ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 10:
 
ਲੋਕਧਾਰਾ ਦੋ ਸ਼ਬਦ ਲੋਕ+ਧਾਰਾ ਦੇ ਮੇਲ ਤੋਂ ਬਣਿਆ ਹੈ। ਡਾ. ਥਿੰਦ ਨੇ ਲੋਕ ਸ਼ਬਦ ਨੂੰ ਬਾਰੇ ਡਾ. ਸਤੇੰਦ੍ਰ ਦੇ ਹਵਾਲੇ ਨਾਲ ਅਪਣੀ ਪੁਸਤਕ ਵਿਚ ਲਿਖਿਆ ਹੈ ਕਿ ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ ਜੋ ਪੰਡਤਾਈ ਤੇ ਸ਼ਾਸਤਰੀਆਂ ਦੀ ਚੇਤਨਾ ਅਤੇ ਅਹੰਕਾਰ ਤੋਂ ਸ਼ੂਨਯ ਇਕ ਪਰੰਪਰਾ ਦੇ ਪ੍ਰਵਾਹ ਵਿਚ ਵਿਚਰਦਾ ਹੈ। ਇਸ ਤਰ੍ਹਾਂ ਜਨ-ਸਧਾਰਣ ਦੇ ਅਜਿਹੇ ਸਮੂਹ ਨੂੰ ਲੋਕ ਕਿਹਾ ਜਾਵੇਗਾ ਜਿਸ ਕੋਲ ਵਿਰਸੇ ਵਿਚ ਮਿਲੀਆਂ ਪ੍ਰੰਪਰਾਵਾ ਦਾ ਸਾਂਝਾ ਭੰਡਾਰ ਹੋਵੇਗਾ। <ref>{{Cite book|title=ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ|last=ਥਿੰਦ|first=ਕਰਨੈਲ ਸਿੰਘ|publisher=ਕਸਤੂਰੀ ਲਾਲ ਐਂਡ ਸੰਨਜ|year=|isbn=|location=ਅਮ੍ਰਿਤਸਰ|pages=18|quote=|via=}}</ref>
 
ਡਾ. ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਨੂੰ 'ਲੋਕਯਾਨ' ਦਾ ਨਾਂ ਦੇ ਕੇ 'ਫੋਕਲੋਰ' ਦੀ ਭਾਵਨਾ ਨੂੰ ਵਿਅਕਤ ਕਰਨ ਵਾਲਾ ਠੀਕ ਸ਼ਬਦ ਪ੍ਰਵਾਨ ਕੀਤਾ ਹੈ। ਪੱਛਮੀ ਅਤੇ ਭਾਰਤੀ ਵਿਦਵਾਨਾਂ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਡਾ. ਥਿੰਦ ਲੋਕਧਾਰਾ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ :
 
"ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸਾਹਿਤ ਸੰਸਕ੍ਰਿਤੀ ਦੇ ਅੰਸ਼ਾ ਅਤੇ ਪ੍ਰਾਚੀਨ ਸਭਿਆਚਾਰਾਂ ਦੇ ਅਵਸ਼ੇਸ਼ਾ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ, ਜਿਸ ਵਿਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰੇ ਲੋਕਯਾਨ ਹੈ। ਇਸ ਵਿਚ ਕਲਾ, ਸਾਹਿਤ, ਭਾਸ਼ਾ, ਅਨੁਸਠਾਨ, ਵਿਸ਼ਵਾਸ, ਕਿੱਤੇੇ, ਮਨੋਰੰਜਨ ਆਦਿ ਲੋਕ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੋ ਸਕਦੀ ਹੈ। "<ref>{{Cite book|title=ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ|last=ਥਿੰਦ|first=ਕਰਨੈਲ ਸਿੰਘ|publisher=ਕਸਤੂਰੀ ਲਾਲ ਐਂਡ ਸੰਨਜ|year=|isbn=|location=ਅਮ੍ਰਿਤਸਰ|pages=19|quote=|via=}}</ref>