ਰਾਜਸਥਾਨੀ ਲੋਕਧਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਰਾਜਸਥਾਨੀ ਲੋਕਧਾਰਾ == ਰਾਜਸਥਾਨ ਵਿਚ ਮੁਸ਼ਕਿਲ ਨਾਲ ਹੀ ਕੋਈ ਅਜਿਹਾ..." ਨਾਲ਼ ਸਫ਼ਾ ਬਣਾਇਆ
 
No edit summary
 
ਲਾਈਨ 1:
{{ਅੰਦਾਜ਼}}
== ਰਾਜਸਥਾਨੀ ਲੋਕਧਾਰਾ ==
ਰਾਜਸਥਾਨ ਵਿਚ ਮੁਸ਼ਕਿਲ ਨਾਲ ਹੀ ਕੋਈ ਅਜਿਹਾ ਮਹੀਨਾ ਆਉਂਦਾ ਹੈ ਜਿਸ ਵਿਚ ਕੋਈ ਧਾਰਮਿਕ ਉਤਸਵ ਨਾ ਮਨਾਇਆ ਜਾਂਦਾ ਹੋਵੇ। ਸਭ ਤੋਂ ਜ਼ਿਆਦਾ ਉਲੇਖਯੋਗ ਜਾਂ ਵਸ਼ਿਸ਼ਟ ਤਿਉਹਾਰ ‘ਗੰਗੌਰ’ ਹੈ, ਜਿਸ ਵਿਚ 15 ਦਿਨਾਂ ਤਕ ਸਭ ਜਾਤੀ ਦੀਆਂ ਇਸਤਰੀਆਂ ਦੁਆਰਾ ਮਹਾਂਦੇਵ ਤੇ ਪਾਰਵਤੀ ਦੀ ਮੂਰਤੀ ਪੂਜਾ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਉਨ੍ਹਾਂ ਮੂਰਤੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਜਲ ਪ੍ਰਵਾਹ ਦੀ ਸੋਭਾਯਾਤਰਾ ਵਿਚ ਪੰਡਿਤ ਅਤੇ ਅਧਿਕਾਰੀ ਵੀ ਸ਼ਾਮਿਲ ਹੁੰਦੇ ਹਨ ਅਤੇ ਧੂਮ-ਧੜਾਕੇ ਨਾਲ ਸੋਭਾਯਾਤਰਾ ਨਿਕਲਦੀ ਹੈ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਇਕ-ਦੂਜੇ ਦੇ ਤਿਉਹਾਰਾਂ ਵਿਚ ਸ਼ਾਮਿਲ ਹੁੰਦੇ ਹਨ। ਇਨ੍ਹਾਂ ਅਵਸਰਾਂ ’ਤੇ ਜਸ਼ਨ-ਉਲਾਸ ਦਾ ਬੋਲਬਾਲਾ ਰਹਿੰਦਾ ਹੈ। ਇਕ ਹੋਰ ਪ੍ਰਮੁੱਖ ਤਿਉਹਾਰ ਅਜਮੇਰ ਦੇ ਨੇੜੇ ਪੁਸ਼ਕਰ ਵਿਚ ਮਨਾਇਆ ਜਾਂਦਾ ਹੈ, ਜੋ ਧਾਰਮਿਕ ਉਤਸਵ ਅਤੇ ਪਸ਼ੂ ਮੇਲੇ ਦਾ ਮਿਸ਼ਰਿਤ ਰੂਪ ਹੁੰਦਾ ਹੈ। ਇਥੇ ਪੂਰੇ ਰਾਜ ਦੇ ਕਿਸਾਨ ਆਪਣੇ ਉੱਠ ਅਤੇ ਗਾਵਾਂ-ਮੱਝਾਂ ਆਦਿ ਲੈ ਕੇ ਆਉਂਦੇ ਹਨ ਅਤੇ ਤੀਰਥਯਾਤਰੀ ਮੁਕਤੀ ਦੀ ਖੋਜ ਵਿਚ ਆਉਂਦੇ ਹਨ। ਅਜਮੇਰ ਵਿਚ ਸਥਿਤ ਸੂਫ਼ੀ ਅਧਿਆਤਮਿਕ ਖਵਾਜਾ ਮੋਇਨੁੱਦੀਨ ਚਿਸ਼ਤੀ ਦੀ ਦਰਗਾਹ ਭਾਰਤ ਦੇ ਮੁਸਲਮਾਨਾ ਦੀ ਇਕ ਪਵਿੱਤਰ ਦਰਗਾਹ ਹੈ। ਇੱਥੇ ਲੱਗਣ ਵਾਲੇ ਮੇਲੇ ਉੱਤੇ ਹਰੇਕ ਸਾਲ ਤਿੰਨ ਲੱਖ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਇਸ ਦਰਗਾਹ ’ਤੇ ਆਉਂਦੇ ਹਨ।
 
== ਨ੍ਰਿਤ-ਨਾਟਿਕਾ ==
ਰਾਜਸਥਾਨ ਦਾ ਵਸ਼ਿਸ਼ਟ ਨਾਚ ਘੂਮਰ ਹੈ, ਜੋ ਕਿ ਤਿਉਹਾਰਾਂ ਦੇ ਮੌਕੇ ਸਿਰਫ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ। ‘ਘੇਰ ਨ੍ਰਿਤ’(ਔਰਤਾਂ ਅਤੇ ਮਰਦਾਂ ਦੁਆਰਾ ਕੀਤਾ ਜਾਣ ਵਾਲਾ), ਪਨਿਹਾਰੀ(ਔਰਤਾਂ ਦਾ ਲਲਿਤ ਨਾਚ), ਤੇ ਕੱਚੀ ਘੋੜੀ(ਜਿਸ ਵਿਚ ਮਰਦ ਨਕਲੀ ਘੋੜਿਆਂ ’ਤੇ ਬੈਠੇ ਹੁੰਦੇ ਹਨ) ਆਦਿ ਵੀ ਲੋਕਪ੍ਰਿਯ ਨਾਚ ਹਨ। ਸਭ ਤੋਂ ਪ੍ਰਸਿੱਧ ਗੀਤ ‘ਕੁਰਜਾ’ ਹੈ। ਜਿਸ ਵਿਚ ਇਕ ਔਰਤ ਦੀ ਕਹਾਣੀ ਹੈ, ਜੋ ਆਪਣੇ ਪਤੀ ਨੂੰ ‘ਕੁਰਜਾ ਪੰਛੀ’ ਰਾਹੀਂ ਸੰਦੇਸ਼ ਭੇਜਣਾ ਚਹੁੰਦੀ ਹੈ ਤੇ ਉਸ ਦੀ ਇਸ ਸੇਵਾ ਦੇ ਬਦਲੇ ਉਸ ਨੂੰ ਬੇਸ਼ਕਿਮਤੀ ਪੁਰਸਕਾਰਾਂ ਦਾ ਵਾਅਦਾ ਕਰਦੀ ਹੈ। ਰਾਜਸਥਾਨ ਨੇ ਭਾਰਤੀ ਕਲਾ ਵਿਚ ਆਪਣਾ ਕਾਫੀ ਯੋਗਦਾਨ ਦਿੱਤਾ ਹੈ ਅਤੇ ਇੱਥੇ ਸਾਹਿਤਕ ਪਰੰਪਰਾ ਵੀ ਮੌਜੂਦ ਹੈ। ਖਾਸਕਰ ਭੱਟ ਕਵਿਤਾ ਦੀ। ਚੰਦਬਰਦਾਈ ਦਾ ਕਾਵਿ ‘ਪ੍ਰਿਥਵੀਰਾਜ ਰਾਸੋ’ ਜਾਂ ‘ਚੰਦ ਰਾਸਾ’ ਵਿਸ਼ੇਸ਼ ਤੌਰ ’ਤੇ ਉਲੇਖਯੋਗ ਹਨ। ਜਿਸਦੀ ਆਰੰਭਿਕ ਹਸਤਲਿਪੀ 12ਵੀਂ ਸ਼ਤਾਬਦੀ ਦੀ ਹੈ। ਮਨੋਰੰਜਨ ਦਾ ਲੋਕਪ੍ਰਸਿੱਧ ਮਾਧਿਅਮ ‘ਖਿਆਲ’ ਹੈ ਜੋ ਕਿ ਇਕ ਨ੍ਰਿਤ-ਨਾਟਿਕਾ ਹੈ ਅਤੇ ਜਿਸ ਦੇ ਕਾਵਿ ਦਾ ਵਿਸ਼ਾ-ਵਸਤੂ ਉਤਸਵ, ਇਤਿਹਾਸ ਜਾਂ ਪ੍ਰਣ ਪ੍ਰਸੰਗ ਤੇ ਅਧਾਰਿਤ ਰਹਿੰਦਾ ਹੈ। ਰਾਜਸਥਾਨ ਵਿਚ ਪ੍ਰਾਚੀਨ ਦੁਰਲਭ ਵਸਤੂਆਂ ਵੱਡੀ ਮਾਤਰਾ ਵਿਚ ਹਨ, ਜਿਸ ਵਿਚ ਬੋਧ ਸ਼ਿਲਾਲੇਖ, ਜੈਨ ਮੰਦਿਰ, ਕਿਲੇ, ਸ਼ਾਨਦਾਰ ਰਿਆਸਤੀ ਮਹਿਲ ਅਤੇ ਮਸਜਿਦ ਤੇ ਗੁੰਬਦ ਸ਼ਾਮਿਲ ਹਨ।
ਲਾਈਨ 8 ⟶ 7:
ਰਾਜਸਥਾਨ ਮੇਲੇ ਅਤੇ ਤਿਉਹਾਰਾਂ ਦੀ ਧਰਤੀ ਹੈ। ਇੱਥੇ ਇਕ ਕਹਾਵਤ ਪ੍ਰਸਿੱਧ ਹੈ: ਸੱਤ ਵਾਰ ਨੌ ਤਿਉਹਾਰ। ਇੱਥੋਂ ਦੇ ਮੇਲੇ ਅਤੇ ਤਿਉਹਾਰ ਰਾਜ ਦੀ ਲੋਕਧਾਰਾ ਤੋਂ ਜਾਣੂ ਕਰਵਾਉਂਦੇ ਹਨ। ਇਥੇ ਲੱਗਣ ਵਾਲੇ ਪਸ਼ੂ ਮੇਲੇ ਵਿਅਕਤੀਆਂ ਅਤੇ ਪਸ਼ੂਆਂ ਦੀ ਆਪਸੀ ਨਿਰਭਰਤਾ ਨੂੰ ਪੇਸ਼ ਕਰਦੇ ਹਨ। ਰਾਜ ਦੇ ਵੱਡੇ ਮੇਲਿਆਂ ਵਿਚ ਪੁਸ਼ਕਰ ਦਾ ਕੱਤਕ ਮਹੀਨੇ ਦਾ ਮੇਲਾ, ਪਰਬਤਸਰ ਅਤੇ ਨਗੌਰ ਦੇ ਤੇਜਾਜੀ ਦਾ ਮੇਲਾ ਗਿਣਿਆ ਜਾਂਦਾ ਹੈ। ਇੱਥੇ ਤੀਜ ਦਾ ਤਿਉਹਾਰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਸਾਉਣ ਮਹੀਨੇ ਦੇ ਇਸੇ ਤਿਉਹਾਰ ਨਾਲ ਹੀ ਤਿਉਹਾਰਾਂ ਦੀ ਲੜੀ ਸ਼ੁਰੂ ਹੁੰਦੀ ਹੈ। ਜੋ ‘ਗੰਗੌਰ’ ਤਕ ਚੱਲਦੀ ਹੈ। ਇਸ ਸਬੰਧ ਵਿਚ ਇਹ ਕਥਨ ਹੈ ਕਿ ‘ਤੀਜ ਤਿਉਹਾਰਾ ਬਾਵਰੀ ਲੈ ਡੂਬੀ ਗੰਗੌਰ।’
 
1.       ਹੋਲੀ, ਦੀਵਾਲੀ, ਦਸ਼ਹਿਰਾ, ਕ੍ਰਿਸਮਿਸ ਵਰਗੇ ਪ੍ਰਮੁੱਖ ਰਾਸ਼ਟਰੀ ਤਿਉਹਾਰਾਂ ਤੋਂ ਇਲਾਵਾ ਅਨੇਕ ਦੇਵੀ-ਦੇਵਤਿਆਂ, ਸੰਤਾਂ ਅਤੇ ਲੋਕਨਾਇਕਾਂ ਤੇ ਨਾਇਕਾਵਾਂ ਦੇ ਜਨਮਦਿਨ ਮਨਾਏ ਜਾਂਦੇ ਹਨ।
 
2.      ਇੱਥੋਂ ਦੇ ਮਹੱਤਵਪੂਰਨ ਮੇਲੇ ਹਨ- ਤੀਜ, ਗੰਗੌਰ(ਜੈਪੁਰ), ਅਜਮੇਰ ਸ਼ਰੀਫ਼ ਅਤੇ ਗਲਿਆਕੋਟ ਦੇ ਸਲਾਨਾ ਮੇਲੇ, ਬੇਨੇਸ਼ਵਰ(ਡੂੰਗਰਪੁਰ) ਦਾ ਜਨਜਾਤੀ ਕੁੰਭ, ਸ਼੍ਰੀ ਮਹਾਂਵੀਰ ਜੀ(ਸਵਾਈ ਮਾਧੋਪੁਰ ਮੇਲਾ) ਰਾਮਦੇਵਰਾ ਜਾਂ ਰੁਣੇਚਾ(ਜੈਸਲਮੇਰ), ਜੰਭੇਸ੍ਵਰ ਜੀ ਮੇਲਾ(ਮੁਕਾਮ-ਬੀਕਾਨੇਰ), ਕੱਤਕ ਦੀ ਪੁੰਨਿਆਂ ਅਤੇ ਪਸ਼ੂ ਮੇਲਾ(ਪੁਸ਼ਕਰ-ਅਜਮੇਰ) ਅਤੇ ਸ਼ਿਆਮ ਜੀ ਮੇਲਾ(ਸੀਕਰ) ਆਦਿ।
 
== ਟੂਰਿਜ਼ਮ ਫੈਸਟੀਵਲ ==