ਸੁਖਵਿੰਦਰ ਅੰਮ੍ਰਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਛੋ ਬੇਲੋੜੀਆਂ ਚੀਜ਼ਾਂ ਹਟਾਈਆਂ ਗਈਆਂ।
ਲਾਈਨ 14:
 
==ਜੀਵਨ ਵੇਰਵੇ==
ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ। ਇਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ। ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੂਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ। ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਮਾਂ ਪਹਿਲਾਂ ਡਰੀ ਫਿਰ ਅੱਗ ਵਾਂਗ ਤਪ ਗਈ, ਗੀਤਾਂ ਵਾਲੀ ਕਾਪੀ ਬਲਦੇ ਚੁੱਲ੍ਹੇ ਵਿਚ ਡਾਹ ਦਿੱਤੀ ਤੇ ਸੁਖਵਿੰਦਰ ਦੇ ਪਿੰਡੇ ਤੇ ਕੁੱਟ ਕੁੱਟ ਕੇ ਲਾਸਾਂ ਪਾ ਦਿੱਤੀਆਂ ਤੇ ਕਹਿਣ ਲੱਗੀ : ਤੂੰ ਸ਼ੁਕਰ ਕਰ ਕਾਪੀ ਤੇਰੇ ਪਿਓ ਦੇ ਹੱਥ ਨਹੀਂ ਆਈ, ਉਹਨੇ ਤਾਂ ਤੇਰੇ ਡੱਕਰੇ ਕਰ ਕੇ ਤੈਨੂੰ ਤੂੜੀ ਵਾਲੇ ਕੋਠੇ ਅੰਦਰ ਦੱਬ ਦੇਣਾ ਸੀ। ਸੁਖਵਿੰਦਰ ਕੋਲ ਆਪਣੇ ਬੋਲਾਂ ਨੂੰ ਲੁਕੋਣ ਲਈ ਆਪਣੇ ਸੀਨੇ ਤੋਂ ਬਿਨਾਂ ਕੋਈ ਥਾਂ ਨਹੀਂ ਸੀ। ਇਨ੍ਹਾਂ ਦਿਨਾਂ ਦਾ ਕੁਝ ਸੇਕ ਸੁਖਵਿੰਦਰ ਦੀਆਂ ਦੋ ਕਵਿਤਾਵਾਂ ‘ ਹੁਣ ਮਾਂ ‘ ਅਤੇ ‘ ਉਹ ਪੁਰਸ਼ ‘ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਉਂਜ ਉਹ ਸੇਕ ਇਨ੍ਹਾਂ ਕਵਿਤਾਵਾਂ ਵਿਚ ਸਮੋਏ ਜਾਣ ਤੋਂ ਵੀ ਜ਼ਿਆਦਾ ਹੈ। ਇਹ ਸੁਖਵਿੰਦਰ ਦੀ ਸ਼ਿੱਦਤ ਤੇ ਸ਼ੌਕ ਦਾ ਹੀ ਕਮਾਲ ਹੈ ਕਿ ਉਸ ਨੇ ਝੱਖੜਾਂ ਵਿਚ ਵੀ ਆਪਣੇ ਮੱਥੇ ਦੀ ਜੋਤ ਨੂੰ ਬੁਝਣ ਨਾ ਦਿੱਤਾ। ਸ਼ਾਇਦ ਇਹ ਮੱਥੇ ਦੀ ਜੋਤ ਦਾ ਹੀ ਕਮਾਲ ਹੈ ਕਿ ਏਨੇ ਝੱਖੜ ਵੀ ਬੁਝਾ ਨਾ ਸਕੇ।ਪੰਜਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਘਰ ਦਿਆਂ ਨੂੰ ਕਬੀਲਦਾਰੀ ਕਿਓਂਟਣ ਦੀ ਕਾਹਲੀ ਸੀ। ਉਹ ਸੋਚਦੀ ਸੀ ਸਹੁਰਿਆਂ ਦਾ ਘਰ ਪੇਕਿਆਂ ਜਿੰਨਾ ਕਠੋਰ ਨਹੀਂ ਹੋਵੇਗਾ। ਉਹ ਚਾਈਂ ਚਾਈਂ ਸਹੁਰੇ ਘਰ ਆਈ ਤਾਂ ਉਹਨੇ ਦੇਖਿਆ ਏਥੇ ਵੀ ਓਹੀ ਚੁੱਲ੍ਹਾ ਬਲ ਰਿਹਾ ਸੀ, ਗੀਤਾਂ ਵਾਲੀ ਕਾਪੀ ਸਾੜਣ ਵਾਲਾ ਚੁੱਲ੍ਹਾ। ਪਰ ਹੌਲੀ ਹੌਲੀ ਉਹਨੇ ਅਮਰਜੀਤ,ਆਪਣੇ ਜੀਵਨ-ਸਾਥੀ ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ।ਉਹਨੇ ਉਹਨੂੰ ਕਾਪੀ ਤੇ ਪੈੱਨ ਲਿਆ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵੀਂ ਪਾਸ ਸੀ,ਉਹਨੇ ਹੌਲੀ ਹੌਲੀ ਮੈਟ੍ਰਿਕ,ਬੀ.ਏ., ਐਮ.ਏ. ਕੀਤੀ ਤੇ ਹੁਣ ਉਹ ਕਿੰਨ੍ਹੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆਂ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸ਼ਿੱਦਤ ਭਰੇ ਨੇ ਹੁੰਦੇ ਜੇ ਉਸਦੀ ਕਵਿਤਾ ਨੂੰ ਚੁੱਲ੍ਹੇ ਵਿਚ ਨਾ ਮੱਚਣਾ ਪੈਂਦਾ।<ref name="ਸੀਰਤ">{{cite web| title=ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ| publisher=ਸੀਰਤ, ਸੰ: ਸੁਪਨ ਸੰਧੂ | url=http://www.seerat.ca/june2011/index.php। date=ਜੂਨ 2011}}</ref>
 
ਸੁਖਵਿੰਦਰ ਅੰਮ੍ਰਿਤ਼ ਦੇ ਕਾਵਿ ਸਫਰ ਦਾ ਆਰੰਭ 1997 ਵਿਚ ਸੂਰਜ ਦੀ ਦਹਿਲੀਜ਼ ਗ਼ਜ਼ਲ ਸੰਗ੍ਰਹਿ ਦੇ ਪ੍ਰਕਾਸਿ਼ਤ ਹੋਣ ਨਾਲ ਹੋਇਆ ਅਤੇ ਪੰਜਾਬੀ ਸਾਹਿਤ ਦੇ ਤਾਰਾ ਮੰਡਲ ਵਿਚ ਉਸ ਦੀ ਕਵਿਤਾ ਨੇ ਬੋਦੀ ਵਾਲੇ ਤਾਰੇ ਵਾਂਗ ਧਿਆਨ ਖਿੱਚਿਆ ਅਤੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ। ਇਸ ਉਪਰੰਤ ਉਸ ਦੇ ਦੂਜੇ ਗ਼ਜ਼ਲ ਸੰਗ੍ਰਹਿ ਚਿਰਾਗਾਂ ਦੀ ਡਾਰ (1999) ਅਤੇ ਖੁੱਲ੍ਹੀਆਂ ਕਵਿਤਾਵਾਂ ਦਾ ਸੰਗ੍ਰਹਿ ਕਣੀਆਂ(2000) ਪ੍ਰਕਾਸਿ਼ਤ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਉਭਰ ਚੁੱਕੀ ਸੀ। ਉਸ ਦੀ ਚੌਥੀ ਪੁਸਤਕ ਪਰ ਤੀਜਾ ਗ਼ਜ਼ਲ ਸੰਗ੍ਰਹਿ ਪੱਤਝੜ ਵਿਚ ਪੁੰਗਰਦੇ ਪੱਤੇ (2002) ਛਪਣ ਤਕ ਉਹ ਪੂਰੀ ਤਰ੍ਹਾਂ ਸਥਾਪਤ ਕਵਿੱਤਰੀ ਬਣ ਚੁੱਕੀ ਸੀ ਅਤੇ 2003 ਵਿਚ ਉਸ ਦੀ ਸੰਪਾਦਤ ਗ਼ਜ਼ਲ ਸੰਗ੍ਰਹਿ ਕੇਸਰ ਦੇ ਛਿੱਟੇ ਵੀ ਪ੍ਰਕਾਸਿ਼ਤ ਹੋ ਚੁੱਕੀ ਸੀ। ਇੰਜ ਉਪਰੋਥਲੀ ਉਸ ਦੀਆਂ ਕਾਵਿ ਪੁਸਤਕਾਂ ਨੇ ਆਪਣਾ ਇਕ ਪਾਠਕ ਵਰਗ ਪੈਦਾ ਕਰ ਲਿਆ ਜਿਸ ਵਿਚ ਉਹ ਅੱਲ੍ਹੜ ਮੁੰਡੇ ਕੁੜੀਆਂ ਵਿਚ ਇਸ ਤਰ੍ਹਾਂ ਪੜ੍ਹੀ ਅਤੇ ਸੁਣੀ ਜਾਣ ਲੱਗੀ ਜਿਵੇਂ ਕਿਸੇ ਸਮੇਂ ਸਿ਼ਵ ਕੁਮਾਰ ਪੜ੍ਹਿਆ ਜਾਂ ਸੁਣਿਆ ਜਾਂਦਾ ਸੀ। ਹੁਣ ਚਾਰ ਸਾਲ ਦੇ ਵਕਫੇ ਮਗਰੋਂ ਉਸ ਦਾ ਸੱਜਰਾ ਕਾਵਿ-ਸੰਗ੍ਰਹਿ ‘ਧੁੱਪ ਦੀ ਚੁੰਨੀ‘ ਪਾਠਕਾਂ ਤਕ ਪਹੁੰਚ ਚੁੱਕਾ ਹੈ। ਆਪਣੇ ਕਾਵਿ ਸਫ਼ਰ ਦੇ ਇਕ ਦਹਾਕੇ ਵਿਚ ਉਸ ਨੇ ਪੰਜਾਬੀ ਕਵਿਤਾ ਵਿਚ ਉਹ ਪ੍ਰਸਿੱਧੀ ਹਾਸਿਲ ਕਰ ਲਈ ਜੋ ਬਹੁਤ ਘੱਟ ਲੇਖਕਾਂ ਨੂੰ ਨਸੀਬ ਹੁੰਦੀ ਹੈ।[http://kaavshastar.com/home.php?tid=46&sub=69<nowiki>]</nowiki>
 
ਸੁਖਵਿੰਦਰ ਅੰਮ੍ਰਿਤ ਨੇ ਪੰਜਾਬੀ ਕਵਿਤਾ ਨੂੰ ਅਸਲੋਂ ਸੱਜਰਾ ਤੇ ਨਿਵੇਕਲਾ ਮੁਹਾਵਰਾ ਦੇ ਕੇ ਨਵੀਂ ਬੁਲੰਦੀ ’ਤੇ ਪਹੁੰਚਾਇਆ ਹੈ ।
ਲਾਈਨ 117:
*[https://www.youtube.com/watch?v=cbnolv1WfkY&vl=en]
*[https://www.youtube.com/watch?v=cS9td8fzjmM]
 
==ਤਸਵੀਰਾਂ ==
<gallery>
File:Sukhvinder Amrit Punjabi Language poet 13.jpg|[[ਨਾਭਾ ਕਵਿਤਾ ਉਤਸਵ]] 2016 ਮੌਕੇ
File:Harvinder Singh and Sukhwinder Amrit Punjabi poets.jpg|ਸੁਖਵਿੰਦਰ ਅੰਮ੍ਰਿਤ ਅਤੇ ਪੰਜਾਬੀ ਸ਼ਾਇਰ ਹਰਵਿੰਦਰ ਸਿੰਘ ਚੰਡੀਗੜ੍ਹ
File:Punjabi poetess Sukhwinder Amrit and Punjabi Academy General secretary Gurbhej Singh Goraya.jpg|ਸੁਖਵਿੰਦਰ ਅੰਮ੍ਰਿਤ ਪੰਜਾਬੀ ਅਕਾਦਮੀ ਦਿੱਲੀ ਦੇ ਜਨਰਲ ਸਕੱਤਰ ਸ੍ਰੀ [[ਗੁਰਭੇਜ ਸਿੰਘ ਗੁਰਾਇਆ]] ਨਾਲ ਦਿੱਲੀ ਵਿਖੇ -ਜਨਵਰੀ 2018
</gallery>
 
==ਹਵਾਲੇ==