ਪੁੰਨ ਦਾ ਵਿਆਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
===ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ===
ਪੁਰਾਤਨ ਮਨੁੱਖ ਕੁਦਰਤੀ ਜੀਵਨ ਜਿਉਂਦਾ ਸੀ ਪਰ ਅੱਜ ਮਨੁੱਖ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਕਈ ਤਰ੍ਹਾਂ ਦੇ ਢੰਗ ਅਪਣਾਉਂਦਾ ਹੈ। ਜਦੋਂ ਲਿੰਗਕ ਸੰਬੰਧਾਂ ਦੀ ਖੁੱਲ ਸੀ ਤਾਂ ਕੋਈ ਪੁਰਸ਼, ਇਸਤਰੀ ਤੇ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ।ਅਜਿਹੀ ਸਥਿਤੀ ਵਿੱਚ ਇਸਤਰੀ ਨੂੰ ਵਧੇਰੇ ਕਰ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਪੈਂਦੀ ਸੀ। ਅਜਿਹੀ ਸਮੱਸਿਆਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੇ ਵਿਆਹ ਦੀ ਰਸਮ ਉਤਪੰਨ ਕੀਤੀ। ਇਸ ਨਾਲ ਔਰਤ-ਮਰਦ ਅੰਦਰ ਇੱਕ-ਦੁਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੋਣ ਲੱਗਾ। ਆਚਾਰੀਆ ਚਤੁਰਸੈਨ ਅਨੁਸਾਰ ‘ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ’ ਉਹ ਅਥਰਵਵੇਦ ਵਿੱਚ ਵਿਆਹ ਦੀ ਪਰਿਪਾਟੀ ਦੀ ਸਥਾਪਨਾ ਹੋਈ ਮੰਨਦਾ ਹੈ। ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ “ਰਿਗਵੇਦ ਦੇ ਸਮੇਸਮੇਂ ਤਕ ਵਿਆਹ ਦੀ ਸੰਸਥਾ ਭਲੀ-ਭਾਂਤ ਹੋ ਚੁੱਕੀ ਸੀ।” ਇਸ ਵਿਆਹ ਰੂਪੀ ਸੰਸਥਾ ਸਰੁੱਖਿਅਤ ਰੱਖਣ ਲਈ ਸਮਾਜ ਵੱਲੋਂ ਕਈ ਨਿਯਮ ਤੇ ਕਾਨੂੰਨ ਬਣਾਏ ਜਾਂਦੇ ਰਹੇ ਹਨ। ਇਹ ਨਿਯਮ ਜਾਂ ਕਾਨੂੰਨ ਹੀ ਮਨੁੱਖ ਸੰਸਥਾਵਾਂ ਵਜੋਂ ਹੋਂਦ ਵਿੱਚ ਲਿਆਂਦੇ ਗਏ। ਇਨ੍ਹਾਂ ਦੀ ਅਣਹੋਂਦ ਨਾਲ ਸਮਾਜ ਦੀ ਦਸ਼ਾ ਕੁਝ ਹੋਰ ਹੀ ਹੁੰਦੀ। ਹੁਣ ਇਸ ਪ੍ਰਣਾਲੀ ਦੇ ਖ਼ਤਮ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।<ref>{{cite book | title=ਪਾਣੀ ਵਾਰ ਬੰਨੇ ਦੀਏ ਮਾਏ | author=ਡਾ. ਰਾਜਵੰਤ ਕੌਰ ਪੰਜਾਬੀ | pages=16}}</ref>
 
===ਵਿਆਹ ਦੀ ਪਰਿਭਸ਼ਾ===
ਲਾਈਨ 27:
ਪੁੰਨ ਦਾ ਵਿਆਹ ਅੱਜ ਕੁੱਝ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਇਸ ਵਿੱਚ ਮਾਪੇ ਆਪਣੀ ਲੜਕੀ ਲਈ ਯੋਗ ਵਰ ਲੱਭ ਕੇ ਆਪ ਉਸ ਦਾ ਵਿਆਹ ਕਰਦੇ ਹਨ। ਕੁੜੀ ਦਾ ਰਿਸ਼ਤਾ ਵੇਲੇ ਮੁੰਡੇ ਵਾਲਿਆਂ ਦੇ ਘਰਾਣੇ ਟਿਕਾਣੇ ਦਾ ਬੜਾ ਖਿਆਲ ਰੱਖਿਆ ਜਾਂਦਾ ਸੀ। ਮੁੰਡੇ ਦੀ ਜਾਤ, ਰੀਤ ਅਤੇ ਇਲਾਕੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਸੀ ਪਰ ਇਸ ਤਰ੍ਹਾਂ ਦੇ ਵਿਆਹ ਵਿੱਚ ਕੁੜੀ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਸੀ ਪਰ ਅੱਜ-ਕੱਲ ਬਦਲਾਅ ਆ ਰਿਹਾ ਹੈ। ਅੱਜ ਕੱਲ ਵਿਆਹ ਵਿੱਚ ਕੁੜੀ ਦੀ ਮਰਜ਼ੀ ਪੁੱਛੀ ਜਾਂਦੀ ਹੈ।
===ਮੁੱਢਲਾ ਵਿਆਹ===
ਪੁੰਨ ਦਾ ਵਿਆਹ ਨੂੰ ਅੱਜਕੱਲ੍ਹ ਸਭ ਤੋਂ ਉੱਚੇ ਦਰਜੇ ਦਾ ਵਿਆਹ ਮੰਨਿਆ ਜਾਂਦਾ ਹੈ। ਮਾਪੇ ਆਪਣੀ ਲੜਕੀ ਲਈ ਯੋਗ ਵਰ ਲੱਭਕੇ ਉਸ ਦਾ ਵਿਆਹ ਕਰਦੇ ਹਨ। ਲੜਕੇ ਵਾਲਿਆ ਨੂੰ ਜਦੋਂ ਲੜਕੀ ਸੰਬੰਧੀ ਦੱਸ ਪੈਂਦੀ ਹੇ ਤਾਂ ਉਹ ਲੜਕੇ ਸਮੇਤ ਲੜਕੀ ਨੂੰ ਵੇਖਣ ਆਉਂਦੇ ਹਨ ਜੇ ਲੜਕੀ ਪੰਸਦ ਆ ਜਾਵੇ ਤਾਂ ਸ਼ਗਨ ਕਰ ਦਿੰਦੇ ਹਨ। ਫਿਰ ਵਿਆਹ ਦਾ ਪ੍ਰੰਬੰਧ ਕੀਤਾ ਜਾਦਾਜਾਂਦਾ ਹੈ। ਲੜਕੇ ਦੇ ਮਾਪੇ ਵਿਆਹ ਸਮੇਂ ਵਰ ਪੱਖ ਵਾਲਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਰਕਮ ਨਹੀਂ ਲੈਂਦੇ ਸਗੋਂ ਆਪਣੇ ਵਿੱਤ ਮੁਤਾਬਕ ਕੰਨਿਆ ਦਾਨ ਸਮੇਂ ਉਹਨਾਂ ਕੋਲੋਂ ਜੋ ਸਰਦਾ-ਪੁਜਦਾ ਹੈ, ਉਹ ਦਾਜ ਦੇ ਰੂਪ ਵਿੱਚ ਦਿੰਦੇ ਹਨ। ਜਿਹੜੇ ਲੜਕਾ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤਾਂ ਮਾਪੇ ਉਹਨਾਂ ਦਾ ਵੀ ਪੁੰਨ ਦਾ ਵਿਆਹ ਕਰ ਦਿੰਦੇ ਹਨ।
ਭੁਪਿੰਦਰ ਸਿੰਘ ਖਹਿਰਾ ਅਨੁਸਾਰ: ਇਹ ਵਿਆਹ ਦੀ ਸਾਧਾਰਨ ਵੰਨਗੀ ਹੈ। ਇਸ ਵਿੱਚ ਕੰਨਿਆ ਦਾਨ ਦਿੱਤੀ ਜਾਂਦੀ ਹੈ, ਵਿਆਹ ਵੇਲੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਲੜਕਾ ਲੜਕੀ ਇੱਕ ਜਾਤ ਦੇ ਹੋਣ। ਇਸ ਵੰਨਵੀ ਦੇ ਵਿਆਹ ਵਿੱਚ ਬਕਾਇਦਾ ਬਰਾਤ ਆਉਂਦੀ ਹੈ। ਆਨੰਦ ਕਾਰਜ ਜਾਂ ਫੇਰੇ ਹੁੰਦੇ ਹਨ। ਲੜਕੀ ਵਾਲਿਆਂ ਵੱਲੋਂ ਦਾਜ ਦਿੱਤਾ ਜਾਂਦਾ ਹੈ ਤੇ ਡੋਲੀ ਤੋਰੀ ਜਾਂਦੀ ਹੈ।<ref>{{cite book | title=ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ | authorlink=ਡਾ. ਭੁਪਿੰਦਰ ਸਿੰਘ ਖਹਿਰਾ | pages=175}}</ref>
ਵਿਆਹ ਤੋਂ ਬਾਅਦ ਜੇਕਰ ਲੜਕਾ ਤੇ ਲੜਕੀ ਇੱਕ ਦੂਜੇ ਨੂੰ ਆਪਣੇ ਮੁਤਾਬਿਕ ਢਾਲ ਲੈਣ ਤਾਂ ਜ਼ਿੰਦਗੀ ਵਧੀਆ ਗੁਜਰ ਜਾਂਦੀ ਹੈ ਨਹੀਂ ਤਾਂ ਤਲਾਕ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਜੇ ਦੋਵਾਂ ਵਿੱਚੋਂ ਇੱਕ ਜਣੇ ਦੀ ਮੌਤ ਹੋ ਜਾਵੇ ਤਾਂ ਮੁੜ ਵਿਆਹ ਕਰਵਾ ਲਿਆ ਜਾਂਦਾ ਹੈ। ਪੁਨਰ ਵਿਆਹ ਪਹਿਲੇ ਵਾਂਗ ਚਾਵਾਂ ਮੁਲ੍ਹਾਰਾਂ ਨਾਲ ਜਾਂ ਰੀਤਾਂ ਰਸਮਾਂ ਸਹਿਤ ਗੀਤ ਗਾਉਂਦੇ ਹੋਏ ਨਹੀਂ ਸੰਪੰਨ ਕੀਤਾ ਜਾਂਦਾ।<ref>{{cite book | title=ਪਾਣੀ ਵਾਰ ਬੰਨੇ ਦੀਏ ਮਾਏ | author=ਡਾ. ਰਾਜਵੰਤ ਕੌਰ ਪੰਜਾਬੀ | pages=30}}</ref>
===ਪੁਨਰ ਵਿਆਹ===
ਇਹ ਵੀ ਪੁੰਨ ਦੇ ਵਿਆਹ ਦਾ ਹੀ ਇੱਕ ਰੂਪ ਹੈ ਜਿੱਥੇ ਪੁੰਨ ਦਾ ਵਿਆਹ ਪੂਰੀ ਚਾਵਾਂ-ਮਲ੍ਹਾਰਾ ਨਾਲ ਕੀਤਾ ਜਾਂਦਾ ਹੈ ਪਰ ਪੁਨਰ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਵਿੱਚ ਪੁਨਰ ਵਿਆਹ ਦੀ ਰਸਮ ਵਿੱਚ ਵਖਰੇਵਾਂ ਮਿਲਦਾ ਹੈ। ਇੱਥੇ ਜੱਟ ਸ਼ੇ੍ਰਣੀ ਕਰੇਵਾ ਜਾਂ ਵਿਧਵਾ ਵਿਆਹ ਕਰਨ ਵਿੱਚ ਇਤਰਾਜ਼ ਨਹੀਂ ਕਰਦੀ ਪਰ ਬ੍ਰਾਹਮਣ ਜਾਤੀ ਵਿੱਚ ਅਜਿਹਾ ਸੰਭਵ ਨਹੀਂ ਹੈ ਇਹ ਬ੍ਰਾਹਮਣ ਜਾਤੀ ਵਿੱਚ ਟੈਬੂ ਹੈ ਪੁਰਾਣੇ ਸਮੇਂ ਤੋਂ ਪਤੀ ਦੇ ਮਰਨ ਉੱਪਰੰਤ ਵਿਧਵਾ ਲਈ ਕ੍ਰਮਵਾਰ ਤਿੰਨ ਮਾਰਗ ਸਤੀ ਹੋਣਾ, ਵਿਧਵਾ ਜੀਵਨ ਬਤੀਤ ਕਰਨਾ ਅਤੇ ਪੁਨਰ ਵਿਆਹ ਪ੍ਰਚਲਿਤ ਰਹੇ ਹਨ, ਪਰ ਅੱਜ ਕੱਲ ਪੁਨਰ ਵਿਆਹ ਕਰਾ ਲਿਆ ਜਾਂਦਾ ਹੈ। ਅੱਜ ਕੱਲ ਕਿਸੇ ਵੀ ਵਿਧਵਾ ਇਸਤਰੀ ਜਾਂ ਮਰਦ ਦਾ ਪੁਨਰ ਵਿਆਹ ਦੀ ਰਸਮ ਬਾਰਦਰੀ ਅਦਾ ਕਰਦੀ ਹੈ। ਕਿਉਂਕਿ ਇਸ ਵਿਆਹ ਦਾ ਆਯੋਜਨ ਵੀ ਦੋਹਾਂ ਪਰਿਵਾਰਾਂ ਵੱਲੋਂ ਕੀਤਾ ਜਾਂਦਾ ਹੈ। ਇਸ ਲਈ ਪੁਨਰ ਵਿਆਹ ਵੀ ਪੁੰਨ ਦੇ ਵਿਆਹ ਦੇ ਅਧੀਨ ਲਿਆ ਜਾ ਸਕਦਾ ਹੈ।
ਸਮੇਂ ਸਥਾਨ ਦੇ ਸੰਦਰਭ ਵਿੱਚ ਪਰਿਸਥਿਤੀਆਂ ਦੇ ਬਦਲਣ ਕਰ ਕੇ ਸਮਾਜ ਵਿੰਚ ਪਰਿਵਰਤਨ ਆਉਣਾ ਸੁਭਾਵਕ ਹੈ। ਅੱਜ ਸਿੱਖਿਆ ਅਤੇ ਇਸਤਰੀ ਦੀ ਆਜ਼ਾਦੀ ਕਰ ਕੇ ਲੋਕਾਂ ਦੀ ਵਿਆਹ ਪ੍ਰਤੀ ਨਜ਼ਰੀਆਂ ਬਦਲ ਗਿਆ ਹੈ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਮੌਤ ਹੋਣ ਉੱਪਰੰਤ ਹੀ ਪਤੀ-ਪਤਨੀ ਦਾ ਸੰਬੰਧ ਟੁੱਟਦਾ ਸੀ ਜਾਂ ਫਿਰ ਔਲਾਦ ਨਾ ਹੋਣ ਦੀ ਸੂਰਤ ਵਿੱਚ ਦੂਜਾ ਵਿਆਹ ਕਰਵਾ ਲਿਆ ਜਾਦਾਜਾਂਦਾ ਸੀ। ਪਰੰਤੂ ਤਲਾਕ ਨਹੀਂ ਸੀ ਲਿਆ ਜਾਂਦਾ। ਅਰਥਾਤ ਵਿਆਹ ਸੰਬੰਧੀ ਕਾਨੂੰਨ ਬਣਨ ਤੋਂ ਪਹਿਲਾਂ ਭਾਰਤ ਵਿੱਚ ਇੱਕ ਤੋਂ ਵਧੇਰੇ ਵਿਆਹ ਕਰਵਾਉਣ ਦੀ ਵੀ ਪ੍ਰਥਾ ਰਹੀ ਹੈ ਪਰ ਹੁਣ ਇਹ ਪ੍ਰਥਾ ਕਾਨੂੰਨ ਮੁਤਾਬਕ ਇੱਕ ਵਿਆਹ ਤੱਕ ਸੀਮਤ ਹੋ ਗਈ ਹੈ। ਕਾਨੂੰਨ ਦੂਜਾ/ਵਿਆਹ, ਪਤੀ/ਪਤਨੀ ਦੀ ਮੌਤ ਉੱਪਰੰਤ ਹੀ ਸੰਭਵ ਹੋ ਸਕਦਾ ਹੈ। ਅੱਜਕੱਲ੍ਹ ਵਿਆਹ ਸਮਾਜਿਕ ਸਮਝੋਤਾ ਮੰਨਿਆ ਜਾਂਦਾ ਹੈ।
==ਹੋਰ ਵੇਖੋ==
* [[ਮੁੱਲ ਦਾ ਵਿਆਹ]]