ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
==ਜੀਵਨ ਵੇਰਵਾ==
ਕਰਨੈਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜਿਲ੍ਹਾ [[ਲਾਇਲਪੁਰ]] (ਹੁਣ [[ਪਾਕਿਸਤਾਨ]]) ਵਿੱਚ ਮਾਤਾ ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪੀਐਚ.ਡੀ ਤੱਕ ਦੀ ਉਚੇਰੀ ਪੜ੍ਹਾਈ ਕੀਤੀ ਅਤੇ ਖੋਜ ਕਾਰਜ ਨੂੰ ਉਮਰ ਭਰ ਜਾਰੀ ਰੱਖਿਆ। ਕਰਨੈਲ ਸਿੰਘ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਡਾ. ਥਿੰਦ [[ਗੁਰੂ ਨਾਨਕ ਦੇਵ ਯੂਨੀਵਰਸਿਟੀ]],[[ਅੰਮ੍ਰਿਤਸਰ]] ਵਿੱਚ ਪ੍ਰੋਫੈਸਰ ਅਤੇ ਪੰਜਾਬੀ ਇਤਿਹਾਸ, ਸਾਹਿਤ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ। ਬਾਅਦ ਵਿਚ ਉਹ ਉਸੇ ਹੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਹੋਏ। ਡਾ. ਥਿੰਦ ਕੁਝ ਸਮੇਂ ਲਈ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਵੀ ਸੀ। [[1972]]-[[1976]] ਤੱਕ, ਡਾ. ਥਿੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਸਟੱਡੀਜ਼ ਦੇ ਬੋਰਡ ਦੇ ਕਨਵੀਨਰ ਸੀ। ਉਹ [[1977]]-[[1978]] ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ।
 
== ਡਾ. ਕਰਨੈਲ ਸਿੰਘ ਥਿੰਦ ਦਾ ਲੋਕਧਾਰਾ ਵਿਚ ਮੁਢਲੇ ਫੋਕਲੋਰਿਸਟ ਵਜੋਂ ਯੋਗਦਾਨ ==
ਪੰਜਾਬੀ ਦੇ ਮੁੱਢਲੇ ਫੋਕਲੋਰਿਸਟ ਡਾ. ਵਣਜਾਰਾ ਬੇਦੀ ਅਤੇ ਕਰਨੈੈੈਲ ਸਿੰਘ ਥਿੰਦ ਹਨ। ਜਿਹਨਾਂ ਨੇ ਸਭ ਤੋਂ ਪਹਿਲਾਂ ਪੰੰਜਾਬੀ ਲੋਕਧਾਰਾ ਉਪਰ ਕੰਮ ਸ਼ੁਰੂ ਕੀਤਾ ਅਤੇ ਉਸ ਨੂੰ ਅੱੱਗੇ ਤੋਰਿਆ।
 
'''ਡਾ.ਥਿੰਦ ਦੁਆਰਾ ਦਿੱਤੀ ਲੋਕਧਾਰਾ ਦੀ ਪਰਿਭਾਸ਼ਾ'''
 
ਲੋਕਧਾਰਾ ਦੋ ਸ਼ਬਦ ਲੋਕ+ਧਾਰਾ ਦੇ ਮੇਲ ਤੋਂ ਬਣਿਆ ਹੈ। ਡਾ. ਥਿੰਦ ਨੇ ਲੋਕ ਸ਼ਬਦ ਨੂੰ ਬਾਰੇ ਡਾ. ਸਤੇੰਦ੍ਰ ਦੇ ਹਵਾਲੇ ਨਾਲ ਅਪਣੀ ਪੁਸਤਕ ਵਿਚ ਲਿਖਿਆ ਹੈ ਕਿ ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ ਜੋ ਪੰਡਤਾਈ ਤੇ ਸ਼ਾਸਤਰੀਆਂ ਦੀ ਚੇਤਨਾ ਅਤੇ ਅਹੰਕਾਰ ਤੋਂ ਸ਼ੂਨਯ ਇਕ ਪਰੰਪਰਾ ਦੇ ਪ੍ਰਵਾਹ ਵਿਚ ਵਿਚਰਦਾ ਹੈ। ਇਸ ਤਰ੍ਹਾਂ ਜਨ-ਸਧਾਰਣ ਦੇ ਅਜਿਹੇ ਸਮੂਹ ਨੂੰ ਲੋਕ ਕਿਹਾ ਜਾਵੇਗਾ ਜਿਸ ਕੋਲ ਵਿਰਸੇ ਵਿਚ ਮਿਲੀਆਂ ਪ੍ਰੰਪਰਾਵਾ ਦਾ ਸਾਂਝਾ ਭੰਡਾਰ ਹੋਵੇਗਾ। <ref>{{Cite book|title=ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ|last=ਥਿੰਦ|first=ਕਰਨੈਲ ਸਿੰਘ|publisher=ਕਸਤੂਰੀ ਲਾਲ ਐਂਡ ਸੰਨਜ|year=|isbn=|location=ਅਮ੍ਰਿਤਸਰ|pages=18|quote=|via=}}</ref>
 
 
==ਪੁਸਤਕਾਂ==