ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 910:
ਸਤਸ੍ਰੀਅਕਾਲ ਦੋਸਤੋ, [[Commons:Wiki Loves Folklore|Wiki Loves Folklore]] ਨਾਮੀ ਇੱਕ ਮੁਹਿੰਮ ਅੱਜ (1 ਅਗਸਤ 2020) ਤੋਂ ਸ਼ੁਰੂ ਹੋ ਕੇ 31 ਅਗਸਤ 2020 ਤੱਕ ਜਾਰੀ ਰਹੇਗੀ। ਇਹ ਮੁਕਾਬਲਾ ਪਿਛਲੇ ਸਾਲ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵਿਕੀ ਭਾਈਚਾਰੇ ਇਸ ਵਿੱਚ ਭਾਗ ਲੈ ਲੈਂਦੇ ਹਨ। ਇਸ ਮੁੰਹਿਮ ਦਾ ਮਕਸਦ ਵਿਕੀਪੀਡੀਆ ਲੇਖਾਂ ਵਿੱਚ ਤਸਵੀਰਾਂ ਨੂੰ ਸ਼ਾਮਿਲ ਕਰਕੇ ਲੇਖ ਦੀ ਗੁਣਵੱਤਾ ਅਤੇ ਪਾਠਕਾਂ ਦੀ ਦਿਲਚਸਪੀ ਨੂੰ ਵਧਾਉਣਾ ਹੈ। ਇੱਕ ਲੇਖ ਨੂੰ ਆਕਰਸ਼ਿਤ ਬਣਾਉਣ ਵਿੱਚ ਮੀਡੀਆ ਮਹੱਤਵਪੂਰਨ ਹਿੱਸਾ ਪਾਉਂਦਾ ਹੈ। ਇਸ ਤਰ੍ਹਾਂ ਦੀ ਇੱਕ ਮੁਹਿੰਮ ਪਿਛਲੇ ਮਹੀਨੇ ਵੀ ਚਲਾਈ ਗਈ ਸੀ ਜਿਸ ਦਾ ਮਕਸਦ ਵੀ ਬਗੈਰ ਜਾਂ ਘੱਟ ਮੀਡੀਆ ਵਾਲੇ ਲੇਖਾਂ ਵਿੱਚ ਤਸਵੀਰਾਂ ਜਾਂ ਵੀਡੀਓਜ਼ ਨੂੰ ਸ਼ਮਿਲ ਕਰਨਾ ਸੀ "ਵਿਕੀ ਲਵਸ ਫੋਲਕਲੋਰ" ਮੁਕਾਬਲਾ [[:m:Wikipedia Pages Wanting Photos|Wikipedia Pages Wanting Photos]] ਦਾ ਹੀ ਇੱਕ ਹਿੱਸਾ ਹੈ। ਲੇਖਾਂ ਵਿੱਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਤਸਵੀਰਾਂ Wikimedia commons ਤੋਂ upload ਕੀਤੀਆਂ ਜਾਣਗੀਆਂ। ਲੇਖ ਦੇ ਮੁਤਾਬਿਕ ਤਸਵੀਰ ਨੂੰ ਲੇਖ ਵਿੱਚ ਸ਼ਾਮਿਲ ਕੀਤਾ ਜਾਣਾ ਲਾਜ਼ਮੀ ਹੈ। ਇਸ ਮੁਕਾਬਲੇ ਲਈ ਅੰਤਰਰਾਸ਼ਟਰੀ ਪੱਧਰ ਲਈ ਵੱਖਰੇ ਅਤੇ ਸਥਾਨਕ ਪੱਧਰ 'ਤੇ ਵੱਖਰੇ ਇਨਾਮ ਰੱਖੇ ਗਏ ਹਨ। ਤੁਸੀਂ ਇਸ ਮੁਕਾਬਲੇ ਦੀ ਜਾਣਕਾਰੀ [[ਵਿਕੀਪੀਡੀਆ:Wiki Loves Folklore/ਸੁਚਿੱਤਰ ਵਿਕੀਪੀਡੀਆ ਲੇਖ|ਇੱਥੇ]] ਦੇਖ ਸਕਦੇ ਹਨ। ਮੈਂ ਇਸ ਬਾਰੇ ਦੇਰ ਨਾਲ ਦੱਣ ਲਈ ਮੁਆਫ਼ੀ ਚਾਹੁੰਦੀ ਹਾਂ ਪਰ ਮੈਨੂੰ ਵੀ ਇਸ ਦੀ ਖ਼ਬਰ ਅੱਜ ਸ਼ਾਮ ਨੂੰ ਹੀ ਮਿਲੀ ਤਾਂ ਮੈਂ ਇਵੈਂਟ ਪੇਜ ਨੂੰ ਕੁਝ ਹੱਦ ਤੱਕ ਪੰਜਾਬੀ ਵਿੱਚ ਬਣਾ ਦਿੱਤਾ ਹੈ ਪਰ ਕੁਝ ਬਣਾਉਣਾ ਬਾਕੀ ਹੈ ਜਿਸ ਨੂੰ ਕੱਲ੍ਹ ਪੂਰਾ ਕਰ ਦਿੱਤਾ ਜਾਵੇਗਾ। ਜੋ ਵੀ ਸੰਪਾਦਕ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ ਕਿਰਪਾ ਉੱਪਰ ਦਿੱਤੇ ਲਿੰਕ ਨੂੰ ਦੇਖ ਲੈਣ। ਸ਼ੁਕਰੀਆ [[ਵਰਤੋਂਕਾਰ:Nitesh Gill|Nitesh Gill]] ([[ਵਰਤੋਂਕਾਰ ਗੱਲ-ਬਾਤ:Nitesh Gill|ਗੱਲ-ਬਾਤ]]) 18:10, 1 ਅਗਸਤ 2020 (UTC)
 
===ਟਿਪਣੀਆਂ===
 
== Question about Wikimedia user group name in Punjabi ==