ਅਮਿਤੋਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਟੈਗ: 2017 source edit
ਲਾਈਨ 17:
ਉਸ ਦਾ ਕਪੂਰਥਲੇ ਸਰਕਾਰੀ ਕਾਲਜ ਵਿੱਚ ਪੜ੍ਹਦਿਆਂ 1962 ਵਿੱਚ ਕਵੀ [[ਸੁਰਜੀਤ ਪਾਤਰ]] ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਖ਼ਬਾਰ [[ਨਵਾਂ ਜ਼ਮਾਨਾ]] ਵਿੱਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ [[ਕੱਚ ਦੀਆਂ ਮੁੰਦਰਾਂ]] ਵਿੱਚ ਆਪਣੀ ਸਾਹਿਤਕ ਸ਼ੈਲੀ ਕਰ ਕੇ ਵੀ ਜਾਣੇ ਜਾਂਦੇ ਹਨ।
 
ਉਸ ਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ''ਖ਼ਾਲੀ ਤਰਕਸ਼'' (ਓਪੀਨੀਅਨ ਮੇਕਰਜ਼, ਲੁਧਿਆਣਾ, 1998) [[ਸੁਰਜੀਤ ਪਾਤਰ]] ਦੀ ਪਹਿਲਕਦਮੀ ਤੇ ਛਪੀ ਸੀ ਅਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ। ਉਸ ਦਾ ਨਾਮ ਅਮਿਤੋਜ ਪਾਤਰ ਨੇ ਹੀ ਰੱਖਿਆ ਸੀ।<ref>[http://www.seerat.ca/april2011/article01.php "ਅਮਿਤੋਜ ਤੇ ਮੈਂ ਇੱਕ ਦੂਜੇ ਨੂੰ 62-63 ਤੋਂ ਜਾਣਦੇ ਹਾਂ। ਉਦੋਂ ਅਜੇ ਉਹ ਅਮਿਤੋਜ ਵੀ ਨਹੀਂ ਹੁੰਦਾ ਸੀ। ਕਦੀ ਕ੍ਰਿਸ਼ਨ ਕੰਵਲ ਬਣ ਜਾਂਦਾ ਸੀ। ਕਦੀ ਕੰਵਲ ਸ਼ਮੀਮ। ਉਸ ਦਾ ਨਾਮ ਅਮਿਤੋਜ ਮੈਂ ਹੀ ਰੱਖਿਆ ਸੀ।" - [[ਸੁਰਜੀਤ ਪਾਤਰ]]]</ref>
 
1971 ਵਿੱਚ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਦੌਰਾਨ ਅਮਿਤੋਜ ਨੇ ਢਾਕਾ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਲਈ ਇੱਕ ਸ਼ਰਧਾਂਜਲੀ ਵਜੋਂ ''ਰੋਸ਼ਨਆਰਾ'' ਨਾਮਕ ਇੱਕ ਕਵਿਤਾ ਲਿਖੀ ਸੀ, ਜੋ ਇੱਕ ਪਾਕਿਸਤਾਨੀ ਟੈਂਕ ਵਲੋਂ ਕੁਚਲ ਦਿੱਤਾ ਗਿਆ ਸੀ। ਇਸ ਕਵਿਤਾ ਯੂਐਨਆਈ ਨੇ ਦੇਸ਼ ਭਰ ਵਿੱਚ ਜਾਰੀ ਕਰ ਦਿੱਤੀ ਸੀ ਅਤੇ ਇਹ ਵਿਆਪਕ ਤੌਰ 'ਤੇ ਸਲਾਹੀ ਗਈ ਗਈ ਸੀ।<ref>[http://www.tribuneindia.com/2005/20050829/punjab1.htm Amitoj’s poems live after him - Nirupama Dutt]</ref><ref>[http://articles.timesofindia.indiatimes.com/2010-01-10/edit-page/28133230_1_roshanara-courtyard-white-dove Roshanara!/ It is hard to imagine/ that you would defrost/ the milk of your breasts/ turn it into blood/ and embrace/ a rolling tank/ How could i ever imagine so? - Amitoj, Roshanara (Punjabi)]</ref>