ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪਰਿਭਾਸ਼ਾਵਾਂ ਅਤੇ ਹਵਾਲਿਆਂ ਦੇ ਸੰਦਰਭ ਵਿਚ ਸੋਧ
ਟੈਗ: ਦਸਵੀਂ ਸੋਧ ਲਈ ਵਧਾਈਆਂ!! ਵਿਜ਼ੁਅਲ ਐਡਿਟ
ਪਰਿਭਾਸ਼ਾ ਤੇ ਗ਼ੈਰ ਹਵਾਲਿਆਂ ਦੀ ਸੋਧ
ਲਾਈਨ 1:
{{ਅੰਦਾਜ਼}}
 
 
ਲਾਈਨ 84 ⟶ 83:
ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11</ref> ਸੋਸਿਊਰ ਨੇ ਭਾਸ਼ਾ ਵਿਚ ਚਿੰਨ੍ਹ ਦੀ ਗੱਲ ਤੋਰੀ। ਚਿੰਨ੍ਹ ਦਾ ਸੰਕਲਪ ਬਾਦ ਵਿਚ ਸੰਰਚਨਾਵਾਦ ਦਾ ਮੁੱਖ ਆਧਾਰ ਬਣਿਆ। ਸੋਸਿਊਰ ਨੇ ਕਿਹਾ ਕਿ ਭਾਸ਼ਕ ਚਿਹਨ, ਚਿਹਨਕ ਅਤੇ ਚਿਹਨਤ ਦਾ ਸੁਮੇਲ ਹੈ। ਚਿਹਨਕ ਧੁਨੀ-ਸਮੂਹ ਹੈ, ਸ਼ਬਦ ਦਾ ਉਚਾਰ ਪੱਖ। ਚਿਹਨਤ ਉਹ ਬਿੰਬ ਜਾਂ ਸੰਕਲਪ ਹੈ ਜੋ ਧੁਨੀ ਸਮੂਹ ਦੇ ਉਚਾਰੇ ਗਏ ਜਾਂ ਲਿਖਤ ਰੂਪ ਨੂੰ ਪੜਕੇ ਪੈਦਾ ਹੁੰਦਾ ਹੈ। ਚਿਹਨ ਦਾ ਬਿੰਬ ਜਾਂ ਸੰਕਲਪ ਨਾਲ ਰਿਸ਼ਤਾ ਰਵਾਇਤ ਤੋਂ ਪ੍ਰਾਪਤ ਹੋਇਆ ਹੈ। ਇਹ ਰਿਸ਼ਤਾ ਮੂਲ ਰੂਪ ਵਿਚ ਆਪ ਹੁਦਰਾ ਹੈ। ਸਾਰੇ ਚਿਨ੍ਹਾਂ ਦੇ ਬਿੰਬਾਂ ਜਾਂ ਸੰਕਲਪਾ ਨਾਲ ਰਿਸ਼ਤੇ ਆਪ ਹੁਦਰੇ ਹੋਣ ਕਰਕੇ ਅਤੇ ਰਵਾਇਤ ਰਾਹੀਂ ਸਾਡੀ ਸਿਮਰਤੀ ਦਾ ਹਿੱਸਾ ਬਣ ਜਾਣ ਕਾਰਣ ਅਸਲ ਮਹੱਤਵ ਚਿਹਨਤੀ ਸਮੱਗਰੀ ਦਾ ਨਹੀੰ ਸਗੋਂ ਭਾਸ਼ਾ ਦੇ ਸਿਸਟਮ ਅਨੁਕੂਲ ਰਿਸ਼ਤਿਆਂ 'ਚ ਬੱਝੇ ਚਿਹਨਾਂ ਦਾ ਹੈ, ਕਿਉਂਕਿ ਇਹ ਰਿਸ਼ਤੇ ਹੀ ਹਨ ਜੋ ਉਹਨਾਂ ਦੀ ਹਸਤੀ ਦੀ ਰੂਪਰੇਖਾ ਨੂੰ, ਅਰਥਾਤ ਉਹਨਾਂ ਦੇ ਮੁੱਲਾਂ ਨੂੰ ਨਿਸ਼ਚਿਤ ਕਰਦੇ ਹਨ। ਇਹ ਗੱਲ ਉਪਰੇ ਢੰਗ ਨਾਲ ਭਾਵੇਂ ਸਾਧਾਰਨ ਜਿਹੀ ਜਾਪੇ, ਪਰ ਚੂੰਕਿ ਭਾਸ਼ਾ ਨੂੰ ਇਸ ਤਰ੍ਹਾਂ ਦੇਖਣ ਸਮਝਣ ਦੇ ਅਸੀਂ ਆਦੀ ਨਹੀਂ, ਇਸ ਦੀਆਂ ਅੰਤਰੀਵੀਂ ਬਾਰੀਕੀਆਂ ਵਲ ਸਾਡਾ ਕਦੇ ਧਿਆਨ ਹੀ ਨਹੀਂ ਗਿਆ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਅਰਥਾਂ ਦਾ ਆਪਣਾ ਸੰਗਠਨ ਹੈ। ਵਾਕ ਬਣਤਰ ਅਨੁਕੂਲ, ਅਸੀਂ ਇਹਨਾਂ ਦੀ ਵਿਅਕਤੀਗਤ ਚਿਹਨਤੀ ਸਮੱਗਰੀ, ਜਿਸ ਤਰਤੀਬ ਨਾਲ ਪ੍ਰਗਟ ਹੁੰਦੀ ਹੈ, ਉਸ ਤਰਤੀਬ ਅਨੁਸਾਰ ਗ੍ਰਹਿਣ ਨਹੀਂ ਕਰਦੇ, ਸਗੋਂ ਸਮੁੱਚੇ ਵਾਕ ਦੇ ਪਾਠ ਤੋਂ ਬਾਅਦ ਹੀ ਅਸੀਂ ਵਰਤੇ ਗਏ ਚਿਹਨਾਂ ਦੀ ਸਮੱਗਰੀ ਨੂੰ ਸੰਰਚਿਤ ਕਰਦੇ ਹਾਂ, ਜਿਸਦਾ ਭਾਵ ਇਹ ਹੈ ਕਿ ਚਿਹਨਤੀ ਸਮੱਗਰੀ ਦੀ ਸੰਰਚਨਾ ਦਾ ਆਧਾਰ ਵਾਕ ਸੰਰਚਨਾ ਦਾ ਚਿਹਨਤੀ ਸਮੱਗਰੀ ਦੀ ਸੰਰਚਨਾ ਪ੍ਰਕਿਰਿਆ ਨਾਲ ਜੋ ਰਿਸ਼ਤਾ ਹੈ ਉਹ ਸਮਝ ਲਈਏ ਤਾਂ ਇਸਨੂੰ ਮਾਡਲ ਮੰਨਕੇ ਵੱਡੇ ਆਕਾਰ ਵਾਲੀ ਟੈਕਸਟ ਦੀ ਘੋਖ-ਪਰਖ ਵਿਗਿਆਨਿਕ ਅਤੇ ਵਸਤੂ ਪਰਕ ਵਿਧੀ ਰਾਹੀਂ ਕਰ ਸਕਦੇ ਹਾਂ। ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਆਪ ਹੁਦਰਾ ਹੈ, ਇਹ ਸੋਸਿਊਰ ਨੇ ਕਿਹਾ। ਅਸੀਂ ਇਸਨੂੰ ਤਰਕਪੂਰਨ ਢੰਗ ਨਾਲ ਵਿਸਤਾਰ ਦੇ ਸਕਦੇ ਹਾਂ। ਆਪਹੁਦਰਾਪਣ ਸਿਰਫ਼ ਭਾਸ਼ਾ ਦੇ ਇਸ ਆਰੰਭ ਰੂਪ, ਅਰਥਾਤ ਵਸਤਾਂ ਦੇ ਨਾਮਕਰਨ ਤੱਕ ਸੀਮਤ ਨਹੀਂ। ਭਾਸ਼ਕ ਪ੍ਰਕਿਰਿਆ ਵਿਚ ਆਪਹੁਦਰਾਪਣ ਹਮੇਸ਼ਾ ਚਲਦਾ ਰਹਿੰਦਾ ਹੈ। ਭਾਸ਼ਾ ਦਾ ਮੁੱਖ ਪ੍ਰਾਬਲ ਮੈਟਿਕਸ ਭਾਸ਼ਕ ਚਿਹਨਾਂ ਦਾ ਸੀਮਤ ਗਿਣਤੀ ਵਿਚ ਹੋਣਾ ਹੈ। ਚਿਹਨ ਵਸਤਾਂ ਦੇ ਨਿਰਵਿਸ਼ੇਸ਼ ਰੂਪ ਲਈ ਵਰਤੇ ਜਾਂਦੇ ਹਨ। ਵਸਤਾਂ ਦੇ ਵਿਸ਼ੇਸ਼ਗਤ ਰੂਪ ਲਈ ਚਿਹਨਾਂ ਦੇ ਨਵੇਂ ਜੋੜ ਮਿਲਾਪ ਪੈਦਾ ਕੀਤੇ ਜਾਂਦੇ ਹਨ। ਇਸ ਜੋੜ ਮਿਲਾਪ ਪਿਛੇ ਕੁਝ ਨਿਯਮ ਹਨ, ਪਰ ਇਹਨਾਂ ਦਾ ਸਥੂਲ ਰੂਪ 'ਆਪਹੁਦਰੇਪਣ' ਨਾਲ ਜੁੜਿਆ ਹੋਇਆ ਹੈ। ਇਹ ਸੰਚਾਰ ਦੀ ਹਰ ਦਿਨ ਵੱਧਦੀ ਲੋੜ ਕਰਕੇ ਹੁੰਦਾ ਹੈ ਜਦੋਂ ਮਨੁੱਖ ਅਮੂਰਤ ਸੰਕਲਪਾਂ ਨੂੰ ਰੂਪਬੱਧ ਕਰਨਾ ਚਾਹੁੰਦਾ ਹੈ। ਉਹ ਪ੍ਰਾਪਤ ਚਿਹਨਾਂ ਦੇ ਰਿਸ਼ਤਿਆਂ ਨੂੰ ਕਈ ਪ੍ਰਕਾਰ ਦੇ ਜੋੜ-ਤੋੜ ਢੰਗਾਂ ਨਾਲ ਆਪਣੇ ਲਕਸ਼ ਦੀ ਪ੍ਰਾਪਤੀ ਦੇ ਨੇੜੇ-ਤੇੜੇ ਪੁੱਜਦਾ ਹੈ। ਪਰ ਭਾਸ਼ਾ ਹੈ ਕਿ ਇਸਦਾ ਪ੍ਰਯੋਜਨੀ ਰੂਪ ਕਦੇ ਵੀ ਉਸ ਸੀਮਾ ਤੱਕ ਨਹੀਂ ਪੁੱਜਦਾ ਜਿੱਥੇ ਮਨੁੱਖ ਦੀ ਤਸੱਲੀ ਹੁੰਦੀ ਹੋਵੇ। ਕੁਝ ਨਾ ਕੁਝ ਫਿਰ ਵੀ ਅਜਿਹਾ ਰਹਿ ਜਾਂਦਾ ਹੈ ਜਿਸਨੂੰ ਅਸੀਂ ਅਣਕਿਹਾ ਕਹਿੰਦੇ ਹਾਂ ਪਰ ਸਿਰਜਤ ਭਾਸ਼ਕ ਪ੍ਰਕਿਰਿਆ ਪ੍ਰਾਪਤ ਚਿਹਨਾਂ ਨਾਲ ਨਿਰੰਤਰ ਜੂਝਦੀ ਰਹਿੰਦੀ ਹੈ। ਇਹੀ ਇਸਦਾ ਆਪਹੁਦਰਾਪਣ ਹੈ, ਜਿਸਦਾ ਭਾਵ ਭਾਸ਼ਾ ਦੇ ਨਿਯਮਾਂ ਤੋਂ ਬਾਹਰ ਜਾਣਾ ਨਹੀਂ। ਜੇ ਸੰਚਾਰ ਕਰਨਾ ਹੈ ਤਾਂ ਸਿਸਟਮ ਅਧੀਨ ਤਾਂ ਰਹਿਣਾ ਹੀ ਪਵੇਗਾ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 26,27,28</ref>
 
===ਸੰਰਚਨਾਵਾਦ ਸਾਹਿਤ ਅਧਿਐਨ ਵਿਧੀ===
===ਡਾ. ਹਰਿਭਜਨ ਸਿੰਘ ਅਨੁਸਾਰ=== "ਸੰਰਚਨਾਵਾਦ ਨਾ ਕੋਈ ਸਾਹਿਤਕ ਪ੍ਰਵਿਰਤੀ ਹੈ, ਨਾ ਕੋਈ ਦਾਰਸ਼ਨਿਕ ਲਹਿਰ। ਇਹ ਕੋਈ ਸਕੂਲ ਵੀ ਨਹੀਂ। ਇਹ ਇਕ ਚਿੰਤਨ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਉਸਦੀਆਂ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ।"
===ਡਾ. ਗੁਰਚਰਨ ਸਿੰਘ ਅਰਸ਼ੀ ਅਨੁਸਾਰ=== "ਸੰਰਚਨਾਵਾਦ ਨੂੰ ਸਿਧਾਂਤ ਜਾਂ ਵਿਚਾਰਧਾਰਾ ਨਹੀਂ ਸਮਝਿਆ ਜਾਣਾ ਚਾਹਿਦਾ। ਸੰਰਚਨਾਵਾਦ ਕੇਵਲ ਇਕ ਵਿਧੀ ਹੈ ਜਿਸ ਵਿਚ ਵਿਚਾਰਧਾਰਕ ਅਰਥ-ਸੰਭਾਵਨਾ ਵੀ ਨਿਹਿਤ ਹੈ, ਪਰ ਇਹ ਇਕ ਅਜਿਹੀ ਵਿਧੀ ਹੈ, ਜਿਹੜੀ ਸਾਰੇ ਵਿਗਿਆਨ ਦੇ ਸਿਮਰਨ ਦੁਆਰਾ ਕਈ ਵਿਗਿਆਨਿਕ ਆਧਾਰ ਸਥਾਪਿਤ ਕਰਦੀ ਹੈ। "
ਸੰਰਚਨਾਵਾਦ ਦੀ ਕੋਈ ਪਰਿਭਾਸ਼ਾ ਦੇਣੀ ਬੁਹਤ ਕਠਿਨ ਹੈ। ਫਿਰ ਵੀ ਦੋ ਵਿਦਵਾਨਾਂ ਅਨੁਸਾਰ ਪਰਿਭਾਸ਼ਾ ਇਸ ਤਰ੍ਹਾਂ ਹੈ:
ਐਡਮੰਡ ਲੀਚ ਅਨੁਸਾਰ structuralism is neither theory nor a method, but a method of looking at things. ਅਰਥਾਤ ਸੰਰਚਨਾਵਾਦ ਨਾਂ ਤਾਂ ਕੋਈ ਸਿਧਾਂਤ ਹੈ, ਨਾ ਕੋਈ ਵਿਧੀ ਹੈ ਪਰੰਤੂ ਚੀਜ਼ਾਂ ਨੂੰ ਵੇਖਣ ਦੀ ਵਿਧੀ ਹੈ।
 
"ਸੰਰਚਨਾਵਾਦ ਦਾ ਨਾਂ ਅੱਜ ਉਸ ਵਿਧੀਆਤਮਕ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਸਿੱਧੇ ਸੰਬੰਧ ਭਾਸ਼ਾ ਵਿਗਿਆਨ ਨਾਲ ਬਣਾਉਂਦਾ ਹੈ।"
 
''ਸੋ ਅਸੀਂ ਕਹਿ ਸਕਦੇ ਹਾਂ ਕਿ ਸੰਰਚਨਾ ਦਾ ਮੁੱਢ ਭਾਸ਼ਾ ਦੇ ਸਿਧਾਂਤ ਅਤੇ ਧਾਰਨਾਵਾਂ ਨੂੰ ਪੇਸ਼ ਕਰਨ ਲਈ ਬੱਝਿਆ ਸੀ। ਸੰਰਚਨਾਵਾਦ ਵਿਚ ਭਾਸ਼ਾ ਦੇ ਨੇਮਾਂ ਰਾਹੀਂ ਸਾਹਿਤ ਸਮਾਜ ਅਤੇ ਸੰਚਾਰ ਦੀਆਂ ਵਿਭਿੰਨ ਵਿਧੀਆਂ ਦੇ ਵਿਹਾਰ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। 1900 ਦੇ ਪਹਿਲੇ ਦਹਾਕੇ ਵਿਚ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਨੂੰ ਭਾਸ਼ਾ ਵਿਗਿਆਨ ਦੇ ਨੇਮਾਂ ਨੂੰ ਲੈ ਕੇ ਵਿਚਾਰ ਪੇਸ਼ ਕੀਤੇ। ਉਸਦੀ ਖੋਜ ਅਤੇ ਭਾਸ਼ਾ ਨੂੰ ਆਧਾਰ ਬਣਾ ਕੇ ਭਾਸ਼ਾ ਨੇਮਾਂ ਸੰਬੰਧੀ ਪੁਸਤਕ 'course in general linguistic' ਹੋਂਦ ਵਿਚ ਆਈ। ਸੰਰਚਨਾਵਾਦ ਦਾ ਮੁੱਢ ਭਾਵੇਂ ਸੋਸਿਊਰ ਤੋਂ ਬੱਝਾ ਪਰੰਤੂ ਰੂਸੀ ਰੂਪਵਾਦ ਅਤੇ ਚੈਕਸਲੋਵਾਕੀਆ ਦੇ ਵੀ ਇਸਦੇ ਵਿਕਾਸ ਤੇ ਪਾਸਾਰ ਵਿੱਚ ਹਿੱਸਾ ਪਾਇਆ। 1960 ਦਾ ਦਹਾਕਾ ਸੰਰਚਨਾਵਾਦ ਦਾ ਸਿਖਰ ਸੀ ਇਸ ਨੇ ਸਾਹਿਤ ਮਾਨਵ ਵਿਗਿਆਨ, ਮਨੋਵਿਗਿਆਨ ਦਰਸ਼ਨ, ਵਿਚਾਰਾਂ ਦੇ ਸਿਸਟਮਾਂ ਦਾ ਇਤਿਹਾਸ ਅਤੇ ਮਾਰਕਸਵਾਦ ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾ ਵਿਗਿਆਨ ਨੇ ਆਪਣਾ ਕੇਂਦਰੀ ਨੁਕਤਾ ਸੰਚਾਰ ਨੂੰ ਬਣਾਇਆ ਕਿਉਂਕਿ ਹਰ ਸੰਚਾਰ ਦੀ ਨਿਸ਼ਚਿਤ ਸੰਰਚਨਾ ਹੁੰਦੀ ਹੈ ਜੋ ਵਿਸ਼ੇਸ਼ ਤੱਤਾਂ ਰਾਹੀਂ ਅੰਤਰ ਸੰਬੰਧਿਤ ਹੁੰਦੀ ਹੈ, ਇਹੀ ਕਾਰਨ ਹੈ ਕਿ ਇਕ ਤੋਂ ਵੱਧ ਵਿਸ਼ਿਆਂ ਦੇ ਅਧਿਐਨ ਲਈ ਸੰਚਾਰ ਦੇ ਆਧਾਰ ਤੇ ਸੰਰਚਨਾਵਾਦ ਨੂੰ ਪੇਸ਼ ਕੀਤਾ ਜਾ ਰਿਹਾ ਹੈ।''
 
ਸੰਰਚਨਾਵਾਦ ਦਾ ਬੁਨਿਆਦੀ ਤੱਤ ਕਾਰਜ ਦਾ ਸਿਸਟਮ ਵਿਚ ਰੱਖ ਕੇ ਕੀਤਾ ਜਾਣ ਵਾਲਾ ਸਾਰਥਕ ਅਧਿਐਨ ਹੈ। ਉਸ ਕਾਰਨ ਹੀ ਵਲਾਦੀਮੀਰ ਪਰੌਪ ਦੀ 1928 ਵਿਚ ਪ੍ਰਕਾਸ਼ਿਤ ਪੁਸਤਕ'Morphology of the folktales' ਵਿਚ ਰੂਪਵਾਦ ਅਤੇ ਸੰਰਚਨਾਵਾਦ ਦੇ ਸਿਧਾਂਤ ਨੂੰ ਨੇੜੇ ਲਿਆਉ। ਪਰੌਪ ਦਾ ਪ੍ਰਮੁੱਖ ਕਾਰਜ ਲੋਕ ਕਹਾਣੀਆਂ ਦਾ ਵਿਗਿਆਨਿਕ ਵਿਧੀ ਨਾਲ ਅਧਿਐਨ ਕਰਨਾ ਸੀ। ਪਰੌਪ ਨੇ ਤਰਕ ਅਤੇ ਸਾਹਿਤ ਵਿਗਿਆਨ ਦੇ ਚਿੰਨ੍ਹਾਂ ਦੀ ਸਹਾਇਤਾ ਨਾਲ ਰਚਨਾ ਦੇ ਵਿਗਿਆਨਿਕ ਅਧਿਐਨ ਦਾ ਵੱਖਰਾ ਮਾਡਲ ਪੇਸ਼ ਕੀਤਾ। ਇਸ ਪ੍ਰਕਾਰ ਲੈਵੀ ਸਤ੍ਰਾਸ ਨੇ ਭਾਸ਼ਾ ਦੇ ਆਧਾਰ ਦਾ ਮਾਡਲ ਸਮਾਜਿਕ ਅਧਿਐਨ ਲਈ ਵਰਤਦੇ ਹੋਏ ਆਪਣੀਆਂ ਧਾਰਨਾਵਾਂ ਨੂੰ ਆਪਣੀ ਪੁਸਤਕ ਵਿਚ ਪੇਸ਼ ਕੀਤਾ। ਲੈਵੀ ਸਤਰਾਸ ਮਿੱਥ ਨੂੰ ਅਧਿਐਨ ਦਾ ਆਧਾਰ ਬਣਾਉਂਦਾ ਹੈ। ਬਾਰਤ ਅਨੁਸਾਰ ਸਿਰਜਨ ਤੇ ਆਲੋਚਕ ਦੋਵੇਂ ਹੀ ਸੰਰਚਨਾਵਾਦੀ ਮਨੁੱਖ ਹਨ ਇਸ ਲਈ ਸੰਰਚਨਾਵਾਦ ਇਕ ਵਿਧੀ ਹੈ ਜਿਸ ਦਾ ਪ੍ਰਮੁੱਖ ਕਾਰਜ ਕਿਸੇ ਟੈਕਸਟ ਦੀ ਸੰਰਚਨਾਤਮਕ ਜੁਗਤ ਨੂੰ ਉਖਾੜ ਕੇ ਉਸ ਦੇ ਵਿਚ ਪਏ ਡੂੰਘੇ ਅਰਥਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨਾ ਹੈ। ਇਸ ਅਧਿਐਨ ਰਾਹੀੰ ਟੈਕਸਟ ਵਿਚ ਪਿਆ ਵਿਚਾਰ ਮਨੁੱਖੀ ਚੇਤਨਾ ਦਾ ਅੰਗ ਬਣ ਸਕਦਾ ਹੈ। ਬਾਰਤ ਮਾਰਕਸਵਾਦੀਆਂ ਨੂੰ ਵੀ ਸੰਰਚਨਾਵਾਦੀ ਹੀ ਸਵੀਕਾਰ ਕਰਦਾ ਹੈ ਕਿਉਂਕਿ ਉਹਨਾਂ ਨੂੰ ਸਮਾਜਿਕ ਸੰਰਚਨਾ ਅਤੇ ਇਤਿਹਾਸਕ ਸੰਰਚਨਾ ਦੀਆਂ ਪਰਤਾਂ ਦੇ ਸਿਸਟਮ ਦਾ ਅਧਿਐਨ ਕੀਤਾ ਹੈ। ਇਸ ਪ੍ਰਕਾਰ ਸੰਰਚਨਾਵਾਦ ਅਜਿਹੀ ਵਿਧੀ ਹੈ ਜਿਸਨੂੰ ਹਰ ਵਿਚਾਰਧਾਰਾ ਵਾਲੇ ਅਤੇ ਵਿਭਿੰਨ ਦਾਰਸ਼ਨਿਕ ਪੱਧਤੀ ਵਾਲੇ ਵਿਅਕਤੀਆਂ ਨੇ ਆਪਣੇ ਅਧਿਐਨ ਦਾ ਆਧਾਰ ਬਣਾਇਆ।
 
==ਨਿਸ਼ਕਰਸ਼==
ਸਿੱਟੇ ਵਜੋਂ ਆਖ ਸਕਦੇ ਹਾਂ ਕਿ ਸੰਰਚਨਾਵਾਦ ਨਾ ਕੋਈ ਦਾਰਸ਼ਨਿਕ ਲਹਿਰ ਹੈ, ਨਾ ਸਾਹਿਤਕ ਪ੍ਰਵਿਰਤੀ। ਇਹ ਤਾਂ ਇਕ ਚਿੰਤਨ ਦ੍ਰਿਸ਼ਟੀ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ ਇਸ ਦੀਆਂ ਜੜਾਂ ਰੂਸੀ ਰੂਪਵਾਦ ਵਿਚ ਵੀ ਵਿਖਾਈ ਦਿੰਦੀਆਂ ਹਨ। ਕਈ ਭਾਸ਼ਾ ਵਿਗਿਆਨੀਆਂ ਅਤੇ ਸਮਾਜ ਵਿਗਿਆਨੀਆਂ ਨੇ ਇਸਦੀ ਸਥਾਪਤੀ ਵਿਚ ਯੋਗਦਾਨ ਪਾਇਆ। ਇਸਦਾ ਕੇਂਦਰੀ ਨੁਕਤਾ ਸੰਰਚਨਾ ਹੁੰਦੀ ਹੈ। ਸੰਰਚਨਾਵਾਦ ਦੇ ਆਪਣੇ ਮਾਡਲ ਹਨ ਜਿੱਥੇ ਇਸ ਦੀਆਂ ਵਿਸ਼ੇਸ਼ਤਾਵਾਂ ਹਨ, ਉੱਥੇ ਇਸਦੀਆਂ ਸੀਮਾਵਾਂ ਵੀ ਹਨ।
 
 
*
 
==ਹਵਾਲੇ==