ਭਗਤ ਧੰਨਾ ਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਭਗਤ ਧੰਨਾ ਜੀ ਜਾਤ ਦੇ ਜੱਟ ਸਨ। ਆਪ ਬੰਬਈ ਦੇ ਨੇੜੇ ਪਿੰਡ ਧੂਆਨ (ਇਲਾਕਾ ਟਾਂਕ) ਦੇ ਰਹਿਣ ਵਾਲੇ ਸਨ। ਆਪ ਦਾ ਜਨਮ ਸੰਮਤ ੧੮੭੩ (1473) ਬਿ: ਵਿੱਚ ਹੋਇਆ। ਗ਼ਰੀਬ ਜੱਟ ਦੇ ਪੁੱਤਰ ਸਨ। ਬਚਪਨ ਦੇ ਥੋੜੇ ਜਿਹੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਹੋਸ਼ ਆਈ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਤੇ ਭੋਗ ਲਵਾਉਂਦਾ ਸੀ। ਇਹ ਉਸਦੀ ਰੋਟੀ ਦਾ ਵਸੀਲਾ ਸੀ ਤੇ ਉਸ ਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਨਹੀਂ ਸੀ। ਉਸ ਦਾ ਹਿਰਦਾ ਪੱਥਰਾ ਨਾਲੋਂ ਵੀ ਸਖਤ ਸੀ। ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਦੇਖਦਾ ਸੀ, ਕਦੀ ਕਦਾਈਂ ਠਾਕੁਰ ਦੁਆਰੇ ਚਲਿਆ ਜਾਂਦਾ ਸੀ। ਧੰਨਾ ਜਵਾਨ ਹੋ ਗਿਆ ਉਸ ਨੂੰ ਗਿਆਨ ਹੋਇਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਰਦਾ ਹੈ ਤਾਂ ਕਿਉ ਕਰਦਾ ਹੈ, ਠਾਕੁਰ ਕੀ ਦੇਂਦੇ ਹਨ ਜੇ ਠਾਕੁਰ ਕੁੱਝ ਦੇਂਦੇ ਹਨ ਤਾ ਉਹ ਵੀ ਠਾਕੁਰ ਦੀ ਪੂਜਾ ਕਰੇ ਅਤੇ ਉਸ ਦੀ ਗਰੀਬੀ ਵੀ ਦੂਰ ਹੋ ਜਾਵੇ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਜਿਨ੍ਹਾਂ ਦੀ ਤੁਸੀ ਪੂਜਾ ਕਰਦੇ ਹੋ ਭਲਾ ਉਹ ਕੀ ਦੇਂਦੇ ਹਨ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਜੱਟ ਨੂੰ ਪੂਜਾ ਕਰਨ ਅਕਲ ਨਹੀਂ ਹੁੰਦੀ, ਦੂਸਰਾ ਅਨਪੜ੍ਹ ਹੈ। ਵਿਦਿਆ ਹੀਣ ਪੁਰਸ਼ ਪਸ਼ੂ ਸਮਾਨ ਹੁੰਦਾ ਹੈ। ਤੀਸਰਾ ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਹੈ। ਜੱਟ ਦਾ ਕੰਮ ਅੰਨ ਪੈਦਾ ਕਰਨਾ ਹੈ। ਤੁਸੀ ਲੋਕ ਹਲ ਵਾਹੁੰਦੇ ਤੇ ਕਹੀ ਰੰਬੇ ਨਾਲ ਗੋਡੀਆਂ ਕਦੇ ਹੀ ਚੰਗੇ ਹੋ।