ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਟੈਗ: 2017 source edit
ਲਾਈਨ 717:
ਮੈਨੂੰ ਕਾਫੀ ਗੱਲਾਂ ਅੱਜ ਸਵੇਰ ਦੀ ਮੀਟਿੰਗ [[:m:https://meta.wikimedia.org/wiki/All-Affiliates_Brand_Meeting|ਇੱਥੇ ਵੇਖੋ]] ਵਿਚੋ ਵੀ ਕਲੀਅਰ ਹੋਈਆਂ। ਮਸਲਨ ਆਪਾਂ ਸਾਰੇ ‘ਪੰਜਾਬੀ ਵਿਕੀਮੀਡੀਅਨਜ਼’ ਯੂਜ਼ਰ ਗਰੁੱਪ’ ਨਾਲ ਸੰਬੰਧ ਰੱਖਦੇ ਹਾਂ ਜੋ ਕਿ ਇਕ ਰਜਿਸਟਰਡ ਗਰੁੱਪ ਵੀ ਹੈ। ਭਾਵ, ਸਾਡਾ ਇਕ ਨਿਸ਼ਚਿਤ ਨਾਂ, ਪਛਾਣ, ਬੈਂਕ ਅਕਾਉਂਟ, ਬਲਾਗ/ਵੈੱਬਸਾਈਟ ਆਦਿ ਹਨ ਜਾਂ ਹੋਣਗੀਆਂ। ਬਰਾਂਡਿੰਗ ਮਗਰੋਂ ਆਪਣੇ ਨਾਂ ਦੀ ਕੀ ਗਾਰੰਟੀ ਹੈ ਕਿ ਉਹ ਇਹੀ ਰਹੇਗਾ ਜਾਂ ਬਦਲੇਗਾ। ਜੇਕਰ ਬਦਲੇਗਾ ਤਾਂ ਸਾਨੂੰ ਫਿਰ ਤੋਂ ਕਾਫੀ ਚੀਜਾਂ ਉੱਪਰ ਮਿਹਨਤ ਕਰਨੀ ਪਵੇਗੀ ਜਿਨ੍ਹਾਂ ਵਿਚੋਂ ਬੈਂਕ ਖਾਤਾ ਵੱਡੀ ਦਿੱਕਤ ਹੈ। ਇਕ ਹੋਰ ਗੱਲ ਹੋਈ, ਬਰਾਂਡਿੰਗ ਨੀਤੀ ਇਸ ਦਲੀਲ ਵਿਚੋਂ ਉੱਭਰੀ ਸੀ ਕਿ ਬਹੁਤੇ ਆਮ ਪਾਠਕ ਤੇ ਦਾਨੀ ਸੱਜਣ ਵਿਕੀਮੀਡੀਆ ਫਾਉਂਡੇਸ਼ਨ ਨੂੰ ਵਿਕੀਪੀਡੀਆ ਦੀ ਕਿਸੇ ਸੰਸਥਾ ਵਜੋਂ ਜਾਣਦੇ ਹਨ, ਪਰ ਹੁਣ ਮੰਨ ਲਓ ਕਿ ਕੋਈ ਵਰਤੋਂਕਾਰ ਦਾ ਵਿਕੀਪੀਡੀਆ ਨਾਲ ਕੋਈ ਲਾਗਾ-ਦੇਗਾ ਹੀ ਨਹੀਂ, ਉਹ ਸਾਲਾਂ ਤੋਂ ਕੰਮ ਹੀ ਵਿਕੀਸੋਰਸ, ਕਾਮਨਜ਼ ਜਾਂ ਵਿਕੀਬੁੱਕਸ ਲਈ ਕਰ ਰਿਹਾ ਹੈ। ਕੱਲ ਨੂੰ ਵਿਕੀਸੋਰਸ ਦਾ ਵਰਤੋਂਕਾਰ ਕਿਸੇ ਨੂੰ ਇਸ ਤਰ੍ਹਾਂ ਕਹੇਗਾ ਕਿ ਉਹ ਵਿਕੀਪੀਡੀਆ ਫਾਉਂਡੇਸ਼ਨ ਦਾ ਨੁਮਾਇਂਦਾ ਹੈ ਤਾਂ ਦੂਸਰਾ ਵਿਅਕਤੀ ਕਿਵੇਂ ਯਕੀਨ ਕਰੇਗਾ। ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਅਸੀਂ ਵਿਕੀਪੀਡੀਆ ਤੋਂ ਬਿਨਾਂ ਕਿਸੇ ਵਿਕੀ ਪ੍ਰਾਜੈਕਟ ਬਾਰੇ ਲੋਕਾਂ ਵਿਚ ਜਾਗਰੂਕਤਾ ਹੀ ਪੈਦਾ ਨਹੀਂ ਕਰੀ। ਬਗੈਰ, ਇਨ੍ਹਾਂ ਮਹੱਤਵਪੂਰਨ ਜਾਣਕਾਰੀ ਦਿੱਤੇ ਬਿਨਾਂ ਅਸੀਂ ਕਿਸੇ ਮੁਲਕ ਦੇ ਪ੍ਰਧਾਨ-ਮੰਤਰੀ ਤੋਂ ਲੈ ਕੇ ਹੇਠਾਂ ਪਿੰਡ ਦੇ ਸਰਪੰਚ ਦਾ ਨਾਂ ਤੱਕ ਬਦਲ ਦਈਏ ਤਾਂ ਕਹੀਏ ਕਿ ਹੁਣ ਵਿਕਾਸ ਹੋਊ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ। ਇਸ ਲਈ ਬਰਾਂਡਿੰਗ, ਮਹਿਜ਼ ਵਿਕੀਮੀਡੀਆ ਫਾਉਂਡੇਸ਼ਨ ਨੂੰ ਲੈ ਕੇ ਇਕ ਵਪਾਰਕ ਸਰਗਰਮੀ ਹੈ। ਸਾਨੂੰ ਇਸ ਦੇ ਪ੍ਰਤੀ ਰਜ਼ਾਮੰਦ ਹੋਣ ਜਾਂ ਨਾ ਹੋਣ ਦਾ ਪੂਰਾ ਹੱਕ ਹੈ।
 
ਬਰਾਂਡਿੰਗ ਨੀਤੀ ਨੂੰ ਲੈ ਕੇ ਹੁਣ 30 ਜੂਨ ਤੱਕ ਸਰਵੇਖਣ ਕਰਵਾਏ ਜਾ ਰਹੇ ਹਨ ਜਿਸ ਵਿਚ ਇਕ ਗੂਗਲ ਫਾਰਮ ਵੀ ਭਰਵਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਇਹ ਫਾਰਮ ਸੋਚ ਸਮਝ ਕੇ ਭਰਨਾ ਚਾਹੀਦਾ ਹੈ। ਅਤੇ ਹਾਂ, ਭਰਨਾ ਵੀ ਹੈ ਜਾਂ ਨਹੀਂ, ਇਹ ਫੈਸਲਾ ਵੀ ਆਪਾਂ ਕਰਨਾ ਹੈ। ਇਸ ਬਾਰੇ ਤੁਸੀਂ ਹੋਰ ਵਿਚਾਰ ਮੇਰੀ ਇਸ ਪੋਸਟ ਦੇ ਹੇਠਾਂ ਟਿੱਪਣੀ ਦੇ ਕੇ ਕਰ ਸਕਦੇ ਹੋਂ।[[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 12:17, 21 ਜੂਨ 2020 (UTC)
 
==ਟਿੱਪਣੀ ਅਤੇ ਸੁ੍ਝਾਅ==