ਪੰਜਾਬੀ ਲੋਰੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"<poem> ਆਖੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ ਅੱਲ੍ਹਾ ਈ ਅੱਲ੍..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:09, 13 ਮਈ 2020 ਦਾ ਦੁਹਰਾਅ

ਆਖੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ
ਅੱਲ੍ਹਾ ਈ ਅੱਲ੍ਹਾ ਕਰਿਆ ਕਰੋ
ਖ਼ਾਲੀ ਦਮ ਨਾਂ ਭਰਿਆ ਕਰੋ
ਹਰਦਮ ਰੱਬ ਤੋਂ ਡਰਿਆ ਕਰੋ
ਕਲਮਾ ਨਬੀ ਦਾ ਪੜ੍ਹਿਆ ਕਰੋ
ਆਖੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ
ਦਿਨ ਚੜ੍ਹਿਆ ਭਾਗੀਂ ਭਰਿਆ
ਨਬੀ ਪਾਕ ਮੱਕੇ ਵਿਚ ਵੜਿਆ
ਉਨ੍ਹੀਂ ਵੜਦਿਆਂ ਕਲਮਾ ਭਰਿਆ
ਪੜ੍ਹੋ ਲਾਅਲਾ ਅੱਲਾ ਅੱਲ੍ਹਾ ਮੁਹੰਮਦ ਰਸੂਲ ਅੱਲ੍ਹਾ


ਅੱਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ
ਛੱਟ ਭੜੋਲੇ ਪਾਵੇਗੀ
ਬਾਵੀ ਮਨ ਪਕਾਵੇਗੀ
ਬਾਵਾ ਬਹਿ ਕੇ ਖਾਵੇਗਾ
ਅਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਪਾਹ ਲਿਆਵੇਗਾ
ਬਾਵੀ ਬਹਿ ਕੇ ਕੱਤੇਗੀ
ਪ੍ਰੇਮਾਂ ਪੂਣੀਆਂ ਵੱਟੇਗੀ
ਗੋਡੇ ਹੇਠ ਲੁਕਾਵੇਗੀ
ਬਾਵਾ ਖਿੜ ਖਿੜ ਹੱਸੇਗਾ


ਤੇਰਾ ਹੋਰ ਕੀ ਚੁੰਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾ ਤੇਰੀਆਂ ਅੱਖਾਂ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਧੁੰਨੀ
ਊਂ ਊਂ ਊਂ
ਮੇਰੀ ਆਸ ਮੁਰਾਦ ਪੁੰਨੀ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੇ ਪੈਰ
ਊਂ ਊਂ ਊਂ
ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਗਾਨੀ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਨਾਨੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ।


ਬੋਲ ਬੋਲ ਨੀ ਨੀਂਦਰੇ ਦੀਏ ਪਰੀਏ
ਕਾਕੇ ਦਾ ਵਿਆਹ, ਅਸੀਂ ਕਦੋਂ ਕਰੀਏ
ਊਂ ਊਂ ਊਂ...
ਬੋਲ ਬੋਲ ਨੀ ਸੁੱਤੀਏ ਨੀਂਦਰੇ
ਰਾਜੇ ਦੇ ਪੁੱਤਰ ਕੀ ਖਾਂਦੇ ਨੇ
ਊਂ ਊਂ ਊਂ...
ਦੁਰ ਦੁਰ ਕੁੱਤਿਆ, ਜੰਗਲ ’ਚ ਸੁੱਤਿਆ
ਜੰਗਲ ਪਈ ਲੜਾਈ, ਨੀਂਦਰ ਨੱਸੀ ਨੱਸੀ ਆਈ।
ਜੰਗਲ ਸੁੱਤੇ ਪਹਾੜ ਸੁੱਤੇ, ਸੁੱਤੇ ਸਭ ਦਰਿਆ
ਅਜੇ ਜਾਗਦਾ ਸਾਡਾ ਕਾਕਾ, ਨੀਂਦਰੇ ਛੇਤੀ ਛੇਤੀ ਆ


ਅਲ੍ਹੜ ਬਲ੍ਹੜ ਬਾਵੇ ਦਾ, ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀ ਕੱਤੇਗੀ
ਬਾਵੀ ਮੱਨ ਪਕਾਵੇਗੀ, ਕਾਕਾ ਖਿੜ ਖਿੜ ਹੱਸੇਗਾ


ਲੋਰੀ ਵੇ ਲੋਰੀ ਦੁੱਧ ਦੀ ਕਟੋਰੀ
ਪੀ ਲੈ ਨਿੱਕਿਆ, ਲੋਕਾਂ ਤੋਂ ਚੋਰੀ।


ਚੁੰਮਾਂ ਤੇਰੀਆਂ ਅੱਖਾਂ, ਤੈਨੂੰ ਸਾਈਂ ਦੀਆਂ ਰੱਖਾਂ
ਤੇਰਾ ਹੋਰ ਕੀ ਚੁੰਮਾਂ…
ਚੁੰਮਾਂ ਤੇਰੇ ਪੈਰ, ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋ ਕੀ ਚੁੰਮਾਂ।