ਸ਼ਬਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਜਾਮ ਸ਼ਬਦ ਦਾ ਕੀ ਅਰਥ ਹੈ
[[ਭਾਸ਼ਾ ਵਿਗਿਆਨ]] ਵਿੱਚ '''ਸ਼ਬਦ''' ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ [[ਵਿਆਕਰਣ]] ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ [[ਵਾਕ ਵਿਓਂਤ]] ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ [[ਵਾਕੰਸ਼|ਵਾਕੰਸ਼ਾਂ]] , [[ਉਪਵਾਕ|ਉਪਵਾਕਾਂ]] ਅਤੇ [[ਵਾਕ|ਵਾਕਾਂ]] ਦੀ ਸਿਰਜਣਾ ਹੁੰਦੀ ਹੈ।
 
ਯੂਰਪ ਵਿੱਚ ਵਿਆਕਰਣ ਦੇ ਅਧਿਐਨ ਦੀ ਸ਼ੁਰੂਆਤ ਤੋਂ ਹੀ ‘ਸ਼ਬਦ’ ਦੇ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਪਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਲਈ ਕਈ ਰਸਤੇ ਹਨ ਅਤੇ ਇਹ ਸਾਰੇ ਅਲੱਗ ਅਲੱਗ ਵਿਚਾਰਾਂ ਵਾਲੇ ਹਨ। ਸੋ ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਹੋਣ ਕਾਰਨ ਸਾਨੂੰ ਇਹਨਾਂ ਨੂੰ ਪਰਭਾਸ਼ਿਤ ਕਰਨ ਦੀ ਲੋੜ ਹੈ ਅਤੇ ਇਹਨਾਂ ਵਿਚਲੇ ਫਰਕਾਂ ਨੂੰ ਵੀ ਸਮਝਣ ਦੀ ਲੋੜ ਪਵੇਗੀ। ਕਿਉਂਕਿ ਕੇਵਲ ਇੱਕ ਪਰਿਭਾਸ਼ਾ ‘ਸ਼ਬਦ’ ਵਿਚਾਰ ਨੂੰ ਪਰਿਭਾਸ਼ਿਤ ਕਰਨ ਦੇ ਅਸਮਰੱਥ ਹੈ। ਇੱਕ ਪਰਿਭਾਸ਼ਾ ਇਸ ਤਰ੍ਹਾਂ ਦੇ ਜਵਾਬ ਦੇਣ ਦੇ ਅਸਮਰੱਥ ਹੈ ਕਿ ਇੱਕ ਭਾਸ਼ਾ ਵਿੱਚ ਕਿੰਨੇ ਸ਼ਬਦ ਹੁੰਦੇ ਹਨ ਅਤੇ ਕੀ ‘ਕੁਰਸੀ’ ਅਤੇ ਕੁਰਸੀਆਂ ਇਕੋ ਸ਼ਬਦ ਹੈ ਜਾਂ ਅਲੱਗ ਅਲੱਗ ਸ਼ਬਦ ਹਨ।
 
ਅਕਸਰ ‘ਸ਼ਬਦ’ ਨੂੰ ਚਾਰ ਪਰਿਭਾਸ਼ਾਵਾਂ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਨੂੰ [[ਪੰਜਾਬੀ ਭਾਸ਼ਾ]] ਦੇ ਦ੍ਰਿਸ਼ਟੀਕੋਣ ਤੋਂ ਦੇਖਾਂਗੇ।
 
ਇਸ ਤੋਂ ਇਲਾਵਾ [[ਰੂਪ ਵਿਗਿਆਨ]] ਅਤੇ [[ਵਾਕ ਵਿਗਿਆਨ]] ਵਿਚਕਾਰ ਜੋ ਆਪਸੀ ਨਿਖੇੜਾ ਉਭਰਦਾ ਹੈ ਉਸਦਾ ਅਧਾਰ ਵੀ ‘ਸ਼ਬਦ’ ਹੀ ਹੈ। ਰੂਪ ਵਿਗਿਆਨ ਅਤੇ ਵਾਕ ਵਿਗਿਆਨ ਦੇ ਦਰਮਿਆਨ ਮੌਜੂਦ ਵਖਰੇਵੇਂ ਦੀ ਸਥਾਪਨਾ ਅਨੁਸਾਰ ਰੂਪ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਹੈ, ਜਦ ਕਿ ਵਾਕ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੇ ਸੰਯੋਜਨ ਦੁਆਰਾ ਵਾਕ ਰਚਨਾ ਦੇ ਨਿਯਮਾਂ ਨੂੰ ਨਿਰਧਾਰਿਤ ਕਰਨਾ ਹੈ। ਇਸ ਤੋਂ ਬਿਨ੍ਹਾਂ ‘ਸ਼ਬਦ’ ਨਾਮਕ ਇਕਾਈ ਹੀ ਕੋਸ਼ਕਾਰੀ ਦਾ ਪ੍ਰਮੁੱਖ ਯੂਨਿਟ ਹੈ।
 
==ਪਰਿਭਾਸ਼ਾ==