ਕਾਂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
+image #WPWP
ਲਾਈਨ 1:
[[File:2014-04-29 Northwestern crow (Corvus caurinus).jpg|thumb|ਬਨ੍ਹੇਰੇ ਉੱਤੇ ਕਾਂ]]
ਕਾਂ ਦਾ ਬਨੇਰੇ ਉੱਤੇ ਬੋਲਣਾ
ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਕਿਵੇਂ ਬਣਿਆ
 
"ਕਾਂ ਦਾ ਬਨੇਰੇ ਉੱਤੇ ਬੋਲਣਾ
ਸੁਖਵੀਰ ਸਿੰਘ ਕੰਗ
 
ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਕਿਵੇਂ ਬਣਿਆ"
-ਸੁਖਵੀਰ ਸਿੰਘ ਕੰਗ
 
ਦੁਨੀਆਂ ਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਇੱਕ ਖਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ਉਪਰ ਅਧਾਰਿਤ ਹੁੰਦਾ ਹੈ। ਯੁਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ਜ਼ਿੰਮੇਵਾਰ ਤੱਥ ਵਿੱਸਰ ਵੀ ਜਾਂਦੇ ਹਨ ਪਰ ਰਵਾਇਤਾਂ ਜਾਂ ਮਨੌਤਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਰਕੇ ਇਹਨਾਂ ਦੀ ਉਤਪੱਤੀ ਦਾ ਸਬੱਬ ਬਣਨ ਵਾਲੇ ਤੱਥਾਂ ਦਾ ਜ਼ਿਕਰ ਦਰਹਾਉਂਦੇ ਰਹਿਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਲੋਕ ਉਹਨਾਂ ਦੇ ਅਸਲ ਪਿਛੋਕੜ ਨੂੰ ਜਾਣ ਸਕਣ ਅਤੇ ਉਹਨਾਂ ਦੀ ਹੋਂਦ ਨੂੰ ਸਹੀ ਅਰਥਾਂ ਵਿੱਚ ਅਤੇ ਸਹੀ ਢੰਗ ਨਾਲ ਸੰਭਾਲ ਸਕਣ। ਕਾਂ ਦਾ ਬਨੇਰੇ ਉੱਤੇ ਬੋਲਣਾ ਉਸ ਘਰ ਮਹਿਬੂਬ ਜਾਂ ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਜਾਂ ਸੰਕੇਤ ਮੰਨਿਆ ਜਾਂਦਾ ਹੈ। ਇਸ ਮਨੌਤ ਦਾ ਪਿਛੋਕੜ ਸਾਲਾਂ ਜਾਂ ਸਦੀਆਂ ਨਹੀਂ ਬਲਕਿ ਕਈ ਯੁਗਾਂ ਪੁਰਾਣਾ ਹੈ। ਜਿਸਦੇ ਤੱਥ ਸਿੰਧ ਘਾਟੀ ਅਤੇ ਮੈਸੋਪੋਟੀਮੀਆਂ ਦੀ ਸਭਿਅਤਾ ਦੇ ਝਰੋਖਿਆਂ ਵਿੱਚੋਂ ਦਿਸਦੇ ਮਨੁੱਖੀ ਜੀਵਨ ਵਿੱਚ ਲੱਭਦੇ ਹਨ। ਇਹਨਾਂ ਸਭਿਅਤਾਵਾਂ ਦੇ ਮੁੱਢਲੇ ਦੌਰ ਵਿੱਚ ਕਦੇ ਹਥਿਆਰ ਅਤੇ ਔਜ਼ਾਰ ਦੀ ਗੱਲ ਪੱਥਰ ਤੱਕ ਸੀਮਤ ਸੀ, ਭਾਂਡਿਆਂ ਦੀ ਗੱਲ ਮਿੱਟੀ ਅਤੇ ਪਿੱਤਲ ਤੇ ਖਤਮ ਹੋ ਜਾਂਦੀ ਸੀ, ਭੁੱਖ ਦੀ ਗੱਲ ਪੱਤਿਆਂ, ਫਲ਼ਾਂ ਅਤੇ ਕੱਚੇ ਮਾਸ ਦੁਆਲੇ ਘੁੰਮਦੀ ਸੀ, ਖੇਤੀ ਕੁਦਰਤ ਤੇ ਨਿਰਭਰ ਸੀ ਅਤੇ ਆਵਾਜਾਈ ਪੈਦਲ, ਪਹੀਏ ਜਾਂ ਜਾਨਵਰਾਂ ਉੱਪਰ ਟਿਕੀ ਹੋਈ ਸੀ ਭਾਵ ਮਨੁੱਖੀ ਜੀਵਨ ਰੁੱਖਾਂ, ਜਾਨਵਰਾਂ ਅਤੇ ਪੰਛੀਆਂ ਦੇ ਕਾਫੀ ਨੇੜੇ ਹੋ ਕੇ ਵਿਚਰਦਾ ਸੀ। ਫਿਰ ਜਿਵੇਂ-ਜਿਵੇਂ ਸਭਿਅਤਾਵਾਂ ਦਾ ਵਿਕਾਸ ਹੋਇਆ ਤਾਂ ਹਥਿਆਰਾਂ, ਭਾਂਡਿਆਂ, ਖੇਤੀ, ਭੁੱਖ ਅਤੇ ਆਵਾਜਾਈ ਦੀ ਤਸਵੀਰ ਬਦਲਦੀ ਗਈ ਅਤੇ ਅੱਜ ਤੱਕ ਬਦਲ ਰਹੀ ਹੈ ਭਾਵ ਇਹਨਾਂ ਦੇ ਸਾਧਨਾਂ ਦਾ ਵਿਕਾਸ ਲਗਾਤਾਰ ਜਾਰੀ ਹੈ। ਸਿੰਧ ਘਾਟੀ ਅਤੇ ਮੈਸੋਪੋਟੀਮੀਆ ਦੇ ਮਨੁੱਖੀ ਜੀਵਨ ਦਾ ਵਿਕਾਸ ਜਦੋਂ ਦੋਨਾਂ ਤਹਿਜੀਬਾਂ ਦੇ ਆਪਸੀ ਵਪਾਰ ਤੱਕ ਪਹੁੰਚਿਆ ਤਾਂ ਉਦੋਂ ਤੱਕ ਆਵਾਜਾਈ ਦੇ ਸਾਧਨ ਪੈਦਲ, ਪਸ਼ੂਆਂ ਅਤੇ ਪਹੀਏ ਤੋਂ ਛੋਟੇ ਸਮੁੰਦਰੀ ਜਹਾਜ਼ਾਂ ਤੱਕ ਵਿਕਸਿਤ ਹੋ ਚੁੱਕੇ ਸਨ। ਦੋ ਸਭਿਅਤਾਵਾਂ ਦੇ ਆਪਸੀ ਵਪਾਰ ਦੀਆਂ ਯਾਤਰਾਵਾਂ ਲੰਬੀਆਂ ਹੁੰਦੀਆਂ ਸਨ ਅਤੇ ਸਮਾਂ ਵੀ ਬਹੁਤ ਲੈਂਦੀਆਂ ਸਨ। ਇਹ ਯਾਤਰਾਵਾਂ ਵੱਡੇ ਜੰਗਲਾਂ ਅਤੇ ਸਮੁੰਦਰਾਂ ਵਿਚੋਂ ਗੁਜ਼ਰਦੀਆਂ ਸਨ। ਸਮੁੰਦਰੀ ਵਪਾਰਕ ਯਾਤਰਾ ਲਈ ਵਰਤੇ ਜਾਂਦੇ ਛੋਟੇ ਸਮੁੰਦਰੀ ਜਹਾਜ਼ ਅਜੇ ਬਹੁਤੇ ਮਜ਼ਬੂਤ ਨਹੀਂ ਹੁੰਦੇ ਸਨ ਇਸ ਕਰਕੇ ਉਹ ਸਮੁੰਦਰ ਦੇ ਕੰਢੇ-ਕੰਢੇ ਚਲਦੇ ਸਨ। ਕਈ ਵਾਰ ਸਮੁੰਦਰੀ ਤੂਫਾਨ ਇਹਨਾਂ ਨੂੰ ਧੱਕ ਕੇ ਸਮੁੰਦਰ ਦੇ ਅੰਦਰ ਦੂਰ ਤੱਕ ਲੈ ਜਾਂਦੇ ਸਨ ਅਤੇ ਉਸ ਵੇਲੇ ਤੱਕ ਦਿਸ਼ਾ ਦੱਸਣ ਵਾਲੇ ਯੰਤਰ ਕੰਪਾਸ ਆਦਿ ਹਾਲੇ ਈਜ਼ਾਦ ਨਹੀਂ ਹੋਏ ਸਨ ਤਾਂ ਫਿਰ ਜਹਾਜ਼ ਦੇ ਸਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਨਾਰਾ ਕਿੱਧਰ ਹੈ। ਇਸ ਤਰ੍ਹਾਂ ਰਸਤਾ ਭਟਕ ਜਾਣ ਤੇ ਫਿਰ ਉਹ ਆਪਣੇ ਨਾਲ ਪਹਿਲਾਂ ਤੋਂ ਫੜ ਕੇ ਲਿਆਂਦੇ ਕਾਂ ਛੱਡਿਆ ਕਰਦੇ ਸਨ ਅਤੇ ਕਾਂ ਦਿਨ ਵੇਲੇ ਹਮੇਸ਼ਾ ਅਬਾਦੀ ਭਾਵ ਮਨੁੱਖੀ ਵਸੋਂ ਵੱਲ ਉੱਡਦਾ ਹੈ। ਉਹਨਾਂ ਨੂੰ ਕਾਂ ਦੇ ਉੱਡਣ ਦੀ ਦਿਸ਼ਾ ਤੋਂ ਪਤਾ ਚੱਲ ਜਾਂਦਾ ਸੀ ਕਿ ਕਿਨਾਰਾ ਜਾਂ ਮਨੁੱਖੀ ਵਸੋਂ ਕਿਸ ਦਿਸ਼ਾ ਵਿੱਚ ਹੈ। ਇਸੇ ਤਰ੍ਹਾਂ ਜੰਗਲਾਂ ਵਿੱਚ ਵੀ ਰਸਤਾ ਭਟਕ ਜਾਣ ਤੇ ਜਾਂ ਮਨੁੱਖੀ ਵਸੋਂ ਲੱਭਣ ਵਾਸਤੇ ਇੱਕ ਜਾਂ ਵੱਧ ਕਾਵਾਂ ਨੂੰ ਛੱਡਿਆ ਜਾਂਦਾ ਸੀ ਅਤੇ ਕਾਂ ਵਸੋਂ ਵਿੱਚ ਪਹੁੰਚਕੇ ਘਰਾਂ ਦੀਆਂ ਕੰਧਾਂ, ਬਨੇਰਿਆਂ 'ਤੇ ਬੈਠ ਕੇ ਰੌਲਾ ਪਾਉਂਦੇ ਹੋਏ ਕੁਝ ਖਾਣ ਵਾਸਤੇ ਲੱਭਦੇ ਤਾਂ ਵਸੋ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਕੋਈ ਆਉਣ ਵਾਲਾ ਹੈ। ਹਰ ਵਾਰ ਵਪਾਰੀਆਂ ਅਤੇ ਯਾਤਰੀਆਂ ਵੱਲੋਂ ਛੱਡੇ ਕਾਂ ਉਹਨਾਂ ਤੋਂ ਪਹਿਲਾਂ ਅਬਾਦੀ ਜਾਂ ਪਿੰਡ ਵਿੱਚ ਪਹੁੰਚ ਜਾਂਦੇ ਸਨ ਅਤੇ ਬੋਲਦੇ ਸਨ ਇਸ ਤਰ੍ਹਾਂ ਉਹ ਕਿਸੇ ਦੀ ਆਮਦ ਦਾ ਸੁਨੇਹਾ ਬਣ ਜਾਂਦੇ ਸਨ। ਉਹਨਾਂ ਸਮਿਆਂ ਵਿੱਚ ਇਹ ਵਪਾਰਕ ਯਾਤਰਾਵਾਂ ਦੂਰੀ ਤੈਅ ਕਰਨ ਵਾਸਤੇ ਸਮਾਂ ਬਹੁਤ ਲੈਂਦੀਆਂ ਸਨ ਅਤੇ ਸੰਚਾਰ ਦੇ ਸਾਧਨ ਵੀ ਬਹੁਤੇ ਨਹੀਂ ਸਨ। ਇਸ ਕਰਕੇ ਵਪਾਰਕ ਯਾਤਰਾਵਾਂ ਤੇ ਜਾਣ ਵਾਲੇ ਲੋਕ ਲੰਬਾ ਸਮਾਂ ਆਪਣੇ ਚਾਹੁੰਣ ਵਾਲਿਆਂ ਤੋਂ ਦੂਰ ਰਹਿੰਦੇ ਸਨ ਅਤੇ ਪਿਛੇ ਰਹਿ ਰਹੇ ਲੋਕਾਂ ਨੂੰ ਆਪਣੇ ਮਹਿਬੂਬ ਦੀ ਲੰਬੀ ਉਡੀਕ ਕਰਨੀ ਪੈਦੀ ਸੀ। ਇੱਥੇ ਮਹਿਬੂਬ ਸ਼ਬਦ ਕੇਵਲ ਆਸ਼ਕਾਂ ਤੱਕ ਸੀਮਤ ਨਹੀਂ ਹੈ ਜਿਸ ਦੀ ਅਸੀਂ ਵੈਰਾਗ ਨਾਲ ਉਡੀਕ ਕਰਦੇ ਹਾਂ ਉਹ ਮਹਿਬੂਬ ਹੀ ਹੁੰਦਾ ਹੈ ਚਾਹੇ ਉਹ ਪਤੀ ਹੋਵੇ, ਪ੍ਰੇਮੀ ਹੋਵੇ ਜਾਂ ਸਬੰਧੀ ਹੋਵੇ ਕਿਉਂਕਿ ਘਰ ਵਿੱਚ ਉਡੀਕ ਉਸੇ ਦੀ ਹੁੰਦੀ ਹੈ ਜੋ ਕਿਸੇ ਦੀ ਚਾਹਤ ਵਿੱਚ ਵਸਦਾ ਹੋਵੇ:-