ਜੀ ਐਸ ਸੋਹਣ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਹਵਾਲੇ ਜੋੜੇ
ਲਾਈਨ 1:
'''ਜੀ ਐਸ ਸੋਹਣ ਸਿੰਘ''' ਇੱਕ ਮਹਾਨ ਸਿੱਖ ਕਲਾਕਾਰ ਹੈ ਜਿਸ ਦਾ ਪਿਤਾ ਸਰਦਾਰ ਗਿਆਨ ਸਿੰਘ ਨੱਕਾਸ਼ ਵੀ ਇੱਕ ਮਹਾਨ ਕਲਾਕਾਰ ਸੀ। <ref>{{Cite journal|last=Rajinder|first=Singh Sohal|date=2011|title=Sri G S Sohan Singh di kala shelly ate Punjab di kala nu uhnan di den|url=http://shodhganga.inflibnet.ac.in:8080/jspui/handle/10603/13748|journal=INFLIBNET|language=Punjabi}}</ref> ਸੋਹਣ ਸਿੰਘ ਦਾ ਜਨਮ ਅਗਸਤ 1914 ਈ. ਨੂੰ ਪਿਤਾ ਭਾਈ ਗਿਆਨ ਸਿੰਘ ਨੱਕਾਸ਼ ਤੇਮਾਤਾ ਗੰਗਾ ਦੇ ਘਰ ਗਲੀ ਕੂਚਾ ਤਰਖਾਣਾਂ ਬਜ਼ਾਰ ਕਸੇਰਿਆਂ ਅੰਮ੍ਰਿਤਸਰ ਵਿਖੇ ਹੋਇਆ।ਟਾਊਨ ਹਾਲ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਤੱਕ ਪੜ੍ਹਾਈ ਕੀਤੀ। ਪਿਤਾ ਨੇ ਇਨ੍ਹਾਂ ਦੀ ਚਿੱਤਰਕਾਰੀ ਵਿੱਚ ਰੁਚੀ ਦੇਖ ਪ੍ਰਸਿੱਧ ਚਿੱਤਰਕਾਰ ਹਰੀ ਸਿੰਘ ਕੋਲ ਸ਼ਗਿਰਦ ਦੇ ਤੌਰ ਤੇ ਭੇਜ ਦਿੱਤਾ।ਹਰੀ ਸਿੰਘ ਉਸ ਵਕਤ ਪ੍ਰਸਿੱਧ ਐਫਿਨਸਟਨ ਥੀਏਟਰ ਕੰਪਨੀ ਕਲਕੱਤਾ ਵਿੱਚ ਕੰਮ ਕਰ ਰਹੇ ਸਨ।1931 -32 ਵਿੱਚ ਕੰਪਨੀ ਦੇ ਬੰਦ ਹੋਣ ਮਗਰੋਂ ਉਸਤਾਦ ਤੇ ਸ਼ਗਿਰਦ ਦੋਵੇਂ ਅੰਮ੍ਰਿਤਸਰ ਵਾਪਸ ਪਰਤ ਆਏ । ਉਸ ਵਕਤ ਭਾਰਤ ਦੇ ਕਈ ਮਹਾਨ ਚਿੱਤਰਕਾਰ ਇਸ ਕੰਪਨੀ ਨਾਲ ਕੰਮ ਕਰ ਰਹੇ ਸਨ।
 
ਸੋਹਣ ਸਿੰਘ ਦੇ ਪਿਤਾ 1932 ਵਿੱਚ ਸ਼੍ਰੋਮਣੀ ਕਮੇਟੀ ਦੀ ਆਪਣੀ ਨੌਕਰੀ ਤੋਂ ਫ਼ਾਰਗ ਹੋ ਚੁੱਕੇ ਸਨ । ਇਸ ਲਈ ਦੋਵੇਂ ਪਿਓ ਤੇ ਪੁੱਤ ਨੇ ਆਪਣਾ ਜੀਵਨ ਨਿਰਬਾਹ ਕਰਨ ਲਈ ਫੋਟੋ ਜੜ੍ਹਨ ਫ਼ਰੇਮ ਕਰਨ ਦਾ ਧੰਦਾ ਸ਼ੁਰੂ ਕੀਤਾ ਨਾਲ ਹੀ ਨਾਲ ਧਾਰਮਕ ਵਿਸ਼ਿਆਂ ਤੇ ਚਿੱਤਰ ਸਿਰਜਨਾ ਤੇ ਸਕੂਲਾਂ ਦੇ ਚਾਰਟ ਬਨਾਉਣ ਦਾ ਕੰਮ ਵੀ ਕਰਦੇ ਸਨ।1932 ਵਿੱਚ ਹੀ ਸੋਹਣ ਸਿੰਘ ਨੇ ਬੰਦਾ ਬਹਾਦਰ ਦੀ ਬਹੁਰੰਗੀ ਤਸਵੀਰ ਬਣਾ ਕੇ ਪ੍ਰਿੰਟ ਕਰਵਾ ਕੇ ਬਜ਼ਾਰ ਵਿੱਚ ਉਤਾਰੀ।ਇਸ ਦੇ ਮਕਬੂਲ ਹੋਣ ਤੋਂ ਉਤਸਾਹਿਤ ਹੋ ਕੇ ਉਸ ਨੇ ਹਰ ਸਾਲ ਤਿੰਨ ਤਸਵੀਰਾਂ ਸਿਰਜ ਕੇ ਪ੍ਰਿੰਟ ਕਰਵਾ ਕੇ ਮਾਰਕੀਟ ਵਿੱਚ ਉਤਾਰਣੀਆਂ ਸ਼ੁਰੂ ਕਰ ਦਿੱਤੀਆਂ। ਤਸਵੀਰਾਂ ਛਾਪਣ ਲਈ ਬਲਾਕ ਉਹ ਲਹੌਰ ਤੌਰ ਬਣਵਾ ਕੇ ਲਿਆਇਆ ਕਰਦੇ ਸਨ।ਇਨ੍ਹਾਂ ਤਸਵੀਰਾਂ ਦਾ ਮਿਆਰ ਮਾਰਕੀਟ ਵਿੱਚ ਉਸ ਵੇਲੇ ਉਪਲੱਬਧ ਤਸਵੀਰਾਂ ਤੋਂ ਕਾਫ਼ੀ ਉੱਚਾ ਸੀ।ਇਸ ਕਾਰਨ ਜੀਐਸ ਸੋਹਣ ਸਿੰਘ ਦੇ ਬਰਾਂਡ ਨਾਂ ਦੀ ਬਹੁਤ ਮਸ਼ਹੂਰੀ ਹੋ ਗਈ।1931ਤੌਂ 1946 ਤੱਕ ਇਸ ਤਰਾਂ ਉਹ ਆਰਟ ਵਰਕ ਕਰਨਾ, ਤਸਵੀਰਾਂ ਜੜ੍ਹਨਾ, ਸ਼ੀਸ਼ਾ ਵੇਚਣਾ ਤੇ ਚਾਰਟ ਆਦਿ ਬਨਾਉਣਾ ਰਾਹੀਂ ਚੰਗਾ ਜੀਵਨ ਨਿਰਬਾਹ ਕਰਦੇ ਰਹੇ।<ref>{{Cite web|url=https://allaboutsikhs.com/punjabi-artists/gs-sohan-singh/|title=G.S. Sohan Singh|date=2006-06-19|website=Gateway to Sikhism|language=en-US|access-date=2020-06-27}}</ref><ref>{{Cite web|url=https://www.sahapedia.org/mohrakashi-and-the-naqqashes-of-harmandir-sahib|title=Mohrakashi and the Naqqashes of Harmandir Sahib|website=Sahapedia|language=en|access-date=2020-06-27}}</ref>