਾਰਾਜਾ ਪਟਿਆਲਾ|last=|first=|publisher=|year=|isbn=|location=|pages=|quote=|via=}}</ref>
 
<br />
ਲਾਈਨ 32 ⟶ 34:
ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਸੰੰਗੀ,ਪਿੰਡ ਅਸਰਪੁੁੁਰ(ਨੇੜੇ ਸਨੋਰ)ਵਿਚ ਰਹਿੰਦੇ ਸਨ, ਉਸ ਜਗ੍ਹਾਂਂ 'ਤੇ ਸੰਤ ਜੀ ਦੇ ਦੀਵਾਨ ਚਲ ਰਹੇ ਸਨ|(ਇਹ ਗੱਲ 1947 ਈ: ਦੀ ਵੰਡ ਤੋਂ ਬਾਅਦ ਲਗਭਗ 1950-51 ਦੀ ਹੈ|)ਦੀਵਾਨ ਕਈਂ ਦਿਨ ਚਲਦੇ ਸਨ, ਜਿੱਥੇ ਸੰਤਾਂ ਦੀ ਰਿਹਾਇਸ਼ ਸੀ, ਉਸ ਜਗ੍ਹਾਂਂ ਪਾਕਿਸਤਾਨ ਤੋਂ ਆਏ ਹੋਏ ਤਿੰਨ ਭਰਾ(ਬੱਚੇ)ਵੀ ਰਹਿੰਦੇ ਸਨ ਜੋ ਕਿ ਆਪਣੇ ਪਰਿਵਾਰ ਤੋਂ ਵਿਛੜ ਚੁੱਕੇ ਸਨ|ਉਨ੍ਹਾਂ ਦੀ ਸੰਭਾਲ ਕਰਨ ਵਾਲੇ ਸਰਦਾਰ ਜੀ ਨੇ ਸੰਤ ਜੀ ਨੂੰ ਕਿਹਾ ਕਿ ਇਨ੍ਹਾਂ ਵਿਚੋਂ ਇਕ ਬੱਚਾ ਤੁਸੀਂ ਆਪਣੇ ਨਾਲ ਲੈ ਜਾਵੋ|ਸੰਤ ਜੀ ਨੇ ਕਿਹਾ ਜਿਹੜਾ ਬੱਚਾ ਦੌੜ ਕੇ ਸਭ ਤੋਂ ਪਹਿਲਾਂ ਮੇਰੀ ਗੋਦੀ 'ਚ ਆਵੇਗਾ,ਮੈਂ ਉਸ ਨੂੰ ਨਾਲ ਲੈ ਜਾਵਾਂਗਾ|ਉਸ ਸਮੇਂ ਬਾਬਾ ਹਰਕ੍ਰਿਸ਼ਨ ਸਿੰਘ ਜੀ(ਜਿਨ੍ਹਾਂ ਨੂੰ ਪਿੰਡ ਵਿਚ ਸਾਰੇ ਜੰਬਰ ਬਾਬਾ ਜੀ ਦੇ ਨਾਂ ਨਾਲ ਜਾਣਦੇ ਸਨ) ਸਭ ਤੋਂ ਤੇਜ਼ ਦੌੜ ਕੇ ਸੰਤ ਜੀ ਦੀ ਗੋਦੀ 'ਚ ਆ ਗਏ(ਉਸ ਸਮੇਂ ਉਨ੍ਹਾਂ ਦੀ ਉਮਰ ਤਕਰੀਬਨ 7-8 ਸਾਲ ਦੀ ਹੋਵੇਗੀ)|
 
ਸੰਤ ਬਾਬਾ ਸੰਪੂਰਨ ਸਿੰਘ ਜੀ 14 ਅਕਤੂਬਰ,1975 ਨੂੰ ਬਨੂੜ ਵਿਖੇ ਇਕ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ|ਉਨ੍ਹਾਂ ਦਾ ਸਸਕਾਰ ਗਿਆਨੀ ਦਿਆਲ ਸਿੰਘ ਜੀ(ਉਨ੍ਹਾਂ ਦੇ ਸੰਗੀ)ਦੁਆਰਾ ਉਨ੍ਹਾਂ ਦੀ ਰਿਹਾਇਸ਼ ਸਾਹਮਣੇ ਹੀ ਕੀਤਾ ਗਿਆ(ਜਿੱਥੇ ਅੱਜ ਵੀ ਉਨ੍ਹਾਂ ਦੀ ਯਾਦਗਾਰ ਕੋਠੀ ਮੌਜੂਦ ਹੈ)|ਦੁਸਹਿਰੇ ਵਾਲੇ ਦਿਨ(ਚਲਾਣਾ ਕਰਨ ਤੋਂ 10 ਦਿਨ ਬਾਅਦ)ਉਨ੍ਹਾਂ ਦਾ ਭੋਗ ਪਾਉਣ ਤੋਂ ਬਾਅਦ ਇਸ ਅਸਥਾਨ ਦੀ ਜਿੰਮੇਵਾਰੀ ਬਾਬਾ ਭਾਗ ਸਿੰਘ(ਵਾਸੀ ਪਿੰਡ ਮੋਹੀ ਖੁਰਦ) ਜੀ ਨੂੰ ਦਿੱਤੀ ਗਈ|ਬਾਬਾ ਭਾਗ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਜਿੰਮੇਵਾਰੀ ਬਾਬਾ ਹਰਿਕ੍ਰਿਸ਼ਨ ਸਿੰਘ ਜੀ ਨੂੰ ਦਿੱਤੀ ਗਈ(ਜਿਨ੍ਹਾਂ ਨੂੰ ਬਾਬਾ ਸੰਪੂਰਨ ਸਿੰਘ ਜੀ ਲੈ ਕੇ ਆਏ ਸਨ)|10 ਦਸੰਬਰ,2009 ਨੂੰ ਬਾਬਾ ਹਰਕ੍ਰਿਸ਼ਨ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਜਿੰਮੇਵਾਰੀ ਬਾਬਾ ਤਰਵਿੰਦਰ ਸਿੰਘ ਜੀ ਨੂੰ ਉਨ੍ਹਾਂ ਦੀ ਦਸਤਾਰਬੰਦੀ ਕਰ ਕੇ ਸੌਂਪੀ ਗਈ|(ਜੋ ਕਿ ਹੁਣ ਇਹ ਸੇਵਾ ਨਿਭਾ ਰਹੇ ਹਨ)|<ref>{{Cite book|title=ਜਥੇਦਾਰ ਤਰਵਿੰਦਰ ਸਿੰਘ ਜੀ, ਮੋਹੀ ਵਾਲੇ|last=|first=|publisher=|year=|isbn=|location=|pages=|quote=|via=}}</ref>
 
<br />
 
==== ਦੂਸਰੀ ਜਾਣਕਾਰੀ ਅਨੁਸਾਰ<ref>{{Cite book|title=ਭਾਈ ਮਲਕੀਤ ਸਿੰਘ ਜੀ, ਵਾਸੀ ਪਿੰਡ ਮੋਹੀ ਖ਼ੁਰਦ|last=|first=|publisher=|year=|isbn=|location=|pages=|quote=|via=}}</ref>====
ਇਸ ਅਸਥਾਨ 'ਤੇ ਬਾਬਾ ਅਮਰਜੀਤ ਸਿੰਘ ਜੀ ਤੇ ਬਾਬਾ ਜੰਗ ਸਿੰਘ ਜੀ ਨੇ 1761-1762 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਸੀ|
 
ਲਾਈਨ 49 ⟶ 51:
ਸੰਤ ਜੀ ਨੇ ਹਰ ਮਹੀਨੇ ਸੁਦੀ ਦਸਮੀ ਦਾ ਦਿਹਾੜਾ ਨਿਸ਼ਚਿਤ ਕਰ ਦਿੱਤਾ ਕਿ ਹਰ ਮਹੀਨੇ ਇੱਥੇ ਕਥਾ-ਕੀਰਤਨ ਤੇ ਵਿਚਾਰ ਹੋਇਆ ਕਰਨਗੇ|ਹੌਲੀ-ਹੌਲੀ ਇਸ ਦਿਹਾੜੇ 'ਤੇ ਬਹੁਤ ਦੂਰ-ਦੂਰ ਤੋਂ ਸੰਗਤਾਂ ਆਉਣ ਲੱਗੀਆਂ(ਜਿਨ੍ਹਾਂ ਦੇ ਪਰਿਵਾਰ ਹੁਣ ਤੱਕ ਵੀ ਦਸਮੀ ਦੇ ਦਿਹਾੜੇ ਨੂੰ ਪਹੁੰਚਦੇ ਹਨ, ਜਿਵੇਂ ਕਿ ਬਲਦੇਵ ਸਿੰਘ ਵੇਰਕਾ(ਅਮ੍ਰਿਤਸਰ),ਭਾਈ ਪ੍ਰਿਤਪਾਲ ਸਿੰਘ ਜੀ(ਫਲੋਰ ਤੋਂ),ਇਕ ਮਾਈ ਪਿੰਡ ਘੜੂੰਏ ਤੋਂ ਤੇ ਸ਼ਹਿਰ ਨਾਭੇ ਤੋਂ ਇਕ ਪਰਿਵਾਰ ਹੁਣ ਵੀ ਹਰ ਦਸਮੀ ਤੇ ਇੱਥੇ ਪਹੁੰਚਦੇ ਹਨ|ਇਥੋਂ ਤਕ ਕਿ ਦਿੱਲੀ, ਬਠਿੰਡੇ ਤੋਂ ਵੀ ਸੰਗਤਾਂ ਇਸ ਅਸਥਾਨ ਤੇ ਪਹੁੰਚਦੀਆਂ ਹਨ)|(ਮੌਜੂਦਾ ਸਮੇਂ ਵਿਚ ਸੰਤ ਬਾਬਾ ਸੰਪੂਰਨ ਸਿੰਘ ਜੀ ਦੀ ਪੁੱਤਰੀ ਦੀ ਪੁੱਤਰੀ ਦਾ ਪਰਿਵਾਰ ਵੀ ਲੁਧਿਆਣਾ ਤੋਂ ਹਰ ਮਹੀਨੇ ਦਸਮੀ ਨੂੰ ਸੇਵਾ ਵਾਸਤੇ ਹਾਜ਼ਰ ਹੁੰਦਾ ਹੈ)|
 
ਸੰਤ ਬਾਬਾ ਸੰਪੂਰਨ ਸਿੰਘ ਜੀ ਪਿੰਡ ਵਿਚ ਘੱਟ ਹੀ ਰਹਿੰਦੇ ਸਨ, ਉਹ ਜਿਸ ਦਿਨ ਦਸਮੀ ਦੇ ਅਖੰਡ ਪਾਠ ਆਰੰਭ ਹੁੰਦੇ, ਉਸ ਦਿਨ ਨਗਰ ਵਿਖੇ ਆਉਂਦੇ ਤੇ ਦਸਮੀ ਵਾਲੇ ਦਿਨ ਭੋਗ ਪੈਣ ਉਪਰੰਤ ਵਾਪਿਸ ਚਲੇ ਜਾਂਦੇ|ਸੰਤ ਬਾਬਾ ਸੰਪੂਰਨ ਸਿੰਘ ਜੀ ਕੁਝ ਸਮੇਂ ਵਾਸਤੇ ਨਾਭੇ ਵੀ ਰਹੇ ਸਨ,(ਹੁਣ ਵੀ ਉੱਥੇ ਪਿੰਡ ਮੋਹੀ ਖੁਰਦ ਦੇ ਨਾਂ 'ਤੇ ਗੁਰਦੁਆਰਾ ਬਣਿਆ ਹੋਇਆ ਹੈ)|ਕਹਿੰਦੇ ਹਨ ਕਿ ਇਕ ਵਾਰੀ ਸੰਤ ਬਾਬਾ ਸੰਪੂਰਨ ਸਿੰਘ ਜੀ ਕਿਸੇ ਕਾਰਨ ਦਸਮੀ ਦੇ ਦਿਹਾੜੇ 'ਤੇ ਪਹੁੰਚ ਨਾ ਸਕੇ ਤਾਂ ਅਚਾਨਕ ਉਨ੍ਹਾਂ ਦਾ ਸਰੀਰ ਦਰਦ ਕਰਨ ਲਗ ਪਿਆ ਤੇ ਉਨ੍ਹਾਂ ਨੂੰ ਤੇਜ਼ ਬੁਖ਼ਾਰ ਚੜ੍ਹ ਗਿਆ|ਜਦੋਂ ਉਨਾਂ ਦੇ ਚੇਤੇ ਆਇਆ ਕਿ ਅੱਜ ਉਹ ਦਸਮੀ 'ਤੇ ਗੈਰਹਾਜ਼ਰ ਹਨ ਤਾਂ ਉਹ ਦਸਮੀ 'ਤੇ ਆਉਣ ਲਈ ਤੁਰ ਪਏ, ਰਸਤੇ ਵਿਚ ਹੀ ਉਨ੍ਹਾਂ ਦੀ ਗੱਡੀ(ਕਾਰ)ਦਾ ਐਕਸੀਡੈਂਟ ਹੋ ਗਿਆ ਪਰ ਉਹ ਬਾਰ-ਬਾਰ ਬਚ ਗਏ|ਇਸ ਘਟਨਾ ਤੋਂ ਬਾਅਦ ਉਹ ਕਦੇ ਵੀ ਦਸਮੀ ਵਾਲੇ ਦਿਨ ਗੈਰਹਾਜ਼ਰ ਨਾ ਹੋਏ|(ਸੰਤ ਬਾਬਾ ਸੰਪੂਰਨ ਸਿੰਘ ਜੀ ਦਾ ਕੁਝ ਇਤਿਹਾਸ ਸੰਤ ਬਾਬਾ ਈਸ਼ਰ ਸਿੰਘ ਜੀ,ਰਾੜਾ ਵਾਲੇ ਦੀ ਜੀਵਨ ਕਥਾ ਦੇ ਵਿਚ ਵੀ ਲਿਖਿਆ ਹੋਇਆ ਮਿਲਦਾ ਹੈ, ਜਿਸਦੇ ਲੇਖਕ ਭਾਈ ਮੋਹਨ ਸਿੰਘ ਜੀ ਤੇ ਭਾਈ ਮਿਹਰ ਸਿੰਘ ਜੀ ਹਨ|<ref>{{Cite book|title=ਜੀਵਨੀ:ਸੰਤ ਬਾਬਾ ਈਸ਼ਰ ਸਿੰਘ ਜੀ, ਲੇਖਕ-ਭਾਈ ਮੋਹਨ ਸਿੰਘ ਜੀ ਅਤੇ ਭਾਈ ਮਿਹਰ ਸਿੰਘ ਜੀ|last=|first=|publisher=|year=|isbn=|location=|pages=|quote=|via=}}</ref>
 
ਕਹਿੰਦੇ ਹਨ ਕਿ ਸੰਤ ਬਾਬਾ ਸੰਪੂਰਨ ਸਿੰਘ ਜੀ ਜਦੋਂ ਕੀਰਤਨ ਕਰਿਆ ਕਰਦੇ ਸਨ ਤਾਂ ਉਹ ਕਿਹਾ ਕਰਦੇ ਸਨ ਕਿ ਇਹ ਸਿੰਘ ਸ਼ਹੀਦ ਗੁਰੂ ਕੀ ਵਡਾਲੀ(ਅਮ੍ਰਿਤਸਰ)ਤੋਂ ਸਨ ਤੇ ਇਨ੍ਹਾਂ ਦੇ ਨਾਂ ਸ਼ਹੀਦ ਬਾਬਾ ਅਮਰਜੀਤ ਸਿੰਘ ਜੀ ਤੇ ਸ਼ਹੀਦ ਬਾਬਾ ਜੰਗ ਸਿੰਘ ਜੀ ਹਨ|
ਲਾਈਨ 55 ⟶ 57:
ਸੰਤ ਬਾਬਾ ਸੰਪੂਰਨ ਸਿੰਘ ਜੀ ਆਪਣੇ ਨਾਲ ਇਕ ਪੰਜ ਸਾਲ ਦਾ ਬੱਚਾ ਲੈ ਕੇ ਆਏ ਸੀ, ਜਿਹੜਾ ਕਿ ਬਾਅਦ ਵਿਚ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਦੇ ਨਾਂ ਨਾਲ ਜਾਣਿਆ ਗਿਆ|
 
ਉਸ ਸਮੇਂ ਸਕੂਲ ਨਹੀਂ ਹੋਇਆ ਕਰਦੇ ਸਨ ਤਾਂ ਉਸ ਵੇਲੇ ਮਾਸਟਰ ਗੁਰਬਚਨ ਸਿੰਘ ਜੀ ਘਰਾਣੀ ਵਾਲੇ ਗੁਰਦੁਆਰੇ ਦੇ ਕੋਲ ਹੀ ਪਿੰਡ ਦੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸਨ|ਇੱਥੇ ਹੀ ਮਾਸਟਰ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਵਿਦਿਆਰਥੀ ਕਈਂ ਵਾਰ ਰਾਤ ਨੂੰ ਉਨ੍ਹਾਂ ਕੋਲ ਹੀ ਰੁਕ ਜਾਂਦੇ ਤੇ ਸਵੇਰੇ ਸੁਵੱਖਤੇ ਤਿੰਨ ਵਜੇ ਉੱਠ ਕੇ ਸਿੰਘ ਸ਼ਹੀਦਾਂ ਨੂੰ ਇਸ਼ਨਾਨ ਕਰਵਾਉਂਦੇ ਤੇ ਗੁਰੂ ਘਰ ਦੀ ਸੇਵਾ ਕਰਦੇ|ਉਦੋਂ ਤੋਂ ਹੀ ਇਹ ਸੇਵਾ ਹੁਣ ਤੱਕ ਲਗਾਤਾਰ ਜਾਰੀ ਹੈ|(ਉਨ੍ਹਾਂ ਵਿਦਿਆਰਥੀਆਂ 'ਚੋਂ ਦੋ ਵਿਦਿਆਰਥੀ ਅੱਜ ਵੀ ਪਿੰਡ ਵਿਚ ਜਿਓੰਦੇ ਹਨ-ਭਾਈ ਡੀ. ਐੱਸ. ਪੀ. ਗੁਰਦੇਵ ਸਿੰਘ ਜੀ ਤੇ ਪ੍ਰਧਾਨ ਜਗੀਰ ਸਿੰਘ ਜੀ)|<ref>{{Cite book|title=ਭਾਈ ਮਲਕੀਤ ਸਿੰਘ ਜੀ, ਵਾਸੀ ਪਿੰਡ ਮੋਹੀ ਖ਼ੁਰਦ|last=|first=|publisher=|year=|isbn=|location=|pages=|quote=|via=}}</ref>
 
ਇਸਦੇ ਸਬੰਧ ਵਿਚ ਇਕ ਘਟਨਾ ਇਹ ਵੀ ਦੱਸੀ ਜਾਂਦੀ ਹੈ ਕਿ ਸੰਤ ਬਾਬਾ ਸੰਪੂਰਨ ਸਿੰਘ ਜੀ ਨੇ ਜਦੋਂ ਇਹ ਅਸਥਾਨ ਤਿਆਰ ਕਰਵਾਇਆ ਤਾਂ ਇਸਨੂੰ ਬਨਾਉਣ ਵਾਲੇ ਮਿਸਤਰੀ ਭਾਈ ਤੇਜਾ ਸਿੰਘ ਤੇ ਭਾਈ ਸੁੱਚਾ ਸਿੰਘ ਪਿੰਡ ਬਾਂਢਿਆਂ(ਬਨੂੜ) ਤੋਂ ਆਇਆ ਕਰਦੇ ਸਨ|ਇਕ ਦਿਨ ਅਚਾਨਕ ਭਾਈ ਤੇੇਜਾ ਸਿੰਘ ਤੇੇਜ਼ੀ ਨਾਲ ਭੱਜੇ ਹੋੋੋਏ ਇਸ ਅਸਥਾਨ ਵਲ ਆਏ ਤੇ ਇਸ ਅਸਥਾਨ ਦੇ ਲਗਾਤਾਰ ਕਈਂ ਚੱਕਰ ਕੱਟਣ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਏ|(ਇਹ ਘਟਨਾ ਸੰਤ ਬਾਬਾ ਭਾਗ ਸਿੰਘ ਜੀ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੇ ਆਪਣੀ ਅੱਖਾਂ ਨਾਲ ਵੇਖੀ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੇ ਇਹ ਗੱਲ ਭਾਈ ਮਲਕੀਤ ਸਿੰਘ ਜੀ ਨੂੰ ਦੱਸੀ)|ਇਸ ਤੋਂ ਬਾਅਦ ਵੀ ਇਹ ਘਟਨਾ ਦੋ-ਤਿੰਨ ਵਾਰ ਵਾਪਰੀ|ਇਕ ਵਾਰ ਸੰਤ ਬਾਬਾ ਭਾਗ ਸਿੰਘ ਜੀ ਦੁਆਰਾ ਪੁੱਛਣ 'ਤੇ ਭਾਈ ਤੇਜਾ ਸਿੰਘ ਜੀ ਬੇਹੋਸ਼ੀ ਦੀ ਹਾਲਤ ਵਿਚ ਬੋਲੇ ਕਿ ਅਸੀਂ ਅਮਰਜੀਤ ਸਿੰਘ ਤੇ ਜੰਗ ਸਿੰਘ ਹਾਂ ਤੇ ਅਸੀਂ ਗੁਰੂ ਕੀ ਵਡਾਲੀ ਕੇ ਰਹਿਣ ਵਾਲੇ ਹਾਂ, ਜਿਨ੍ਹਾਂ ਨੇ ਮੁਗ਼ਲਾਂ ਤੋਂ ਲੜਕੀਆਂ ਛੁਡਾਈਆਂ ਤੇ ਸ਼ਹੀਦਾਂ ਦੇ ਸੀਸ ਛੁਡਵਾ ਕੇ ਸਸਕਾਰ ਕੀਤਾ|ਬਸ ਏਨਾ ਦੱਸ ਕੇ ਉਹ ਬੇਹੋਸ਼ ਹੋ ਗਏ|ਉਦੋਂ ਤੋਂ ਹੀ ਸਿੰਘ ਸ਼ਹੀਦਾਂ ਦੇ ਨਾਂ ਅਤੇ ਗੁਰੂ ਕੀ ਵਡਾਲੀ ਦੇ ਹੋਣ ਬਾਰੇ ਪੱਕਾ ਵਿਸ਼ਵਾਸ ਹੋ ਗਿਆ|<ref>{{Cite book|title=ਭਾਈ ਮਲਕੀਤ ਸਿੰਘ ਜੀ, ਵਾਸੀ ਪਿੰਡ ਮੋਹੀ ਖ਼ੁਰਦ|last=|first=|publisher=|year=|isbn=|location=|pages=|quote=|via=}}</ref>
 
ਅੱਜ ਇਸ ਅਸਥਾਨ 'ਤੇ ਦਸਮੀ ਵਾਲੇ ਦਿਨ ਹਜਾਰਾਂ ਦੀ ਗਿਣਤੀ ਵਿਚ ਇਕੱਠ ਹੁੁੰਦਾ ਹੈ|ਅਖੰਡ ਪਾਠਾਂ ਦੀ ਲੜੀ ਜੋ ਬਾਬਾ ਸਰੂਪ ਸਿੰਘ ਜੀ(ਘੜਾਮਾਂ ਵਾਲੇ) ਨੇ ਇਕ ਅਖੰਡ ਪਾਠ ਨਾਲ ਸ਼ੁਰੂ ਕੀਤੀ ਸੀ, ਅੱਜ ਬਾਰਾਂ ਤੱਕ ਪਹੁੰਚ ਗਈ ਹੈ|ਸੱਠ ਅਖੰਡ ਪਾਠੀ ਪਾਠ ਕਰਦੇ ਹਨ, ਬਹੁਤ ਦੂਰ-ਦੂਰ ਤੋਂ ਸੰਗਤਾਂ, ਢਾਡੀ ਜਥੇ,ਕਵੀਸ਼ਰੀ, ਰਾਗੀ, ਕਥਾਕਾਰ ਆ ਕੇ ਸ਼ਰਧਾ ਨਾਲ ਇੱਥੇ ਜੁੜਦੇ ਹਨ ਤੇ ਕਈਂ ਵਾਰ ਤਾਂ ਸੰਗਤਾਂ ਦਸ ਹਜ਼ਾਰ ਜਾਂ ਇਸ ਤੋਂ ਵੀ ਵੱਧ ਇੱਕਤਰ ਹੋ ਜਾਂਦੀਆਂ ਹਨ|ਇਸ ਤਰ੍ਹਾਂ ਹਰ ਮਹੀਨੇ ਸੁਦੀ ਦਸਮੀ ਵਾਲੇ ਦਿਨ ਇੱਥੇ ਦਸਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ|