ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 701:
 
[[ਵਰਤੋਂਕਾਰ:Bookku|Bookku]] ([[ਵਰਤੋਂਕਾਰ ਗੱਲ-ਬਾਤ:Bookku|ਗੱਲ-ਬਾਤ]]) 04:12, 20 ਜੂਨ 2020 (UTC)
 
== ਬਰਾਂਡਿੰਗ ਨੀਤੀ : ਕੁਝ ਗੰਭੀਰ ਨੁਕਤੇ ==
 
ਕੱਲ ਬਾਅਦ ਦੁਪਹਿਰ ਪੰਜਾਬੀ ਭਾਈਚਾਰੇ ਦੀ ਗੂਗਲ ਮੀਟ ਉੱਪਰ ਇਕ ਵਰਚੁਅਲ ਬੈਠਕ [[:m:https://etherpad.wikimedia.org/p/june2020onlinemeeting?fbclid=IwAR0Ugbo6W_vcu6HTm-qN2LDXxcOE_BZiwshc8IBZPfuM-EfHdPP6Od2cpXQ|ਇੱਥੇ ਵੇਖੋ]] ਹੋਈ ਸੀ। ਇਸ ਦਾ ਮੁੱਖ ਆਧਾਰ ਪੰਜਾਬੀ ਵਿਕੀ ਭਾਈਚਾਰੇ ਦੀਆਂ ਮੌਜੂਦਾ ਵੰਗਾਰਾਂ ਅਤੇ ਸਮੱਸਿਆਵਾਂ ਨੂੰ ਵਿਚਾਰਨਾ ਸੀ ਪਰ ਨਾਲ ਹੀ ਇਕ ਹੋਰ ਵਿਸ਼ੇ ਉੱਪਰ ਗੱਲ ਹੋ ਰਹੀ ਸੀ – ਬਰਾਂਡਿੰਗ। ਬਰਾਂਡਿਗ ਮਜ਼ਮੂਨ ਅੱਜਕਲ ਸਾਰੇ ਵਿਸ਼ਵ ਦੇ ਵਿਕੀ ਭਾਈਚਾਰਿਆਂ ਵਿਚ ਵਿਚਾਰਿਆ ਜਾ ਰਿਹਾ ਹੈ। ਆਮ ਜਿਹਾ ਅਰਥ ਇਹ ਹੈ ਕਿ ਵਿਕੀਮੀਡੀਆ ਫਾਉਂਡੇਸ਼ਨ ਨੂੰ ਇਸਦੇ ਨਾਂ, ਇਸ ਦੇ ਉਤਪਾਦਾਂ ਦੇ ਨਾਂ ਅਤੇ ਉਨ੍ਹਾਂ ਸੰਬੰਧੀ ਨੀਤੀਆਂ ਨੂੰ ਮੁੜ ਤੋਂ ਵਿਚਾਰਿਆ ਜਾਵੇ, ਤਾਂ ਜੋ ਲੋਕਾਂ ਵਿਚ ਇਸ ਦੀ ਪਹੁੰਚ ਹੋਰ ਸੁਖਾਲੀ ਹੋ ਸਕੇ। ਇਸ ਨੀਤੀ ਸੰਬੰਧੀ ਫਾਊਂਡੇਸ਼ਨ ਵਲੋਂ ਪੈਸਾ ਵੀ ਬਹੁਤ ਲਗਾਇਆ/ਵਹਾਇਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੋਂ ਇਸ ਬਾਰੇ ਰਾਏ ਜਾਣੀ ਜਾ ਸਕੇ ਕਿ ਉਹ ਇਸ ਸਮੁੱਚੀ ਨੀਤੀ ਬਾਰੇ ਕੀ ਸੋਚਦੇ ਹਨ। ਇਸ ਬਾਰੇ ਅੱਜ ਸਵੇਰੇ (ਭਾਰਤੀ ਸਮੇਂ ਮੁਤਾਬਿਕ ਸੁਬਹ ਸਾਢੇ 8 ਵਜੇ) ਕਰੀਬ ਡੇਢ ਘੰਟੇ ਦੀ ਇਕ ਹੋਰ ਆਪਾਤਕਾਲੀ ਬੈਠਕ ਹੋਈ ਜਿਸ ਵਿਚ ਕੁਝ ਕੁ ਭਾਰਤੀ ਲੋਕਾਂ ਤੋਂ ਬਿਨਾਂ ਬਹੁਤੇ ਵਿਦੇਸ਼ੀ ਲੋਕਾਂ ਨੇ ਇਸ ਉੱਪਰ ਆਪਣੀ ਰਾਇ ਰੱਖੀ ਅਤੇ ਸਮੱਸਿਆਵਾਂ ਨੂੰ ਸੁਣਿਆ। ਇਹ ਤਾਂ ਹੋਈ ਬਰਾਂਡਿਗ ਉੱਪਰ ਹੋਈ ਆਮ ਜਿਹੀ ਗੱਲ ਅਤੇ ਕੱਲ-ਅੱਜ ਬੈਠਕ ਬਾਰੇ ਸੰਖੇਪ ਜਿਹੀ ਚਰਚਾ।
ਰੀਬਰਾਂਡਿੰਗ ਵਿਚ ਸਰਲ ਜਿਹੀ ਦਲੀਲ ਇਹ ਹੈ ਕਿ ‘ਵਿਕੀਮੀਡੀਆ’ ਤੇ ‘ਵਿਕੀਪੀਡੀਆ’ ਸ਼ਬਦ ਆਪਸ ਵਿਚ ਮਿਲਦੇ ਜੁਲਦੇ ਹਨ। ਇਸ ਲਈ ਦੋਵਾਂ ਨੂੰ ਇਕ ਕਰ ਦਿੱਤਾ ਜਾਵੇ ਅਤੇ ਸਮੱਚੀ ਲਹਿਰ ਨੂੰ ਵਿਕੀਪੀਡੀਆ ਦੇ ਨਾਂ ਨਾਲ ਕਰ ਦਿੱਤਾ ਜਾਵੇ। ਬਹੁਤੇ ਵਿਕੀ ਪਾਠਕ ਅਤੇ ਦਾਨੀ ਸੱਜਣ ‘ਵਿਕੀਮੀਡੀਆ’ ਨਾਲੋਂ ‘ਵਿਕੀਪੀਡੀਆ’ ਸ਼ਬਦ ਤੋਂ ਵੱਧ ਜਾਣੂ ਹਨ ਅਤੇ ਇਸ ਲਈ ਉਹ ਜਦੋਂ ਵੀ ਦਾਨ ਦਿੰਦੇ ਹਨ ਤਾਂ ਉਨ੍ਹਾਂ ਦੇ ਦਾਨ ਦੀ ਮੰਸ਼ਾ ਵੀ ਵਿਕੀਪੀਡੀਆ ਦੇ ਭਲੇ ਤੇ ਬਿਹਤਰ ਭਵਿੱਖ ਦੀ ਕਾਮਨਾ ਹੁੰਦੀ ਹੈ। ਵੱਖ-ਵੱਖ ਨਿਜੀ ਅਤੇ ਸਰਕਾਰੀ ਸੰਸਥਾਵਾਂ ਨਾਲ ਗੱਠਜੋੜ ਕਰਦੇ ਸਮੇਂ ਵੀ ਵਿਕੀਪੀਡੀਆ ਦਾ ਨਾਂ ਹੀ ਲੈਣਾ ਪੈਂਦਾ ਹੈ। ਉਹ ਵਿਕੀਮੀਡੀਆ ਸ਼ਬਦ ਤੋਂ ਤਾਂ ਬਿਲਕੁਲ ਵੀ ਜਾਣੂ ਨਹੀਂ ਹੁੰਦੇ। ਇਸ ਲਈ, ਬਰਾਂਡਿੰਗ ਦੀ ਨੀਤੀ ਦੇ ਤਹਿਤ ਸਮੁੱਚੀ ਲਹਿਰ ਦਾ ਨਾਂ ਬਦਲ ਕੇ ਵਿਕੀਪੀਡੀਆ ਦੇ ਨਾਂ ਉੱਪਰ ਕਰਨ ਬਾਰੇ ਸੋਚਿਆ ਜਾ ਰਿਹਾ ਹੈ।
 
ਹਾਂਲਾਂਕਿ ਉਪਰੋਕਤ ਸਾਰੇ ਸਕਾਰਾਤਮਕ ਪਹਿਲੂਆਂ ਤੋਂ ਬਿਨਾਂ ਕੁਝ ਨਕਾਰਾਤਮਕ ਪੱਖ ਵੀ ਦੱਸੇ ਜਾ ਰਹੇ ਹਨ। ਮੈਟਾ ਉੱਪਰ ਵਰਤੋਂਕਾਰ ਵਲੋਂ ਟਿੱਪਣੀ [[:m:https://meta.wikimedia.org/wiki/Communications/Wikimedia_brands/2030_movement_brand_project/Executive_statement|ਇੱਥੇ ਵੇਖੋ]] ਦਿੱਤੀ ਗਈ - ਬਰਾਂਡਿੰਗ ਦਾ ਹੋਣਾ ਤਾਂ ਤੈਅ ਹੈ। ਇਸ ਮਗਰੋਂ ਛਿੜੀ ਬਹਿਸ ਵਿਚ ਕਈ ਗੱਲਾਂ ਸਾਹਮਣੇ ਆਈਆਂ ਸਮੁੱਚੀ ਬਰਾਂਡਿੰਗ ਨੀਤੀ, ਪਾਠਕਾਂ ਦੇ ਹਿੱਤ ਵਿਚ ਨਹੀਂ, ਸਗੋਂ ਦਾਨੀ-ਸੱਜਣਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਅਜੋਕੇ ਦੌਰ ਵਿਚ, ਜਿਵੇਂ ਬਾਕੀ ਕੰਪਨੀਆਂ ਤੇ ਸੰਸਥਾਵਾਂ ਮੰਡੀ ਦੇ ਅਸਰ ਕਾਰਨ ਆਪਣੇ ਉਤਪਾਦਾਂ ਨੂੰ ਲਿਸ਼ਕਾ-ਪੁਸ਼ਕਾ ਕੇ ਰੱਖਣਾ ਚਾਹੁੰਦੀਆਂ ਹਨ, ਵਿਕੀਮੀਡਆ ਫਾਉਂਡੇਸ਼ਨ ਵੀ ਉਸੇ ਬਰਾਂਡਿੰਗ ਦੇ ਰਾਹ ਤੁਰ ਪਿਆ ਹੈ। ਜੇਕਰ ਉਸ ਦਾ ਲਾਗੂ ਹੋਣਾ ਤੈਅ ਹੋ ਚੁੱਕਿਆ ਹੈ ਤਾਂ ਸਰਵੇਖਣ ਕਰਵਾ ਕੇ ਵਲੰਟੀਅਰ ਕੰਮ ਕਰ ਰਹੇ ਵਰਤੋਂਕਾਰਾਂ ਦਾ ਸਮਾਂ ਕਿਉਂ ਖਰਾਬ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਸ ਦਾ ਸਚਮੁੱਚ ਲਾਗੂ ਹੋਣਾ ਨਿਸ਼ਚਿਤ ਹੋ ਹੀ ਚੁੱਕਿਆ ਹੈ ਤਾਂ ਲੋਕਤਾਂਤਰਿਕ ਨੀਤੀਆਂ ਉੱਪਰ ਚੱਲਣ ਵਾਲੀ ਫਾਉਂਡੇਸ਼ਨ ਨੇ ਸਥਾਨਕ ਭਾਈਚਾਰਿਆਂ ਦੀ ਰਜ਼ਾਮੰਦੀ ਜਾਨਣ ਤੋਂ ਪਹਿਲਾਂ ਹੀ ਕਿਵੇਂ ਤੈਅ ਕਰ ਲਿਆ। ਇਸ ਤਰ੍ਹਾਂ, ਅਸੀਂ ਦੇਖ ਸਕਦੇ ਹਾਂ ਕਿ ਬਰਾਂਡਿੰਗ ਇਕ ਅਸਪਸ਼ਟ ਜਿਹੀ ਨੀਤੀ ਹੈ ਜੋ ਪਹਿਲਾਂ ਦੀਆਂ ਹੋਰ ਨੀਤੀਆਂ ਵਾਂਗ ਲਾਭਕਾਰੀ ਹੋਵੇਗੀ ਜਾਂ ਨਹੀਂ, ਕੁਝ ਕਹਿ ਨਹੀਂ ਸਕਦੇ।
ਬਰਾਂਡਿੰਗ ਨੀਤੀ ਦੇ ਲਾਗੂ ਹੋਣ ਨਾਲ ਪਹਿਲੇ ਪੱਧਰ ਉੱਤੇ ਕੁਝ ਸੰਸਥਾਵਾਂ ਤੇ ਸਮੂਹਾਂ ਦੇ ਨਾਂ ਬਦਲੇ ਜਾਣੇ ਨੇ ਜੋ ਕਿ ਹੇਠਾਂ ਲਿਖੇ ਹਨ :
 
ੳ) ਵਿਕੀਮੀਡੀਆ ਫਾਊਂਡੇਸ਼ਨ ਦਾ ਨਾਂ
ਅ) ਐਫਲੀਏਟਾਂ ਦੇ ਨਾਂ (ਇਸ ਵਿਚ ਯੂਜ਼ਰ ਗਰੁੱਪ, ਚੈਪਟਰ ਤੇ ਹੋਰ ਸੰਸਥਾਵਾਂ ਸ਼ਾਮਿਲ ਹਨ।)
ੲ) ਸਮੁੱਚੀ ਲਹਿਰ ਦਾ ਨਾਂ
ਮੈਨੂੰ ਕਾਫੀ ਗੱਲਾਂ ਅੱਜ ਸਵੇਰ ਦੀ ਮੀਟਿੰਗ [[:m:https://meta.wikimedia.org/wiki/All-Affiliates_Brand_Meeting|ਇੱਥੇ ਵੇਖੋ]] ਵਿਚੋ ਵੀ ਕਲੀਅਰ ਹੋਈਆਂ। ਮਸਲਨ ਆਪਾਂ ਸਾਰੇ ‘ਪੰਜਾਬੀ ਵਿਕੀਮੀਡੀਅਨਜ਼’ ਯੂਜ਼ਰ ਗਰੁੱਪ’ ਨਾਲ ਸੰਬੰਧ ਰੱਖਦੇ ਹਾਂ ਜੋ ਕਿ ਇਕ ਰਜਿਸਟਰਡ ਗਰੁੱਪ ਵੀ ਹੈ। ਭਾਵ, ਸਾਡਾ ਇਕ ਨਿਸ਼ਚਿਤ ਨਾਂ, ਪਛਾਣ, ਬੈਂਕ ਅਕਾਉਂਟ, ਬਲਾਗ/ਵੈੱਬਸਾਈਟ ਆਦਿ ਹਨ ਜਾਂ ਹੋਣਗੀਆਂ। ਬਰਾਂਡਿੰਗ ਮਗਰੋਂ ਆਪਣੇ ਨਾਂ ਦੀ ਕੀ ਗਾਰੰਟੀ ਹੈ ਕਿ ਉਹ ਇਹੀ ਰਹੇਗਾ ਜਾਂ ਬਦਲੇਗਾ। ਜੇਕਰ ਬਦਲੇਗਾ ਤਾਂ ਸਾਨੂੰ ਫਿਰ ਤੋਂ ਕਾਫੀ ਚੀਜਾਂ ਉੱਪਰ ਮਿਹਨਤ ਕਰਨੀ ਪਵੇਗੀ ਜਿਨ੍ਹਾਂ ਵਿਚੋਂ ਬੈਂਕ ਖਾਤਾ ਵੱਡੀ ਦਿੱਕਤ ਹੈ। ਇਕ ਹੋਰ ਗੱਲ ਹੋਈ, ਬਰਾਂਡਿੰਗ ਨੀਤੀ ਇਸ ਦਲੀਲ ਵਿਚੋਂ ਉੱਭਰੀ ਸੀ ਕਿ ਬਹੁਤੇ ਆਮ ਪਾਠਕ ਤੇ ਦਾਨੀ ਸੱਜਣ ਵਿਕੀਮੀਡੀਆ ਫਾਉਂਡੇਸ਼ਨ ਨੂੰ ਵਿਕੀਪੀਡੀਆ ਦੀ ਕਿਸੇ ਸੰਸਥਾ ਵਜੋਂ ਜਾਣਦੇ ਹਨ, ਪਰ ਹੁਣ ਮੰਨ ਲਓ ਕਿ ਕੋਈ ਵਰਤੋਂਕਾਰ ਦਾ ਵਿਕੀਪੀਡੀਆ ਨਾਲ ਕੋਈ ਲਾਗਾ-ਦੇਗਾ ਹੀ ਨਹੀਂ, ਉਹ ਸਾਲਾਂ ਤੋਂ ਕੰਮ ਹੀ ਵਿਕੀਸੋਰਸ, ਕਾਮਨਜ਼ ਜਾਂ ਵਿਕੀਬੁੱਕਸ ਲਈ ਕਰ ਰਿਹਾ ਹੈ। ਕੱਲ ਨੂੰ ਵਿਕੀਸੋਰਸ ਦਾ ਵਰਤੋਂਕਾਰ ਕਿਸੇ ਨੂੰ ਇਸ ਤਰ੍ਹਾਂ ਕਹੇਗਾ ਕਿ ਉਹ ਵਿਕੀਪੀਡੀਆ ਫਾਉਂਡੇਸ਼ਨ ਦਾ ਨੁਮਾਇਂਦਾ ਹੈ ਤਾਂ ਦੂਸਰਾ ਵਿਅਕਤੀ ਕਿਵੇਂ ਯਕੀਨ ਕਰੇਗਾ। ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਅਸੀਂ ਵਿਕੀਪੀਡੀਆ ਤੋਂ ਬਿਨਾਂ ਕਿਸੇ ਵਿਕੀ ਪ੍ਰਾਜੈਕਟ ਬਾਰੇ ਲੋਕਾਂ ਵਿਚ ਜਾਗਰੂਕਤਾ ਹੀ ਪੈਦਾ ਨਹੀਂ ਕਰੀ। ਬਗੈਰ, ਇਨ੍ਹਾਂ ਮਹੱਤਵਪੂਰਨ ਜਾਣਕਾਰੀ ਦਿੱਤੇ ਬਿਨਾਂ ਅਸੀਂ ਕਿਸੇ ਮੁਲਕ ਦੇ ਪ੍ਰਧਾਨ-ਮੰਤਰੀ ਤੋਂ ਲੈ ਕੇ ਹੇਠਾਂ ਪਿੰਡ ਦੇ ਸਰਪੰਚ ਦਾ ਨਾਂ ਤੱਕ ਬਦਲ ਦਈਏ ਤਾਂ ਕਹੀਏ ਕਿ ਹੁਣ ਵਿਕਾਸ ਹੋਊ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ। ਇਸ ਲਈ ਬਰਾਂਡਿੰਗ, ਮਹਿਜ਼ ਵਿਕੀਮੀਡੀਆ ਫਾਉਂਡੇਸ਼ਨ ਨੂੰ ਲੈ ਕੇ ਇਕ ਵਪਾਰਕ ਸਰਗਰਮੀ ਹੈ। ਸਾਨੂੰ ਇਸ ਦੇ ਪ੍ਰਤੀ ਰਜ਼ਾਮੰਦ ਹੋਣ ਜਾਂ ਨਾ ਹੋਣ ਦਾ ਪੂਰਾ ਹੱਕ ਹੈ।
 
ਬਰਾਂਡਿੰਗ ਨੀਤੀ ਨੂੰ ਲੈ ਕੇ ਹੁਣ 30 ਜੂਨ ਤੱਕ ਸਰਵੇਖਣ ਕਰਵਾਏ ਜਾ ਰਹੇ ਹਨ ਜਿਸ ਵਿਚ ਇਕ ਗੂਗਲ ਫਾਰਮ ਵੀ ਭਰਵਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਇਹ ਫਾਰਮ ਸੋਚ ਸਮਝ ਕੇ ਭਰਨਾ ਚਾਹੀਦਾ ਹੈ। ਅਤੇ ਹਾਂ, ਭਰਨਾ ਵੀ ਹੈ ਜਾਂ ਨਹੀਂ, ਇਹ ਫੈਸਲਾ ਵੀ ਆਪਾਂ ਕਰਨਾ ਹੈ। ਇਸ ਬਾਰੇ ਤੁਸੀਂ ਹੋਰ ਵਿਚਾਰ ਮੇਰੀ ਇਸ ਪੋਸਟ ਦੇ ਹੇਠਾਂ ਟਿੱਪਣੀ ਦੇ ਕੇ ਕਰ ਸਕਦੇ ਹੋਂ।