ਜੀਵਨ ਸਿੰਘ ਦੌਲਾ ਸਿੰਘ ਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 22:
== ਯੋਗਦਾਨ ==
27 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਵਾਲੀ ਸੜਕ ਤੇ ਗ਼ਦਰੀਆਂ ਦਾ ਇਕੱਠ ਹੋਇਆ ਜਿਸ ਵਿੱਚ [[ਕਰਤਾਰ ਸਿੰਘ ਸਰਾਭਾ]], ਪੰਡਿਤ ਕਾਂਸੀ ਰਾਮ ਆਦਿ ਅਨੇਕਾਂ ਗ਼ਦਰੀ ਸ਼ਾਮਲ ਹੋਏ। ਗ਼ਦਰ ਦੀ ਤਾਰੀਕ ਮੁਲਤਵੀ ਹੋਣ ਕਾਰਨ ਸਾਰੇ ਗ਼ਦਰੀਆਂ ਨੂੰ ਖੰਡਣਾ ਪਿਆ । 22 ਗ਼ਦਰੀ ਟਾਂਗਿਆਂ ਵਿੱਚ ਸਵਾਰ ਹੋ ਕੇ ਮੋਗੇ ਵੱਲ ਚੱਲ ਪਏ । ਜਦੋਂ ਉਹ ਫੇਰੂ ਸ਼ਹਿਰ ਲੰਘੇ ਤਾਂ ਜ਼ੈਲਦਾਰ ਫਤਿਹ ਸਿੰਘ ਤੇ ਥਾਣੇਦਾਰ ਬਸ਼ਾਰਤ ਅਲੀ ਪੁਲਿਸ ਸਮੇਤ ਰਸਤਾ ਰੋਕੀ ਖੜੇ ਸਨ। ਥਾਣੇਦਾਰ ਵੱਲੋਂ ਟਾਂਗਾ ਰੋਕਣ ਤੇ ਹੋਈ ਤਲਖ-ਕਲਾਮੀ ਕਾਰਨ ਥਾਣੇਦਾਰ ਨੇ ਗਦਰੀ ਰਹਿਮਤ ਅਲੀ ਵਜੀਦਕੇ ਦੇ ਥੱਪੜ ਮਾਰਿਆ, ਇਸ ਤੋਂ ਭਗਤ ਸਿੰਘ ਉਰਫ਼ ਗਾਂਧਾ ਸਿੰਘ ਕੱਚਰਭੰਨ ਨੂੰ ਗੁੱਸਾ ਆ ਗਿਆ। ਉਸਨੇ ਰਿਵਾਲਵਰ ਕੱਢ ਕੇ ਥਾਣੇਦਾਰ ਨੂੰ ਗੋਲੀ ਮਾਰੀ ਅਤੇ ਦੂਜੀ ਗੋਲੀ ਨਾਲ ਜ਼ੈਲਦਾਰ ਨੂੰ ਵੀ ਚਿੱਤ ਕਰ ਦਿੱਤਾ। ਇਸ ਘਟਨਾ ਕਾਰਨ ਭਗਦੜ ਮੱਚ ਗਈ । ਕੁੱਝ ਗ਼ਦਰੀ ਲੋਕਾਂ ਦੇ ਇਕੱਠ ਦੀ ਓਟ ਲੈ ਕੇ ਬਚ ਨਿਕਲੇ। ਨੌਂ ਗ਼ਦਰੀ ਝਾੜੀਆਂ ਦੀ ਓਟ ਲੈ ਕੇ ਮੁਕਾਬਲਾ ਕਰਦੇ ਰਹੇ। ਜਦੋਂ ਗ਼ਦਰੀ ਸੂਰਬੀਰਾਂ ਕੋਲੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਪੁਲਿਸ ਨੇ ਝਾੜੀਆਂ ਨੂੰ ਅੱਗ ਲਾ ਦਿੱਤੀ । ਪੁਲਿਸ ਫਾਇਰਿੰਗ ਦੌਰਾਨ ਭਾਈ ਧਿਆਨ ਸਿੰਘ ਬੰਗਸੀਪੁਰਾ ਅਤੇ ਚੰਦਾ ਸਿੰਘ ਵੜਾਇਚ ( ਲੁਧਿਆਣਾ ) ਸ਼ਹਾਦਤ ਦਾ ਜਾਮ ਪੀ ਗਏ । ਪੰਡਤ ਕਾਂਸੀ ਰਾਮ ਖਜ਼ਾਨਚੀ ਗ਼ਦਰ ਪਾਰਟੀ, ਜੀਵਨ ਸਿੰਘ, ਜਗਤ ਸਿੰਘ ਬਿਝਲ ਅਤੇ ਧਿਆਨ ਸਿੰਘ ਉਗਰੀਆ, ਰਹਿਮਤ ਅਲੀ ਵਜੀਦਕੇ , ਬਖਸ਼ੀਸ਼ ਸਿੰਘ ਖਾਸਪੁਰ ਜਿਲ੍ਹਾ ਅੰਮ੍ਰਿਤਸਰ ਫੜੇ ਗਏ । ਇਨ੍ਹਾਂ ਵਿੱਚੋਂ ਕਾਂਸੀ ਰਾਮ ਨੂੰ ਛੱਡ ਕੇ ਬਾਕੀ ਸਾਰੇ ਗ਼ਦਰ ਪਾਰਟੀ ਦੇ ਫਿਲਪਾਈਨ ਗਰੁੱਪ ਨਾਲ ਸੰਬੰਧਤ ਸਨ ।
 
== ਫਾਂਸੀ ==
25 ਮਾਰਚ 1915 ਨੂੰ ਇਨ੍ਹਾਂ ਨੂੰ ਮਿੰਟਗੁਮਰੀ ਜੇਲ੍ਹ (ਹੁਣ ਪਾਕਿਸਤਾਨ) ਵਿਖੇ ਫਾਂਸੀ ਦੀ ਸਜ਼ਾ ਦਿੱਤੀ ਗਈ । ਜੀਵਨ ਸਿੰਘ ਹੁਰਾਂ ਦੇ ਕੇਸ ਨੂੰ ਇਤਿਹਾਸ ਅਤੇ ਸਰਕਾਰੀ ਰਿਕਾਰਡ ਵਿੱਚ ਫਿਰੋਜ਼ਪੁਰ ਐਕਸ਼ਨ ਕੇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।