ਭਗਤ ਪੂਰਨ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎top
ਲਾਈਨ 18:
ਆਪ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ, ਸਾਹਿਤ ਰਸੀਏ ਸਨ। ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ [[ਪਿੰਗਲਵਾੜਾ]] ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਨੇ ਕੀਤੀ ਸੀ। ਭਗਤ ਜੀ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸਨ ਰਹਿੰਦੇ, ਸਗੋਂ ਹਕੀਕਤ ਵਿੱਚ ਕੁਝ ਕਰ ਕੇ ਵੀ ਵਿਖਾਉਂਦੇ ਸਨ। ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ ਹੈ, ਪਿੰਗਲਵਾੜੇ ਵਿੱਚ ਲਿਖਣ ਜਾਂ ਛਪਾਈ ਦੇ ਜਿੰਨੇ ਕੰਮ ਹੁੰਦੇ ਸਨ, ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ। ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਹੈ, ਓਨੇ ਵਧੇਰੇ ਰੁੱਖ ਕੱਟੇ ਜਾਂਦੇ ਹਨ। ਅੱਜ ਵੀ ਧਾਰਮਿਕ ਥਾਵਾਂ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ। ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ। ਭਗਤ ਜੀ ਨੇ ਪਿੰਗਲਵਾੜੇ ਵਿੱਚ ਏ.ਸੀ ਨਹੀਂ ਲੱਗਣ ਦਿੱਤਾ ਕਿਉਂਕੇ ਵਾਯੂ ਮੰਡਲ ਵਿਚਲੀ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਭਗਤ ਜੀ ਨੇ ਖੱਦਰ ਦਾ ਰੱਜ ਕੇ ਪ੍ਰਚਾਰ ਕੀਤਾ ਕਿਉਂਕੇ ਖਾਦੀ ਦੇ ਕੱਪੜੇ ਸਾਡੇ ਭਾਰਤੀ ਵਾਤਾਵਰਨ ਵਿੱਚ ਬਹੁਤ ਢੁਕਵੇਂ ਹਨ। ਭਗਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਤ੍ਰਿਵੈਣੀਆਂ ਲਗਵਾਈਆਂ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਗੱਲ ਇਹ ਹੈ ਕਿ ਇਸ ਗੱਲ ਦੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਸਿਹਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ ਹੈ।
==ਪਿੰਗਲਵਾੜਾ ਸੰਸਥਾਵਾਂ==
ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਭਗਤ ਜੀ ਨੇ ਉਸ ਬੱਚੇ ਦੀ ਸੇਵਾ-ਸੰਭਾਲ 1934 ਤੋਂ ਕਰਨੀ ਸ਼ੁਰੂ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਖਿਆਲ ਰਾਮ ਪ੍ਰਸਾਦ ਉਰਫ ਭਗਤ ਪੂਰਨ ਸਿੰਘ ਨੂੰ ਦ੍ਰਿਸ਼ਟਮਾਨ ਹੋਇਆ ।<ref>{{Cite web|url=https://pingalwara.org/about-us/|title=Information About Pingalwara - Founder of pingalwara|website=Pingalwara|access-date=2020-04-19}}</ref>ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ [[ਪਿੰਗਲਵਾੜਾ]]<ref>ਪਿੰਗਲਵਾੜੇ ਦੀ ਵਿਥਿਆ, All India Pingalwara Charitable Society(regd.), Amritsar</ref> ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ [[ਖਾਲਸਾ ਕਾਲਜ ਅੰਮ੍ਰਿਤਸਰ]] ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਦਾਖਲ ਹਨ। ਉਨ੍ਹਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ਵਿੱਚ ਮੁਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੇ ਜਾਨਸ਼ੀਨ ਡਾ: ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।
==ਸਨਮਾਨ==
*1981 [[ਪਦਮ ਵਿਭੂਸ਼ਨ]] ਐਵਾਰਡ<ref>{{Cite web|url=http://www.dashboard-padmaawards.gov.in/?Name=Bhagat%20Puran%20Singh&Award=Padma%20Vibhushan&Year=1981-1981&Place=Punjab&Field=Social%20Work|title=ਡੈਸ਼ਬੋਰਡ ਪਦਮਾਂ ਅਵਾਰਡਜ਼ ਭਾਰਤ ਸਰਕਾਰ|last=|first=|date=|website=Padmaawards|publisher=Govt. of India|access-date=19 April 2020}}</ref>, ਭਗਤ ਜੀ ਦੇ ਦਿਲ ਨੂੰ [[ਸਾਕਾ ਨੀਲਾ ਤਾਰਾ]] ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇੰਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਨ ਅਵਾਰਡ ਵਾਪਸ ਕਰ ਦਿੱਤਾ।