"ਖਜੁਰਾਹੋ" ਦੇ ਰੀਵਿਜ਼ਨਾਂ ਵਿਚ ਫ਼ਰਕ

3 bytes removed ,  1 ਮਹੀਨਾ ਪਹਿਲਾਂ
ਛੋ
→‎ਇਤਿਹਾਸ: clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
ਛੋ (→‎ਇਤਿਹਾਸ: clean up ਦੀ ਵਰਤੋਂ ਨਾਲ AWB)
 
ਓਰਛਾ ਤੋਂ ਖਜੂਰਾਹੋ ਦਾ ਤਕਰੀਬਨ 180 ਕਿਲੋਮੀਟਰ ਸਫ਼ਰ ਕਾਰ ਰਾਹੀਂ ਚਾਰ ਘੰਟੇ ਵਿੱਚ ਤੈਅ ਹੁੰਦਾ ਹੈ। ਇਹ ਨਿਵੇਕਲੀ ਜਿਹੀ ਖੁੱਲ੍ਹੀ-ਡੁੱਲੀ ਥਾਂ ਪ੍ਰਤੀਤ ਹੁੰਦੀ ਹੈ। ਖਜੂਰਾਹੋ ਦੇ ਮੰਦਿਰ ਗਾਈਡ ਬਿਨਾਂ ਨਹੀਂ ਦੇਖੇ ਜਾ ਸਕਦੇ। ਇੱਕ ਤੋਂ ਪੰਜ ਬੰਦਿਆਂ ਲਈ ਸਰਕਾਰੀ ਰੇਟ 1090 ਰੁਪਏ ਲਿਖਿਆ ਹੋਇਆ ਹੈ ਜਿਸ ਨਾਲ ਘਟਾਉਣ ਵਧਾਉਣ ਦੇ ਝੰਜਟ ਤੋਂ ਨਿਜਾਤ ਮਿਲਦੀ ਹੈ। ਇੱਥੇ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਇਸ ਥਾਂ ਦਾ ਨਾਂ ਖਜੂਰਾਹੋ ਇਸ ਇਲਾਕੇ ਵਿੱਚ ਮਿਲਦੇ ਖਜੂਰਾਂ ਦੇ ਰੁੱਖਾਂ ਤੋਂ ਪਿਆ ਹੈ। ਇਸ ਨੂੰ ਪਹਿਲਾਂ ਖਜੂਰ-ਵਾਟਿਕਾ ਵੀ ਕਹਿੰਦੇ ਸਨ। ਕਿਸੇ ਸਮੇਂ ਇੱਥੇ 85 ਮੰਦਿਰ ਸਨ, ਪਰ ਹੁਣ ਸਿਰਫ਼ ਪੰਜ ਮੰਦਿਰ ਬਹੁਤ ਵਧੀਆ ਸਥਿਤੀ ਵਿੱਚ ਹਨ। ਉਂਜ, 20-25 ਮੰਦਿਰਾਂ ਦੇ ਖੰਡਰ ਵੀ ਮੌਜੂਦ ਹਨ ਅਤੇ ਹਰ ਮੰਦਿਰ ਦੀ ਸਥਿਤੀ ਵੱਖਰੀ ਹੈ। [[ਚੰਦੇਲਾ ਵੰਸ਼]] ਦੇ ਰਾਜਪੂਤ ਰਾਜਿਆਂ ਵੱਲੋਂ ਇਹ 10ਵੀਂ ਅਤੇ 12ਵੀਂ ਸਦੀ ਵਿੱਚ ਬਣਵਾਏ ਗਏ। ਹਰ ਮੰਦਿਰ ਦੀਆਂ ਦੀਵਾਰਾਂ ’ਤੇ ਦੇਵੀ ਦੇਵਤਿਆਂ, ਯੋਧਿਆਂ, ਅਸਲੀ ਤੇ ਮਿਥਿਹਾਸਕ ਪਸ਼ੂਆਂ ਅਤੇ ਆਕਾਸ਼ੀ ਦੇਵਤਿਆਂ ਦੀਆਂ ਮੂਰਤਾਂ ਖੋਦੀਆਂ ਗਈਆਂ ਹਨ। ਆਮ ਕਰ ਕੇ ਇਨ੍ਹਾਂ ਨੂੰ ਕਾਮ ਦੇ ਮੰਦਿਰ ਕਹਿੰਦੇ ਹਨ। ਅੱਖੀਂ ਦੇਖ ਕੇ ਗੱਲ ਕੁਝ ਹੋਰ ਲੱਗਦੀ ਹੈ। ਅਸਲ ਵਿੱਚ ਅਜਿਹੀਆਂ ਮੂਰਤੀਆਂ ਬਹੁਤ ਥੋੜ੍ਹੀਆਂ ਹਨ ਜਿਹਨਾਂ ਵਿੱਚ ਇਹ ਪ੍ਰਵਿਰਤੀ ਦਰਸਾਈ ਗਈ ਹੈ। ਉੱਚੇ ਪਲੇਟਫਾਰਮ ’ਤੇ ਬਣੇ ਮੰਦਿਰ ਆਸਮਾਨ ਵੱਲ ਜਾਂਦੇ ਤਿੱਖੇ ਹੋ ਜਾਂਦੇ ਹਨ ਤੇ ਸ਼ਾਹੀ ਪ੍ਰਭਾਵ ਦਿੰਦੇ ਹਨ।
==ਇਤਿਹਾਸ==
[[ਚੰਦੇਲਾ ਵੰਸ਼]] ਦਾ ਪਤਨ 13ਵੀਂ ਸਦੀ ਵਿੱਚ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਕਸਬਾ ਅਤੇ ਇੱਥੋਂ ਦੇ ਮੰਦਿਰ ਵੀ ਲੋਕਾਂ ਦੀਆਂ ਨਿਗਾਹਾਂ ਤੋਂ ਓਹਲੇ ਹੋ ਗਏ। ਭਾਰਤ ਵਿੱਚ ਬਰਤਾਨਵੀ ਸ਼ਾਸਨ ਸਮੇਂ ਅੰਗਰੇਜ਼ ਫ਼ੌਜੀ ਅਧਿਕਾਰੀ [[ਟੀ.ਐੱਸ. ਬਰਟ]] ਨੂੰ ਉਸ ਦੇ ਪਾਲਕੀ ਵਾਲਿਆਂ ਨੇ 1838 ਵਿੱਚ ਇਨ੍ਹਾਂ ਮੰਦਿਰਾਂ ਬਾਰੇ ਦੱਸਿਆ। ਉਸ ਨੇ ਸੰਘਣੇ ਜੰਗਲਾਂ ਵਿੱਚ ਖੋਜ ਕੀਤੀ ਅਤੇ ਇਨ੍ਹਾਂ ਵੱਲ ਦੁਨੀਆਂਦੁਨੀਆ ਦਾ ਧਿਆਨ ਖਿੱਚਿਆ।
==ਮੰਦਿਰ ਦੇ ਅੰਦਰਲੇ ਦ੍ਰਿਸ਼==
ਖਜੂਰਾਹੋ ਦੇ ਮੰਦਿਰਾਂ ਨੂੰ ਪੱਛਮੀ ਅਤੇ ਪੂਰਬੀ ਭਾਗ ਦੇ ਮੰਦਿਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਪੱਛਮ ਵਾਲੇ ਸਭ ਤੋਂ ਵਧੇਰੇ ਪ੍ਰਸਿੱਧ ਹਨ। ਇਨ੍ਹਾਂ ਵਿੱਚੋਂ ਪੰਜ ਮੰਦਿਰ ਦਿਖਾਏ ਜਾਂਦੇ ਹਨ। ਸਭ ਤੋਂ ਪਹਿਲਾਂ [[ਲਕਸ਼ਮਣ]] ਮੰਦਿਰ ਦਿਖਾਉਂਦੇ ਹਨ। ਇਹ [[ਵਿਸ਼ਨੂੰ]] ਭਗਵਾਨ ਦਾ ਮੰਦਿਰ ਹੈ। ਇਹ ਸਭ ਤੋਂ ਪ੍ਰਾਚੀਨ ਮੰਦਿਰ ਹੈ। ਇਹ 930-950 ਈਸਵੀ ਵਿੱਚ ਬਣਿਆ। ਇਹ [[ਰਾਜਾ ਯਸ਼ੋਵਰਮਨ]] ਨੇ ਬਣਾਇਆ। ਇਹ ਜਾਣਕਾਰੀ ਮੰਦਿਰ ਦੀ ਖੁਦਾਈ ਵੇਲੇ ਮਿਲੀ ਸਿੱਲ ਉੱਤੇ ਦਰਜ ਹੈ। ਇਹ ਸਿੱਲ ਹੁਣ ਉੱਪਰ ਪੌੜੀਆਂ ਦੀ ਦੀਵਾਰ ’ਤੇ ਲਗਾਈ ਹੋਈ ਹੈ। ਇਸ ਦੇ ਅੰਦਰ ਦਾਖ਼ਲ ਹੋਣ ਲਈ ਪੋਰਚ ਹੈ ਜਿਸ ਨੂੰ ਮੰਡਪ ਕਹਿੰਦੇ ਹਨ। ਫਿਰ ਮਹਾਂਮੰਡਪ ਆਉਂਦਾ ਹੈ। ਇਹ ਦੇਵਤਿਆਂ ਅੱਗੇ ਨੱਚਣ ਦਾ ਉੱਚਾ ਫਰਸ਼ ਹੈ। ਇਸ ਦੇ ਖੱਬੇ ਅਤੇ ਸੱਜੇ ਦੀਵਾਰਾਂ ਵਿੱਚ ਸੰਗੀਤਕਾਰਾਂ ਦੇ ਬੈਠਣ ਲਈ ਥਾਂ ਹੈ। ਅਖ਼ੀਰ ਵਿੱਚ ਉਹ ਸਥਾਨ ਹੈ ਜਿੱਥੇ ਸ੍ਰੀ ਵਿਸ਼ਨੂੰ ਦੀ ਮੂਰਤੀ ਸੁਸ਼ੋਭਿਤ ਹੈ। ਇਸ ਦੇ ਤਿੰਨ ਸਿਰ ਅਤੇ ਚਾਰ ਬਾਹਾਂ ਹਨ। ਇਸ ਦੀ ਉਚਾਈ 25.9 ਮੀਟਰ ਤੇ ਇੰਨੀ ਹੀ ਲੰਬਾਈ ਹੈ। ਇਹ ਪੂਰੀ ਤਰ੍ਹਾਂ ਨੁਕਸਾਨ ਤੋਂ ਬਚਿਆ ਇੱਕੋ ਇੱਕ ਮੰਦਿਰ ਹੈ। ਇਸ ਦੀਆਂ ਦੀਵਾਰਾਂ ’ਤੇ ਸ਼ਿਕਾਰ ਕਰਨ ਦੇ ਦ੍ਰਿਸ਼, ਲੜਾਈ ਦੇ ਮੈਦਾਨ ਦੇ ਦ੍ਰਿਸ਼, ਹਾਥੀਆਂ ਦਾ ਜਲੂਸ, ਘੋੜੇ ਅਤੇ ਫ਼ੌਜੀ ਦਿਖਾਏ ਗਏ ਹਨ। ਨਾਲ ਹੀ ਘਰੇਲੂ ਜ਼ਿੰਦਗੀ ਨਾਲ ਜੁੜੇ ਪਹਿਲੂ ਜਿਵੇਂ ਸ਼ੀਸ਼ਾ ਦੇਖਦੀ ਔਰਤ, ਪੈਰ ਵਿੱਚੋਂ ਕੰਡਾ ਕੱਢਦੀ ਔਰਤ, ਮਾਂਗ ਵਿੱਚ ਸੰਧੂਰ ਪਾਉਂਦੀ ਔਰਤ, ਕੱਪੜੇ ਉਤਾਰਨੇ, ਉਬਾਸੀਆਂ ਲੈਣੀਆਂ, ਗਿੱਲੇ ਵਾਲਾਂ ਵਿੱਚੋਂ ਪਾਣੀ ਨਿਚੋੜਨਾ, ਬਾਂਦਰਾਂ ਤੇ ਤੋਤਿਆਂ ਨਾਲ ਖੇਡਣਾ, ਵੀਨਾ ਵਜਾਉਣਾ, ਬੱਚਾ ਖਿਡਾਉਂਦੀ ਮਾਂ ਅਤੇ ਸਰੀਰਕ ਸੁਖਾਂ ਸਬੰਧੀ ਦ੍ਰਿਸ਼ ਹਨ। ਮੰਦਿਰ ਦੇ ਆਧਾਰ ਨੇੜੇ ਮੂੰਹ ਬਾਹਰ ਕੱਢੇ ਹਾਥੀਆਂ ਦੀ ਕਤਾਰ ਇਸ ਤਰ੍ਹਾਂ ਹੈ ਜਿਵੇਂ ਉਹਨਾਂ ਨੇ ਸਾਰੇ ਮੰਦਿਰ ਦਾ ਭਾਰ ਚੁੱਕਿਆ ਹੋਵੇ।